Home » ਸੰਸਾਰ » ਜਰਮਨੀ » ਜਰਮਨੀ ਦੀ ਨੌਜਵਾਨ ਸਮਾਜ ਸੇਵਿਕਾ ਤਰਨਵੀਰ ਕੌਰ ਸਿੰਘ ਅਤੇ ਯਾਦਵਿੰਦਰ ਸਿੰਘ ਸੇਖੋਂ ਗੁਰਮਤਿ ਅਨੁਸਾਰ ਵਿਆਹ ਬੰਧਨ ਵਿੱਚ ਬੱਝੇ

ਜਰਮਨੀ ਦੀ ਨੌਜਵਾਨ ਸਮਾਜ ਸੇਵਿਕਾ ਤਰਨਵੀਰ ਕੌਰ ਸਿੰਘ ਅਤੇ ਯਾਦਵਿੰਦਰ ਸਿੰਘ ਸੇਖੋਂ ਗੁਰਮਤਿ ਅਨੁਸਾਰ ਵਿਆਹ ਬੰਧਨ ਵਿੱਚ ਬੱਝੇ

SHARE ARTICLE

14 Views

 

ਫਰੈਂਕਫਰਟ (ਜਰਮਨੀ) 2 ਨਵੰਬਰ : ( ਖਿੜਿਆ ਪੰਜਾਬ) ਜਰਮਨੀ ਦੇ ਪ੍ਰਸਿੱਧ ਸ਼ਹਿਰ ਫਰੈਂਕਫਰਟ ਸਥਿਤ ਗੁਰਦੁਆਰਾ ਸਿੱਖ ਸੈਂਟਰ ਈ.ਵੀ. ਵਿਖੇ ਅੱਜ 2 ਨਵੰਬਰ 2026 ਨੂੰ ਤਰਨਵੀਰ ਕੌਰ ਸਿੰਘ ਅਤੇ ਯਾਦਵਿੰਦਰ ਸਿੰਘ ਸੇਖੋਂ ਦਾ ਅਨੰਦ ਕਾਰਜ ਗੁਰਮਤਿ ਮਰਿਆਦਾ ਅਨੁਸਾਰ ਸ਼ਰਧਾ ਅਤੇ ਸਾਦਗੀ ਨਾਲ ਸੰਪੰਨ ਹੋਇਆ। ਇਸ ਪਾਵਨ ਮੌਕੇ ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰਾਂ, ਸਨੇਹੀਆਂ ਅਤੇ ਸੰਗਤ ਨੇ ਨਵ-ਵਿਆਹੀ ਜੋੜੀ ਨੂੰ ਅਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਤਰਨਵੀਰ ਕੌਰ ਸਿੰਘ ਜਰਮਨੀ ਦੇ ਸ਼ਹਿਰ ਵਰਮਜ਼ (Worms) ਨਾਲ ਸਬੰਧਤ ਹਨ ਅਤੇ ਉਹ ਪ੍ਰਵਾਸੀ ਪੰਜਾਬੀ ਭਾਈਚਾਰੇ ਦੀ ਇੱਕ ਹੋਣਹਾਰ ਨੌਜਵਾਨ ਸ਼ਖ਼ਸੀਅਤ ਵਜੋਂ ਆਪਣੀ ਵਿਲੱਖਣ ਪਛਾਣ ਬਣਾ ਚੁੱਕੇ ਹਨ। ਉਹ ਸਾਲ 2019 ਤੋਂ ਜਰਮਨੀ ਦੀ ਪ੍ਰਸਿੱਧ ਮਨੁੱਖੀ ਸੇਵਾ ਸੰਸਥਾ ਆਰਬਾਈਟਰ ਸਮਾਰਿਟਰਬੁੰਡ (ASB) ਨਾਲ ਜੁੜ ਕੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਯੋਗਦਾਨ ਪਾ ਰਹੇ ਹਨ। ਇਸ ਤੋਂ ਇਲਾਵਾ ਵਰਮਜ਼ ਦੀ ਯੂਥ ਪਾਰਲੀਮੈਂਟ ਵਿੱਚ ਪ੍ਰੈੱਸ ਬੁਲਾਰੇ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਸਾਲ 2023 ਤੋਂ 2025 ਤੱਕ ਚੇਅਰਪਰਸਨ ਵਜੋਂ ਵੀ ਆਪਣੀ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਲੋਕਤੰਤਰੀ ਪ੍ਰਕਿਰਿਆਵਾਂ ਨਾਲ ਜੋੜਨ ਅਤੇ ਉਨ੍ਹਾਂ ਦੀ ਆਵਾਜ਼ ਸ਼ਹਿਰੀ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਵਿਸ਼ੇਸ਼ ਯਤਨ ਕੀਤੇ ਗਏ।

ਤਰਨਵੀਰ ਕੌਰ ਸਾਲ 2024 ਤੋਂ ਵਰਮਜ਼ ਦੀ ਯੰਗ ਸੋਸ਼ਲਿਸਟਸ ਸੰਸਥਾ ਦੀ ਪ੍ਰਧਾਨ ਵਜੋਂ ਵੀ ਕਾਰਜਸ਼ੀਲ ਹਨ। ਸਮਾਜਿਕ ਨਿਆਂ, ਬਰਾਬਰੀ, ਸਹਿਣਸ਼ੀਲਤਾ ਅਤੇ ਨਸਲਵਾਦ ਵਿਰੁੱਧ ਜਾਗਰੂਕਤਾ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦਿਆਂ ਸਾਲ 2024 ਵਿੱਚ ਉਨ੍ਹਾਂ ਨੂੰ ਪ੍ਰਸਿੱਧ ‘SWR Ehrensache’ ਸਨਮਾਨ ਨਾਲ ਵੀ ਨਿਵਾਜਿਆ ਗਿਆ। ਉਹ ਕਾਨੂੰਨ ਦੀ ਵਿਦਿਆਰਥਣ ਵੀ ਹਨ।

ਦੂਜੇ ਪਾਸੇ ਯਾਦਵਿੰਦਰ ਸਿੰਘ ਸੇਖੋਂ ਵੀ ਕਾਨੂੰਨ ਦੀ ਪੜ੍ਹਾਈ ਕਰ ਰਹੇ ਹਨ। ਉਹ ਸਾਲ 2022 ਵਿੱਚ ਡੈਨਮਾਰਕ ਵਿੱਚ ਸੰਸਦ ਮੈਂਬਰ ਦੀ ਚੋਣ ਵੀ ਲੜ ਚੁੱਕੇ ਹਨ। ਇਸ ਤੋਂ ਇਲਾਵਾ ਉਹ ਡਿਪਲੋਮੈਟਿਕ ਖੇਤਰ ਨਾਲ ਵੀ ਜੁੜੇ ਰਹੇ ਹਨ ਅਤੇ ਮੌਜੂਦਾ ਸਮੇਂ ਕਾਨੂੰਨ ਵਿੱਚ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਹੇ ਹਨ। ਦੋਵਾਂ ਨੌਜਵਾਨਾਂ ਦਾ ਸਿੱਖਿਆ, ਸਮਾਜਿਕ ਸਰੋਕਾਰਾਂ ਅਤੇ ਲੋਕ ਸੇਵਾ ਨਾਲ ਜੁੜਿਆ ਹੋਣਾ ਨਵੀਂ ਪੀੜ੍ਹੀ ਲਈ ਇੱਕ ਪ੍ਰੇਰਨਾਦਾਇਕ ਸੁਨੇਹਾ ਹੈ।

ਇਸ ਖੁਸ਼ੀ ਦੇ ਮੌਕੇ ਤਰਨਵੀਰ ਕੌਰ ਦੇ ਮਾਤਾ-ਪਿਤਾ ਸਰਦਾਰਨੀ ਪਰਮਿੰਦਰ ਕੌਰ ਦਿਓਲ ਅਤੇ ਸਰਦਾਰ ਜਸਕਰਨਜੀਤ ਸਿੰਘ ਦਿਓਲ ਅਤੇ ਯਾਦਵਿੰਦਰ ਸਿੰਘ ਦੇ ਮਾਤਾ-ਪਿਤਾ ਸਰਦਾਰਨੀ ਰਣਜੀਤ ਕੌਰ ਸੇਖੋਂ ਅਤੇ ਸਰਦਾਰ ਹਰਚਰਨ ਸਿੰਘ ਸੇਖੋਂ ਸਮੇਤ ਸਮੁੱਚੇ ਪਰਿਵਾਰਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਜਾਂਦੀਆਂ ਹਨ।

ਇਹ ਵਿਆਹ ਸਿਰਫ਼ ਦੋ ਨੌਜਵਾਨਾਂ ਦਾ ਮਿਲਾਪ ਹੀ ਨਹੀਂ, ਸਗੋਂ ਦੋ ਅਜਿਹੀਆਂ ਸੋਚਾਂ ਦਾ ਸੁੰਦਰ ਸੰਗਮ ਵੀ ਹੈ ਜੋ ਸਿੱਖਿਆ, ਸਮਾਜ ਸੇਵਾ, ਲੋਕਤੰਤਰ ਅਤੇ ਮਨੁੱਖਤਾ ਦੀ ਭਲਾਈ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਮੰਨਦੀਆਂ ਹਨ।

ਵਾਹਿਗੁਰੂ ਜੀ ਨਵ-ਵਿਆਹੀ ਜੋੜੀ ਨੂੰ ਗੁਰੂ ਸਾਹਿਬ ਦੀਆਂ ਖੁਸ਼ੀਆਂ, ਚੜ੍ਹਦੀ ਕਲਾ, ਆਪਸੀ ਪਿਆਰ, ਸਤਿਕਾਰ ਅਤੇ ਸਿਹਤਮੰਦ ਜੀਵਨ ਦੀ ਦਾਤ ਖੁਸ਼ਹਾਲ ਅਤੇ ਸਫਲ ਜੀਵਨ ਲਈ ਦਿਲੋਂ ਅਰਦਾਸ ਕਰਦਾ ਹਾਂ।
ਅਦਾਲਤ ਵਿੱਚ ਦੋਵੇਂ ਇਨਸਾਫ਼ ਦੇ ਰਾਖੇ ਹੋਣ, ਪਰ ਘਰ ਵਿੱਚ ਇੱਕ-ਦੂਜੇ ਦੇ ਹਮਦਰਦ ਅਤੇ ਸਾਥੀ ਬਣਨ।”

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

khireyapunjab
Author: khireyapunjab

jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN

Leave a Reply

Your email address will not be published. Required fields are marked *

Latest News