Home » ਮਾਝਾ » ਸਰਕਾਰੀ ਸੀਨੀ. ਸੈਕੰ. ਸਕੂਲ ਮੱਖੂ ਦੇ ਹਿਸਟਰੀ ਲੈਕਚਰਾਰ ਸ੍ਰੀਮਤੀ ਦਲਜੀਤ ਕੌਰ ਜੀ ਦੀ ਸੇਵਾਮੁਕਤੀ ਤੇ ਸੁੱਭ ਇਸ਼ਾਵਾਂ- ਸ ਜਸਪਾਲ ਸਿੰਘ ਹਾਲੈਂਡ*

ਸਰਕਾਰੀ ਸੀਨੀ. ਸੈਕੰ. ਸਕੂਲ ਮੱਖੂ ਦੇ ਹਿਸਟਰੀ ਲੈਕਚਰਾਰ ਸ੍ਰੀਮਤੀ ਦਲਜੀਤ ਕੌਰ ਜੀ ਦੀ ਸੇਵਾਮੁਕਤੀ ਤੇ ਸੁੱਭ ਇਸ਼ਾਵਾਂ- ਸ ਜਸਪਾਲ ਸਿੰਘ ਹਾਲੈਂਡ*

SHARE ARTICLE

27 Views

*ਖਾਲੜਾ 10 ਅਕਤੂਬਰ (ਗੁਰਪ੍ਰੀਤ ਸਿੰਘ ) ਪੰਜਾਬ ਸਕੂਲ ਸਿੱਖਿਆ ਵਿਭਾਗ ਅਧੀਨ ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਮੱਖੂ ਫ਼ਿਰੋਜ਼ਪੁਰ ਦੇ ਹਿਸਟਰੀ ਲੈਕਚਰਾਰ ਦਲਜੀਤ ਕੌਰ ਜੀ ਆਪਣੀ ਲੰਬੀ, ਇਮਾਨਦਾਰ ਅਤੇ ਸ਼ਾਨਦਾਰ ਸਿੱਖਿਆ ਸੇਵਾ ਨਿਭਾਉਣ ਉਪਰੰਤ ਅਕਤੂਬਰ ਨੂੰ ਸੇਵਾ ਮੁਕਤ  ਹੋਏ

 

ਸ਼੍ਰੀਮਤੀ ਦਲਜੀਤ ਕੌਰ ਜੀ ਨੇ ਆਪਣੇ ਅਧਿਆਪਕ ਜੀਵਨ ਦੌਰਾਨ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ, ਅਨੁਸ਼ਾਸਨ ਅਤੇ ਸਮਾਜ ਸੇਵਾ ਦੀ ਪ੍ਰੇਰਣਾ ਦਿੱਤੀ। ਉਹ ਇੱਕ ਮਿਹਨਤੀ, ਨਿਮਰ ਸੁਭਾਉ ਅਤੇ ਵਿਦਿਆਰਥੀ-ਹਿਤੈਸ਼ੀ ਅਧਿਆਪਕ ਵਜੋਂ ਜਾਣੇ ਜਾਂਦੇ ਰਹੇ ਹਨ। ਉਨ੍ਹਾਂ ਦੀਆਂ ਸਿੱਖਿਆ ਖੇਤਰ ਵਿੱਚ ਦਿੱਤੀਆਂ ਸੇਵਾਵਾਂ ਸਦਾ ਯਾਦ ਰੱਖੀਆਂ ਜਾਣਗੀਆਂ।

ਆਪ ਜੀ ਦਾ ਜਨਮ ਮਿਤੀ 26 ਸਤੰਬਰ 1968 ਨੂੰ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ, ਪਿਤਾ ਸ. ਸਾਧੂ ਸਿੰਘ ਦੇ ਘਰ ਫਿਰੋਜ਼ਪੁਰ ਕੈਂਟ (ਜ਼ਿਲ੍ਹਾ ਫਿਰੋਜ਼ਪੁਰ) ਵਿਖੇ ਹੋਇਆ।ਆਪ ਜੀ ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਆਪ ਨੇ ਮੁੱਢਲੀ ਸਿੱਖਿਆ DCM ਸਕੂਲ ਫਿਰੋਜ਼ਪੁਰ ਤੋਂ ਪਾਸ ਕੀਤੀ। DAV ਸਕੂਲ ਫਿਰੋਜ਼ਪੁਰ ਤੋਂ 9ਵੀਂ ਤੇ 10ਵੀਂ ਕਲਾਸ ਤੱਕ ਪੜ੍ਹੇ। ਆਪ ਜੀ ਨੇ 10th 1984, ਹਾਇਰ ਸੈਕੰਡਰੀ DAV ਸਕੂਲ ਫਿਰੋਜ਼ਪੁਰ 1985 ਵਿੱਚ ਪਾਸ ਕੀਤੀ। ਆਪ ਜੀ ਨੇ B.A DAV ਕਾਲਜ ਫਿਰੋਜ਼ਪੁਰ 1988 ਵਿੱਚ, ਬੀ.ਐੱਡ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਿਰੋਜ਼ਪੁਰ ਸਿਟੀ 1989 ਵਿੱਚ ਅਤੇ MA History 2011-12 ਪਾਸ ਕੀਤੀ।

ਮਿਤੀ 21-01-1996 ਨੂੰ ਸ. ਸੁਖਵਿੰਦਰ ਸਿੰਘ (ਲੈਕ. ਇੰਗਲਿਸ਼) ਆਪ ਜੀ ਦੇ ਹਮਸਫਰ ਬਣੇ। ਆਪ ਜੀ ਦੇ ਘਰ ਬੇਟੀ ਅਰਸ਼ਦੀਪ ਕੌਰ ਅਤੇ ਜੁੜਵਾਂ ਬੱਚੇ ਗੁਰਲੀਨ ਕੌਰ ਅਤੇ ਸੁਖਦੀਪ ਸਿੰਘ ਦਾ ਜਨਮ ਹੋਇਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਵਿੱਦਿਅਕ ਗਿਆਨ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਵੀ ਦਿੱਤੀ। ਆਪ ਜੀ ਦੀ ਬੇਟੀ ਅਰਸ਼ਦੀਪ ਕੌਰ ਦਾ ਵਿਆਹ ਮਿਤੀ 6 ਅਕਤੂਬਰ 2017 ਨੂੰ ਸ਼੍ਰੀ ਮੌਂਟੀ ਕੁਮਾਰ ਪੁੱਤਰ ਰਿਸ਼ੀ ਕੁਮਾਰ ਪਿੰਡ ਦਾਊਦਪੁਰ ਜ਼ਿਲ੍ਹਾ ਕਪੂਰਥਲਾ (ਜੋ ਕਿ ਹੁਣ ਫਰਾਂਸ ਨਿਵਾਸੀ ਹਨ), ਨਾਲ ਹੋਇਆ ਅਤੇ ਬੇਟੀ ਗੁਰਲੀਨ ਕੌਰ ਦਾ ਵਿਆਹ ਸ. ਮਨਗੁਰਚੇਤ ਸਿੰਘ ਪੁੱਤਰ ਸ. ਸਤਨਾਮ ਸਿੰਘ, ਪੀਰ ਮੁਹੰਮਦ ਨਾਲ ਮਿਤੀ 28-10-2022 ਨੂੰ ਅਤੇ ਬੇਟੇ ਸੁਖਦੀਪ ਸਿੰਘ ਦਾ ਵਿਆਹ ਰਿਸ਼ੀਕੇਸ਼ ਵਾਸੀ ਹਰਸਿਮਰਨ ਕੌਰ ਪੁੱਤਰੀ ਸ. ਹਿੰਮਤ ਸਿੰਘ ਨਾਲ 1-11-2022 ਵਿੱਚ ਹੋਇਆ। ਹੁਣ ਆਪ ਜੀ ਦੇ ਬੱਚੇ ਆਪਣੇ ਪਰਿਵਾਰ ਸਮੇਤ, ਆਪਣੀ ਦਾਦੀ ਮਾਂ ਦੀ ਛਤਰ-ਛਾਇਆ ਹੇਠ ਕੈਨੇਡਾ ਵਿਖੇ ਸੁੰਦਰ ਜੀਵਨ ਬਤੀਤ ਕਰ ਰਹੇ ਹਨ।

ਆਪ ਜੀ ਨੇ ਆਪਣੇ ਅਧਿਆਪਕ ਜੀਵਨ ਦੀ ਸ਼ੁਰੂਆਤ ਬਤੌਰ ਹਿੰਦੀ ਮਿਸਟ੍ਰੈਸ ਮਿਤੀ 12-09-1994 ਨੂੰ ਸਰਕਾਰੀ ਮਿਡਲ ਸਕੂਲ ਫਰੀਦੇ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਕੀਤੀ। ਜੂਨ 1997 ਨੂੰ ਬਦਲੀ ਹੋਣ ਉਪਰੰਤ ਆਪ ਜੀ ਨੇ ਸਰਕਾਰੀ ਸੀਨੀ.ਸੈਕੰ. ਸਕੂਲ ਪੀਰ ਮੁਹੰਮਦ (ਫਿਰੋਜ਼ਪੁਰ) ਵਿਖੇ ਵੀ ਸੇਵੀ ਨਿਭਾਈ। ਸਤੰਬਰ 2001 ਵਿੱਚ ਆਪ ਜੀ ਦੀ ਬਦਲੀ ਸਰਕਾਰੀ ਸੀਨੀ. ਸੈਕੰ. ਸਕੂਲ (ਲੜਕੇ) ਮੱਖੂ ਵਿਖੇ ਹੋਈ। ਸਤੰਬਰ 2024 ਵਿੱਚ ਆਪ ਜੀ ਦੀ ਪ੍ਰਮੋਸ਼ਨ ਬੌਤਰ ਹਿਸਟਰੀ ਲੈਕਚਰਾਰ ਸਰਕਾਰੀ ਸੀਨੀ. ਸੈਕੰ. ਸਕੂਲ (ਲੜਕੇ) ਮੱਖੂ ਵਿਖੇ ਹੀ ਹੋਈ। ਆਪ ਜੀ ਨੇ ਆਪਣੀ ਨੌਕਰੀ ਦਾ ਬਹੁਤਾ ਸਮਾਂ ਸਰਕਾਰੀ ਸੀਨੀ. ਸੈਕੰ. ਸਕੂਲ (ਲੜਕੇ) ਮੱਖੂ ਵਿਖੇ ਬਤੀਤ ਕੀਤਾ। ਆਪਣੀ ਵਿਭਾਗੀ ਸੇਵਾ ਦੌਰਾਨ ਆਪ ਨੇ ਅਨੇਕਾਂ ਵਿਦਿਆਰਥੀਆਂ ਦੀ ਪਹਿਲਾਂ ਹਿੰਦੀ ਵਿਸ਼ੇ ਅਤੇ ਫਿਰ ਹਿਸਟਰੀ ਵਿਸ਼ੇ ਵਿੱਚ ਰੁੱਚੀ ਪੈਦਾ ਕੀਤੀ। ਸਰਕਾਰੀ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਅਤੇ ਮੁਕਾਬਿਲਆਂ ਵਿੱਚ ਭਾਗ ਦਿਵਾਇਆ ਅਤੇ ਜੇਤੂ ਰਹੇ। ਇਸ ਤਰ੍ਹਾਂ ਆਪ ਜੀ ਨੇ ਆਪਣੀ ਜ਼ਿੰਦਗੀ ਦੇ 32 ਸਾਲ ਅਤੇ 19 ਦਿਨ ਸਿੱਖਿਆ ਵਿਭਾਗ ਅਤੇ ਵਿਦਿਆਰਥੀਆਂ ਦੇ ਲੇਖੇ ਲਾਏ। ਆਪ ਜੀ ਸਿੱਖਿਆ ਦੇ ਹਰ ਖੇਤਰ ਪੜ੍ਹਾਈ, ਸਕੂਲੀ ਬਿਲਡਿੰਗ, ਆਲਾ ਦੁਆਲਾ ਅਤੇ ਸਮਾਜਿਕ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਅੱਜ ਮਿਤੀ 30-09-2026 ਨੂੰ ਸੇਵਾ ਮੁਕਤ ਹੋ ਰਹੇ ਹੋ। ਸੇਵਾ ਮੁਕਤੀ ਸਮੇਂ ਆਪ ਸਕੂਲ ਨੂੰ ਸਨਮਾਨ ਵਜੋਂ ਨਗਦ ਰਾਸ਼ੀ ਭੇਟ ਕਰੇ ਹਨ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ, ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਦੀ ਭਰਪੂਰ ਸਰਾਹਨਾ ਕੀਤੀ ਗਈ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਬੋਲਣ ਵਾਲਿਆਂ ਨੇ ਕਿਹਾ ਕਿ ਸ਼੍ਰੀਮਤੀ ਦਲਜੀਤ ਕੌਰ ਜੀ ਨੇ ਹਮੇਸ਼ਾ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯੋਗਦਾਨ ਪਾਇਆ ਅਤੇ ਆਪਣੀ ਸਾਦਗੀ ਤੇ ਇਮਾਨਦਾਰੀ ਨਾਲ ਹਰ ਇੱਕ ਦੇ ਦਿਲ ਵਿੱਚ ਵਿਸ਼ੇਸ਼ ਥਾਂ ਬਣਾਈ।

ਸਮੂਹ ਸਟਾਫ ਅਤੇ ਇਲਾਕਾ ਵਾਸੀਆਂ ਵੱਲੋਂ ਸ਼੍ਰੀਮਤੀ ਦਲਜੀਤ ਕੌਰ ਜੀ ਨੂੰ ਸਿਹਤਮੰਦ, ਖੁਸ਼ਹਾਲ ਅਤੇ ਚੜ੍ਹਦੀ ਕਲਾ ਭਰਿਆ ਜੀਵਨ ਬਿਤਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਉਹਨਾਂ ਦੇ ਵੱਡੇ ਨਨਾਣ ਬਲਵਿੰਦਰ ਕੌਰ ਅਤੇ ਜੀਜਾ ਸ ਜਸਪਾਲ ਸਿੰਘ ਹਾਲੈਂਡ ਵਾਲਿਆਂ ਨੇ ਆਖਿਆ ਕਿ ਸਾਡੇ ਪਰਿਵਾਰ ਲਈ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਸ਼੍ਰੀਮਤੀ ਦਲਜੀਤ ਕੌਰ ਜੀ ਨੇ ਆਪਣੀ ਪੂਰੀ ਸੇਵਾ ਦੌਰਾਨ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਸਿੱਖਿਆ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ। ਉਹਨਾਂ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ ਵੀ ਦਿੱਤੇ। ਇੱਕ ਸੁਚੱਜੇ ਅਧਿਆਪਕ, ਨਿਮਰ ਇਨਸਾਨ ਅਤੇ ਸਮਾਜ ਸੇਵੀ ਵਜੋਂ ਉਹ ਹਮੇਸ਼ਾਂ ਸਭ ਦੇ ਦਿਲਾਂ ਵਿੱਚ ਵੱਸਦੇ ਰਹਿਣਗੇ।

ਉਹਨਾਂ ਦੀ ਸੇਵਾ ਮੁਕਤੀ ਮੌਕੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹਨਾਂ ਨੂੰ ਤੰਦਰੁਸਤੀ, ਲੰਬੀ ਉਮਰ ਅਤੇ ਚੜ੍ਹਦੀ ਕਲਾ ਬਖ਼ਸ਼ੇ। ਸਾਨੂੰ ਉਹਨਾਂ ਉੱਤੇ ਹਮੇਸ਼ਾਂ ਮਾਣ ਰਹੇਗਾ।”

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News