Home » ਸੰਸਾਰ » ਜਰਮਨੀ » ਹਾਈਡਲਬਰਗ ਵਿੱਚ ਅੰਤਰ-ਧਾਰਮਕਿ ਸੰਵਾਦ ਵਿੱਚ ਸਿੱਖ ਭਾਈਚਾਰੇ ਦੀ ਸ਼ਮੂਲੀਅਤ — ਸਾਂਝ, ਸਹਿਯੋਗ ਅਤੇ ਪੁੱਲ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ.

ਹਾਈਡਲਬਰਗ ਵਿੱਚ ਅੰਤਰ-ਧਾਰਮਕਿ ਸੰਵਾਦ ਵਿੱਚ ਸਿੱਖ ਭਾਈਚਾਰੇ ਦੀ ਸ਼ਮੂਲੀਅਤ — ਸਾਂਝ, ਸਹਿਯੋਗ ਅਤੇ ਪੁੱਲ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ.

SHARE ARTICLE

62 Views

ਜਰਮਨੀ 8 ਅਕਤੂਬਰ (ਸੰਦੀਪ ਸਿੰਘ ਖਾਲੜਾ) ਹਾਈਡਲਬਰਗ ਸ਼ਹਿਰ ਸਬੰਧਤ ਵਿਭਾਗਾਂ ਅਤੇ ਇਸ ਪ੍ਰਕਿਰਿਆ ਨਾਲ ਜੁੜੇ ਸਾਰੇ ਜੁੰਮੇਵਾਰ ਲੋਕਾਂ ਦੀ ਲਗਾਤਾਰ ਮਿਹਨਤ ਅਤੇ ਯਤਨਾਂ ਤੋਂ ਬਾਅਦ ਸਾਨੂੰ ਬਹੁਤ ਖੁਸ਼ੀ ਅਤੇ ਮਾਣ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਵਾਈਨਹਾਈਮ ਦੀ ਸਿੱਖ ਸੰਗਤ ਨੂੰ ਹਾਈਡਲਬਰਗ ਦੇ ਅੰਤਰ-ਧਾਰਮਕਿ ਸੰਵਾਦ ਵਿੱਚ ਅਧਕਿਾਰਤ ਤੌਰ ’ਤੇ ਸ਼ਾਮਲ ਕੀਤਾ ਗਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਉੱਘੇ ਆਗੂ ਅਤੇ ਸਮਾਜ ਸੇਵੀ ਭਾਈ ਜਸਵਿੰਦਰਪਾਲ ਸਿੰਘ ਰਥ ਨੇ ਕੀਤਾ ਉਹਨਾਂ ਕਿਹਾ ਕਿ
ਇਹ ਇੱਕ ਲੰਬੇ ਅਤੇ ਗੰਭੀਰ ਸਾਂਝੇ ਯਤਨ ਤੋਂ ਬਾਅਦ ਹੋਈ ਇੱਕ ਮਹੱਤਵਪੂਰਨ ਸ਼ੁਰੂਆਤ ਹੈ। ਇਸ ਦਾ ਮਕਸਦ ਹਾਈਡਲਬਰਗ ਦੇ ਸਮਾਜਿਕ ਜੀਵਨ ਵਿੱਚ ਵੱਖ-ਵੱਖ ਧਰਮਾਂ ਦੀ ਭੂਮਕਿਾ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਹੋਰ ਦਿਖਾਈ ਦੇਣਯੋਗ ਅਤੇ ਲੋਕਾਂ ਲਈ ਹੋਰ ਜਾਣੂੰ ਬਣਾਉਣਾ ਹੈ।
ਹਾਈਡਲਬਰਗ ਵਿੱਚ ਵੱਸ ਰਹੀਆਂ ਵੱਖ-ਵੱਖ ਧਾਰਮਕਿ ਭਾਈਚਾਰਿਆ ਵਿੱਚ ਇਹ ਇੱਛਾ ਬਹੁਤ ਮਜ਼ਬੂਤ ਹੈ ਕਿ ਅਸੀਂ ਸਾਰੇ ਮਿਲ ਕੇ ਆਪਣੇ ਸ਼ਹਰਿ ਵਿੱਚ ਅਮਨ, ਆਪਸੀ ਸਤਿਕਾਰ , ਭਾਈਚਾਰੇ ਅਤੇ ਸਮਾਜਕਿ ਏਕਤਾ ਲਈ ਸਾਂਝੀ ਜੁਮੇਵਾਰੀ ਨਿਭਾਯੀਏ ।
ਅੱਜ ਹੋਈ ਪਹਲਿੀ ਬੈਠਕ ਵਿੱਚ ਤਿੰਨ ਹੋਰ ਭਾਈਚਾਰਿਆਂ ਨੂੰ ਵੀ ਇਸ ਸੰਵਾਦ ਦਾ ਹਿੱਸਾ ਬਣਾਇਆ ਗਿਆ ਜਿਹਨਾਂ ਵਿੱਚ
ਤਿੱਬਤੀ ਬੁੱਧ ਧਰਮ ਦਾ ਧਆਿਨ ਕੇਂਦਰ, ਕੌਪਟਿਕ ਆਰਥੋਡਾਕਸ ਭਾਈਚਾਰਾ
ਅਤੇ ਸਿੱਖ ਭਾਈਚਾਰਾ ਸ਼ਾਮਿਲ ਸਨ ਰਾਠ ਨੇ ਕਿਹਾ ਕੇ
ਜਰਮਨ ਸਿੱਖ ਭਾਈਚਾਰਾ ਲਈ ਖੁਸ਼ੀ ਦੀ ਗੱਲ ਹੈ ਕਿ ਇਹ ਸਾਂਝਾ ਮੰਚ ਲਗਾਤਾਰ ਵੱਡਾ ਹੋ ਰਿਹਾ ਹੈ। ਭਾਗੀਦਾਰਾਂ ਦੀ ਗਣਿਤੀ ਵਧਣ ਕਾਰਨ ਹੁਣ ਸਾਡਾ ਪੁਰਾਣਾ ਮੇਜ਼ ਵੀ ਛੋਟਾ ਪੈ ਗਿਆ ਹੈ, ਇਸ ਲਈ ਅਗਲੀਆਂ ਬੈਠਕਾਂ ਵੱਡੇ ਰਾਥਾਊਸ ਹਾਲ ਵਿੱਚ ਹੋਣਗੀਆਂ।
ਇਸ ਮਹੱਤਵਪੂਰਨ ਬੈਠਕ ਵਿੱਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਵਾਈਨਹਾਈਮ
ਗੁਰੂ ਘਰ ਦੇ ਵਜ਼ੀਰ ਭਾਈ ਸੁੰਦਰ ਸਿੰਘ ਅਤੇ
ਪ੍ਰਬੰਧਕ ਕਮੇਟੀ ਦੇ ਸੇਵਾਦਾਰ ਸਰਦਾਰ ਮਹਤਿਾਬ ਸਿੰਘ, ਸਾਹਬਿ ਸਿੰਘ ਅਤੇ ਬੀਬੀ ਗੁਰਪ੍ਰੀਤ ਕੌਰ ਨੇ ਸ਼ਮੂਲੀਅਤ ਕੀਤੀ।
ਹਾਈਡਲਬਰਗ ਵੱਲੋਂ ਜਸਵਿੰਦਰ ਪਾਲ ਸਿੰਘ ਰਾਠ ਨੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕੀਤੀ। ਓਹਨਾ ਦਸਿਆ ਕਿ ਉਹ ਲਗਭਗ ਦੋ ਸਾਲ ਤੋ ਇਸ ਕਾਰਜ ਲਈ ਯਤਨਸ਼ੀਲ ਸਨ
ਇਹ ਸਿਰਫ ਇੱਕ ਬੈਠਕ ਨਹੀਂ, ਸਗੋਂ ਇੱਕ-ਦੂਜੇ ਨੂੰ ਸਮਝਣ, ਮਿਲ ਕੇ ਕੰਮ ਕਰਨ ਅਤੇ ਪੁਲ ਬਣਾਉਣ ਵੱਲ ਪਹਲਿਾ ਮਹੱਤਵਪੂਰਨ ਕਦਮ ਹੈ।
ਸਾਡਾ ਮਕਸਦ ਸਿਰਫ ਵਿਚਾਰ ਸਾਂਝੇ ਕਰਨਾ ਨਹੀਂ, ਬਲਕਿ ਉਹਨਾਂ ਮੁਦਿਆ ਦੇ ਹੱਲ ਲਈ ਵੀ ਮਿਲ ਕੇ ਕੰਮ ਕਰਨਾ ਹੈ, ਜਿਹਨਾਂ ਦਾ ਸਾਹਮਣਾ ਸਿੱਖ ਭਾਈਚਾਰੇ ਨੂੰ ਜਰਮਨੀ ਵਿੱਚ ਕਈ ਵਾਰ ਕਰਨਾ ਪੈਂਦਾ ਹੈ।
ਚਾਹੇ ਉਹ ਜਰਮਨੀ ਦੀਆਂ ਰੱਖਿਆ ਸੈਨਾਵਾਂ ਵਿੱਚ ਦਸਤਾਰ ਸਜਾਉਣ ਦੇ ਅਧਕਿਾਰ ਦਾ ਮੁੱਦਾ ਹੋਵੇ, ਨਸਲਵਾਦ ਅਤੇ ਭੇਦਭਾਵ ਦੇ ਵਿਰੁੱਧ ਲੜਾਈ ਹੋਵੇ ਜਾਂ ਜਰਮਨ ਸਮਾਜ ਵਿੱਚ ਸਿੱਖਾਂ ਦੀ ਧਾਰਮਕਿ ਅਤੇ ਸੱਭਿਆਚਾਰਕ ਪਛਾਣ ਨੂੰ ਪੂਰੇ ਸਤਿਕਾਰ ਅਤੇ ਸਵੀਕਾਰਤਾ ਨਾਲ ਮੰਨਣ ਦੀ ਗੱਲ ਹੋਵੇ ਅੰਤਰਧਾਰਮਕਿ ਸੰਵਾਦ ਇਨ੍ਹਾਂ ਸਾਰੇ ਮੁੱਦਿਆਂ ਤੇ ਸਕਾਰਾਤਮਕ, ਰਚਨਾਤਮਕ ਅਤੇ ਸਾਂਝੇ ਹੱਲ ਲੱਭਣ ਲਈ ਇੱਕ ਮਹੱਤਵਪੂਰਨ ਮੰਚ ਬਣ ਸਕਦਾ ਹੈ।
ਸਾਡਾ ਵਿਸ਼ਵਾਸ਼ ਹੈ। ਕਿ ਦੀਵਾਰਾਂ ਨਹੀਂ, ਪੁਲ ਬਣਾਉਣੇ ਚਾਹੀਦੇ ਹਨ। ਦੂਰੀਆਂ ਨਹੀਂ, ਨੇੜਤਾ ਪੈਦਾ ਕਰਨੀ ਹੈ। ਵੰਡ ਨਹੀਂ, ਸਾਂਝ ਅਤੇ ਏਕਤਾ ਨੂੰ ਮਜ਼ਬੂਤ ਕਰਨਾ ਹੈ।
ਅਸੀਂ ਦਿਲੋਂ ਮੇਅਰ ਸ੍ਰੀਮਤੀ ਸਟੇਫ਼ਾਨੀ ਯਾਨਸਨ ਅਤੇ ਹਾਈਡਲਬਰਗ ਅੰਤਰ-ਧਾਰਮਕਿ ਸੰਵਾਦ ਦੇ ਮੁਖੀ ਸ੍ਰੀ ਦਾਨੀਏਲ ਚੁਬਲਿਕ ਦਾ ਧੰਨਵਾਦ ਕਰਦੇ ਹਾਂ, ਜਿਹਨਾਂ ਨੇ ਸਿੱਖ ਭਾਈਚਾਰੇ ਨੂੰ ਇਸ ਮਹੱਤਵਪੂਰਨ ਪ੍ਰਕਰਿਆਿ ਵਿਚ ਸ਼ਾਮਲ ਕਰਨ ਲਈ ਆਪਣਾ ਕੀਮਤੀ ਸਮਾਂ, ਸਹਿਯੋਗ ਅਤੇ ਯਤਨ ਦਿੱਤੇ
ਇਹ ਸਿਰਫ਼ ਸਿੱਖ ਭਾਈਚਾਰੇ ਲਈ ਹੀ ਨਹੀਂ, ਸਗੋਂ ਪੂਰੇ ਹਾਈਡਲਬਰਗ ਲਈ ਇੱਕ ਸਕਾਰਾਤਮਕ ਅਤੇ ਇਤਹਾਸਕ ਕਦਮ ਹੈ।
ਵੱਖ-ਵੱਖ ਧਰਮ ਹੋ ਸਕਦੇ ਹਨ, ਪਰ ਸਾਡੀ ਸਾਂਝੀ ਕਦਰ ਮਨੁੱਖਤਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News