Home » ਸੰਸਾਰ » ਜਰਮਨੀ » ਜਲਾਵਤਨ ਯੋਧੇ ਦੇ ਭਰਾਤਾ ਦਾ ਇੰਤਕਾਲ !

ਜਲਾਵਤਨ ਯੋਧੇ ਦੇ ਭਰਾਤਾ ਦਾ ਇੰਤਕਾਲ !

SHARE ARTICLE

6 Views

 

ਭਾਈ ਅਵਤਾਰ ਸਿੰਘ ਹੁੰਦਲ ਬੀਤੇ 34 ਸਾਲਾਂ ਤੋਂ ਜਰਮਨ ਜਲਾਵਤਨੀ ਕੱਟ ਰਹੇ ਹਨ ! ਅਜੇ ਕੱਲ ਹੀ ਵੀਰ ਨਾਲ ਗੱਲ ਹੋ ਰਹੀ ਸੀ ਤੇ ਵੀਰ ਹੁੰਦਲ ਨੇ ਦੱਸਿਆ ਕਿ ਬੀਤੇ 34 ਸਾਲਾਂ ਚ, ਤੀਹ ਜੀਅ ਵਿਛੋੜਾ ਦੇ ਗਏ ! ਮਾਮੇ, ਚਾਚੇ, ਤਾਏ , ਤਾਈਆਂ ਤਾਂ ਕੀ ਮਾਮਿਆਂ ਦੇ ਪੁੱਤ ਭਰਾਵਾਂ ਤੱਕ ਕਿਸੇ ਦੇ ਅੰਤਮ ਦਰਸ਼ਨ ਨਹੀਂ ਹੋਏ ! ਬੜਾ ਕਠਨ ਸਫ਼ਰ ਹੈ ਜਲਾਵਤਨੀ ਦਾ ਹਰ ਮੋਏ ਨਾਲ ਮਰਨਾ ਪੈਂਦਾ ਪਰ ਮਾਛੀਵਾੜੇ ਦੇ ਮਾਹੀ ਦਾ ਧਿਆਨ ਧਰ ਜਿਗਰਾ ਵੱਡਾ ਕਰਨਾ ਪੈਂਦਾ !

ਅੱਜ ਸਵੇਰੇ ਵੀਰ ਦਾ ਮੈਸਜ ਆਇਆ ਕਿ ਵੱਡਾ ਭਾਊ ਅੱਜ ਸਵੇਰੇ ਸਾਥ ਛੱਡ ਗਿਆ ! ਵੀਰ ਸਿਰਦਾਰ ਓੰਕਾਰ ਸਿੰਘ ਹੁੰਦਲ ਦਿਲ ਦਾ ਦੌਰਾ ਪੈਣ ਕਾਰਣ ਗੁਰੂ ਚ, ਚਰਨਾਂ ਚ, ਜਾ ਬਿਰਾਜਿਆ ! ਮੈਹਿਆ ਭਰਾ ਇੱਕਤੀ ਵਾਂ ਨੰਬਰ ਲਵਾ ਗਿਆ ਪਰ ਅਜੇ ਜਾਣ ਦਾ ਵਕਤ ਨਹੀਂ ਸੀ ! ਬਾਹਲ਼ੀ ਉਮਰ ਵੀ ਨਹੀਂ ਸੀ ! ਪਰ ਗੁਰੂ ਨੂੰ ਜੋ ਭਾਵੇਂ ਸਿੱਖ ਦਾ ਕੰਮ ਸ਼ਿਕਵਾ ਨਹੀ ! ਪਰ ਜਦੋਂ ਪਿਓ ਦਾ ਸਾਇਆ ਸਿਰ ਤੇ ਨਾਂ ਹੋਵੇ ਤੇ ਵੱਡਾ ਭਾਊ ਪਿਓ ਨਿਆਂਈ ਹੁੰਦਾ ! ਉਦਾਸ ਹੋਣਾ ਸੁਭਾਵਿਕ ! ਪਰ ਗੁਰੂ ਦੇ ਆਸਰੇ ਚੜ੍ਹਦੀ ਕਲਾ ਵਾਲੇ ਸੋਚਦੇ ਵੀ ਤੇ ਬਾਪੂ ਵਾਂਗ ਆ ! ਵੀਰ ਹੁੰਦਲ ਆਂਹਦਾ ਜੇ ਤਿੰਨ ਦਹਾਕੇ ਪਹਿਲਾਂ ਭਗੌੜੇ ਦਾ ਭਾਈ ਸਮਝ ਕੇ ਅਣਪਛਾਤਾ ਬਣਾ ਦਿੰਦੇ ਫਿਰ ਵੀ ਤੇ ਸਬਰ ਕਰਨਾ ਸੀ ! ਧੰਨ ਜਿਗਰਾ ਵੀਰਾਂ ਦਾ ! ਮੈਂ ਸੋਚਣ ਤੇ ਮਜਬੂਰ ਹੋਗਿਆ ਕਿ ਕਉਨ ਮੂਆ ਰੇ ਕਉਨ ਮੂਆ।। ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹ ਤਉ ਚਲਤੁ ਭਇਆ।। ੧।।“

ਦੋਸਤੋ ਅਸਲ ਚ , ਮਰਦਾ ਕੋਈ ਨਹੀ ! ਇੱਕ ਜੈਨਰੇਸ਼ਨ ਗੈਬ ਹੁੰਦਾ ਹਾਢੇ ਪਿਓ ਦਾਦੇ ਤੁਰ ਜਾਂਦੇ ਤੇ ਰਹਿ ਜਾਂਦੇ ਮਗਰ ਡੀ ਐਨ ਏ ! ਭਾਵ ਓਹ ਜਾਂਦੇ ਕਿਤੇ ਨਹੀਂ ਧੀਆਂ ਪੁੱਤਰਾਂ ਦੇ ਰੂਪ ਸਾਥ ਹੀ ਗੁਜ਼ਰ ਰਹੇ ਹੁੰਦੇ ਆ ! ਸੋ ਸਾਡਾ ਓਂਕਾਰ ਭਾਊ ਕਿਤੇ ਨਹੀਂ ਗਿਆ ! ਕੋਲ ਹੈ ਆਪਣੇ ਧੀਆਂ ਪੁੱਤਰਾਂ ਦੇ ਰੂਪ ਚ ! ਦੁੱਖ ਹੈ ਤੇ ਜਲਾਵਤਨ ਵਿਛੋੜੇ ਦਾ ਜੋ ਸਿੰਘ ਤੇ ਮਹਿਸੂਸ ਨਹੀਂ ਕਰਦੇ ਪਰ ਮੇਰੇ ਵਰਗਾ ਨਿੱਕੇ ਦਿਲ ਵਾਲਾ ਲੇਖਕ ਮਹਿਸੂਸ ਕਰ ਸਕਦਾ !

ਭਾਈ ਅਵਤਾਰ ਸਿੰਘ ਹੁੰਦਲ ਨੂੰ ਮੇਰੇ ਨਾਲੋਂ ਵੱਧ ਕੋਈ ਨਹੀਂ ਜਾਣਦਾ ਸਿੱਖ ਫੈਡਰੇਸ਼ਨ ਜਰਮਨੀ ਦਾ ਸਦੈਵ ਐਕਟਿਵ ਕਾਰਕੁਨ ਤੇ ਅਜਕਲ ਵਾਰਿਸ ਪੰਜਾਬ ਦੇ ਜਰਮਨ ਯੂਨਿਟ ਦਾ ਜਨਰਲ ਸਕੱਤਰ ਤੇ ਅਨੇਕਾਂ ਲੋਕ ਭਲਾਈ ਸੰਸਥਾਵਾਂ ਰਾਹੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਨਿਭਾ ਰਿਹਾ ਹੈ ! ਸੋ ਐਸੇ ਪੰਥਕ ਆਗੂ ਦੇ ਭਰਾਤਾ ਦਾ ਵਿਛੋੜਾ ਸਾਡੇ ਸ਼ਭ ਲਈ ਅਸਹਿ ਹੈ ! ਵਾਹਿਗੁਰੂ ਸਾਡੇ ਵੱਡੇ ਭਾਊ ਓਂਕਾਰ ਸਿੰਘ ਜੀ ਹੁੰਦਲ ਨੂੰ ਆਪਣੇ ਚਰਨਾਂ ਚ, ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ !

ਜਰਮਨ ਤੋਂ “ਵਾਰਿਸ ਪੰਜਾਬ ਦੇ” ਪਾਰਟੀ ਦੇ ਸਮੂਹ ਵੀਰ ਇਸ ਦੁੱਖ ਦੀ ਘੜੀ ਵਿੱਚ ਇਸ ਜਲਾਵਤਨ ਯੋਧੇ ਦੇ ਦੁੱਖ ਵਿੱਚ ਭਾਈਵਾਲ ਹਨ ਤੇ ਕੌਮੀ ਘਰ ਦੀ ਕਾਮਨਾ ਕਰਦੇ ਹਨ ਵਾਹਿਗੁਰੂ ਸਾਨੂੰ ਕੌਮੀ ਘਰ ਦੀ ਬਖਸ਼ਿਸ਼ ਕਰਨ !
ਅਕਾਲ ਸਹਾਇ

ਭਾਈ ਜਗਤਾਰ ਸਿੰਘ ਮਾਹਲ
ਮੁੱਖ ਸੇਵਾਦਾਰ
ਅਕਾਲੀ ਦਲ ਵਾਰਿਸ ਪੰਜਾਬ ਦੇ !

ਦਾਸਨ ਦਾਸ
ਬਿੱਟੂ ਅਰਪਿੰਦਰ ਸਿੰਘ
ਫਰੈਂਕਫੋਰਟ ਜਰਮਨ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਜਰਮਨੀ ਦੀ ਧਰਤੀ ’ਤੇ ਪੰਜਾਬੀ ਧੀਆਂ ਦਾ ਮਾਣ: ਹਰਪ੍ਰੀਤ ਕੌਰ ਤੇ ਕੌਮਲਪ੍ਰੀਤ ਕੌਰ ‘Movers of Tomorrow Award’ ਲਈ ਨਾਮਜ਼ਦ ਜਰਮਨੀ ਦੇ ਬਿਹਤਰ ਭਵਿੱਖ ਲਈ ਯੋਗਦਾਨ ਪਾ ਰਹੀਆਂ ਦੋ ਪੰਜਾਬੀ ਨੌਜਵਾਨੀਆਂ ਨੂੰ ਮਿਲਿਆ ਵੱਡਾ ਸਨਮਾਨ — ਹੁਣ ਪੰਜਾਬੀ ਭਾਈਚਾਰੇ ਦੀ ਵਾਰੀ

ਅੱਜ 20 ਸਤੰਬਰ ਪਿੰਡ ਭੁੱਚਰ ਖੁਰਦ ਵਿੱਚ ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੀ 2 ਅਕਤੂਬਰ ਨੂੰ ਮਨਾਈ ਜਾ ਰਹੀ ਸਾਲਾਨਾ ਬਰਸੀ ਸਮਾਗਮ ਸੰਬੰਧੀ ਤਿਆਰੀਆਂ ਦਾ ਜਾਇਜਾ ਲੈਂਦੇ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਭੁਪਿੰਦਰ ਸਿੰਘ ਭੁੱਚਰ, ਸੁਰਜੀਤ ਸਿੰਘ ਭੁੱਚਰ ਅਤੇ ਰਘੁਬੀਰ ਸਿੰਘ ਭੁੱਚਰ