Home » ਸੰਸਾਰ » ਜਰਮਨੀ » ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਰਟ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਵਿੱਚ ਸਿੱਖ ਸੰਦੇਸਾ ਜਰਮਨੀ ਵੱਲੋਂ ਲਈ ਗਈ ਗੁਰਮਤਿ ਪ੍ਰੀਖਿਆ ਦਾ ਸ਼ਾਨਦਾਰ ਨਤੀਜਾ ਅਤੇ ਪ੍ਰਾਪਤੀਆ।

ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਰਟ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਵਿੱਚ ਸਿੱਖ ਸੰਦੇਸਾ ਜਰਮਨੀ ਵੱਲੋਂ ਲਈ ਗਈ ਗੁਰਮਤਿ ਪ੍ਰੀਖਿਆ ਦਾ ਸ਼ਾਨਦਾਰ ਨਤੀਜਾ ਅਤੇ ਪ੍ਰਾਪਤੀਆ।

SHARE ARTICLE

10 Views

ਜਰਮਨੀ 20 ਅਗਸਤ (ਖਿੜਿਆ ਪੰਜਾਬ)

ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਰਟ ਦੀ ਪ੍ਰਬੰਧਕ ਕਮੇਂਟੀ ਅਤੇ ਸੰਗਤਾਂ ਵਲੋਂ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਵਿਚ ਸਿੱਖ ਸੰਦੇਸਾ ਜਰਮਨੀ ਵਲੋਂ ਲਈ ਗਈ ਗੁਰਮਤਿ ਪ੍ਰੀਖਿਆ ਦਾ ਸ਼ਾਨਦਾਰ ਨਤੀਜਾ ਅਤੇ ਪ੍ਰਾਪਤੀਆ। ਬੱਚਿਆਂ ਨੇ ਆਧੁਨਿਕ ਤਰੀਕੇ ਨਾਲ ਖੇੱਡਾ ਖੇਡਦਿਆ ਪੰਜਾਬੀ ਦੀ ਸਿਖਿਆ ਲਈ, ਗੁਰਬਾਣੀ ਵਿਆਕਰਣ ਅਤੇ ਗੁਰਬਾਣੀ ਸੰਥਿਆ ਦਾ ਗਿਆਨ ਹਾਸਲ ਕਰਕੇ ਵੱਖ-ਵੱਖ ਪ੍ਰਾਣੀਆ ਵੱਲੋ ਸਹਿਜ ਪਾਠ ਅਰੰਭ ਕੀਤੇ। ਤਿੰਨ ਗਰੁਪਾ ਵਿੱਚ ਗੁਰਮਤਿ ਪੀ੍ਖਿਆ ਲਈ ਗਈ।ਪਹਿਲਾ ਗਰੁਪ ਛੋੱਟੇ ਬੱਚਿਆਂ ਦਾ ਸੀ ਜਿੰਨ੍ਹਾ ਨੇ ਜੁਬਾਨੀ ਮੂਲ ਮੰਤਰ , ਦਸ ਗੁਰੂ ਸਾਹਿਬਾਨਾ ਦੇ ਨਾਮ, ਪੰਜ ਪਿਆਰਿਆਂ ਦੇ ਨਾਮ , ਚਾਰ ਸਾਹਿਬਜਾਦਿਆਂ ਦੇ ਨਾਮ ਅਤੇ 10 ਤੋਂ 12 ਸਵਾਲਾਂ ਦੇ ਜਵਾਬ ਸੁਣਾ ਕੇ ਚੰਗੇ ਨੰਬਰ ਪ੍ਰਾਪਤ ਕੀਤੇ। ਦੂਜਾਂ ਗਰੁਪ 8 ਤੋਂ 14 ਸਾਲ ਤਕ ਦਾ ਸੀ।ਦੂਜੇ ਗਰੁਪ ਵਿੱਚੋ ਪਹਿਲਾ ਸਥਾਨ ਹਾਸਲ ਕਰਨ ਵਾਲੇ ਬੱਚੇ ਰਬਾਬ ਕੌਰ ਸਪੁੱਤਰੀ ਸ੍ਰ: ਕੁਲਜੀਤ ਸਿੰਘ, ਸੀਰਤ ਕੌਰ ਸਪੁੱਤਰੀ ਸ੍ਰ: ਕੁਲਵਿੰਦਰ ਸਿੰਘ, ਮਨਮੀਤ ਕੌਰ ਸਪੁੱਤਰੀ ਸ੍ਰ: ਨਿਰਮਲ ਸਿੰਘ, ਅਗਮਵੀਰ ਸਿੰਘ ਸਪੁੱਤਰ ਸ੍ਰ: ਜਤਿੰਦਰ ਸਿੰਘ, ਦਵਿੰਦਰ ਸਿੰਘ ਸਪੁੱਤਰ ਸ੍ਰ: ਬਲਦੇਵ ਸਿੰਘ, ਗੁਰਨੂਰ ਸਿੰਘ ਸਪੁਤਰ ਸ੍ਰ: ਸਤਿੰਦਰਜੀਤ ਸਿੰਘ, ਸਿਫਤ ਕੌਰ ਸਪੁੱਤਰੀ ਸ੍ਰ: ਗੁਰਿੰਦਰ ਸਿੰਘ , ਦਲਵੀਰ ਸਿੰਘ ਸਪੁੱਤਰ ਸ੍ਰ: ਬਲਦੇਵ ਸਿੰਘ, ਦੂਜਾ ਸਥਾਨ ਹਾਸਲ ਕੀਤਾ ਅਗਮਦੀਪ ਸਿੰਘ ਸਪੁੱਤਰ ਸ੍ਰ: ਮਨਦੀਪ ਸਿੰਘ, ਅਵਨੂਰ ਸਿੰਘ ਸਪੁੱਤਰ ਸ੍ਰ: ਜਤਿੰਦਰ ਸਿੰਘ, ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚੇ ਹਰਰੂਪ ਕੌਰ ਸਪੁੱਤਰੀ ਸ੍ਰ: ਦਵਿੰਦਰ ਸਿੰਘ, ਗੁਰਕੀਰਤ ਸਿੰਘ ਸਪੁੱਤਰ ਸ੍ਰ: ਕੁਲਵਿੰਦਰ ਸਿੰਘ, ਅਵਲੀਨ ਕੌਰ ਸਪੁੱਤਰੀ ਸ੍ਰ: ਜਸਵਿੰਦਰ ਸਿੰਘ, ਰੂਬਾਨੀ ਕੌਰ ਸਪੁੱਤਰੀ ਸ੍ਰ: ਕੁਲਜੀਤ ਸਿੰਘ। ਤੀਜੇ ਗਰੁਪ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਰਾਜਵਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ, ਰਿਪਦਮਨ ਸਿੰਘ, ਸਪੁੱਤਰ ਸ੍ਰ:ਜਸਵਿੰਦਰ ਸਿੰਘ, ਸਿਮਰਨ ਕੌਰ ਪਤਨੀ ਸ੍ਰ: ਮਨਦੀਪ ਸਿੰਘ, ਦਲਜਿੰਦਰ ਕੌਰ ਸਪੁੱਤਰੀ ਸ੍ਰ: ਬਲਵੰਤ ਸਿੰਘ, ਅਮੀਤੇਜ ਕੌਰ ਪਤਨੀ ਸ੍ਰ: ਜਰਨੈਲ ਸਿੰਘ ਪਰਮਜੀਤ ਕੌਰ ਪਤਨੀ ਬਲਦੇਵ ਸਿੰਘ, ਰਜਿੰਦਰ ਕੌਰ ਪਤਨੀ ਸ੍ਰ: ਮਨਿਦਰ ਸਿੰਘ, ਗੁਰਲੀਨ ਕੌਰ ਸਪੁੱਤਰੀ ਜਸਵਿੰਦਰ ਸਿੰਘ , ਦੂਜਾ ਸਥਾਨ ਹਾਸਲ ਕਰਨ ਵਾਲੇ ਸਵਰਨਜੀਤ ਸਿੰਘ ਸਪੁੱਤਰ ਸ੍ਰ: ਨਿਰਮਲ ਸਿੰਘ, ਪਲਵਿੰਦਰ ਕੌਰ ਪਤਨੀ ਸ੍ਰ: ਅਮਰੀਕ ਸਿੰਘ,ਅਮਨਪ੍ਰੀਤ ਕੌਰ ਸਪੁੱਤਰੀ ਸ੍ਰ: ਅਮਰਜੀਤ ਸਿੰਘ, ਗੁਰਜਿੰਦਰ ਕੌਰ ਪਤਨੀ ਸ੍ਰ: ਗੁਰਪ੍ਰੀਤ ਸਿੰਘ, ਰਜਿੰਦਰ ਕੌਰ ਪਤਨੀ ਸ੍ਰ: ਦਵਿੰਦਰ ਸਿੰਘ, ਗੁਰਦੀਪ ਸਿੰਘ ਸਪੁੱਤਰ ਸ੍ਰ: ਕਸ਼ਮੀਰ ਸਿੰਘ, ਰਾਜਵਿੰਦਰ ਸਿੰਘ ਸਪੁੱਤਰੀ ਸ੍ਰ: ਸਰਵਨ ਸਿੰਘ। ਇਸ ਕੈਂਪ ਦੀਆਂ ਇਹ ਵਡੀਆਂ ਪ੍ਰਾਪਤੀਆ ਹਨ ਕਿ ਕੋਈ ਬੱਚਾ ਫੇਲ ਨਹੀ ਹੋਇਆ ਸਾਰਿਆ ਬੱਚਿਆਂ ਨੇ ਪ੍ਰੀਖਿਆ ਵਿਚ ਪਹਿਲਾ , ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ । ਗੁਰਦੁਆਰਾ ਪ੍ਰਬੰਧਕ ਕਮੇਂਟੀ ਅਤੇ ਸਾਰੀਆ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News