Home » ਮਾਝਾ » ਆਜ਼ਾਦੀ ਘੁਲਾਟੀਏ ਦੀ ਇਕਲੌਤੀ ਧੀ ਆਰਥਿਕ ਤੌਰ ਤੇ ਸੰਕਟ ਕਾਰਨ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ, ਫਰੀਡਮ ਫਾਈਟਰਜ ਸੰਸਥਾ ਮਦਦ ਲਈ ਅੱਗੇ ਆਈ __ ਸੁਰਜੀਤ ਸਿੰਘ ਭੁੱਚਰ।

ਆਜ਼ਾਦੀ ਘੁਲਾਟੀਏ ਦੀ ਇਕਲੌਤੀ ਧੀ ਆਰਥਿਕ ਤੌਰ ਤੇ ਸੰਕਟ ਕਾਰਨ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ, ਫਰੀਡਮ ਫਾਈਟਰਜ ਸੰਸਥਾ ਮਦਦ ਲਈ ਅੱਗੇ ਆਈ __ ਸੁਰਜੀਤ ਸਿੰਘ ਭੁੱਚਰ।

SHARE ARTICLE

56 Views

ਖਾਲੜਾ 20 ਜੁਲਾਈ (ਖਿੜਿਆ ਪੰਜਾਬ) ਅੰਗ੍ਰੇਜ ਸਰਕਾਰ ਨਾਲ ਸੰਘਰਸ਼ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਦੇ ਕਈ ਪਰਿਵਾਰ ਆਰਥਿਕ ਤੌਰ ਤੇ ਬਹੁਤ ਮਾੜੇ ਹਾਲਾਤ ਵਿਚ ਗੁਜਰ ਰਹੇ ਹਨ। ਅਜਿਹੇ ਹੀ ਇਕ ਆਜ਼ਾਦੀ ਘੁਲਾਟੀਏ ਸਵਰਗੀ ਮੇਜਾ ਸਿੰਘ ਦੀ ਇਕਲੌਤੀ ਧੀ ਹੱਥ ਵਿੱਚ ਤਾਮਰ ਪੱਤਰ ਲੈ ਕੇ ਭਿੱਖੀਵਿੰਡ ਬਾਜਾਰ ਵਿੱਚ ਮਿਲ ਗਈ। ਜਿਸ ਨੇ ਦੱਸਿਆ ਕਿ ਉਹ ਬਹੁਤ ਮਾੜੇ ਹਾਲਾਤ ਵਿਚ ਹੈ, ਨੂੰਹ ਦੋਵੇਂ ਲੜਕੀਆਂ ਛੱਡ ਕੇ ਚਲੇ ਗਈ ਹੈ। ਹੁਣ ਇਹ ਦੋਵਾਂ ਪੋਤਰੀਆਂ ਨੂੰ ਨਾਲ ਲੈ ਕੇ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ, ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਸੁਰਜੀਤ ਸਿੰਘ ਭੁੱਚਰ ਨੇ ਇਹ ਮਾਮਲਾ ਫਰੀਡਮ ਫਾਈਟਰਜ ਸੰਸਥਾ ਦੇ ਧਿਆਨ ਵਿੱਚ ਲਿਆਉਣ ਤੇ ਸੰਸਥਾ ਦੇ ਮੈਂਬਰ, ਅਹੁਦੇਦਾਰ, ਅਤੇ ਹੋਰ ਸਮਾਜ ਸੇਵਕ ਵੀ ਇਸ ਦੀ ਮਦਦ ਲਈ ਅੱਗੇ ਆਏ। ਅੱਜ ਫਰੀਡਮ ਫਾਈਟਰਜ਼ ਯਾਦਗਾਰ ਅਤੇ ਪ੍ਰਵਾਰ ਭਲਾਈ ਸੰਸਥਾ ਜਿਸ ਵਿੱਚ ਅਜ਼ਾਦੀ ਘੁਲਾਟੀਆਂ ਤੋਂ ਇਲਾਵਾ ਹੋਰ ਵੀ ਵਾਤਾਵਰਨ ਪ੍ਰੇਮੀ ਅਤੇ ਸਮਾਜ ਭਲਾਈ ਲਈ ਕੰਮ ਕਰਨ ਵਾਲੇ ਮੈਂਬਰਾਂ ਨੇ ਸਾਂਝੇ ਤੌਰ ਤੇ ਜਥੇਦਾਰ ਤੇਜਾ ਸਿੰਘ ਭੁੱਚਰ ਯਾਦਗਾਰੀ ਕਮੇਟੀ ਦੇ ਸਹਿਯੋਗ ਨਾਲ ਪਿੰਡ ਭੁੱਚਰ ਵਿਖੇ ਭਾਈ ਮੇਜਾ ਸਿੰਘ ਵਲਟੋਹਾ ਅਜ਼ਾਦੀ ਘੁਲਾਟੀਏ ਜੀ ਦੇ ਪ੍ਰਵਾਰ ਦੀਆਂ ਦੋ ਬੇਟੀਆਂ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਉਨ੍ਹਾਂ ਦੋਵੇਂ ਬੇਟੀਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਫਰੀਡਮ ਫਾਈਟਰਜ਼ ਯਾਦਗਾਰ ਅਤੇ ਪ੍ਰਵਾਰ ਭਲਾਈ ਸੰਸਥਾ ਵੱਲੋਂ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਦੇ ਤਹਿਤ ਅੱਜ ਬੇਟੀਆਂ ਨੂੰ ਸਕੂਲ ਦੀਆਂ ਫੀਸਾਂ, ਵਰਦੀਆਂ ਸਟੇਸ਼ਨਰੀ ਆਦਿ ਦਿੱਤੀਆਂ ਗਈਆਂ ਅੱਗੇ ਤੋਂ ਸਾਰਾ ਪੜਾਈ ਦਾ ਖਰਚਾ ਸੰਸਥਾ ਵੱਲੋਂ ਕੀਤਾ ਜਾਵੇਗਾ
ਇਹ ਸੰਸਥਾ ਵਿੱਚ ਫਰੀਡਮ ਫਾਈਟਰਜ਼ ਉੱਤਰਾਅਧਿਕਾਰੀ ਸੰਸਥਾ ਰਜਿ ਪੰਜਾਬ ਦੇ ਮੈਂਬਰ ਨਾਲ ਸਬੰਧਤ ਹਨ। ਇਸ ਮੋਕੇ ਸ੍ਰ ਸੁਰਜੀਤ ਸਿੰਘ ਭੁੱਚਰ, ਇੰਜ ਜਤਿੰਦਰ ਸਿੰਘ ਭੈਲ ਕਾਰਜਕਾਰੀ ਪ੍ਰਧਾਨ ਅੰਮ੍ਰਿਤਸਰ, ਪਰਮਜੀਤ ਸਿੰਘ ਔਜਲਾ ਸਕੱਤਰ, ਇੰਜ ਮਨਜੀਤ ਸਿੰਘ ਵਾਤਾਵਰਨ ਪ੍ਰੇਮੀ, ਸ੍ਰ ਜੋਗਿੰਦਰ ਸਿੰਘ ਸਾਬਰ, ਸ੍ਰ ਬਚਿੱਤਰ ਸਿੰਘ ਗੋਹਲਵੜੀਆ, ਹਾਜ਼ਰ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News