1 ਜੂਨ 1984 ਹਿੰਦੁਸਤਾਨ ਦੀ ਹੰਕਾਰੀ ਹੋਈ ਰਹਿਨੁਮਾ ਇੰਦਰਾ ਗਾਂਧੀ ਦੀਆਂ ਦਰਬਾਰ ਸਾਹਿਬ(ਅੰਮ੍ਰਿਤਸਰ) ਚੜ੍ਹ ਆਈਆਂ ਫੌਜਾਂ ਦੁਆਰਾ, ਦਰਬਾਰ ਸਾਹਿਬ ਦੀ ਆਣ ਅਜ਼ਮਤ ਲਈ ਮੋਰਚੇ ਬਣਾ ਕੇ ਬੈਠੇ ਗੁਰੂ ਕੇ ਲਾਡਲਿਆਂ ਦੀ ਤਾਕਤ ਤੇ ਮੋਰਚੇ ਟੋਹਣ ਲਈ 1 ਜੂਨ 1984 ਨੂੰ ਬਿਨਾਂ ਕਿਸੇ ਐਲਾਨ ਦੇ ਦੁਪਹਿਰ 12:40 ਤੋਂ ਸ਼ਾਮ 8:15 ਤੱਕ ਗੋਲੀਬਾਰੀ ਕੀਤੀ ਗਈ । ਇਹਨ੍ਹਾ ਗੋਲੀਆਂ ਚਲਾਉਣ ਵਾਲਿਆਂ ਵਿੱਚ ਬੀ.ਐਸ.ਐਫ, ਕੇਂਦਰੀ ਰਿਜ਼ਰਵ ਪੁਲਿਸ ਫੋਰਸ ਤੇ ਇੰਡੋ ਤਿਬਤਨ ਬਾਰਡਰ ਪੁਲਿਸ ਮੋਹਰੀ ਸੀ।
ਸਰਕਾਰੀ ਹੁਕਮਾਂ ਤੇ ਦਰਬਾਰ ਸਾਹਿਬ ਤੇ ਹੋਈ ਇਸ ਗੋਲੀਬਾਰੀ ਵਿੱਚ ਖਾੜਕੂ ਜੱਥੇਬੰਦੀ ‘ਬੱਬਰ ਖਾਲਸਾ’ ਦੇ ਭਾਈ ਮਹਿੰਗਾ ਸਿੰਘ ਬੱਬਰ ਸਮੇਤ ਕੋਈ 8 ਸਿੱਖ ਸ਼ਰਧਾਲੂ ਜੋ ਦਰਬਾਰ ਸਾਹਿਬ ਦਰਸ਼ਨ ਕਰਨ ਆਏ ਸਨ, ਸ਼ਹੀਦ ਹੋਏ(ਕਈਆਂ 11 ਦੇ ਸ਼ਹੀਦ ਹੋਣ ਦੀ ਗੱਲ ਕੀਤੀ ਹੈ)।ਕੋਈ 25 ਦੇ ਕਰੀਬ ਸਿੱਖ ਯਾਤਰੂ ਫੱਟੜ ਵੀ ਹੋਏ।
1 ਜੂਨ ਨੂੰ ਹਿੰਦ ਸਰਕਾਰ ਦੇ ਹੁਕਮ ਤੇ ਚੱਲੀ ਗੋਲੀ ਦੇ ਕਰੀਬਨ 36 ਨਿਸ਼ਾਨ ਦਰਬਾਰ ਸਾਹਿਬ ਤੇ ਰਾਤ ਨੂੰ ਸਿੱਖ ਸੰਗਤ ਨੇ ਦੇਖੇ ਤਾਂ ਉਹਨਾਂ ਦੇ ਹਿਰਦੇ ਵਲੂੰਧਰੇ ਗਏ।ਰਾਤ ਨੌ ਵਜੇ ਤੋਂ 32 ਘੰਟੇ ਦੇ ਕਰਫਿਊ ਦਾ ਐਲਾਨ ਹੋ ਗਿਆ।ਦਰਬਾਰ ਸਾਹਿਬ ਦੇ ਮੁਖ ਗ੍ਰੰਥੀਆਂ ਨੇ ਇਸ ਨੂੰ ਦੁਸ਼ਟਾਂ ਵੱਲੋਂ ਦਰਬਾਰ ਸਾਹਿਬ ਉੱਤੇ ਹਮਲਾ ਕਿਹਾ।ਲੋਂਗੋਵਾਲ ਨੇ ਗਿਆਨੀ ਜੈਲ ਸਿੰਘ ਨਾਲ ਗੱਲ ਕਰਨ ਦੀ ਵਿਆਰਥ ਕੋਸ਼ਿਸ਼ ਕੀਤੀ, ਉਸਨੂੰ ਹਰ ਵਾਰ ਟਾਲਿਆ ਗਿਆ।
ਦਿੱਲੀ ਵਿੱਚ ‘ ਜੂਨ 84 ਘੱਲੂਘਾਰੇ ‘ ਦੀ ਸਾਰੀ ਕਾਰਵਾਈ ਦੀ ਨਿਗਰਾਨੀ ਇੰਦਰਾ ਗਾਂਧੀ, ਰਾਜੀਵ ਗਾਂਧੀ, ਅਰੁਣ ਨਹਿਰੂ, ਅਰੁਣ ਸਿੰਹ ਆਦਿ ਕਰ ਰਹੇ ਸਨ।ਸਿੱਖ ਕੌਮ ਤੇ ਹੋ ਰਹੇ ਹਿੰਦ ਸਰਕਾਰ ਦੇ ਇਸ ਹਮਲੇ ਵਿੱਚ ਰੂਸ ਤੇ ਇੰਗਲੈਂਡ ਵੀ ਇੰਦਰਾ ਗਾਂਧੀ ਨੂੰ ਸਹਿਯੋਗ ਦੇ ਰਹੇ ਸਨ ।…ਚਲਦਾ
ਮੁੱਦਤੇਂ ਗੁਜ਼ਰੀ ਹੈਂ ਰੰਜੋ ਗ਼ਮ ਸਹਿਤੇ ਹੂਏ,
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।’(ਸਰ ਇਕਬਾਲ)
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।







