Home » ਨਵੀਂ ਦਿੱਲੀ » ਗੁਰੂਬਾਣੀ ਦੇ ਲਾਈਵ ਚਲਦੇ ਕੀਰਤਨ ਪ੍ਰੋਗਰਾਮ ਵਿੱਚ ਨਸ਼ਿਆਂ ਦੇ ਐਡ, ਇਸ ਤੋਂ ਵੱਡੀ ਬੇਅਦਬੀ ਹੋਰ ਕੀ ਹੋਵੇਗੀ.? 👉 ਗੁਰਬਾਣੀ ਦੇ ਪ੍ਰਸਾਰਣ ਦੌਰਾਨ ਗੰਧਲੇ ਇਸ਼ਤਿਹਾਰ ਚਲਾਉਂਣ ਵਾਲੇ ਚੈਨਲਾਂ ਉਪਰ ਕਸਿਆ ਜਾਏ ਸ਼ਿਕੰਜਾ 👉 ਕੌਮ ਲਈ ਖ਼ਤਰੇ ਦੀ ਘੰਟੀ

ਗੁਰੂਬਾਣੀ ਦੇ ਲਾਈਵ ਚਲਦੇ ਕੀਰਤਨ ਪ੍ਰੋਗਰਾਮ ਵਿੱਚ ਨਸ਼ਿਆਂ ਦੇ ਐਡ, ਇਸ ਤੋਂ ਵੱਡੀ ਬੇਅਦਬੀ ਹੋਰ ਕੀ ਹੋਵੇਗੀ.? 👉 ਗੁਰਬਾਣੀ ਦੇ ਪ੍ਰਸਾਰਣ ਦੌਰਾਨ ਗੰਧਲੇ ਇਸ਼ਤਿਹਾਰ ਚਲਾਉਂਣ ਵਾਲੇ ਚੈਨਲਾਂ ਉਪਰ ਕਸਿਆ ਜਾਏ ਸ਼ਿਕੰਜਾ 👉 ਕੌਮ ਲਈ ਖ਼ਤਰੇ ਦੀ ਘੰਟੀ

SHARE ARTICLE

17 Views

ਨਵੀਂ ਦਿੱਲੀ 19 ਮਈ (ਮਨਪ੍ਰੀਤ ਸਿੰਘ ਖਾਲਸਾ):- ਅੱਜ ਦਾ ਸਮਾਂ ਟੈਕਨੋਲੋਜੀ ਦਾ ਸਮਾਂ ਹੈ। ਗੁਰਬਾਣੀ ਦੀ ਅਵਾਜ਼ ਹੁਣ ਸਿਰਫ਼ ਗੁਰਦੁਆਰਿਆਂ ਦੀਆਂ ਚਾਰ ਦੀਵਾਰੀਆਂ ਤੱਕ ਸੀਮਿਤ ਨਹੀਂ ਰਹੀ, ਸਗੋਂ ਦੁਨੀਆ ਦੇ ਹਰ ਕੋਨੇ ਤੱਕ ਲਾਈਵ ਟੈਲੀਕਾਸਟ ਰਾਹੀਂ ਪਹੁੰਚ ਰਹੀ ਹੈ। ਇਹ ਇਕ ਵੱਡੀ ਸੇਵਾ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਪਵਿੱਤਰ ਸੇਵਾ ਨੂੰ ਕਈ ਲੋਕਾਂ ਨੇ ਕਮਾਈ ਦਾ ਜ਼ਰੀਆ ਬਣਾ ਦਿੱਤਾ ਹੈ। ਅੱਜ ਲਾਈਵ ਚਲਦੇ ਕੀਰਤਨ, ਕਥਾ ਅਤੇ ਗੁਰਬਾਣੀ ਦੇ ਪ੍ਰਸਾਰਣ ਦੌਰਾਨ ਨਸ਼ਿਆਂ, ਜੂਏ, ਸੱਟੇਬਾਜ਼ੀ, ਫ਼ਜ਼ੂਲ ਮਨੋਰੰਜਨ ਅਤੇ ਹੋਰ ਕਈ ਤਰ੍ਹਾਂ ਦੇ ਭੜਕਾਊ ਇਸ਼ਤਿਹਾਰ ਦਿਖਾਏ ਜਾ ਰਹੇ ਹਨ। ਇਹ ਸਿਰਫ਼ ਅਣਗਹਿਲੀ ਨਹੀਂ, ਸਗੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੁੱਲ੍ਹੀ ਬੇਅਦਬੀ ਹੈ। ਜਦੋਂ ਇੱਕ ਪਾਸੇ ਰਾਗੀ ਸਿੰਘ “ਅੰਮ੍ਰਿਤ ਨਾਮੁ ਨਿਧਾਨੁ ਹੈ” ਦਾ ਕੀਰਤਨ ਕਰ ਰਹੇ ਹੁੰਦੇ ਹਨ ਤੇ ਦੂਜੇ ਪਾਸੇ ਸਕਰੀਨ ਉੱਤੇ ਨਸ਼ਿਆਂ ਜਾਂ ਸੱਟੇਬਾਜ਼ੀ ਦੇ ਐਡ ਚਮਕ ਰਹੇ ਹੁੰਦੇ ਹਨ, ਤਾਂ ਇਹ ਸਿਰਫ਼ ਸ਼ਰਮਨਾਕ ਹੀ ਨਹੀਂ, ਸਿੱਖ ਕੌਮ ਦੀ ਆਤਮਿਕ ਮਰਿਆਦਾ ਉੱਤੇ ਵੱਡਾ ਘਾਟਾ ਹੈ। ਗੁਰੂ ਘਰ ਦੀ ਬਾਣੀ ਮਨੁੱਖਤਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸੱਚੇ ਜੀਵਨ ਦਾ ਰਾਹ ਦਿਖਾਉਂਦੀ ਹੈ, ਪਰ ਅੱਜ ਉਸੇ ਬਾਣੀ ਦੇ ਨਾਲ ਨਸ਼ਿਆਂ ਦੀ ਪ੍ਰਚਾਰਬਾਜ਼ੀ ਹੋ ਰਹੀ ਹੈ। ਇਹ ਦੋਹਰਾ ਚਿਹਰਾ ਕਿਉਂ.? ਸਭ ਤੋਂ ਵੱਡਾ ਸਵਾਲ ਉਹਨਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਪੁੱਛਣਾ ਚਾਹੀਦਾ ਹੈ ਜੋ ਇਹ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਬਚ ਜਾਂਦੇ ਹਨ ਕਿ “ਐਡ ਤਾਂ ਯੂਟਿਊਬ ਆਪ ਲਗਾਉਂਦਾ ਹੈ।” ਜੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਲਾਈਵ ਟੈਲੀਕਾਸਟ ਰਾਹੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗਲਤ ਚੀਜ਼ਾਂ ਦਾ ਪ੍ਰਚਾਰ ਹੋ ਰਿਹਾ ਹੈ, ਤਾਂ ਫਿਰ ਤੁਸੀਂ ਉਹ ਮਾਧਿਅਮ ਕਿਉਂ ਵਰਤ ਰਹੇ ਹੋ.? ਕੀ ਕਮਾਈ ਅਤੇ ਵਿਊਜ਼ ਗੁਰੂ ਮਰਿਆਦਾ ਤੋਂ ਵੱਡੇ ਹੋ ਗਏ ਹਨ.? ਅੱਜ ਲੋੜ ਹੈ ਕਿ ਪੰਥਕ ਪੱਧਰ ‘ਤੇ ਇਸ ਮਸਲੇ ਉੱਤੇ ਸਖ਼ਤ ਨੀਤੀ ਬਣੇ। ਜਿਹੜੇ ਵੀ ਚੈਨਲ ਜਾਂ ਵਿਅਕਤੀ ਗੁਰਬਾਣੀ ਦੇ ਲਾਈਵ ਪ੍ਰਸਾਰਣ ਦੌਰਾਨ ਅਜਿਹੇ ਇਸ਼ਤਿਹਾਰ ਚਲਾਉਂਦੇ ਹਨ, ਉਨ੍ਹਾਂ ਉੱਤੇ ਸ਼ਿਕੰਜਾ ਕੱਸਿਆ ਜਾਵੇ। ਰਾਗੀ ਸਿੰਘ, ਕਥਾਵਾਚਕ ਅਤੇ ਪ੍ਰਬੰਧਕ ਇਹ ਯਕੀਨੀ ਬਣਾਉਣ ਕਿ ਗੁਰੂ ਘਰ ਦੀ ਪਵਿੱਤਰਤਾ ਨਾਲ ਕੋਈ ਸਮਝੌਤਾ ਨਾ ਹੋਵੇ। ਜੇ ਲੋੜ ਪਵੇ ਤਾਂ ਐਡ-ਫ੍ਰੀ ਪ੍ਰਸਾਰਣ ਦੇ ਹੋਰ ਪ੍ਰਬੰਧ ਕੀਤੇ ਜਾਣ, ਪਰ ਗੁਰੂ ਸਾਹਿਬ ਦੀ ਬੇਅਦਬੀ ਕਦੇ ਵੀ ਬਰਦਾਸ਼ਤ ਨਾ ਕੀਤੀ ਜਾਵੇ। ਸਿੱਖ ਕੌਮ ਨੇ ਗੁਰੂ ਗ੍ਰੰਥ ਸਾਹਿਬ ਦੀ ਸਤਿਕਾਰ ਲਈ ਸ਼ਹਾਦਤਾਂ ਦਿੱਤੀਆਂ ਹਨ। ਅੱਜ ਜੇ ਅਸੀਂ ਕੁਝ ਪੈਸਿਆਂ ਅਤੇ ਆਨਲਾਈਨ ਕਮਾਈ ਲਈ ਗੁਰਬਾਣੀ ਦੇ ਨਾਲ ਨਸ਼ਿਆਂ ਦੇ ਐਡ ਚਲਣ ਦਿੰਦੇ ਹਾਂ, ਤਾਂ ਇਹ ਸਾਡੀ ਕੌਮੀ ਸੋਚ ਉੱਤੇ ਸਭ ਤੋਂ ਵੱਡਾ ਪ੍ਰਸ਼ਨ ਚਿੰਨ੍ਹ ਹੈ। ਜਾਗਣ ਦਾ ਸਮਾਂ ਹੈ। ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਵੈਨਕੂਵਰ ‘ਚ ਕੈਨੇਡੀਅਨ ਸਿੱਖਾਂ ਵਲੋਂ ਭਾਰਤੀ ਕੌਂਸਲੇਟ ਦਾ ਘਿਰਾਓ, ਨਿੱਝਰ ਮਾਮਲੇ ‘ਚ ਕੈਨੇਡਾ ਸਰਕਾਰ ‘ਤੇ ਵੀ ਉਠਾਏ ਗਏ ਤਿੱਖੇ ਸਵਾਲ 👉 “ਜੇ ਕਾਤਲ ਬੇਨਕਾਬ ਹਨ ਤਾਂ ਗ੍ਰਿਫ਼ਤਾਰੀਆਂ ਕਿਉਂ ਨਹੀਂ?” — ਵੈਨਕੂਵਰ ਪ੍ਰਦਰਸ਼ਨ ‘ਚ ਗੂੰਜੇ ਸਵਾਲ

ਗੁਰੂਬਾਣੀ ਦੇ ਲਾਈਵ ਚਲਦੇ ਕੀਰਤਨ ਪ੍ਰੋਗਰਾਮ ਵਿੱਚ ਨਸ਼ਿਆਂ ਦੇ ਐਡ, ਇਸ ਤੋਂ ਵੱਡੀ ਬੇਅਦਬੀ ਹੋਰ ਕੀ ਹੋਵੇਗੀ.? 👉 ਗੁਰਬਾਣੀ ਦੇ ਪ੍ਰਸਾਰਣ ਦੌਰਾਨ ਗੰਧਲੇ ਇਸ਼ਤਿਹਾਰ ਚਲਾਉਂਣ ਵਾਲੇ ਚੈਨਲਾਂ ਉਪਰ ਕਸਿਆ ਜਾਏ ਸ਼ਿਕੰਜਾ 👉 ਕੌਮ ਲਈ ਖ਼ਤਰੇ ਦੀ ਘੰਟੀ

ਸਰਕਾਰ ਵੱਲੋਂ ਬਣਾਏ ਐਕਟ ਵਿੱਚ ਸਿੱਖ ਭਾਵਨਾਵਾਂ ਵਿਰੁੱਧ ਦਰਜ ਮੱਦਾਂ ਤੇ ਸ਼ਬਦਾਵਲੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਭਰਵੀਂ ਇਕੱਤਰਤਾ 👉 ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਖਿਲਾਫ ਨਹੀਂ, ਕੇਵਲ ਐਕਟ ਅੰਦਰ ਸਿੱਖ ਭਾਵਨਾਵਾਂ ਵਿਰੁੱਧ ਦਰਜ ਮੱਦਾਂ ਨੂੰ ਹਟਾਉਣ ਦੀ ਕਰਦੇ ਹਾਂ ਮੰਗ – ਐਡਵੋਕੇਟ ਧਾਮੀ 👉 ਪੰਜਾਬ ਸਰਕਾਰ ਵੱਲੋਂ ਸਿੱਖਾਂ ਦੇ ਅੰਦਰੂਨੀ ਧਾਰਮਿਕ ਮਾਮਲਿਆਂ ‘ਚ ਦਖਲ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ -ਬਾਬਾ ਟੇਕ ਸਿੰਘ