Home » ਸੰਸਾਰ » ਜਰਮਨੀ » 29 ਅਪ੍ਰੈਲ 1986 ਨੂੰ ਕੀਤੇ ਗਏ ਖਾਲਿਸਤਾਨ ਐਲਾਨਨਾਮੇ ਤੇ ਪਹਿਰਾ ਦਿੰਦਿਆਂ ਆਪਣੀ ਅਜ਼ਾਦੀ ਦੀ ਮੰਜ਼ਿਲ ਵੱਲ ਵਧਣ ਦੀ ਅਪੀਲ: ਬੱਬਰ ਖਾਲਸਾ ਜਰਮਨੀ

29 ਅਪ੍ਰੈਲ 1986 ਨੂੰ ਕੀਤੇ ਗਏ ਖਾਲਿਸਤਾਨ ਐਲਾਨਨਾਮੇ ਤੇ ਪਹਿਰਾ ਦਿੰਦਿਆਂ ਆਪਣੀ ਅਜ਼ਾਦੀ ਦੀ ਮੰਜ਼ਿਲ ਵੱਲ ਵਧਣ ਦੀ ਅਪੀਲ: ਬੱਬਰ ਖਾਲਸਾ ਜਰਮਨੀ

SHARE ARTICLE

81 Views

ਜਰਮਨੀ 28 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਬੱਬਰ ਖਾਲਸਾ ਜਰਮਨੀ ਦੇ ਸਿੰਘਾਂ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ, ਭਾਈ ਬਿਧੀ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਹਰਜੋਤ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ ਬੱਬਰ ਅਤੇ ਭਾਈ ਬਲਜਿੰਦਰ ਸਿੰਘ ਆਦਿ ਸਿੰਘਾਂ ਨੇ ਖਾਲਿਸਤਾਨ ਦਿਵਸ ਤੇ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਗਿਆ ਹੈ ਕਿ ਜੇਕਰ 1947 ਤੋਂ ਬਾਅਦ ਦਾ ਲੇਖਾ ਜੋਖਾ ਕੀਤਾ ਜਾਵੇ ਤਾਂ ਭਾਰਤੀ ਹੁਕਮਰਾਨਾਂ ਦੁਆਰਾ ਸਿੱਖ ਕੌਮ ਨੂੰ ਖਤਮ ਕਰਨ ਜਾਂ ਹਿੰਦੂਤਵ ਵਿੱਚ ਜ਼ਜ਼ਬ ਕਰਨ ਦਾ ਕੋਈ ਮੌਕਾ ਅਜਾਈਂ ਨਹੀ ਜਾਣ ਦਿੱਤਾ ਗਿਆ। 1978 ਤੋਂ ਲੈਕੇ ਜੇ ਅੱਜ ਤੱਕ ਦੇ ਹਾਲਾਤਾਂ ਤੇ ਡੂੰਘਾਈ ਨਾਲ ਅਧਿਐਨ ਕਰੀਏ ਤਾਂ ਇਹ ਸਿਲਸਿਲਾ ਬਹੁਤ ਤੇਜ਼ੀ ਫੜ ਚੁਕਿਆ ਹੈ। ਮੰਨੂ ਸਿਮਰਤੀ ਦਾ ਸ਼ਾਮ, ਦਾਮ, ਦੰਡ, ਭੇਦ ਵਾਲਾ ਹਰ ਹਰਬਾਅ ਪੂਰੇ ਜ਼ੋਰ ਸੋ਼ਰ ਨਾਲ ਵਰਤਿਆ ਜਾ ਰਿਹਾ ਹੈ। ਇਸ ਏਜੰਡੇ ਦੀ ਬਾਈਕ ਸਾਈਡ ਤੇ ਸਭ ਹਿੰਦੂਤਵੀ ਪੜ੍ਹੇ ਲਿਖੇ ਮਾਸਟਰਮਾਇੰਡ ਵਿਅਕਤੀ ਕੰਮ ਕਰ ਰਹੇ ਹਨ। ਜਦੋਂ ਕਿ ਮੋਹਰੇ ਖੁਦਗਰਜ਼ ਸਵਾਰਥੀ ਸਿੱਖ ਆਗੂਆਂ ਨੂੰ ਬਣਾਇਆ ਜਾ ਰਿਹਾ ਹੈ। ਸਾਡੇ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਹਰ ਇੱਕ ਖੇਤਰ ਦੀ ਦਿਸ਼ਾ ਅਜਿਹੀ ਗੁੰਝਲਦਾਰ ਬਣਾ ਦਿੱਤੀ ਗਈ ਹੈ ਕਿ ਸਮਝ ਤੋਂ ਬਾਹਰ ਹੁੰਦਾਂ ਜਾ ਰਿਹਾ ਹੈ। ਅਜਿਹੇ ਸਮੇਂ ਬਹੁਤ ਹੀ ਸੂਝ ਬੂਝ ਨਾਲ ਪੰਥ ਦੋਖੀਆਂ ਤੇ ਬਾਜ਼ ਨਿਗਾ ਰੱਖਦੇ ਹੋਏ, ਇੱਕ ਜੁੱਟ ਹੋ ਕੇ ਚੱਲਣ ਦੀ ਲੋੜ ਹੈ। ਬਾਕੀ ਸਭ ਛੱਡ ਕੇ ਸਾਡਾ ਸਾਰਿਆਂ ਦਾ ਨਿਸ਼ਾਨਾ ਸਿਰਫ ਤੇ ਸਿਰਫ ਖਾਲਿਸਤਾਨ ਹੋਣਾ ਚਾਹੀਦਾ ਹੈ।ਦੂਜਾ ਕੋਈ ਹੱਲ ਨਹੀ। ਜੇ ਅੱਜ ਨਾ ਸੰਭਲੇ ਤਾਂ ਦੇਸ਼ ਪੰਜਾਬ ਦੀ ਧਰਤੀ ਤੇ ਤੁਹਾਡਾ ਸਭ ਕੁੱਝ ਉਲਟ ਪੁਲਟ ਹੋ ਜਾਵੇਗਾ। ਕਿਉਂ ਕਿ ਅਗਲੇ ਆਪਣੇ ਏਜੰਡੇ ਤੇ ਜ਼ੋਰ ਸੋ਼ਰ ਨਾਲ ਕੰਮ ਕਰ ਰਹੇ ਹਨ। ਤੁਹਾਨੂੰ ਪੰਜਾਬ ਅੰਦਰ ਘੱਟ ਗਿਣਤੀ ਬਣਾਉਣ ਲਈ ਯੂਪੀ, ਬਿਹਾਰ, ਹਿਮਾਚਲ ਅਤੇ ਹੋਰ ਸਟੇਟਾਂ ਵਾਲੇ ਪੂਰੀ ਤਰ੍ਹਾਂ ਤੁਹਾਡੇ ਡੋਗਰੇ ਸਿੱਖ ਲੀਡਰਾਂ ਦਵਾਰਾ ਸਥਾਪਤ ਕਰਵਾਏ ਜਾ ਚੁੱਕੇ ਹਨ।ਅਜੇ ਵੀ ਸੰਭਲ ਜਾਓ, ਨਹੀ ਤੇ ਜਿਵੇਂ ਅਸੀਂ 1947 ਵਾਲੇ ਲੀਡਰਾਂ ਨੂੰ ਕੋਸਦੇ ਹਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣਗੀਆਂ। ਅੱਜ ਦੇ ਦਿਨ ਤੇ ਯੋਰਪ ਦੀਆਂ ਸਿੱਖ ਜਥੇਬੰਦੀਆਂ ਵਲੋਂ ਯੋਰਪੀਅਨ ਪਾਰਲੀਮੈਂਟ ਅੱਗੇ ਪੋ੍ਗਰਾਮ ਹੋ ਰਹੇ ਹਨ। ਜੋ ਕੇ ਅਗਲੀ ਰਣਨੀਤੀ ਵੀ ਤਹਿ ਕਰਨਗੇ। ਬੱਬਰ ਖਾਲਸਾ ਸਮੂਹ ਸਿੱਖ ਜੁਝਾਰੂਆਂ ਅਤੇ ਬੱਬਰ ਸੂਰਮਿਆਂ ਦੇ ਡੁੱਲ੍ਹੇ ਖੂਨ ਤੇ ਪਹਿਰਾ ਦਿੰਦਿਆਂ ਆਪਣੇ ਆਖਰੀ ਸਵਾਸਾਂ ਤੱਕ ਆਪਣੀ ਅਜ਼ਾਦੀ ਲਈ ਜੂਝਣ ਦੇ ਝੰਡੇ ਬੁਲੰਦ ਰੱਖੇਗਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਿੱਖਾਂ ਦੇ ਰਾਜ ਕਰਨ ਦੇ ਦ੍ਰਿੜ ਸੰਕਲਪ ਨੂੰ ਸਮਰਪਿਤ “ਖਾਲਿਸਤਾਨ ਐਲਾਨਨਾਮਾ” ਅਧਿਕਾਰਤ ਤੌਰ ‘ਤੇ ਇੱਕ ਆਜ਼ਾਦ ਸਿੱਖ ਰਾਜ ‘ਖਾਲਿਸਤਾਨ’ ਦਾ ਐਲਾਨ: ਭਾਈ ਤਾਰਾ, ਭਾਈ ਭਿਓਰਾ 👉 29 ਅਪ੍ਰੈਲ 1986 ਨੂੰ ਪੇਸ਼ ਕੀਤਾ ਗਿਆ ਐਲਾਨਨਾਮਾ ਸਿੱਖਾਂ ਦੇ ਸਿਆਸੀ ਨਿਸ਼ਾਨੇ ਦਾ ਸਪਸ਼ਟ ਪ੍ਰਗਟਾਵਾ

ਅਖੰਡ ਕੀਰਤਨੀ ਜੱਥੇ ਦੇ ਪੰਜ ਪਿਆਰਿਆਂ ਵਲੋਂ ਨਿਸ਼ਕਾਮ ਕੀਰਤਨ ਦੀ ਮਰਿਆਦਾ ਨੂੰ ਬਹਾਲ ਕਰਣ ਦੇ ਫੈਸਲੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ 👉 ਗੁਰਦੁਆਰਾ ਰਾਮਸਰ ਸਾਹਿਬ ਵਿਖ਼ੇ ਚਲਦੇ ਕੀਰਤਨ ਵਿਚ ਜਬਰਦਸਤੀ ਖਲੱਲ ਪਾਉਣ ਵਾਲੇ ਕੀਰਤਨੀ ਸਿੰਘ ਦੀ ਸਖ਼ਤ ਨਿਖੇਧੀ