Home » ਨਵੀਂ ਦਿੱਲੀ » ਪੰਜਾਬ ਹਾਈ ਕੋਰਟ ਨੇ ਬੰਦੀ ਸਿੰਘ ਹਰਚਰਨ ਸਿੰਘ, ਰਵਿੰਦਰ ਸਿੰਘ ਅਤੇ ਜਗਦੇਵ ਸਿੰਘ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ ਕਰਦੇ ਹੋਏ ਜ਼ਮਾਨਤ ਕੀਤੀ ਮਨਜ਼ੂਰ

ਪੰਜਾਬ ਹਾਈ ਕੋਰਟ ਨੇ ਬੰਦੀ ਸਿੰਘ ਹਰਚਰਨ ਸਿੰਘ, ਰਵਿੰਦਰ ਸਿੰਘ ਅਤੇ ਜਗਦੇਵ ਸਿੰਘ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ ਕਰਦੇ ਹੋਏ ਜ਼ਮਾਨਤ ਕੀਤੀ ਮਨਜ਼ੂਰ

SHARE ARTICLE

15 Views

ਨਵੀਂ ਦਿੱਲੀ 23 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਮਈ 2019 ਤੋਂ ਜੇਲ ਵਿਚ ਨਜ਼ਰਬੰਦ ਉਮਰ ਕੈਦੀ ਬੰਦੀ ਸਿੰਘ ਹਰਚਰਨ ਸਿੰਘ ਦਿੱਲੀ , ਰਵਿੰਦਰਪਾਲ ਸਿੰਘ ਮਹਿਣਾ ਤੇ ਜਗਦੇਵ ਸਿੰਘ ਤਲਾਣੀਆ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦੋਹਰੇ ਬੈਂਚ ਜਸਟਿਸ ਹਰਸਿਮਰਨ ਸਿੰਘ ਸੇਠੀ ਤੇ ਜਸਟਿਸ ਦੀਪਕ ਮਨਚੰਦਾ ਨੇ ਐਨਆਈਏ ਸਪੈਸ਼ਲ ਕੋਰਟ ਪੰਜਾਬ ਮਨਜੋਤ ਕੌਰ ਵਲੋਂ 2024 ਵਿਚ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਦਿਆਂ ਜ਼ਮਾਨਤ ਦੇ ਦਿੱਤੀ ਹੈ। ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਆਉਂਦੇ ਦਿਨਾਂ ਵਿਚ ਜਮਾਨਤੀ ਮੁਚਲਕੇ ਭਰਨ ਤੋਂ ਬਾਅਦ ਤਿੰਨਾਂ ਸਿੰਘਾਂ ਦੀ ਰਿਹਾਈ ਹੋ ਜਾਵੇਗੀ। ਹਾਈ ਕੋਰਟ ਵਿਚ ਹਰਚਰਨ ਸਿੰਘ ਵੱਲੋਂ ਐਡਵੋਕੇਟ ਨਵਕਿਰਨ ਸਿੰਘ, ਰਵਿੰਦਰਪਾਲ ਵਲੋਂ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ ਤੇ ਜਗਦੇਵ ਸਿੰਘ ਵਲੋਂ ਐਡਵੋਕੇਟ ਬਲਬੀਰ ਸਿੰਘ ਸੇਵਕ ਪੇਸ਼ ਹੋਏ। ਕੇਸ ਦੇ ਪੈਰਵਾਈ ਸਿੱਖ ਲੀਗਲ ਅਸਸਿਸਟੈਂਸ ਬੋਰਡ ਵੱਲੋਂ ਕੀਤੀ ਗਈ। ਜਿਕਰਯੋਗ ਹੈ ਕਿ ਮੋਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਕੁਲਵਿੰਦਰਜੀਤ ਸਿੰਘ ਖਾਨਪੁਰੀ, ਹਰਚਰਨ ਸਿੰਘ ਦਿੱਲੀ , ਰਵਿੰਦਰਪਾਲ ਸਿੰਘ ਮਹਿਣਾ ‘ਤੇ ਜਗਦੇਵ ਸਿੰਘ ਤਲਾਣੀਆ ਨੂੰ ਭਾਰਤ ਸਰਕਾਰ ਵਿਰੁੱਧ ਜੰਗ ਛੇੜਨ ਦੀ ਧਾਰਾ 121, ਅਜਿਹੀ ਜੰਗ ਲਈ ਸਾਜ਼ਿਸ਼ ਰਚਣ (ਧਾਰਾ 121A) ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਯੂਏਪੀਏ ਅਧੀਨ ਦੋਸ਼ੀ ਦਸਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਈ ਸੀ । ਜਿਸ ਵਿਰੁੱਧ ਇੰਨ੍ਹਾ ਵਲੋਂ ਹਾਈ ਕੋਰਟ ਦਾ ਰੁੱਖ ਕੀਤਾ ਗਿਆ ਸੀ ਅਤੇ ਅਦਾਲਤ ਵਲੋਂ ਮਾਮਲੇ ‘ਚ ਇੰਨਸਾਫ ਕਰਦੇ ਹੋਏ ਤਿੰਨਾਂ ਦੀ ਸਜ਼ਾ ਮੁਅਤਲ ਕਰਦੇ ਹੋਏ ਜਮਾਨਤ ਮੰਜੂਰ ਕਰ ਲਿੱਤੀ ਗਈ ਹੈ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News