ਪੰਥਕ ਸਲਾਹ ਬਿਨਾਂ ਬਣਾਇਆ ਸਤਿਕਾਰ ਕਾਨੂੰਨ ਸਿੱਖ ਕੌਮ ਕਦੇ ਸਵੀਕਾਰ ਨਹੀਂ ਕਰੇਗੀ: ਸ਼੍ਰੋਮਣੀ ਰਾਗੀ ਸਭਾ ਸ਼੍ਰੀ ਅੰਮ੍ਰਿਤਸਰ 👉 ਭਾਈ ਗੁਰਦਾਸ ਜੀ ਦੀ ਵਾਰਾਂ ਸਮੇਤ ਪੰਥ ਪ੍ਰਮਾਣਿਤ ਬਾਣੀਆਂ ਨੂੰ ਸਤਿਕਾਰ ਕਾਨੂੰਨ ਵਿਚ ਨਜ਼ਰਅੰਦਾਜ਼ ਕਰਨਾ ਪੰਥ ਨਾਲ ਧੱਕਾ 👉 ਪੰਥਕ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਕਾਨੂੰਨ ਦੀ ਵਿਵਾਦਮਈ ਧਾਰਾਵਾਂ ‘ਤੇ ਮੁੜ ਕੀਤਾ ਜਾਏ ਵਿਚਾਰ
16 Viewsਨਵੀਂ ਦਿੱਲੀ 14 ਮਈ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਸਰਕਾਰ ਵੱਲੋਂ ਬਿਨਾਂ ਪੰਥਕ ਵਿਦਵਾਨਾਂ, ਪੰਥਕ ਸੰਸਥਾਵਾਂ, ਪੰਥਕ ਵਕੀਲਾਂ ਅਤੇ ਜੱਥੇਬੰਦੀਆਂ ਨਾਲ ਕੋਈ ਵਿਸਥਾਰਪੂਰਵਕ ਸਲਾਹ-ਮਸ਼ਵਰਾ ਕੀਤੇ ਬਿਨਾਂ ਪਾਸ ਕੀਤਾ ਗਿਆ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026” ਪੰਥਕ ਭਾਵਨਾਵਾਂ ਦੇ ਉਲਟ ਅਤੇ ਗੰਭੀਰ ਖ਼ਾਮੀਆਂ ਨਾਲ ਭਰਪੂਰ ਹੈ। ਇਸ ਕਾਨੂੰਨ ਨੂੰ ਲੈ ਕੇ ਸਮੂਹ…
