ਥਾਣਾ ਖਾਲੜਾ ਦੀ ਪੁਲਿਸ ਵੱਲੋਂ 1 ਕਿੱਲੋ 465 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ
ਪੰਜਾਬ ਸਰਕਾਰ ਵੱਲੋ ਨਸਿਆ ਵਿਰੁੱਧ ਵਿੱਡੀ ਗਈ ਮੁਹਿੰਮ ਅਤੇ ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ ਜੀ ਦੇ ਦਿਸ਼ਾ ਨਿਰਦੇਸ ਅਨੁਸਾਰ ਥਾਣਾ ਖਾਲੜਾ ਦੀ ਪੁਲਿਸ ਨੂੰ ਦੋ ਵਿਅਕਤੀਆ ਨੂੰ ਗਿਰਫ਼ਤਾਰ ਕਰ ਕੇ ਉਨ੍ਹਾਂ ਕੋਲੋਂ 1ਕਿਲੋ 465 ਗ੍ਰਾਮ ਹੈਰੋਇਨ ਬਰਾਮਦ ਕਰਨ ਦੀ ਸਫਲਤਾ ਹਾਸਲ ਹੋਈ ਹੈ। ਇਸ ਸਬੰਧੀ ਅਸ਼ਵਨੀ ਕਪੂਰ ਐਸ ਐਸ ਪੀ ਤਰਨ ਤਾਰਨ ਜੀ ਅਤੇ ਐਸ ਐਚ ਓ ਬਲਵਿੰਦਰ ਸਿੰਘ ਵੱਲੋ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਮਾੜੇ ਅਨਸਰਾ ਅਤੇ ਨਸੇ ਦੇ ਸੌਦਾਗਰਾ ਨੂੰ ਫੜਨ ਲਈ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ, ਸ੍ਰੀ ਮਨਿੰਦਰ ਸਿੰਘ ਐਸ.ਪੀ ਤਰਨ ਤਾਰਨ ਅਤੇ ਪ੍ਰੀਤਇੰਦਰ ਸਿੰਘ ਡੀ.ਐਸ.ਪੀ ਭਿੱਖੀਵਿੰਡ ਜੀ ਦੀ ਨਿਗਰਾਨੀ ਹੇਠ ਕੱਲ ਮਿਤੀ 10-01-2024 ਨੂੰ SI ਚਰਨਜੀਤ ਸਿੰਘ ਸਮੇਤ ਸਾਥੀ ਕ੍ਰਮਚਾਰੀਆਂ ਜਦੋ ਪਿੰਡ ਵੀਰਮ ਤੋ ਪਿੰਡ ਪੂਹਲਾ ਨੂੰ ਜਾਦੀ ਸੜਕ ਨਹਿਰੀ ਸੁਆ ਦੇ ਪੁੱਲ ਤੇ ਨਾਕਾ ਲਾ ਕੇ ਚੈਕਿੰਗ ਵਹੀਕਲਾ ਸੁਰੂ ਕੀਤੀ ਗਈ ਤਾ ਸੁਆ ਦੀ ਪੱਟੜੀ ਪੱਟੜੀ ਇੱਕ ਗੱਡੀ ਆ ਕੇ ਪਿੰਡ ਵੀਰਮ ਨੂੰ ਮੁੜਣ ਲੱਗੀ ਜਿਸ ਨੂੰ SI ਚਰਨਜੀਤ ਸਿੰਘ ਨੇ ਹੱਥ ਨਾਲ ਰੁੱਕਣ ਦਾ ਇਸ਼ਾਰਾ ਦਿੱਤਾ ਜਿਸ ਨੇ ਰੁੱਕਣ ਦੀ ਬਜਾਏ ਗੱਡੀ ਤੇਜ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਡੀ ਲੱੜਖੜਾ ਕੇ ਸੜਕ ਦੇ ਹੇਠਾ ਕੱਚੀ ਜਗ੍ਹਾ ਉੱਤਰ ਕੇ ਬੰਦ ਹੋ ਗਈ। ਪੁਲਿਸ ਕ੍ਰਮਚਾਰੀਆ ਨੇ ਗੱਡੀ ਵਿਚ ਬੈਠੇ ਦੋ ਨੌਜਵਾਨਾ ਨੂੰ ਸ਼ੱਕ ਦੀ ਬਿਨ੍ਹਾ ਤੇ ਕਾਬੂ ਕਰਕੇ ਵਾਰੀ ਵਾਰੀ ਨਾਮ ਪਤਾ ਪੁੱਛਿਆ ਜੋ ਗੱਡੀ ਦੇ ਚਾਲਕ ਨੇ ਆਪਣਾ ਨਾਮ ਗੁਰਜੀਤ ਸਿੰਘ ਉਰਫ ਗੀਤੂ ਵਾਸੀ ਮੁੰਡਾ ਪਿੰਡ ਗੋਇੰਦਵਾਲ ਅਤੇ ਦੂਸਰੇ ਨੌਜਵਾਨ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਉਰਫ ਗੋਰਾ ਪਵਾਸੀ ਮੁੰਡਾ ਪਿੰਡ ਥਾਣਾ ਗੋਇੰਦਵਾਲ ਦੱਸਿਆ ਗੱਡੀ ਚਾਲਕ ਨੂੰ ਮਾਰਕਾ ਮਹਿੰਦਰਾ XUV 300 ਦੇ ਕਾਗਜਾਤ ਵੇਖਾਉਣ ਬਾਰੇ ਕਿਹਾ ਜੋ ਕਾਗਜਾਤ ਨਾ ਦਿਖਾ ਕੇ ਕੋਈ ਤਸੱਲੀਬੱਖਸ ਜਵਾਬ ਨਾ ਦੇ ਸਕਿਆ। ਜਿਸ ਤੇ ਪ੍ਰੀਤਇੰਦਰ ਸਿੰਘ ਡੀ ਐਸ ਪੀ ਭਿੱਖੀਵਿੰਡ ਸਬ ਡਵੀਜਨ ਦੀ ਹਾਜ਼ਰੀ ਵਿੱਚ ਜੋ ਦੌਰਾਨੇ ਤਲਾਸੀ ਗੁਰਜੀਤ ਸਿੰਘ ਪਾਸੋ 508 ਗ੍ਰਾਮ ਹੈਰੋਇੰਨ ਸਮੇਤ ਮੋਮੀ ਲਿਫਾਫਾ ਹੋਈ ਬ੍ਰਾਮਦ ਹੋਈ ਅਤੇ ਸੁਖਵਿੰਦਰ ਸਿੰਘ 957 ਗ੍ਰਾਮ ਹੈਰੋਇੰਨ ਸਮੇਤ ਮੋਮੀ ਲਿਫਾਫਾ ਬ੍ਰਾਮਦ ਹੋਈ। ਟੋਟਲ 01 ਕਿੱਲੋ 465 ਗ੍ਰਾਮ ਹੈਰੋਇਨ, ਇੱਕ XUV ਗੱਡੀ ਨੰਬਰੀ UP15 DD 6521 ਬ੍ਰਾਮਦ। ਇਹਨਾਂ ਵਿਅਕਤੀ ਖਿਲਾਫ ਥਾਣਾ ਖਾਲੜਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।