ਸ੍ਰੀ ਮਾਤਾ ਮੰਦਰ ਘਰਿਆਲਾ ਤੋਂ ਕੱਢੀ ਗਈ ਕਲਸ਼ ਯਾਤਰਾ,ਨੇ ਧਾਰਿਆ ਵਿਸ਼ਾਲ ਸ਼ੋਭਾ ਯਾਤਰਾ ਦਾ ਰੂਪ
ਖਾਲੜਾ 11 ਜਨਵਰੀ (ਸਤਨਾਮ ਸਿੰਘ ਜੰਡ) ਭਗਵਾਨ ਸ੍ਰੀ ਰਾਮ ਜੀ ਦੀ ਨਗਰੀ ਤੋਂ ਚੱਲ ਕਲਸ਼ ਯਾਤਰਾ ਘਰਿਆਲਾ ਮੰਦਰ ਪਹੁੰਚਣ ਤੇ ਗੱਦੀ ਨਸ਼ੀਨ ਸ੍ਰੀ ਸ੍ਰੀ 108 ਮਾਤਾ ਸਰਬਜੀਤ ਕੌਰ ਜੀ ਘਰਿਆਲੇ ਵਾਲਿਆਂ ਵੱਲੋਂ ਕੀਤਾ ਗਿਆ ਭਰਵਾਂ ਸਵਾਗਤ।ਕਲਸ਼ ਯਾਤਰਾ ਘਰਿਆਲਾ ਦੇ ਬਜ਼ਾਰ ਚ ਕੱਢੀ ਗਈ ਜਿਸ ਵਿੱਚ ਪੁੱਜੇ ਸਾਧੂ ਸੰਤਾਂ ਨੇ ਹਿੱਸਾ ਲਿਆ।ਜਿਸ ਵਿੱਚ ਡੱਲ ਨਗਰੀ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਸ੍ਰੀ ਸ੍ਰੀ 1008 ਮਹਾਂ ਮੰਡਲੇਸ਼ਵਰ ਡੱਲ੍ਹ ਵਾਲੇ ਗੁਰੂ ਮਹਾਰਾਜ ਨੇ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਲਸ਼ ਯਾਤਰਾ ਵਿੱਚ ਸ਼ਾਮਿਲ ਹੋਏ ।ਮਾਤਾ ਮੰਦਰ ਘਰਿਆਲਾ ਤੋਂ ਕੱਢੀ ਗਈ ਕਲਸ਼ ਯਾਤਰਾ ਉਸ ਵੇਲੇ ਵਿਸ਼ਾਲ ਸ਼ੋਭਾ ਯਾਤਰਾ ਦਾ ਰੂਪ ਧਾਰ ਲਿਆ ਜਦੋਂ ਮਾਤਾ ਵੈਸ਼ਣੋ ਦੇਵੀ ਮੰਦਰ ਡੱਲ੍ਹ ਤੋਂ ਪਹੁੰਚੇ ਸ੍ਰੀ ਸ੍ਰੀ 1008 ਮਹਾਂ ਮੰਡਲੇਸ਼ਵਰ ਡੱਲ੍ਹ ਗੁਰੂ ਮਹਾਰਾਜ ਜੀ ਦੇ ਨਾਲ ਆਈਆਂ ਸੈਂਕੜੇ ਦੀ ਤਦਾਦ ਚ ਸਬ ਸੰਗਤਾਂ ਸਿਰਾਂ ਤੇ ਪਟਕੇ ਬੰਨ੍ਹ ਕੇ ਸੱਜ ਧੱਜ ਕੇ ਕਲਸ਼ ਯਾਤਰਾ ਵਿੱਚ ਆਈਆਂ ਆਈਆਂ ਤਾਂ ਭਗਵਾਨ ਸ੍ਰੀ ਰਾਮ ਜੀ ਦੇ ਜੈਕਾਰਿਆਂ ਨਾਲ ਝੂਮ ਉਠਿਆ ਘਰਿਆਲਾ ਅਤੇ ਕਲਸ਼ ਯਾਤਰਾ ਵਿੱਚ ਪਹੁੰਚਣ ਤੇ ਮਾਤਾ ਸਰਬਜੀਤ ਕੌਰ ਵੱਲੋਂ, ਡੱਲ੍ਹ ਵਾਲੇ ਗੁਰੂ ਮਹਾਰਾਜ ਜੀ ਅਤੇ ਸਾਰੀ ਸੰਗਤ ਦਾ ਕੀਤਾ। ਵਿਸ਼ੇਸ਼ ਧੰਨਵਾਦ, ਅਤੇ ਮਾਤਾ ਸਰਬਜੀਤ ਕੌਰ ਜੀ ਵੱਲੋਂ, ਡੱਲ੍ਹ ਵਾਲੇ ਗੁਰੂ ਮਹਾਰਾਜ ਜੀ ਨੂੰ ਵਧਾਈਆਂ ਦਿੰਦੇ ਹੋਏ ਦੱਸਿਆ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ , ਅੱਜ ਸਾਡੇ ਸੱਦੇ ਤੇ ਮੇਰੇ ਵੱਡੇ ਭੈਣ ਜੀ ਸ੍ਰੀ ਸ੍ਰੀ 1008 ਮਹਾਂ ਮੰਡਲੇਸ਼ਵਰ ਡੱਲ੍ਹ ਵਾਲੇ ਗੁਰੂ ਮਹਾਰਾਜ ਜੀ ਅੱਜ ਸਾਡੇ ਨਾਲ ਸੰਗਤ ਕਰ ਰਹੇ ਨੇ ਅਤੇ ਅਸੀਂ ਸਾਰੀਆਂ ਸੰਗਤਾਂ ਅੱਗੇ ਬੇਨਤੀ ਕਰਦੇ ਹਾਂ ਕਿ ਬਿਨਾਂ ਭੇਦ ਭਾਵ ਤੋਂ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਧਾਰਮਿਕ ਤਿਉਹਾਰ ਰਲਮਿਲ ਕੇ ਮਨਾਉਣੇ ਚਾਹੀਦੇ ਹਨ ।ਮਾਤਾ ਸਰਬਜੀਤ ਕੌਰ ਜੀ ਨੇ ਦੱਸਿਆ ਕਿ ਡੱਲ੍ਹ ਨਗਰੀ ਤੋਂ ਪਹੁੰਚੀਆਂ ਸਭ ਸੰਗਤਾਂ ਵੱਲੋਂ ਖੂਬ ਰੌਣਕਾਂ ਲਾਈਆਂ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਪੂਰੇ ਘਰਿਆਲੇ ਵਿੱਚ ਇੰਝ ਲੱਗ ਰਿਹਾ ਸੀ ਜਿਵੇਂ ਅਸੀਂ ਸਾਰੇ ਭਗਵਾਨ ਸ੍ਰੀ ਰਾਮ ਜੀ ਦੀ ਨਗਰੀ ਅਯੁਧਿਆ ਵਿੱਚ ਹੀ ਪਹੁੰਚ ਗਏ ਹਾਂ।
ਇਸ ਤਰਾਂ ਮਹਿਸੂਸ ਹੋ ਰਿਹਾ ਹੈ ਭਗਵਾਨ ਸ੍ਰੀ ਰਾਮ ਜੀ ਦੀ ਲੀਲਾ ਵਿੱਚ ਲੀਨ ਹੋ ਕੇ ਭਗਵਾਨ ਸ੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਜੈ ਜੈ ਕਾਰ ਕਰਦੇ ਹੋਏ ਵਾਪਸ ਘਰਿਆਲਾ ਮੰਦਰ ਵਿਖੇ ਪਹੁੰਚੇ ਅਤੇ ਘਰਿਆਲੇ ਵਾਲੇ ਮਾਤਾ ਜੀ ਵੱਲੋਂ ਡੱਲ੍ਹ ਵਾਲੇ ਗੁਰੂ ਮਹਾਰਾਜ ਨੂੰ ਚੁਨਰੀ ਭੇਂਟ ਕਰਦੇ ਹੋਏ ਸਬ ਸੰਗਤਾਂ ਦਾ ਵੀ ਮਾਣ ਸਨਮਾਨ ਕੀਤਾ ਗਿਆ ।ਡੱਲ ਵਾਲੇ ਗੁਰੂ ਮਹਾਰਾਜ ਜੀ ਨੇ ਆਪਣੀਆਂ ਸੰਗਤਾਂ ਸਮੇਤ ਪੂਰੇ ਮਾਣ ਸਤਿਕਾਰ ਨਾਲ ਕਲਸ਼ ਯਾਤਰਾ ਵਿੱਚ ਹਿੱਸਾ ਲਿਆ।
ਮਾਤਾ ਸ੍ਰੀ ਵੈਸ਼ਣੋ ਦੇਵੀ ਮੰਦਰ ਡੱਲ੍ਹ ਤੋਂ ਪਹੁੰਚੇ ਸ੍ਰੀ ਸ੍ਰੀ 1008 ਮਹਾਂ ਮੰਡਲੇਸ਼ਵਰ ਡੱਲ੍ਹ ਵਾਲੇ ਗੁਰੂ ਮਹਾਰਾਜ ਜੀ ਨੇ ਸਬ ਸੰਗਤਾਂ ਨੂੰ ਪਿਆਰ ਸਹਿਤ ਬੇਨਤੀ ਕਰਦਿਆਂ ਦੱਸਿਆ ਕਿ ਸਬ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।ਅਤੇ ਸਬ ਧਰਮਾਂ ਦੇ ਤਿਉਹਾਰ ਸਬ ਸੰਗਤਾਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।