Home » ਸੰਸਾਰ » ਜਰਮਨੀ » ਖਾਤਰ ਪੰਥ ਦੀ ਮਰਨ ਦਾ ਚਾਅ ਸਾਨੂੰ ,ਸਾਡੀ ਮੌਤ ਨਾਲ ਸਗਾਈ ਹੋਈ ਏ । ਅਸਲ ਜਿੰਦਗੀ ਮੌਤ ਦੇ ਵਿਚ ਹੀ ਹੈ ,ਇਹੋ ਗੱਲ ਅਸਾਂ ਦਿਲੀ ਵਸਾਈ ਹੋਈ ਹੈ ॥ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਤਵੰਤ ਸਿੰਘ ਜੀ, ਸ਼ਹੀਦ ਭਾਈ ਕੇਹਰ ਸਿੰਘ ਜੀ ਦੇ 37ਵੇ ਸ਼ਹਾਦਤ ਦਿਹਾੜੇ ਤੇ ਲੱਖ ਲੱਖ ਪ੍ਰਣਾਮ ! :- ਗੁਰਚਰਨ ਸਿੰਘ ਗੁਰਾਇਆ

ਖਾਤਰ ਪੰਥ ਦੀ ਮਰਨ ਦਾ ਚਾਅ ਸਾਨੂੰ ,ਸਾਡੀ ਮੌਤ ਨਾਲ ਸਗਾਈ ਹੋਈ ਏ । ਅਸਲ ਜਿੰਦਗੀ ਮੌਤ ਦੇ ਵਿਚ ਹੀ ਹੈ ,ਇਹੋ ਗੱਲ ਅਸਾਂ ਦਿਲੀ ਵਸਾਈ ਹੋਈ ਹੈ ॥ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਤਵੰਤ ਸਿੰਘ ਜੀ, ਸ਼ਹੀਦ ਭਾਈ ਕੇਹਰ ਸਿੰਘ ਜੀ ਦੇ 37ਵੇ ਸ਼ਹਾਦਤ ਦਿਹਾੜੇ ਤੇ ਲੱਖ ਲੱਖ ਪ੍ਰਣਾਮ ! :- ਗੁਰਚਰਨ ਸਿੰਘ ਗੁਰਾਇਆ

SHARE ARTICLE

40 Views

ਜਰਮਨ 5 ਜਨਵਰੀ : ਸ਼ਹੀਦ ਭਾਈ ਬੇਅੰਤ ਸਿੰਘ ਜੀ ਤੇ ਸ਼ਹੀਦ ਭਾਈ ਸਤਵੰਤ ਸਿੰਘ ਜੀ ਨੇ ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ਜੀ ਤੇ ਫੌਜਾਂ ਚਾੜ੍ਹਨ ਦੇ ਹੁਕਮ ਕਰਨ ਵਾਲੀ ਭਾਰਤ ਦੀ ਹੈਵਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ 31 ਅਕੂਤਬਰ 1984 ਵਿੱਚ ਖਾਲਸਾਈ ਰਵਾਇਤਾਂ ਅਨੁਸਾਰ ਉਸ ਦੇ ਪਾਪਾ ਦੀ ਸਜ਼ਾ ਦੇਕੇ ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ ਲਿਖ ਸ਼ਹੀਦ ਭਾਈ ਬੇਅੰਤ ਸਿੰਘ ਜੀ ਮੌਕੇ ਤੇ ਸ਼ਹਾਦਤ ਦਾ ਜਾਮ ਪੀ ਗਏ ਤੇ 6 ਜਨਵਰੀ 1989 ਨੂੰ ਭਾਰਤ ਦੀ ਹਿੰਦੂਤਵੀ ਸਰਕਾਰ ਵੱਲੋ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਕੇਹਰ ਸਿੰਘ ਜੀ ਨੂੰ ਫਾਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਇਹਨਾਂ ਮਹਾਨ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਨੂੰ ਲੱਖ ਲੱਖ ਪ੍ਰਣਾਮ ਕਰਦੇ ਹੋਇਆ ਸਿੱਖ ਕੌਮ ਨੂੰ ਇਹਨਾਂ ਅਣਖੀ ਸੂਰਬੀਰ ਯੋਧਿਆਂ ਤੇ ਜਿਥੇ ਮਾਣ ਹੈ ਉੱਥੇ ਹੀ ਸ਼੍ਰੀ ਦਰਬਾਰ ਸਾਹਿਬ ਜੀ ਤੇ ਸਿੱਖ ਧਰਮ ਸਿਰ ਭਾਜੀ ਚਾੜ੍ਹਨ ਵਾਲਿਆਂ ਨੂੰ ਸੁਚੇਤ ਕਰਨ ਵਾਲਾ ਦਿਹਾੜਾ ਵੀ ਹੈ । ਉੱਥੇ ਹਿੰਦੋਸਤਾਨ ਦੀ ਨਿਆਂ ਪਾਲਕਾ ਤੇ ਭਾਈ ਕੇਹਰ ਸਿੰਘ ਨੂੰ ਕਿਸੇ ਠੋਸ ਸਬੂਤਾਂ ਤੋਂ ਬਿਨ੍ਹਾਂ ਫਾਸੀ ਦੇਣ ਕਰਕੇ ਮੱਥੇ ਤੇ ਨਾ ਮਿਟਣ ਵਾਲਾ ਕਲੰਕ ਵੀ ਹੈ ।
ਸਿੱਖ ਕੌਮ ਜੋ ਪਰਤਾਨ ਇਤਿਹਾਸ ਪੜ੍ਹਦੀ ਤੇ ਸੁਣਦੀ ਸੀ ਕਿ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਕਰਨ ਵਾਲੇ ਕਿਸੇ ਵੀ ਪਾਪੀ ਨੂੰ ਉਸਦੇ ਪਾਪਾ ਦੀ ਸਜ਼ਾ ਖਾਲਸਾ ਦਿੰਦਾ ਆਇਆ ਹੈ ਇਨਾਂ ਸੂਰਬੀਰ ਯੋਧਿਆਂ ਨੇ ਉਸੇ ਨੂੰ ਹੀ ਅੱਗੇ ਤੋਰਿਆਂ ਹੈ ।ਸ੍ਰੀ ਦਰਬਾਰ ਸਾਹਿਬ ਜੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਦੁਸਮਣਾਂ ਦੇ ਹਮਲਿਆਂ ਦਾ ਖਾਲਸਾ ਮੂੰਹ ਤੋੜ ਜਵਾਬ ਦਿੰਦਾ ਆਇਆ ਹੈ ਪਰ ਅੱਜ ਸਿੱਖੀ ਭੇਸ ਵਿੱਚ ਸਿੱਖਾਂ ਦੀਆਂ ਧਾਰਮਿਕ ਉੱਚ ਪੱਦਵੀਆਂ ਤੇ ਬਿਰਾਜਮਾਣ ਆਗੂਆਂ ਵੱਲੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਤਾਂ , ਵੱਖਰੀ ਤੇ ਨਿਰਾਲੀ ਪਹਿਚਾਣ, ਸਿੱਖ ਸਭਿਆਚਾਰ, ਸਿੱਖੀ ਪਰਪੰਰਾਵਾਂ ਨੂੰ ਦੁਨਿਆਵੀ ਪਦਾਰਥਾਂ ,ਕੁਰਸੀ, ਚੌਧਰ ਦੀ ਖਾਤਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕਰਨ ਤੇ ਕਰਾਉਣ ਵਾਲੇ ਵਿਪਰਵਾਦੀਆਂ ਦੇ ਹੱਥ ਠੋਕੇ ਮੁਜਾਕ ਦਾ ਪਾਤਰ ਬਣਾਇਆ ਜਾ ਰਿਹਾ ਇਹ ਸਭ ਕੁਝ ਦੇਖ ਕਿ ਇਹਨਾਂ ਮਹਾਨ ਸ਼ਹੀਦਾਂ ਦੀਆਂ ਪਵਿੱਤਰ ਆਤਮਾਵਾਂ ਸੱਚਖੰਡ ਵਿੱਚ ਜਰੂਰ ਕਲਪ ਰਿਹੀਆਂ ਹੋਣਗੀਆਂ ।ਅੱਜ ਸਿੱਖੀ ਦੇ ਸੁਨਿਹਰੀ ਅਸੂਲਾਂ ਸਿਧਾਤਾਂ ਨੂੰ ਤਿਲਾਜ਼ਲੀ ਦੇ ਗਏ ਆਗੂਆਂ ਦੇ ਕਾਰਣ ਹੀ ਸ਼੍ਰੀ ਦਰਬਾਰ ਸਾਹਿਬ ਜੀ ਤੇ ਹਮਲੇ ਸਮੇਂ ਫੌਜਾਂ ਦੀ ਕਮਾਡ ਕਰਨ ਵਾਲੇ ਜਨਰਲ ਵੈਦਿਆ ਜਿਸ ਨੂੰ ਸਿੱਖ ਕੌਮ ਦੇ ਅਣਖੀਲੇ ਜਰਨੈਲ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਸਜ਼ਾ ਦੇ ਕਿ ਫਾਸੀ ਦੇ ਰੱਸੇ ਨੂੰ ਚੁੰਮ ਕਿ ਸ਼ਹਾਦਤ ਦਿੱਤੀ ਸੀ । ਭਾਜਪਾ ਤੇ ਰਾਸ਼ਟਰੀ ਸੈਵਮ ਸੇਵਕ ਸੰਘ ਦੇ ਬੁੱਕਲ ਦਾ ਸ਼ਿਗਾਰ ਹਿੰਦੂ ਅੱਤਵਾਦੀ ਜਥੇਬੰਦੀਆਂ ਸ਼ਿਵਾ ਸੈਨਾ, ਰਾਸ਼ਟਰੀ ਸੁਰੰਖਸ਼ਾ ਸੰਮਤੀ, ਪੰਜਾਬ ਦੀ ਧਰਤੀ ਤੇ ਵੈਦਿਆ ਨੂੰ ਸ਼ਹੀਦ ਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਪ੍ਰਤੀ ਅੱਪ ਸ਼ਬਦਾਂ ਦਾ ਇਸਤੇਮਾਲ ਕਰਕੇ ਸਿੱਖ ਕੌਮ ਦੀ ਅਣਖ ਤੇ ਗੈਰਤ ਨੂੰ ਲਲਕਾਰ ਰਹੇ ਹਨ ।ਗੰਗੂ ਨੇ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਹਕੂਮਤ ਕੋਲ ਫੜਵਾਇਆ ਸੀ ਤੇ ਸੁੱਚਾ ਨੰਦ ਨੇ ਸ਼ਹੀਦ ਕਰਾਉਣ ਵਿੱਚ ਰੋਲ ਅਦਾ ਕੀਤਾ ਸੀ ਪਰ ਅੱਜ ਸਿੱਖੀ ਭੇਸ ਵਿੱਚ ਪਹਾੜੀ ਹਿੰਦੂਤਵੀ ਰਾਜੇ ,ਚੰਦੂ ,ਗੰਗੂ,ਤੇ ਸੁੱਚੇ ਨੰਦ ਦੀ ਰੂਹ ਵਾਲਾ ਬਾਦਲ ਪਰਿਵਾਰ ਤੇ ਸੰਤ ਸਿਪਾਹੀ ਦੇ ਕਨਸੈਪਟ ਤੋਂ ਭਗੌੜੇ ਸੰਤ ਸਮਾਜੀਏ ਸਿੱਖ ਕੌਮ ਦੀ ਅਣਖ ਗੈਰਤ, ਸਿੱਖੀ ਸਪਰਿਟ ,ਸਿੱਖੀ ਸਿਧਾਤ ,ਵਿਪਰਾਂ ਦੀ ਝੋਲੀ ਪਾਕੇ ਸਿੱਖਾਂ ਨੂੰ ਕੇਸਾਧਾਰੀ ਹਿੰਦੂਆਂ ਦਾ ਅੰਗ ਬਣਾਉਣ ਦੇ ਰਾਹ ਤੁਰੇ ਹੋਏ ਹਨ ।ਆਗੂਓ ਬਾਬੇ ਨਾਨਕ ਦੀ ਨਿਰਾਲੀ ਕੌਮ ਤੇ ਤਰਸ ਖਾਓ ਅੱਜ ਇਹਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਦਾ ਵਾਸਤਾ ਉਸ ਵੀਹਵੀ ਸਦੀ ਦੇ ਮਹਾਨ ਜਰਨੈਲ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਦੁੱਤੀ ਸ਼ਹਾਦਤ ਦਾ ਵਾਸਤਾ ਕਿ ਜਿਸ ਹਿੰਦੋਸਤਾਨ ਦੀ ਬ੍ਰਹਮਵਾਦੀ ਸੋਚ ਦੀ ਧਾਰਨੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਕਰਾਇਆ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਸਿੱਖ ਨੌਜਵਾਨੀ ਦਾ ਘਾਣ ਕੀਤਾ ਤੇ ਇਸ ਘਾਣ ਕਰਨ ਦੀ ਹੱਲਾਸ਼ੇਰੀ ਦੇਣ ਵਾਲੇ ਚੰਦੂ ਦੇ ਵਾਰਸਾਂ ਨਾਲੋ ਸਾਝਾਂ ਛੱਡੋ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬੋਲਾਂ ਕਿ ਜਿਸ ਦਿਨ ਹਿੰਦੋਸਤਾਨ ਦੀ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਕੀਤਾ ਉਸ ਦਿਨ ਖਾਲਿਸਤਾਨ ਦੀ ਨੀਹ ਰੱਖੀ ਜਾਵੇਗੀ ਸੋ ਸਰਕਾਰ ਨੇ ਜੂਨ 84 ਵਿੱਚ ਹਮਲਾ ਕਰਕੇ ਉਹ ਨੀਹ ਰੱਖ ਦਿੱਤੀ ਤੇ ਇਸ ਤੇ ਖਲਿਸਤਾਨ ਦਾ ਮਹਿਲ ਉਸਾਰਨ ਲਈ ਸੈਕੜੇ ਨਹੀ ਹਜ਼ਾਰਾਂ ਸਿੱਰਲੱਥ ਯੋਧਿਆਂ ਨੇ ਆਪਣੇ ਸੀਸ ਭੇਟ ਕੀਤੇ ਹਨ ।ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਾਰਿਸ ਤੇ ਉਸ ਸੰਸਥਾਂ ਮੁੱਖੀ ਅਖਵਾਉਣ ਦਾ ਜੇਕਰ ਆਪ ਜੀ ਨੂੰ ਸ਼ੌਕ ਹੈ ਤਾਂ ਉਸ ਜਰਨੈਲ ਦੇ ਬਚਨਾਂ ਨੂੰ ਧਿਆਨ ਨਾਲ ਸਰਵਣ ਕਰਕੇ ਫਿਰ ਉਨਾਂ ਨੂੰ ਪੂਰਾ ਕਰਨ ਲਈ ਸਿੱਖ ਕੌਮ ਦੇ ਅਜ਼ਾਦ ਵਤਨ ਖਾਲਿਸਤਾਨ ਦੀ ਅਜ਼ਾਦੀ ਵਾਸਤੇ ਸੰਘਰਸ਼ ਦੀ ਅਗਵਾਈ ਕਰੋ ਤੇ ਬਾਦਲਾਂ ਦੇ ਮੱਕੜ ਜਾਲ ਵਿੱਚੋਂ ਬਾਹਰ ਨਿਕਲ ਕੇ ਅੰਦਰਖਾਤੇ ਸਿੱਖੀ ਦੇ ਦੁਸ਼ਮਣਾਂ ਨਾਲ ਲੁਕਣਮੀਟੀਆਂ ਖੇਡਣੀਆਂ ਛੱਡੋ ।ਸਿਰ ਦਿੱਤਿਆਂ ਬਾਜ਼ ਧਰਮ ਨਹੀ ਰਹਿਣਾ ਨੂੰ ਯਾਦ ਕਰਦੇ ਹੋਏ ਇਹ ਹੀ ਉਹਨਾਂ ਮਹਾਨ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂ ਹੈ ਤਾਂ ਹੀ ਉਨ੍ਹਾਂ ਮਹਾਨ ਸ਼ਹੀਦਾਂ ਦੇ ਵਾਰਸ ਅਖਵਾ ਸਕਦੇ ਹਾਂ ਉਨਾਂ ਮਹਾਨ ਸ਼ਹੀਦਾਂ ਦੇ ਕਾਤਲਾਂ ਤੇ ਕਤਲ ਕਰਾਉਣ ਵਾਲਿਆਂ ਨਾਲ ਯਾਰੀਆਂ ਪਾਲਕੇ ਸ਼ਹੀਦਾਂ ਨਾਲ ਧਰੋਹ ਨਾ ਕਮਾਵੋ ਇਤਿਹਾਸ ਨੇ ਕਦੇ ਵੀ ਮੁਆਫ ਨਹੀ ਕਰਨਾ ।ਅੰਤ ਵਿੱਚ ਫਿਰ ਮਹਾਨ ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਕੇਹਰ ਸਿੰਘ ਜੀ ਦੇ 37ਵੇ ਸ਼ਹੀਦੀ ਦਿਹਾੜੇ ਤੇ ਤਿਆਗ ਦੀ ਮੂਰਤ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੀ ਯਾਦ ਨਾਲ ਹੀ ਲਵਾਂ ਲੈਕੇ ਅਕਾਲ ਚਲਣਾ ਕਰਗਈ ਬੀਬੀ ਸੁਰਿੰਦਰ ਕੌਰ ਜੀ ਦੀ 25 ਵੀ ਬਰਸੀ ਤੇ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਨੂੰ ਲੱਖ ਲੱਖ ਪ੍ਰਣਾਮ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ