Home » ਸੰਸਾਰ » ਪ੍ਰਬੰਧਕ ਕਮੇਟੀ ਵੱਲੋਂ ਸਤਾਏ ਗਏ ਗ੍ਰੰਥੀ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦੀ ਇੰਟਰਵਿਊ ਕਰਾਂਗੇ – ਸਵਰਨ ਸਿੰਘ ਟਹਿਣਾ

ਪ੍ਰਬੰਧਕ ਕਮੇਟੀ ਵੱਲੋਂ ਸਤਾਏ ਗਏ ਗ੍ਰੰਥੀ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦੀ ਇੰਟਰਵਿਊ ਕਰਾਂਗੇ – ਸਵਰਨ ਸਿੰਘ ਟਹਿਣਾ

SHARE ARTICLE

85 Views

ਜਲੰਧਰ 29 ਦਸੰਬਰ (ਖਿੜਿਆ ਪੰਜਾਬ) ਅਮਰੀਕਾ ਦੇ ਗੁਰੂ ਘਰ ’ਚੋਂ ਕੀਰਤਨ ਕਰਦੇ ਸਿੰਘ ਦੀ ਵੀਡੀਓ ਵਾਇਰਲ ਹੋ ਰਹੀ। ਉਹ ਕਹਿੰਦੇ, ‘ਗੁਰੂ ਘਰ ਦਿਖਾਵੇ ਦੇ ਬਣ ਕੇ ਰਹਿ ਗਏ। ਅੱਠ ਸੌ ਡਾਲਰ ਦਿੱਤਾ ਜਾਂਦਾ, ਜੇ ਕੋਈ ਸੌ-ਪੰਜਾਹ ਦੇ ਜਾਂਦਾ ਤਾਂ ਪ੍ਰਬੰਧਕਾਂ ਵਲੋਂ ਤਾਅਨੇ ਮਾਰੇ ਜਾਂਦੇ ਹਨ। ਹਰ ਗੱਲ ’ਤੇ ਟੋਕਾ ਟਾਕੀ ਕੀਤੀ ਜਾਂਦੀ ਹੈ, ਗ੍ਰੰਥੀ ਸਿੰਘ ਨੇ ਕੀਰਤਨ ਕਰਦਿਆਂ ਕਿਹਾ ਅਸੀਂ ਬੇਇਜ਼ਤੀ ਕਰਾਉਣ ਨਹੀਂ ਆਏ। ਉਹਨੂੰ ਸਿਰੋਪਾ ਦੇਣਾ, ਉਹਨੂੰ ਨਹੀਂ ਦੇਣਾ, ਉਹਦੀ ਅਰਦਾਸ ਕਰਨੀ, ਉਹਦੀ ਨਹੀਂ ਕਰਨੀ। ਪ੍ਰਬੰਧਕ ਆਪਣੇ ਨਿਆਣਿਆਂ ਮੂਹਰੇ ਇੱਕ ਸ਼ਬਦ ਨਹੀਂ ਬੋਲਦੇ ਤੇ ਸਾਡੇ ਮੂਹਰੇ ਹਜ਼ਾਰਾਂ ਗੱਲਾਂ। ਗੁਰੂ ਘਰ ਖਾਣ-ਪੀਣ ਤੇ ਚੌਧਰ ਲਈ ਰਹਿ ਗਏ। ਅਸੀਂ ਵਾਪਸ ਇੰਡੀਆ ਜਾ ਰਹੇ ਹਾਂ। ਅਸੀਂ ਕਦੇ ਕਿਸੇ ਤੋਂ ਪੈਸਾ ਮੰਗਿਆ ਹੋਵੇ ਤਾਂ ਮਾਫ਼ੀ, ਸਾਨੂੰ ਜੋ ਤੁਸੀਂ ਦਿੰਦੇ ਓ, ਸਾਨੂੰ ਮਿਲ ਜਾਂਦਾ। ਹੁਣ ਹੋਰ ਬੇਇਜ਼ਤੀ ਨਹੀਂ ਝੱਲੀ ਜਾਂਦੀ।’
ਆਹ ਵੀਡੀਓ ਦੇਖ ਕਿਸੇ ਦੀ ਭਾਵਨਾ ਨਹੀਂ ਭੜਕੀ। ਕਿਸੇ ਨੂੰ ਗ਼ਲਤ ਨਹੀਂ ਲੱਗਾ। ਕੋਈ ਨਹੀਂ ਬੋਲਿਆ ਕਿ ਕੀਰਤਨੀਆਂ, ਗ੍ਰੰਥੀ ਸਿੰਘਾਂ, ਰਾਗੀਆਂ, ਢਾਡੀਆਂ, ਕਵੀਸ਼ਰਾਂ, ਪ੍ਰਚਾਰਕਾਂ ਨਾਲ ਸੱਭਿਅਕ ਸਲੂਕ ਤੇ ਖੁੱਲ੍ਹੇ ਗੱਫੇ ਵਾਲੀ ਸੋਚ ਰੱਖੀ ਜਾਵੇ। ਪਹਿਲਾਂ ਵੀ ਹਜ਼ਾਰਾਂ ਵਾਰ ਗੱਲ ਛਿੜੀ ਕਿ ਕੁੱਝ ਇੱਕ ਨੂੰ ਛੱਡ ਬਹੁਤੀਆਂ ਥਾਂਵਾਂ ’ਤੇ ਗੁਰੂ ਘਰ ’ਤੇ ਦੋ-ਦੋ, ਪੰਜ-ਪੰਜ, ਸੱਤ-ਸੱਤ ਕਰੋੜ ਖਰਚਿਆ ਜਾਂਦਾ, ਪਰ ਉਥੇ ਸੇਵਾ ਨਿਭਾਉਣ ਵਾਲੇ ਨੂੰ ਪੂਰਾ ਸੱਤ ਹਜ਼ਾਰ ਨਹੀਂ ਮਿਲਦਾ।
ਜੇ ਗ਼ਲਤੀ ਨਾਲ ਜੀਭ ਤੋਂ ਇੱਕ ਸ਼ਬਦ ਤਿਲਕ ਜਾਵੇ ਤਾਂ ਭਾਵਨਾ ਭੜਕਦੀ, ਹੁਣ ਐਨਾ ਕੁੱਝ ਸੁਣ ਸਭ ਸ਼ਾਂਤ , ਇਹ ਬਿਆਨ ਉਗੇ ਪੱਤਰਕਾਰ ਸਵਰਨ ਸਿੰਘ ਟਹਿਣਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਪਾਇਆ ਗਿਆ ਹੈ ਉਹਨਾਂ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪ੍ਰਬੰਧਕ ਕਮੇਟੀ ਵੱਲੋਂ ਸਤਾਏ ਹੋਏ ਗ੍ਰੰਥੀ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦੀ ਇੰਟਰਵੀਊ ਕਰਾਂਗੇ ਇਸ ਮਸਲੇ ਤੇ ਸਵਰਨ ਸਿੰਘ ਟਹਿਣਾ ਵੱਲੋਂ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ ਹੈ ਉਹਨਾਂ ਵੱਲੋਂ ਪਹਿਲਾਂ ਵੀ ਅਜਿਹੇ ਮਸਲਿਆਂ ਦੇ ਉੱਤੇ ਆਵਾਜ਼ ਉਠਾਈ ਜਾਂਦੀ ਰਹੀ ਹੈ।।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ-ਐਡਵੋਕੇਟ ਧਾਮੀ 29 ਅਪ੍ਰੈਲ ਤੋਂ 1 ਮਈ ਤੀਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ ਐਡਵੋਕੇਟ ਧਾਮੀ ਦੀ ਅਗਵਾਈ ’ਚ ਹੋਈ ਸ਼ਤਾਬਦੀ ਸਬੰਧੀ ਸਬ-ਕਮੇਟੀ ਦੀ ਇਕੱਤਰਤਾ