Home » ਨਵੀਂ ਦਿੱਲੀ » ਗਿਆਨੀ ਮਲਕੀਤ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਜੀ ਯੂਐਸਏ ਵਿਚ ਕਰ ਰਹੇ ਹਨ ਸਿੱਖੀ ਦਾ ਪ੍ਰਚਾਰ ਪ੍ਰਸਾਰ

ਗਿਆਨੀ ਮਲਕੀਤ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਜੀ ਯੂਐਸਏ ਵਿਚ ਕਰ ਰਹੇ ਹਨ ਸਿੱਖੀ ਦਾ ਪ੍ਰਚਾਰ ਪ੍ਰਸਾਰ

SHARE ARTICLE

68 Views

ਨਵੀਂ ਦਿੱਲੀ 13 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਯੂ ਐਸ ਏ ਪ੍ਰਚਾਰ ਫੇਰੀ ਨੇ ਨੌਜਵਾਨਾਂ ਨੂੰ ਸਿੱਖੀ ਵਲ ਪ੍ਰੇਰਿਤ ਕੀਤਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜੱਥਾ ਠੀਕਰੀਵਾਲਾ ਦੇ ਮੁੱਖੀ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਨੇ ਕੀਤਾ । ਭਾਈ ਠੀਕਰੀਵਾਲਾ ਨੇ ਦੱਸਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਕੁੱਝ ਮਹੀਨਿਆਂ ਲਈ ਸਿੱਖੀ ਪ੍ਰਚਾਰ ਦੌਰੇ ਤੇ ਯੂ ਐਸ ਏ ਆਏ ਹੋਏ ਹਨ ਓਨਾ ਵੱਲੋ ਵੱਖ ਵੱਖ ਗੁਰੂ ਘਰਾਂ ਵਿੱਚ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ । ਇਸੇ ਪ੍ਰਚਾਰ ਫੇਰੀ ਤਹਿਤ ਉਹ ਪ੍ਰਚਾਰ ਸਮਾਗਮਾਂ ਲਈ ਇੰਡੀਆਨਾ ਸਟੇਂਟ ਦੇ ਸ਼ਹਿਰ ਗਰੀਨ ਵੂਡ ਦੇ ਗੁਰਦਵਾਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖ਼ੇ ਇੱਕ ਹਫਤਾ ਕਥਾ ਸਮਾਗਮਾਂ ਲਈ ਆਏ ਸਨ। ਇਸ ਸਮੇ ਵੱਖ ਵੱਖ ਪਰਿਵਾਰਾਂ ਵੱਲੋ ਸਿੰਘ ਸਾਹਿਬ ਨੂੰ ਟਹਿਲ ਸੇਵਾ ਲਈ ਆਪਣੇ ਘਰ ਸੱਦਾ ਦਿੱਤਾ ਗਿਆ । ਸਿੰਘ ਸਾਹਿਬ ਜੀ ਵਲੋਂ ਸੁਰਿੰਦਰ ਸਿੰਘ ਠੀਕਰੀਵਾਲ ਅਤੇ ਗੁਰਦੀਪ ਸਿੰਘ ਭੁੱਟਾ ਦੇ ਘਰ ਆਏ । ਇਸ ਦੌਰਾਨ ਉਨ੍ਹਾਂ ਨੇ ਓਥੇ ਹਾਜ਼ਰ ਨੌਜਵਾਨਾਂ ਨੂੰ ਗੁਰਮਤਿ ਨਾਲ ਜੁੜਨ ਤੇ ਕਿਰਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਵੀ ਗੁਰਮਤਿ ਅਨੁਸਾਰ ਦਿੱਤੇ ਗਏ । ਨੌਜਵਾਨਾਂ ਵੱਲੋ ਗਿਆਨੀ ਮਲਕੀਤ ਸਿੰਘ ਜੀ ਦਾ ਵਿਸ਼ੇਸ ਤੌਰ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਤੇ ਉਘੇ ਨਾਵਲਕਾਰ ਭਾਈ ਅਮਰਦੀਪ ਸਿੰਘ ਅਮਰ, ਗੁਰਦੀਪ ਸਿੰਘ ਕਰੋਰ, ਭਾਈ ਰਮਨਦੀਪ ਸਿੰਘ, ਭਾਈ ਪਰਮਿੰਦਰ ਸਿੰਘ, ਸਤਨਾਮ ਸਿੰਘ ਗੁਰਮੁੱਖ ਟ੍ਰਾੰਸਪੋਰਟ, ਹਰਪ੍ਰੀਤ ਸਿੰਘ ਮੁਲਤਾਨੀ, ਓਂਕਾਰ ਸਿੰਘ ਇੰਡੀਆਨਾ, ਅਮਨਦੀਪ ਸਿੰਘ ਚਾਚਾ, ਲਵਪ੍ਰੀਤ ਸਿੰਘ ਲਵੀ ਮੁਲਤਾਨੀ, ਹਰਜਿੰਦਰ ਸਿੰਘ, ਜਾਨਪਾਲ ਸਿੰਘ ਆਦਿ ਨੌਜਵਾਨ ਹਾਜ਼ਰ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News