Home » ਨਵੀਂ ਦਿੱਲੀ » ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਐਸਜੀਪੀਸੀ ਦੇ ਪੰਜਵੀ ਬਾਰ ਪ੍ਰਧਾਨ ਬਣਨਾ ਵਿਰੋਧੀ ਸਾਜ਼ਿਸ਼ਕਾਰਾਂ ਤੇ ਉਹਨਾਂ ਦੀਆਂ ਕਠਪੁਤਲੀਆਂ ਨੂੰ ਕਰਾਰਾ ਜਵਾਬ: ਪਰਮਜੀਤ ਸਿੰਘ ਵੀਰਜੀ ???? ਧਾਮੀ ਜੀ ਨੂੰ ਵਧਾਈ ਅਤੇ ਪੰਥ ਲਈ ਸਮਰਪਣ, ਵਚਨਬੱਧਤਾ ਤੇ ਨਿਮਰਤਾ ਨਾਲ ਸੇਵਾ ਜਾਰੀ ਰੱਖਣ ਵਾਸਤੇ ਸ਼ੁਭ ਇੱਛਾਵਾਂ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਐਸਜੀਪੀਸੀ ਦੇ ਪੰਜਵੀ ਬਾਰ ਪ੍ਰਧਾਨ ਬਣਨਾ ਵਿਰੋਧੀ ਸਾਜ਼ਿਸ਼ਕਾਰਾਂ ਤੇ ਉਹਨਾਂ ਦੀਆਂ ਕਠਪੁਤਲੀਆਂ ਨੂੰ ਕਰਾਰਾ ਜਵਾਬ: ਪਰਮਜੀਤ ਸਿੰਘ ਵੀਰਜੀ ???? ਧਾਮੀ ਜੀ ਨੂੰ ਵਧਾਈ ਅਤੇ ਪੰਥ ਲਈ ਸਮਰਪਣ, ਵਚਨਬੱਧਤਾ ਤੇ ਨਿਮਰਤਾ ਨਾਲ ਸੇਵਾ ਜਾਰੀ ਰੱਖਣ ਵਾਸਤੇ ਸ਼ੁਭ ਇੱਛਾਵਾਂ

SHARE ARTICLE

67 Views

ਨਵੀਂ ਦਿੱਲੀ 3 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ, ਦਿੱਲੀ ਕਮੇਟੀ ਦੀ ਧਰਮਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਰਗਰਮ ਆਗੂ ਸਰਦਾਰ ਪਰਮਜੀਤ ਸਿੰਘ ਵੀਰ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਵੀ ਵਾਰ ਬਣੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਅਕਾਲ ਪੁਰਖ, ਖਾਲਸਾ ਪੰਥ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਧੰਨਵਾਦੀ ਹਾਂ ਜਿਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ’ਤੇ ਵਿਸ਼ਵਾਸ ਕਰ ਕੇ ਸਿੱਖ ਵਿਰੋਧੀ ਸਾਜ਼ਿਸ਼ਕਾਰਾਂ ਤੇ ਉਹਨਾਂ ਦੀਆਂ ਕਠਪੁਤਲੀਆਂ ਨੂੰ ਕਰਾਰਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵਧਾਈ ਦਿੰਦਾ ਹਾਂ ਅਤੇ ਗੁਰੂ ਖਾਲਸਾ ਪੰਥ ਦੀ ਹੋਰ ਸਮਰਪਣ, ਵਚਨਬੱਧਤਾ ਤੇ ਨਿਮਰਤਾ ਨਾਲ ਸੇਵਾ ਜਾਰੀ ਰੱਖਣ ਵਾਸਤੇ ਆਪਣੀਆਂ ਸ਼ੁਭ ਇੱਛਾਵਾਂ ਭੇਂਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਵਿਰੋਧੀ ਤਾਕਤਾਂ ਕੌਮ ਨੂੰ ਤੋੜਨਾ ਚਾਹੁੰਦੀਆਂ ਹਨ ਇਸ ਲਈ ਸਾਰੇ ਮੈਂਬਰਾਂ ਨੂੰ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਜੋ ਵੀ ਮੈਂਬਰ ਗੁੰਮਰਾਹ ਹੋਏ ਹਨ ਉਹ ਪਾਰਟੀ ਵਿੱਚ ਆਉਣ ਅਤੇ ਪੰਥ ਦੇ ਲਈ ਇਕਜੁੱਟ ਹੋ ਕੇ ਸੇਵਾ ਕਰਨ।
ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਮੁਕਾਬਲੇ ਵਿੱਚ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗੀਰ ਕੌਰ ਨੂੰ ਹਰਾ ਕੇ ਵੱਡੀ ਜਿੱਤ ਹਾਸਿਲ ਕਰਦਿਆਂ ਲਗਾਤਾਰ ਪੰਜਵੀ ਵਾਰ ਐਸਜੀਪੀਸੀ ਦੇ ਪ੍ਰਧਾਨ ਬਣੇ ਹਨ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ