ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਵੱਲੋ ਲਗਾਇਆ ਗਿਆ ਪਹਿਲਾਂ ਖ਼ੂਨਦਾਨ ਕੈਂਪ

ਭਿੱਖੀਵਿੰਡ 27 ਸਤੰਬਰ ( ਗੁਰਪ੍ਰੀਤ ਸਿੰਘ ਸੈਡੀ) ਗੰਭੀਰ ਰੋਗ ਤੋਂ ਪੀੜਤ ਅਤੇ ਐਕਸੀਡੈਂਟ ਦੌਰਾਨ ਹਾਦਸਾ ਗ੍ਰਸਤ ਹੋਏ ਮਰੀਜ਼ਾਂ ਦੀ ਚੰਗੀ ਸਿਹਤਯਾਬੀ ਲਈ ਪਹਿਲਕਦਮੀ ਕਰਦੇ ਹੋਏ ਚੰਡੀਗੜ ਪੰਜਾਬ ਜਰਨਲਿਸਟ ਐਸੋਸੀਏਸ਼ਨ ਅਤੇ ਆਜ਼ਾਦ ਪ੍ਰੈੱਸ ਕਲੱਬ ਭਿੱਖੀਵਿੰਡ ਵੱਲੋਂ ਦਿਨ ਸ਼ੁੱਕਰਵਾਰ 26 ਸਤੰਬਰ 2025 ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਪਹੂਵਿੰਡ ਵਿਖੇ ਪਹਿਲਾ ਖੂਨਦਾਨ ਕੈਂਪ ਸਿਵਲ ਬਲੱਡ ਬੈਂਕ ਤਰਨਤਾਰਨ ਦੇ ਸਹਿਯੋਗ ਨਾਲ ਸੰਸਥਾ ਦੇ ਸਮੂਹ ਪੱਤਰਕਾਰ ਭਾਈਚਾਰੇ ਅਤੇ ਇਲਾਕੇ ਦੇ ਨੌਜਵਾਨਾਂ ਵੱਲੋਂ ਖੂਨਦਾਨ ਕਰਦੇ ਹੋਏ ਖੂਨ ਦੀਆਂ ਲੱਗਭਗ 48 ਯੂਨਿਟਾਂ ਇਕੱਤਰ ਕਰਕੇ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਸਥਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਪੱਟੀ , ਸ੍.ਜਤਿੰਦਰ ਸਿੰਘ ਢਿੱਲੋਂ ਤਹਿਸੀਲਦਾਰ ਭਿੱਖੀਵਿੰਡ ਅਤੇ ਹਲਕਾ ਖੇਮਕਰਨ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਦੇ ਪੀ ਏ ਰੇਸ਼ਮ ਸਿੰਘ ਧੁੰਨ ਵੱਲੋਂ ਰਿਬਨ ਕੱਟ ਕੇ ਇਸ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸ੍ ਜਸਬੀਰ ਸਿੰਘ ਪੱਟੀ ,ਤਹਿਸੀਲਦਾਰ ਭਿੱਖੀਵਿੰਡ ਸ੍ ਜਤਿੰਦਰ ਸਿੰਘ ਢਿੱਲੋਂ ਅਤੇ ਰੇਸ਼ਮ ਸਿੰਘ ਧੁੰਨ ਵੱਲੋਂ ਸਾਂਝੇ ਤੌਰ ਤੇ ਕਿਹਾ ਕਿ ਮਨੱਖਤਾ ਦੇ ਭਲੇ ਲਈ ਖੂਨਦਾਨ ਕਰਨਾ ਸਭ ਤੋਂ ਵੱਡਾ ਸ਼ਲਾਘਾਯੋਗ ਕਦਮ ਹੈ।
ਉਹਨਾਂ ਕਿਹਾ ਕਿ ਇੱਕ ਸਿਹਤਮੰਦ ਵਿਅਕਤੀ ਨੂੰ ਇਸ ਵਿੱਚ ਆਪਣਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ। ਇੱਕ ਵਾਰ ਖ਼ੂਨਦਾਨ ਵਾਲਾ ਕਰਨ ਵਾਲਾ ਵਿਅਕਤੀ ਅਗਲੇ ਤਿੰਨ ਮਹੀਨਿਆਂ ਬਾਅਦ ਫਿਰ ਦੁਬਾਰਾ ਖੂਨਦਾਨ ਕਰਨ ਦੇ ਯੋਗ ਹੋ ਜਾਂਦਾ ਹੈ। ਬੱਸ ਉਸ ਨੂੰ ਆਪਣੀ ਚੰਗੀ ਖੁਰਾਕ ਦਾ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰਕ ਕਮਜ਼ੋਰੀ ਦਾ ਆਉਣ ਵਾਲੀਆਂ ਪੁਰਾਣੀਆਂ ਅਫਵਾਹਾਂ ਪ੍ਰਤੀ ਹੁਣ ਵਾਲੀ ਪੀੜ੍ਹੀ ਬਿਲਕੁੱਲ ਸੁਚੇਤ ਹੋ ਚੁਕੀ ਹੈ ਅਤੇ ਇਹਨਾਂ ਵਿਚਾਰਾਂ ਦੀ ਹੁਣ ਕੋਈ ਤੁਕ ਨਹੀਂ ਬਣਦੀ। ਕਿਉਂਕਿ ਕੁਦਰਤੀ ਤੌਰ ਤੇ ਆਪਣੇ ਸਰੀਰ ਵਿੱਚ ਖ਼ੂਨਦਾਨ ਕਰਨ ਤੋਂ ਬਾਅਦ ਉਸ ਦੀ ਪੂਰਤੀ ਸਰੀਰ ਆਪਣੇ ਆਪ ਬਹੁਤ ਜਲਦੀ ਕਰ ਲੈਂਦਾ ਹੈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਖੂਨਦਾਨ ਕਰਨ ਵਾਲੀਆਂ ਸ਼ਖ਼ਸੀਅਤਾਂ ਵਿੱਚ ਤਹਿਸੀਲਦਾਰ ਭਿੱਖੀਵਿੰਡ ਸ,ਜਤਿੰਦਰ ਸਿੰਘ,ਪੱਤਰਕਾਰ ਭਾਈਚਾਰੇ ਵੱਲੋਂ ਵਾਈਸ ਸੂਬਾ ਪ੍ਰਧਾਨ ਸਵਿੰਦਰ ਸਿੰਘ ਬਲੇਰ, ਜ਼ਿਲ੍ਹਾ ਪ੍ਰਧਾਨ ਚਾਨਣ ਸਿੰਘ ਸੰਧੂ, ਤਰਨਤਾਰਨ ਇਕਾਈ ਦੇ ਪ੍ਰਧਾਨ ਰਵੀ ਖਹਿਰਾ, ਸੰਦੀਪ ਉੱਪਲ,ਰਣਜੀਤ ਸਿੰਘ ਨਾਰਲੀ, ਜਸਬੀਰ ਸਿੰਘ ਦੁੱਬਲੀ, ਜਗਜੀਤ ਸਿੰਘ ਡੱਲ, ਮਨਜੀਤ ਸਿੰਘ ਝਬਾਲ, ਰਣਜੀਤ ਬੱਬੂ, ਲਾਡਾ ਕੰਡਾਂ,ਅਮਨ ਸ਼ਰਮਾ ਖਾਲੜਾ ਅਤੇ ਹੋਰ ਦਾਨੀ ਵੀਰਾਂ ਵੱਲੋਂ ਇਸ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਗਿਆ।ਇਸ ਮੌਕੇ ਸਵਿੰਦਰ ਸਿੰਘ ਬਲੇਰ ਵਾਈਸ ਪ੍ਰਧਾਨ ਪੰਜਾਬ,ਚਾਨਣ ਸਿੰਘ ਸੰਧੂ ਜ਼ਿਲ੍ਹਾ ਤਰਨ ਤਾਰਨ ਪ੍ਰਧਾਨ ਅਤੇ ਸਰਬਜੀਤ ਸਿੰਘ ਛੀਨਾ ਵਾਈਸ ਪ੍ਰਧਾਨ ਜ਼ਿਲ੍ਹਾ ਤਰਨਤਾਰਨ ਅਤੇ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਵੱਲੋਂ ਸਾਂਝੇ ਤੌਰ ਤੇ ਖੂਨਦਾਨ ਕਰਨ ਵਾਲੇ ਸਾਰੇ ਦਾਨੀ ਸੱਜਣ, ਇਸ ਕੈਂਪ ਵਿੱਚ ਸਹਿਯੋਗ ਦੇਣ ਲਈ ਸਾਰੇ ਪੱਤਰਕਾਰ ਵੀਰ ਅਤੇ ਡਾਕਟਰਾਂ ਦੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹੋਏ ਸੰਸਥਾ ਵੱਲੋਂ ਸਨਮਾਨ ਚਿੰਨ੍ਹ ਭੇਂਟ ਕਰਕੇ ਧੰਨਵਾਦ ਕੀਤਾ ਗਿਆ। ਅਖੀਰ ਵਿੱਚ ਸਵਿੰਦਰ ਸਿੰਘ ਬਲੇਰ ਅਤੇ ਪੂਰੀ ਸੰਸਥਾ ਵੱਲੋਂ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਸੰਸਥਾ ਵੱਲੋਂ ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ਤੇ ਸਿਵਲ ਬਲੱਡ ਬੈਂਕ ਤਰਨਤਾਰਨ ਵੱਲੋਂ ਮੌਜੂਦ ਟੀਮ ਵਿੱਚ ਡਾਕਟਰ ਸਲਿੰਦਰਜੀਤ ਕੌਰ ਬੀ ਟੀ ਓ,ਨਿਰਵੈਲ ਸਿੰਘ ਸੀਨੀਅਰ ਐਮ ਐਲ ਟੀ, ਅੰਗਰੇਜ਼ ਸਿੰਘ ਐਮ ਐਲ ਟੀ, ਮਨਜਿੰਦਰ ਸਿੰਘ ਐਮ ਐਲ ਟੀ, ਸੁਸ਼ਮਾ ਕੌਂਸਲਰ, ਰਾਜਪਿੰਦਰ ਕੌਰ ਐਮ ਐਲ ਟੀ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ।ਇਸ ਮੌਕੇ ਤੇ ਹਾਜਰ ਸਖਸ਼ੀਅਤਾਂ ਵਿੱਚ ਪੱਤਰਕਾਰ ਭਾਈਚਾਰੇ ਵੱਲੋਂ ਜਸਬੀਰ ਸਿੰਘ ਪੱਟੀ, ਸਵਿੰਦਰ ਸਿੰਘ ਬਲੇਰ, ਚਾਨਣ ਸਿੰਘ ਸੰਧੂ, ਸਰਬਜੀਤ ਸਿੰਘ ਛੀਨਾ, ਮਨਜੀਤ ਸਿੰਘ ਰੰਧਾਵਾ ਝਬਾਲ,ਜਗਤਾਰ ਸਿੰਘ ਖਾਲੜਾ, ਸਤਨਾਮ ਸਿੰਘ ਜੰਡ, ਗੁਰਪ੍ਰੀਤ ਸਿੰਘ ਸੈਂਡੀ,ਹੈਪੀ ਦਿੱਲੀ,ਹੈਪੀ ਸਭਰਾ, ਜਸਬੀਰ ਸਿੰਘ ਦੁੱਬਲੀ,ਮਨਜੀਤ ਸਿੰਘ ਪੱਟੀ, ਸੰਦੀਪ ਉੱਪਲ, ਹੀਰਾ ਕੰਡਾ, ਗੁਰਬੀਰ ਸਿੰਘ ਗੰਡੀਵਿੰਡ, ਕਪਿਲ ਗਿੱਲ ਪੱਟੀ, ਨਰਿੰਦਰ ਸਿੰਘ ਪੀਟੀਸੀ,ਜਸਬੀਰ ਸਿੰਘ ਛੀਨਾ ਤਰਨਤਾਰਨ ,ਸੁਖਬੀਰ ਸਿੰਘ ਦਿਆਲਪੁਰਾ, ਜਗਜੀਤ ਸਿੰਘ ਡੱਲ,ਬੱਬਣ ਸਭਰਾ, ਸੁਖਦੇਵ ਸਿੰਘ ਆਸਲ,ਵਿੱਕੀ ਮਹਿਤਾ, ਰਾਜੇਸ਼ ਸ਼ਰਮਾ ਅਤੇ ਦਾਨੀ ਵੀਰਾਂ ਵਿੱਚ ਹਾਤਮ ਸਿੰਘ ਅਮ੍ਰਿਤਸਰ, ਹਰਪ੍ਰੀਤ ਸਿੰਘ ਹੈਪੀ,ਕਰਮਜੀਤ ਸਿੰਘ,ਸਾਗਰਦੀਪ ਨਾਰਲੀ, ਵਿਸ਼ਵਦੀਪ ਸਿੰਘ, ਵਰਿੰਦਰਪਾਲ ਸਿੰਘ, ਦਲਵਿੰਦਰ ਸਿੰਘ, ਹਰਵਿੰਦਰ ਸਿੰਘ, ਅਜੈਪਾਲ ਸਿੰਘ ਬਲਜਿੰਦਰ ਸਿੰਘ ਬਲੇਹਰ, ਗੁਰਦੇਵ ਸਿੰਘ ਬਲੇਹਰ, ਸਰਪੰਚ ਬੋਹੜ ਸਿੰਘ ਬਲੇਹਰ, ਸਰਪੰਚ ਬਲਜੀਤ ਸਿੰਘ ਫਰੰਦੀਪੁਰ ਆਦਿ ਹਾਜ਼ਰ ਸਨ।ਇਸ ਮੌਕੇ ਤੇ ਹਾਜਰ ਸਖਸ਼ੀਅਤਾਂ ਲਈ ਦੁੱਧ,ਫਰੂਟ,ਚਾਹ, ਪਾਣੀ,ਦਾਲ ਪ੍ਰਸ਼ਾਦੇ ਆਦਿ ਦੀ ਸੇਵਾ ਵੀ ਨਿਰੰਤਰ ਜਾਰੀ ਰਹੀ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









