Home » ਨਵੀਂ ਦਿੱਲੀ » ਭਾਈ ਸੰਦੀਪ ਸਿੰਘ ਸੰਨੀ ਦੇ ਹੱਕ ਵਿਚ ਸਮੁੱਚੀਆਂ ਪੰਥਕ ਸੰਸਥਾਵਾਂ, ਜਥੇਬੰਦੀਆਂ ਪੰਥ ਦਰਦੀਆਂ ਨੂੰ ਖੜਨ ਦੀ ਅਪੀਲ: ਪੰਥਕ ਜਥੇਬੰਦੀਆਂ ਜਰਮਨੀ ???? ਪ੍ਰਧਾਨ ਮੰਤਰੀ ਬਾਜੇ ਕੇ ਨਾਲ ਸੀਆਰਪੀ ਵਲੋਂ ਕੇਸਾਂ ਦੀ ਕੀਤੀ ਗਈ ਬੇਅਦਬੀ ਦੀ ਸਖ਼ਤ ਨਿੰਦਾ

ਭਾਈ ਸੰਦੀਪ ਸਿੰਘ ਸੰਨੀ ਦੇ ਹੱਕ ਵਿਚ ਸਮੁੱਚੀਆਂ ਪੰਥਕ ਸੰਸਥਾਵਾਂ, ਜਥੇਬੰਦੀਆਂ ਪੰਥ ਦਰਦੀਆਂ ਨੂੰ ਖੜਨ ਦੀ ਅਪੀਲ: ਪੰਥਕ ਜਥੇਬੰਦੀਆਂ ਜਰਮਨੀ ???? ਪ੍ਰਧਾਨ ਮੰਤਰੀ ਬਾਜੇ ਕੇ ਨਾਲ ਸੀਆਰਪੀ ਵਲੋਂ ਕੇਸਾਂ ਦੀ ਕੀਤੀ ਗਈ ਬੇਅਦਬੀ ਦੀ ਸਖ਼ਤ ਨਿੰਦਾ

SHARE ARTICLE

259 Views

ਨਵੀਂ ਦਿੱਲੀ 14 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਜਰਮਨੀ ਦੀਆਂ ਪੰਥਕ ਜਥੇਬੰਦੀਆਂ ਦੇ ਆਗੂ ਸਹਿਬਾਨਾ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ ਭਾਈ ਰਾਜਿੰਦਰ ਸਿੰਘ ਬੱਬਰ, ਸਿੱਖ ਫੈਡਰੇਸ਼ਨ ਜਰਮਨੀ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ,ਦਲ ਖਾਲਸਾ ਜਰਮਨੀ ਪ੍ਰਧਾਨ ਭਾਈ ਹਰਮੀਤ ਸਿੰਘ, ਭਾਈ ਅੰਗਰੇਜ਼ ਸਿੰਘ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਪ੍ਰਧਾਨ ਭਾਈ ਲਖਵਿੰਦਰ ਸਿੰਘ ਮੱਲ੍ਹੀ ਅਤੇ ਅਮ੍ਰਿਤਸਰ ਅਕਾਲੀ ਦਲ ਜਰਮਨੀ ਪ੍ਰਧਾਨ ਭਾਈ ਹੀਰਾ ਸਿੰਘ ਮੱਤੇਵਾਲ ਆਦਿ ਸਿੰਘਾਂ ਨੇ ਕਿਹਾ ਕਿ ਪਟਿਆਲਾ ਜੇਲ ਵਿੱਚ ਨਜ਼ਰਬੰਦ ਭਾਈ ਸੰਦੀਪ ਸਿੰਘ ਸਨੀ ਦੇ ਅਹਾਤੇ ਵਿੱਚ ਜੇਲ੍ਹ ਅਧਿਕਾਰੀਆਂ ਨੇ ਜਾਣ ਬੁੱਝ ਕੇ ਬਹੁਤ ਹੀ ਸੋਚੀ ਸਮਝੀ ਸਾਜ਼ਿਸ਼ ਤਹਿਤ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਜਾ ਆਫਤ ਤਿੰਨ ਪੁਲਿਸ ਅਧਿਕਾਰੀਆਂ ਨੂੰ ਪਾਇਆ। ਜਿਸ ਦਾ ਕਿ ਭਾਈ ਸੰਦੀਪ ਸਿੰਘ ਸਨੀ ਵਲੋਂ ਵਿਰੋਧ ਵੀ ਕੀਤਾ ਗਿਆ ਪਰ ਕੋਈ ਸੁਣਵਾਈ ਨਹੀ ਹੋਈ। ਇਹ ਸਭ ਕੁਝ ਪਹਿਲਾਂ ਤਹਿ ਸ਼ੁਦਾ ਨੀਤੀ ਨਾਲ ਹੀ ਹੋਇਆ ਸੀ। ਭਾਈ ਸੰਦੀਪ ਸਿੰਘ ਲੱਗਭਗ ਤਿੰਨ ਸਾਲ ਤੋਂ ਦੂਜੇ ਕੈਦੀਆਂ ਅਤੇ ਮੁਲਾਜ਼ਮਾਂ ਨਾਲ ਬਹੁਤ ਹੀ ਵਧੀਆ ਵਿਹਾਰ ਨਾਲ ਵਿਚਰ ਰਹੇ ਸਨ। ਭਾਵੇਂ ਕਿ ਇਨ੍ਹਾਂ ਬੁੱਚੜ ਪੁਲਿਸ ਵਾਲਿਆਂ ਨੂੰ ਸਜ਼ਾ ਹੋ ਗਈ ਸੀ ਪਰ ਇਨ੍ਹਾਂ ਦਾ ਹੰਕਾਰ ਨਹੀ ਸੀ ਗਿਆ। ਕਿਉਂਕਿ ਇਨ੍ਹਾਂ ਦੇ ਮੂੰਹ ਨੂੰ ਨਿਰਦੋਸ਼ਾਂ ਦਾ ਖੂਨ ਹੀ ਇੰਨਾ ਲੱਗਿਆ ਹੋਇਆ ਸੀ। ਜੁਝਾਰੂ ਸਿੰਘਾਂ ਦੇ ਪਰਿਵਾਰਾਂ ਤੇ ਇਨ੍ਹਾਂ ਨੇ ਉਹ ਕਹਿਰ ਢਾਹਿਆ ਸੀ ਜੋ ਬਿਆਨ ਵੀ ਨਹੀ ਕੀਤਾ ਜਾ ਸਕਦਾ। ਉਸੇ ਗਲਤ ਫਹਿਮੀ ਵਿੱਚ ਇਹ ਇਸ ਸਿੰਘ ਤੇ ਹਮਲਾਵਰ ਹੋ ਕੇ ਆਏ। ਪਰ ਇਨ੍ਹਾਂ ਨੂੰ ਇਹ ਭੁੱਲ ਗਿਆ ਸੀ ਕਿ ਉਦੋਂ ਇਹ ਸਿੰਘਾਂ ਨੂੰ ਹਥਕੜੀਆਂ ਵਿੱਚ ਜਕੜ ਕੇ ਮੁਕਾਬਲੇ ਬਣਾਉਂਦੇ ਸਨ, ਅੱਜ ਇਨ੍ਹਾਂ ਦਾ ਬਾਹ ਇੱਕ ਖੁੱਲੇ ਸ਼ੇਰ ਨਾਲ ਪੈਣਾ ਹੈ। ਬੱਸ ਫਿਰ ਕੀ ਸੀ ਸਿੰਘ ਗੁਰੂ ਦਾ ਓਟ ਆਸਰਾ ਲੈ ਕੇ ਇਵੇਂ ਟੁੱਟ ਪਿਆ ਜਿਵੇਂ ਦਸਮ ਪਿਤਾ ਦਾ ਥਾਪੜਾ ਲੈ ਕੇ ਭਾਈ ਬਚਿੱਤਰ ਸਿੰਘ ਮਸਤ ਹਾਥੀ ਤੇ ਪਿਆ ਸੀ। ਆਪਣੇ ਆਪ ਨੂੰ ਸੂਬਾ ਸਰਹਿੰਦ ਕਹਾਉਣ ਵਾਲਾ ਬੁੱਚੜ ਤੇ ਹਸਪਤਾਲ ਵਿੱਚ ਵੈਲਟੀਨੇਟਰ ਤੇ ਪਿਆ ਹੈ। ਜੋ ਵਰਤਾਰਾ ਹੁਣ ਜੇਲ੍ਹ ਪ੍ਰਸ਼ਾਸਨ ਭਾਈ ਸੰਦੀਪ ਸਿੰਘ ਸਨੀ ਨਾਲ ਕਰ ਰਿਹਾ ਹੈ ਇਹ ਬਰਦਾਸ਼ਤ ਯੋਗ ਨਹੀ ਹੈ। ਇਸ ਦੇ ਸਿੱਟੇ ਬਹੁਤ ਗੰਭੀਰ ਹੋਣਗੇ। ਦੂਜੇ ਪਾਸੇ ਬਠਿੰਡਾ ਜੇਲ੍ਹ ਵਿੱਚ ਨਜ਼ਰਬੰਦ ਪ੍ਰਧਾਨ ਮੰਤਰੀ ਬਾਜੇ ਕੇ ਨਾਲ ਵੀ ਬਿਹਾਰੀ ਸੀਆਰਪੀ ਵਾਲਿਆਂ ਨੇ ਬਹੁਤ ਕੁੱਟ ਮਾਰ ਕੀਤੀ ਹੈ। ਉਸਦੇ ਕੇਸਾਂ ਦੀ ਬੇਅਦਬੀ ਕੀਤੀ ਹੈ ਜੋ ਕਿ ਅੱਤ ਨਿੰਦਣ ਯੋਗ ਘਟਨਾ ਹੈ। ਅਸੀਂ ਸਮੂੰਹ ਪੰਥ ਦਰਦੀਆਂ, ਪੰਥਕ ਸੰਸਥਾਵਾ, ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਇਨ੍ਹਾਂ ਸਿੰਘਾਂ ਦਾ ਡੱਟ ਕੇ ਸਾਥ ਦਿੱਤਾ ਜਾਵੇ। ਤਾਂ ਕਿ ਜ਼ਾਲਿਮ ਪ੍ਰਸ਼ਾਸਨ ਨੂੰ ਠੱਲ੍ਹ ਪਾਈ ਜਾਵੇ। ਅੰਤ ਵਿਚ ਉਨ੍ਹਾਂ ਕਿਹਾ ਕਿ ਨੇਪਾਲ ਦੀ ਤਾਜਾ ਉਦਾਹਰਣ ਸਭ ਦੇ ਸਾਹਮਣੇ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

15 ਮਾਰਚ ਦਿਨ ਐਤਵਾਰ ਫਰੈਂਕਫੋਰਟ ਚੋਣਾਂ ਵਿੱਚ ਸਰਦਾਰ ਨਰਿੰਦਰ ਸਿੰਘ ਘੋਤੜਾ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ- ਸਰਦਾਰ ਅਨੂਪ ਸਿੰਘ ਪ੍ਰਧਾਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ। – ਸ੍ਰ: ਨਰਿੰਦਰ ਸਿੰਘ ਘੋਤੜਾ ਵਿਦੇਸ਼ੀ ਸਿਟੀ ਕੌਂਸਲ ਅਤੇ ਸ਼ਹਿਰ ਦੀ ਪਾਰਲੀਮੈਂਟ ਚੋਣਾਂ ਲਈ ਉਮੀਦਵਾਰ ਹਨ ।

ਪਹਿਲੀ ਚੇਤ (14ਮਾਰਚ) ਨਾਨਕਸ਼ਾਹੀ ਨਵਾਂ ਵਰ੍ਹਾਂ 558 ਦੀ ਅਰੰਭਤਾ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ! ਨਵੇਂ ਵਰ੍ਹੇ ਦੀ ਅਰੰਭਤਾ ਤੇ ਸਰਬੱਤ ਦੇ ਭਲੇ ਵਾਲੇ ਸਿੱਖ ਰਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਕਰੀਏ :- ਗੁਰਚਰਨ ਸਿੰਘ ਗੁਰਾਇਆ