Home » ਨਵੀਂ ਦਿੱਲੀ » ਕਾਨਪੁਰ ਅਦਾਲਤ ਵਲੋਂ ਨਵੰਬਰ 84 ਦੇ ਦੋਸ਼ੀ ਨੂੰ ਜਮਾਨਤ ਨਾ ਦੇਣਾ ਸੁਆਗਤਯੋਗ: ਸਤਨਾਮ ਸਿੰਘ ਗੰਭੀਰ ???? ਪੀੜਿਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਸਤਨਾਮ ਸਿੰਘ ਝਾਰਖੰਡ ਦੇ ਮੁੱਖਮੰਤਰੀ ਨੂੰ ਲਿਖਣਗੇ ਪੱਤਰ

ਕਾਨਪੁਰ ਅਦਾਲਤ ਵਲੋਂ ਨਵੰਬਰ 84 ਦੇ ਦੋਸ਼ੀ ਨੂੰ ਜਮਾਨਤ ਨਾ ਦੇਣਾ ਸੁਆਗਤਯੋਗ: ਸਤਨਾਮ ਸਿੰਘ ਗੰਭੀਰ ???? ਪੀੜਿਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਸਤਨਾਮ ਸਿੰਘ ਝਾਰਖੰਡ ਦੇ ਮੁੱਖਮੰਤਰੀ ਨੂੰ ਲਿਖਣਗੇ ਪੱਤਰ

SHARE ARTICLE

123 Views

ਨਵੀਂ ਦਿੱਲੀ 4 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੂਰਬੀ ਭਾਰਤ ਦੇ ਪ੍ਰਧਾਨ ਸਤਨਾਮ ਸਿੰਘ ਗੰਭੀਰ ਨੇ ਕਾਨਪੁਰ ਦੀ ਇਕ ਅਦਾਲਤ ਵਲੋਂ ਨਵੰਬਰ 1984 ਵਿਚ ਕੀਤੇ ਗਏ ਸਿੱਖ ਕਤਲੇਆਮ ਦੇ ਦੋਸ਼ੀ ਨੂੰ ਜਮਾਨਤ ਨਾ ਦੇਣ ਦੇ ਫੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਸਿੱਖ ਪੰਥ ਨੇ ਬਹੁਤ ਲੰਮੀ ਲੜਾਈ ਲੜ ਕੇ ਇੰਨ੍ਹਾ ਦੋਸ਼ੀਆਂ ਨੂੰ ਜੇਲ੍ਹ ਅੰਦਰ ਪਹੁੰਚਾਇਆ ਹੈ ਤੇ ਇੰਨ੍ਹਾ ਵਲੋਂ ਕੀਤੇ ਗਏ ਅਪਰਾਧ ਜਿਨ੍ਹਾਂ ਦੀਆਂ ਚੀਸਾ ਰਹਿੰਦੀ ਦੁਨੀਆਂ ਤਕ ਨਾ ਭੁਲਣ ਅਤੇ ਨਾ ਬਖਸ਼ਣ ਯੋਗ ਹਨ। ਉਨ੍ਹਾਂ ਦਸਿਆ ਕਿ ਕਾਨਪੁਰ ਅਦਾਲਤ ਦੇ ਐਡੀਸ਼ਨਲ ਜ਼ਿਲ੍ਹਾ ਜੱਜ ਸੁਦਾਮਾ ਪ੍ਰਸਾਦ ਦੀ ਅਦਾਲਤ ਨੇ 76 ਸਾਲਾ ਓਕਾਰ ਸਿੰਘ ਉਰਫ਼ ਓਮਕਾਰਨਾਥ ਸ਼ੁਕਲਾ, ਜੋ ਕਿ ਪਿੰਡ ਕੋਂਡਾਰਾ, ਥਾਣਾ ਮਵਾਈ ਅਯੁੱਧਿਆ ਦਾ ਰਹਿਣ ਵਾਲਾ ਹੈ, ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ, ਜੋ ਕਿ 1984 ਦੇ ਸਿੱਖ ਕਤਲੇਆਮ ਦੌਰਾਨ ਦੋ ਘਰਾਂ ਵਿੱਚ ਭੰਨ-ਤੋੜ ਕਰਨ ਅਤੇ ਪੰਜ ਲੋਕਾਂ ਨੂੰ ਲੁੱਟਣ ਅਤੇ ਮਾਰਨ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਸੀ। ਮੁਲਜ਼ਮਾਂ ਖ਼ਿਲਾਫ਼ ਗੋਵਿੰਦ ਨਗਰ ਥਾਣੇ ਵਿੱਚ ਦੋ ਮਾਮਲੇ ਦਰਜ ਕੀਤੇ ਗਏ ਸਨ। ਐਸਆਈਟੀ ਨੇ 12 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਓਮਕਾਰ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਸੀ। ਉਹ 18 ਸਤੰਬਰ-2022 ਤੋਂ ਜੇਲ੍ਹ ਵਿੱਚ ਹੈ।
ਉਨ੍ਹਾਂ ਦਸਿਆ ਕਿ ਪੀੜਿਤ ਬੀਬੀ ਮਨਜੀਤ ਕੌਰ ਨੇ ਥਾਣਾ ਇੰਚਾਰਜ ਗੋਵਿੰਦ ਨਗਰ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਦੱਸਿਆ ਸੀ ਕਿ 1 ਨਵੰਬਰ, 1984 ਨੂੰ ਦੁਪਹਿਰ 3 ਵਜੇ, ਸਮਾਜ ਵਿਰੋਧੀ ਅਨਸਰਾਂ ਨੇ ਨਗਰ ਮਹਾਂਪਾਲਿਕਾ ਕਲੋਨੀ ਦਾਦਾ ਨਗਰ ਵਿੱਚ ਉਨ੍ਹਾਂ ਦੇ ਘਰ ‘ਤੇ ਹਮਲਾ ਕੀਤਾ ਅਤੇ ਸਾਮਾਨ ਲੁੱਟ ਲਿਆ। ਪਤੀ ਭਗਤ ਸਿੰਘ ਨੂੰ ਸਾੜ ਦਿੱਤਾ ਗਿਆ ਸੀ। ਦੂਜੇ ਪਾਸੇ, ਜੁਗਿੰਦਰ ਸਿੰਘ ਨੇ ਆਪਣੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸਦਾ ਭਤੀਜਾ ਆਪਣੀ ਪਤਨੀ ਸ਼ੀਲਾ ਰਾਣੀ, ਪੁੱਤਰ ਦਲਜੀਤ ਸਿੰਘ ਅਤੇ ਰਵੀਨਾਥ ਸਿੰਘ ਨਾਲ ਨਗਰ ਮਹਾਪਾਲਿਕਾ ਕਲੋਨੀ ਦਾਦਾ ਨਗਰ ਵਿੱਚ ਰਹਿੰਦਾ ਸੀ। 1 ਨਵੰਬਰ 1984 ਨੂੰ, ਦੰਗਾਕਾਰੀਆਂ ਨੇ ਘਰ ਵਿੱਚ ਦਾਖਲ ਹੋ ਕੇ ਲੁੱਟਮਾਰ ਕੀਤੀ ਅਤੇ ਚਾਰਾਂ ਨੂੰ ਮਾਰ ਦਿੱਤਾ। ਸਹਾਇਕ ਜ਼ਿਲ੍ਹਾ ਸਰਕਾਰੀ ਵਕੀਲ ਪ੍ਰਦੀਪ ਕੁਮਾਰ ਸਾਹੂ ਨੇ ਦੱਸਿਆ ਕਿ ਦੋਸ਼ੀ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਸਾਧੂ ਰਿਹਾ ਹੈ। ਉਹ ਹਨੂੰਮਾਨਗੜ੍ਹੀ ਅਯੁੱਧਿਆ ਵਿੱਚ ਰਹਿੰਦਾ ਹੈ ਅਤੇ ਪੂਜਾ-ਪਾਠ ਕਰਦਾ ਹੈ। ਇਸਤਗਾਸਾ ਪੱਖ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਇੱਕ ਗੰਭੀਰ ਅਪਰਾਧ ਹੈ। ਅਦਾਲਤ ਨੇ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਸਤਨਾਮ ਸਿੰਘ ਗੰਭੀਰ ਨੇ ਦਸਿਆ ਕਿ ਓਹ ਦਿੱਲੀ ਅਤੇ ਹਰਿਆਣਾ ਦੀ ਤਰਜ਼ ਤੇ ਪੀੜਿਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਝਾਰਖੰਡ ਦੇ ਮੁੱਖਮੰਤਰੀ ਅਤੇ ਹੋਰ ਡਿਪਾਰਟਮੈਂਟਾ ਨੂੰ ਪੱਤਰ ਲਿਖ ਰਹੇ ਹਨ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਿੱਖ ਦੇਸ਼ ਦੀ ਸੁਪਰੀਮ ਕੋਰਟ ਅਤੇ ਪਾਰਲੀਮੈਂਟ ’ਚ ਕਕਾਰ ਧਾਰਣ ਕਰਕੇ ਜਾ ਸਕਦਾ ਫਿਰ ਪ੍ਰੀਖਿਆ ਕੇਂਦਰਾਂ ਵਲੋਂ ਬਚਿਆਂ ਨੂੰ ਕਿਸ ਤਾਕਤ ਅਤੇ ਆਦੇਸ਼ ਦੇ ਨਾਲ ਕਕਾਰ ਉਤਾਰਨ ਨੂੰ ਮਜਬੂਰ ਕੀਤਾ ਜਾਂਦਾ ਹੈ: ਪਰਮਜੀਤ ਸਿੰਘ ਵੀਰਜੀ 👉 ਕਕਾਰ ਅੰਮ੍ਰਿਤਧਾਰੀ ਸਿੱਖ ਪ੍ਰਾਣੀ ਲਈ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਅਤੇ ਸਿੱਖ ਦੀ ਰੋਜ਼ਾਨਾ ਜਿੰਦਗੀ ਦਾ ਹਨ ਅਨਖਿੜਵਾਂ ਅੰਗ

ਪੰਜਾਬ ਅੰਦਰ ਮੁੜ 90 ਦੇ ਦਹਾਕੇ ਵਾਂਗ ਜ਼ੁਲਮ, ਮਨੁੱਖੀ ਅਧਿਕਾਰਾਂ ਦਾ ਘਾਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਵਿਵਹਾਰ ਚਿੰਤਾਜਨਕ: ਪੰਥਕ ਜਥੇਬੰਦੀਆਂ ਜਰਮਨੀ 👉 ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਇਜ਼ਹਾਰ