ਨਵੀਂ ਦਿੱਲੀ, 11 ਅਗਸਤ (ਮਨਪ੍ਰੀਤ ਸਿੰਘ ਖਾਲਸਾ): 1984 ਦੇ ਸਿੱਖ ਕਤਲੇਆਮ ਕੇਸਾਂ ਵਿਚ 4 ਹੋਰ ਕੇਸਾਂ ਵਿਚ ਸੱਜਣ ਕੁਮਾਰ ਦੇ ਪੁਰਾਣੇ ਸਾਥੀਆਂ ਖਿਲਾਫ ਕੇਸ ਚਲਾਉਣ ਦੀ ਆਸ ਬੱਝ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਉਸ ਵੇਲੇ ਰਾਜ ਨਗਰ ਪਾਲਮ ਇਲਾਕੇ ਵਿਚ ਵਿਚ 5 ਐਫ ਆਈ ਆਰ ਹੋਈਆਂ ਸਨ ਜਿਸ ਵਿਚੋਂ ਕਿਸੇ ਦੇ ਪਤੀ, ਪਿਤਾ, ਕਿਸੇ ਦੇ ਬੱਚੇ ਨੂੰ ਮਾਰ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਸਾਲ 1986 ਵਿਚ ਇਹਨਾਂ ਕੇਸਾਂ ਵਿਚ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ। ਇੰਨੀ ਫਾਸਟ ਕੇਸ ਚਲਾਇਆ ਗਿਆ ਤਾਂ ਜੋ ਮੁਜਰਿਮਾਂ ਨੂੰ ਬਰੀ ਕਰਨਾ ਸੀ ਅਤੇ ਇਸ ਵਾਸਤੇ ਨਾ ਗਵਾਹ ਬੁਲਾਏ ਗਏ, ਨਾ ਕੋਈ ਸੰਮਨ ਭੇਜੇ ਗਏ। ਉਹਨਾਂ ਕਿਹਾ ਕਿ ਉਸ ਵੇਲੇ ਦਿੱਲੀ ਪੁਲਿਸ ਨੇ ਮਹਿਜ਼ ਅੱਖਾਂ ਪੁੰਝਣ ਵਾਲਾ ਕੰਮ ਕੀਤਾ ਸੀ ਤੇ ਅਦਾਲਤ ਵੱਲੋਂ ਮੁਜਰਿਮਾ ਨੂੰ ਬਰੀ ਕਰਨਾ ਮੰਦਭਾਗਾ ਸੀ। ਉਹਨਾਂ ਕਿਹਾ ਕਿ ਸਾਲ 2017 ਵਿਚ ਅਸੀਂ ਜਦੋਂ ਸੱਜਣ ਕੁਮਾਰ ਖਿਲਾਫ ਹਾਈ ਕੋਰਟ ਵਿਚ ਅਪੀਲ ਪਾਈ ਸੀ ਤਾਂ ਸੱਜਣ ਕੁਮਾਰ ਦੇ ਵਕੀਲ ਨੇ ਹਾਈ ਕੋਰਟ ਦੇ ਜੱਜ ਗੀਤਾ ਮਿੱਤਲ ਦੀ ਅਦਾਲਤ ਵਿਚ ਮੰਨਿਆ ਸੀ ਕਿ ਪੰਜ ਕੇਸ ਰਾਜਨਗਰ ਦੇ ਇਸੇ ਕਿਸਮ ਦੇ ਹਨ ਜਿਹਨਾਂ ਵਿਚ ਮੁਜਰਿਮ ਬਰੀ ਹੋਏ ਹੋ ਗਏ ਹਨ।
ਉਹਨਾਂ ਦੱਸਿਆ ਕਿ ਮਾਣਯੋਗ ਜੱਜ ਗੀਤਾ ਮਿੱਤਲ ਨੇ ਉਹਨਾਂ ਪੰਜਾਂ ਕੇਸਾਂ ਦੇ ਫੈਸਲੇ ਨੂੰ ਪੜ੍ਹਿਆ। ਜਿਸ ਤੋਂ ਉਹ ਹੈਰਾਨ ਰਹਿ ਗਏ ਹਨ ਕਿ ਗਵਾਹ ਹੋਣ ਦੇ ਬਾਵਜੂਦ ਮੁਜਰਿਮ ਬਰੀ ਕੀਤੇ ਤੇ ਇਨਸਾਫ ਦਾ ਕਤਲ ਹੋਇਆ। ਉਹਨਾਂ ਦੱਸਿਆ ਕਿ ਮਾਣਯੋਗ ਜੱਜ ਨੇ ਪੰਜਾਂ ਕੇਸਾਂ ਦੀ ਮੁੜ ਸੁਣਵਾਈ ਕੀਤੀ ਜਿਸ ਵਿਚ ਪੀੜਤ ਧਿਰ ਵੱਲੋਂ ਐਚ ਐਸ ਫੂਲਕਾ, ਗੁਰਬਖਸ਼ ਸਿੰਘ ਤੇ ਬਾਕੀ ਲੀਗਲ ਟੀਮ ਨੇ ਬਹਿਸ ਕੀਤੀ।
ਉਹਨਾਂ ਦੱਸਿਆ ਕਿ ਹੁਣ ਹਾਈ ਕੋਰਟ ਦੇ ਤਾਜ਼ਾ ਫੈਸਲੇ ਵਿਚ ਪੰਜ ਵਿਚੋਂ ਇਕ ਕੇਸ ਦੀ ਮੁੜ ਜਾਂਚ ਦੇ ਹੁਕਮ ਦਿੱਤੇ ਹਨ ਜਦੋਂ ਦੂਜੇ ਕੇਸ ਵਿਚ ਮੁਜਰਿਮਾਂ ਦੀ ਮੌਤ ਹੋ ਗਈ ਹੈ, ਇਸ ਲਈ ਇਸ ਵਿਚ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਉਹਨਾਂ ਦੱਸਿਆ ਕਿ ਬਾਕੀ ਤਿੰਨ ਕੇਸਾਂ ਵਿਚ ਜਾਂਚ ਏਜੰਸੀਆਂ ਨੂੰ ਦਸਤਾਵੇਜ਼ ਪੂਰੇ ਕਰਨ ਵਾਸਤੇ ਕਿਹਾ ਹੈ। ਉਹਨਾਂ ਦੱਸਿਆ ਕਿ ਇਹਨਾਂ ਕੇਸਾਂ ਵਿਚ ਮੁਜਰਿਮ ਸਾਰੇ ਸੱਜਣ ਕੁਮਾਰ ਦੇ ਸਾਥੀ ਸਨ ਪਰ ਇਹਨਾਂ ਵਿਚ ਸੱਜਣ ਕੁਮਾਰ ਦਾ ਨਾਂ ਨਹੀਂ ਲਿਖਵਾਇਆ ਗਿਆ ਸੀ। ਉਹਨਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਕਿ ਬਾਕੀ ਤਿੰਨ ਕੇਸਾਂ ਵਿਚ ਵੀ ਮੁਜਰਿਮਾਂ ਨੂੰ ਸਜ਼ਾ ਹੋਵੇਗੀ ਤੇ ਮੁਆਵਜ਼ਾ ਵੀ ਮਿਲੇਗਾ। ਜਸਟਿਸ ਸੁਬਰਾਮਨੀਅਮ ਪ੍ਰਸਾਦ ਤੇ ਸਾਥੀ ਨੇ ਅੱਜ ਫੈਸਲਾ ਸੁਣਾਇਆ। ਉਹਨਾਂ ਕਿਹਾ ਕਿ ਜੇਕਰ 42 ਸਾਲਾਂ ਬਾਅਦ ਅਦਾਲਤੀ ਹੁਕਮ ਦੋਸ਼ੀਆਂ ਵਿਰੁੱਧ ਹੋ ਸਕਦੇ ਹਨ ਤਾਂ ਜਿਹੜੇ 15 ਤੋਂ 20 ਸਾਲ ਤੱਕ ਦਿੱਲੀ ਕਮੇਟੀ ’ਤੇ ਕਾਬਜ਼ ਰਹੇ, ਉਹਨਾਂ ਨੇ ਇਹ ਕੇਸ ਬੰਦ ਕਰ ਕੇ ਰੱਖ ਦਿੱਤੇ ਕਿਉਂਕਿ ਉਹ ਸਰਕਾਰ ਨਾਲ ਮਿਲੇ ਹੋਏ ਸਨ। ਉਹਨਾਂ ਕਿਹਾ ਕਿ ਹੁਣ ਅੱਜ ਇੰਨੇ ਲੰਮੇ ਸਮੇਂ ਬਾਅਦ ਇਨਸਾਫ ਦੀ ਆਸ ਬੱਝੀ ਹੈ। ਉਹਨਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਸੱਜਣ ਕੁਮਾਰ ਦੇ ਪੁਰਾਣੇ ਸਾਥੀਆਂ ਨੂੰ ਇਹਨਾਂ 4 ਕੇਸਾਂ ਵਿਚ ਵੀ ਸਜ਼ਾਵਾਂ ਜ਼ਰੂਰ ਮਿਲਣਗੀਆਂ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।