Home » ਨਵੀਂ ਦਿੱਲੀ » ਗੁਰੂ ਨਾਨਕ ਪਬਲਿਕ ਸਕੂਲ ਵਿਖ਼ੇ ਸੀਬੀਐਸਈ ਗਤੀਵਿਧੀ ਤਹਿਤ “ਸਾਵਣ” ਕਵਿਤਾ ਦੇ ਰਾਹੀ ਤੀਆਂ ਦੇ ਤਿਉਹਾਰ ਦੀ ਮਹੱਤਤਾ ਨੂੰ ਕੀਤਾ ਗਿਆ ਉਜਾਗਰ

ਗੁਰੂ ਨਾਨਕ ਪਬਲਿਕ ਸਕੂਲ ਵਿਖ਼ੇ ਸੀਬੀਐਸਈ ਗਤੀਵਿਧੀ ਤਹਿਤ “ਸਾਵਣ” ਕਵਿਤਾ ਦੇ ਰਾਹੀ ਤੀਆਂ ਦੇ ਤਿਉਹਾਰ ਦੀ ਮਹੱਤਤਾ ਨੂੰ ਕੀਤਾ ਗਿਆ ਉਜਾਗਰ

SHARE ARTICLE

126 Views

ਨਵੀਂ ਦਿੱਲੀ 7 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਹਰ ਰੁੱਤ ਤੇ ਮਹੀਨੇ ਦੀ ਆਪਣੀ ਵੱਖਰੀ ਪਛਾਣ ਹੈ। ਸਾਵਣ ਦਾ ਮਹੀਨਾ ਤੀਆਂ ਦੇ ਤਿਓਹਾਰ ਲਈ ਜਾਣਿਆ ਜਾਂਦਾ ਹੈ। ਤੀਆਂ ਦਾ ਤਿਓਹਾਰ ਇਸ ਮਹੀਨੇ ਦੀ ਰੂਹ ਹੈ। ਮੌਜੂਦਾ ਸਮੇਂ ਵਿਚ ਭਾਵੇਂ ਤੀਆਂ ਦੇ ਤਿਓਹਾਰ ਦਾ ਸਰੂਪ ਬਦਲ ਗਿਆ ਹੈ, ਪਰ ਪੰਜਾਬਣਾਂ ਦੇ ਮਨਾਂ ਵਿਚ ਤੀਆਂ ਲਈ ਜੋਸ਼ ਬਰਕਰਾਰ ਹੈ। ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖ਼ੇ ਸੀ ਬੀ ਐਸ ਈ ਗਤੀਵਿਧੀ ਤਹਿਤ “ਸਾਵਣ” ਕਵਿਤਾ ਦੇ ਰਾਹੀ ਤੀਆਂ ਦੇ ਤਿਉਹਾਰ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ । ਸਕੂਲ ਦੀ ਜਮਾਤ ਦਸਵੀਂ ਦੀ ਵਿਦਿਆਰਥਣ ਈਸਵੀਨ ਕੌਰ ਨੇ “ਸਾਵਣ” ਕਵਿਤਾ ਰਾਹੀਂ ਇਸ ਤਿਉਹਾਰ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਦੱਸਿਆ ਕਿ ਜਦੋਂ ਜੇਠ ਹਾੜ੍ਹ ਦੀ ਗਰਮੀ ਦੀ ਲੂਅ ਸਾਰੇ ਉੱਤਰੀ ਭਾਰਤ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ ਹੈ ਤਾਂ ਫਿਰ ਲੋਕਾਈ ਨੂੰ ਸਾਵਣ ਮਹੀਨੇ ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ਜਦੋਂ ਕੋਈ ਬੱਦਲੀ ਅਚਾਨਕ ਵਰ੍ਹਦੀ ਹੈ ਜਾਂ ਆਕਾਸ਼ ਵਿਚ ਕਿਸੇ ਪਾਸਿਓਂ ਬੱਦਲਾਂ ਦੀ ਘਟਾ ਚੜ੍ਹ ਕੇ ਆਉਂਦੀ ਹੈ ਅਤੇ ਫਿਜ਼ਾ ਵਿਚ ਬੱਦਲਾਂ ਦੀ ਗੜਗੜਾਹਟ ਪੈਦਾ ਹੁੰਦੀ ਹੈ ਤਾਂ ਗਰਮੀ ਦੇ ਸਤਾਏ ਲੋਕਾਂ ਵਿਚ ਨਵਾਂ ਜੋਸ਼ ਤੇ ਨਵੀਂ ਉਮੰਗ ਪੈਦਾ ਹੋ ਜਾਂਦੀ ਹੈ। ਪੰਛੀ ਚਹਿਕ ਉੱਠਦੇ ਹਨ। ਜਦੋਂ ਸਾਵਣ ਦਾ ਮੀਂਹ ਵਰ੍ਹਦਾ ਹੈ ਤਾਂ ਫਿਰ ਚਾਰੇ ਪਾਸੇ ਬਨਸਪਤੀ ਮਹਿਕ ਉੱਠਦੀ ਹੈ। ਹਰਿਆਲੀ ਪੈਦਾ ਹੋ ਜਾਂਦੀ ਹੈ। ਸੂਰਜ ਦੀ ਲੋਅ ਨਾਲ ਤੜਫ਼ਦੀ ਧਰਤੀ ਦੀ ਹਿੱਕ ਮੀਂਹ ਪੈਣ ਨਾਲ ਠਰ ਜਾਂਦੀ ਹੈ। ਰੁੱਖਾਂ ’ਤੇ ਨਿਖਾਰ ਆ ਜਾਂਦਾ ਹੈ। ਕਿਸਾਨ ਜੋ ਸੁੱਕਦੀਆਂ ਮੁਰਝਾਉਂਦੀਆਂ ਫ਼ਸਲਾਂ ਦੇਖ ਕੇ ਖ਼ੁਦ ਵੀ ਮੁਰਝਾਇਆ ਹੁੰਦਾ ਹੈ, ਵੀ ਬੱਦਲਾਂ ਦੀ ਘਟਾ ਦੇਖਦਿਆਂ ਝੂਮ ਉੱਠਦਾ ਹੈ। ਸਾਵਣ ਮਨਾਂ ਵਿਚ ਚੰਚਲਤਾ ਪੈਦਾ ਕਰਦਾ ਹੈ। ਇਸ ਤਰ੍ਹਾਂ ਚਾਰੇ ਪਾਸੇ ਸਾਨੂੰ ਕੁਦਰਤ ਦੇ ਕਾਦਰ ਦੀਆਂ ਸਿਫ਼ਤਾਂ ਵਿਚ ਪਿਆਰੇ ਗੀਤ ਸੁਣਨ ਨੂੰ ਮਿਲਦੇ ਹਨ। ਸਾਵਣ ਦੇ ਮਹੀਨੇ ਵਿੱਚ ਕੁੜੀਆਂ ਤੀਆਂ ਦਾ ਤਿਉਹਾਰ ਮਨਾਉਂਦੀਆਂ ਹਨ। ਚਾਰੋਂ ਪਾਸੇ ਦਾ ਮਾਹੌਲ ਬਹੁਤ ਸੁਹਾਵਣਾ ਅਤੇ ਖੁਸ਼ਨੁਮਾ ਹੋ ਜਾਂਦਾ ਹੈ। ਘਰ ਘਰ ਵਿੱਚ ਖੀਰ ਤੇ ਪੂੜੇ ਬਣਦੇ ਹਨ, ਲੋਕੀ ਰਲ ਮਿਲ ਕੇ ਨੱਚਦੇ ਟੱਪਦੇ ਹਨ ਅਤੇ ਖੁਸ਼ੀਆਂ ਮਨਾਉਂਦੇ ਹਨ। ਸਾਉਣ ਦਾ ਮਹੀਨਾ ਚੜ੍ਹਦਿਆਂ ਸਾਰ ਹੀ ਦੇਸ਼ ਵਿਚ ਤਿਓਹਾਰਾਂ ਤੇ ਮੇਲਿਆਂ ਦੀ ਸ਼ੁਰੂਆਤ ਹੋ ਜਾਂਦੀ ਹੈ। ਤਿਓਹਾਰ ਭਾਰਤੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ, ਇਹ ਸਾਡੀ ਏਕਤਾ, ਇਕਜੁੱਟਤਾ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵੱਲੋਂ 13 ਅਪ੍ਰੈਲ ਦਿਨ ਸੋਮਵਾਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸੇਵਕ ਸਭਾ ਕਪੂਰਥਲਾ ਵਿਖੇ ਕਰਵਾਏ ਜਾਣਗੇ ਧਾਰਮਿਕ ਮੁਕਾਬਲੇ ਇਲਾਕੇ ਦੀਆਂ ਸੰਗਤਾਂ ਨੂੰ ਆਪਣੇ ਬੱਚਿਆਂ ਸਮੇਤ ਪਹੁੰਚਣ ਦੀ ਕੀਤੀ ਅਪੀਲ: ਨੌਜਵਾਨ ਸੇਵਕ ਸਭਾ