ਪੀਰ ਬਾਬਾ ਕਾਲੇ ਸ਼ਾਹ ਵਲੀ ਦਾ ਸਲਾਨਾ ਜੋੜ ਮੇਲਾ 3,4 ਜੁਲਾਈ ਨੂੰ
ਸਭਰਾਂ 30 ਜੂਨ ( ਹੈਪੀ ਸਭਰਾ) ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾਂ ਵਿਖੇ ਪੀਰ ਬਾਬਾ ਕਾਲੇ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 3,4 ਜੁਲਾਈ ਨੂੰ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ।ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ, ਸਟੇਜ ਸੈਕਟਰੀ ਡਾਕਟਰ ਕਸ਼ਮੀਰ ਸਿੰਘ ਅਤੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀਰ ਬਾਬਾ ਕਾਲੇ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 4 ਜੁਲਾਈ ਦਿਨ ਸ਼ੁਕਰਵਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ 3 ਜੁਲਾਈ ਦਿਨ ਵੀਰਵਾਰ ਨੂੰ 11 ਵਜੇ ਤੋਂ 3 ਵਜੇ ਤੱਕ ਕਵਾਲ ਸਫ਼ਰ ਅਲੀ ਕਵਾਲ ਪੇਸ਼ ਕਰਨਗੇ ਅਤੇ ਰਾਤ ਨੂੰ ਲੱਕੀ ਕਵਾਲ 8 ਤੋਂ 11 ਵਜੇ ਤੱਕ ਕਵਾਲੀਆਂ ਪੇਸ਼ ਕਰਨਗੇ 4 ਜੁਲਾਈ ਦਿਨ ਸ਼ੁਕਰਵਾਰ ਮੇਲੇ ਵਾਲੇ ਦਿਨ 12 ਤੋਂ 3 ਵਜੇ ਤੱਕ ਗਾਇਕ ਜੈਲੀ ਆਪਣਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ ਅਤੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਬਲਕਾਰ ਅਣਖੀਲਾ ਅਤੇ ਬੀਬਾ ਮਨਜਿੰਦਰ ਗੁਲਸ਼ਨ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਮੇਲੇ ਉਪਰੰਤ ਧੰਨ ਧੰਨ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਅਤੇ ਪਰਉਪਕਾਰੀ ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱਧੂ ਵਿਚਕਾਰ ਕਬੱਡੀ ਮੈਚ ਕਰਵਾਇਆ ਜਾਵੇਗਾ ਅਤੇ ਕਬੱਡੀ ਕਮੈਂਟਰ ਰਾਣਾ ਸਿੰਘ ਪੁਰੀਆ ਅਤੇ ਮਨੀ ਸਿੰਘ ਸਭਰਾ ਕਬੱਡੀ ਵਿੱਚ ਕਮੈਂਟਰੀ ਕਰਨਗੇ ।ਇਸ ਮੌਕੇ ਤੇ ਸਾਰਾ ਦਿਨ ਚਾਹ ਪਕੌੜੇ ਅਤੇ ਲੰਗਰ ਅਤੁੱਟ ਵਰਤਾਇਆ ਜਾਵੇਗਾ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਮੇਲੇ ਵਿੱਚ ਪਹੁੰਚ ਕੇ ਦਾਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਮੇਲੇ ਦੀਆਂ ਰੌਣਕਾਂ ਵਧਾਓ। ਇਸ ਮੌਕੇ ਤੇ ਬਾਬਾ ਦੇਸਾ ਸਿੰਘ ,ਬਲਵਿੰਦਰ ਸਿੰਘ ਸਵਰਨ ਸਿੰਘ, ਬਿੰਦੂ ਖਾਰੇ ਵਾਲਾ ਫੌਜੀ ਅਮਰੀਕ ਸਿੰਘ ,ਜਸਬੀਰ ਸਿੰਘ ਸਤਨਾਮ ਸਿੰਘ ,ਫਤਿਹ ਸਿੰਘ ਸੇਮਾ, ਸਨੀ, ਸੁਖ ਸਰਾਂ, ਸ਼ਿਵ ਪ੍ਰਿਤਪਾਲ ਸਿੰਘ ,ਸਹਿਜ ਪ੍ਰੀਤ ਸਿੰਘ ਅਰੁਣ ਕੁਮਾਰ ਵੰਸ਼ ,ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









