Home » ਸੰਸਾਰ » ਜਰਮਨੀ » ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਵਿਖੇ ਕਰਵਾਏ ਗੁਰਮਤ ਸਮਾਗਮ ; ਸੱਚ ਨੂੰ ਦਬਾਉਣ ਵਾਲੇ ਅੱਜ ਵੀ ਚੰਦੂ ਅਤੇ ਗੰਗੂ ਦਾ ਰੂਪ ਵਟਾ ਕੇ ਫਿਰ ਰਹੇ ਹਨ – ਭਾਈ ਧੂੰਦਾ

ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਵਿਖੇ ਕਰਵਾਏ ਗੁਰਮਤ ਸਮਾਗਮ ; ਸੱਚ ਨੂੰ ਦਬਾਉਣ ਵਾਲੇ ਅੱਜ ਵੀ ਚੰਦੂ ਅਤੇ ਗੰਗੂ ਦਾ ਰੂਪ ਵਟਾ ਕੇ ਫਿਰ ਰਹੇ ਹਨ – ਭਾਈ ਧੂੰਦਾ

SHARE ARTICLE

36 Views

ਜਰਮਨ 18 ਜੂਨ : ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਅਰਜਨ ਸਾਹਿਬ ਜੀ ਦਾ ਜੀ ਦਾ ਸ਼ਹੀਦੀ ਦਿਹਾੜਾ ਗੁਰਦਵਾਰਾ ਦਸ਼ਮੇਸ਼ ਸਿੰਘ ਸਭਾ ਕਲੋਨ (ਜਰਮਨ) ਦੀਆਂ ਸੰਗਤਾਂ ਵੱਲੋਂ ਮਨਾਇਆ ਗਿਆ। ਇਸ ਮੌਕੇ ਸ਼ਾਮ ਸੋਦਰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਦੀਵਾਨ ਸਜਾਏ ਗਏ ਜਿਹਨਾਂ ਵਿਚ ਸਿੱਖ ਕੋਮ ਦੇ ਵਿਦਵਾਨ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਹੋਰਾਂ ਵੱਲੋਂ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਗਈ, ਓਹਨਾ ਕਿਹਾ ਕਿ ਸੱਚ ਦੀ ਵਿਚਾਰ ਕਰਨ ਵਾਲਿਆਂ ਨੂੰ ਹਮੇਸ਼ਾਂ ਕਠਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸੱਚ ਤੇ ਝੂਠ ਦੀ ਜੰਗ ਹਮੇਸ਼ਾਂ ਜਾਰੀ ਹੈ ਪਰ ਇਸ ਵਿਚ ਜਿੱਤ ਅਖੀਰ ਸੱਚ ਦੀ ਹੀ ਹੁੰਦੀ ਹੈ, ਜਿਵੇਂ ਰਾਤ ਦੇ ਹਨੇਰੇ ਤੋਂ ਬਾਅਦ ਉਜਾਲਾ ਹੁੰਦਾ ਹੈ, ਗੁਰੁ ਅਰਜਨ ਸਾਹਿਬ ਜੀ ਨੂੰ ਤੱਤੀਆਂ ਤਵੀਆਂ ਤੇ ਬਿਠਾਉਣ ਵਾਲੇ ਝੂਠ ਦੇ ਅਲੰਬਰਦਾਰ ਸਨ, ਜੀ ਕੇ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਸੱਚ ਦਾ ਗਲਾ ਦਬਾਉਣ ਨੂੰ ਚੰਦੂ ਅਤੇ ਗੰਗੂ ਦੇ ਰੂਪ ਬਦਲਾ ਕੇ ਬੈਠੇ ਹਨ, ਇਸ ਵਕਤ ਸੰਗਤਾਂ ਨੇ ਦੂਰੋਂ ਨੇੜਿਓ ਪਹੁੰਚ ਕੇ ਹਾਜ਼ਰੀਆਂ ਭਰੀਆਂ ਅਤੇ ਗੁਰੂ ਸ਼ਬਦ ਦਾ ਆਨੰਦ ਮਾਣਿਆ ਇਸ ਵਕਤ ਸਮੂਹ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਵਲੋਂ ਭਾਈ ਸਰਬਜੀਤ ਸਿੰਘ ਧੁੰਦਾ ਜੀ ਦਾ ਵਿਸ਼ੇਸ਼ ਸਨਮਾਨ ਕਰਦਿਆਂ ਅਗਾਂਹ ਫਿਰ ਗੁਰਦੁਆਰਾ ਸਾਹਿਬ ਦੇ ਦੀਵਾਨ ਦੇ ਵਿੱਚ ਹਾਜਰੀ ਭਰਨ ਲਈ ਬੇਨਤੀ ਕੀਤੀ ਗਈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News