ਨਵੀਂ ਦਿੱਲੀ 16 ਜੂਨ (ਮਨਪ੍ਰੀਤ ਸਿੰਘ ਖਾਲਸਾ):- ਸੋਸ਼ਲ ਮੀਡੀਆ ਤੇ ਆਜ਼ਾਦੀ ਦੇ ਨਾਂ ਥੱਲੇ ਕੰਚਨਾ ਕੁਮਾਰੀ ਜਿਹੇ ਅਨੇਕਾ ਲੋਕਾਂ ਵੱਲੋਂ ਫੈਲਾਈ ਜਾ ਰਹੀ ਅਸ਼ਲੀਲਤਾ ਨੂੰ ਰੋਕਣ ਵਾਸਤੇ ਦੋ ਸਿੱਖ ਨੌਜਵਾਨਾਂ ਵੱਲੋਂ ਲਿਆ ਗਿਆ ਫੈਸਲਾ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਅਤੇ ਸਲਹਾਇਆਂ ਵੀ ਜਾ ਰਿਹਾ ਹੈ | ਦਲ ਖਾਲਸਾ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਸਿੱਖ ਪ੍ਰਚਾਰਕ ਭਾਈ ਰਾਮ ਸਿੰਘ ਢਪਾਲੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਕਿਹਾ ਕੇ ਕੰਚਨਾ ਕੁਮਾਰੀ ਨਾਮ ਦੀ ਔਰਤ ਜੋ ਕਿ ਸੋਸ਼ਲ ਮੀਡੀਆ ਤੇ ਆਪਣੇ ਪੇਜ ਰਾਹੀਂ ਹਮੇਸ਼ਾ ਹੀ ਅਸ਼ਲੀਲ ਭਾਸ਼ਾ, ਦੋ ਅਰਥਾਂ ਵਾਲੇ ਸ਼ਬਦ ਬੋਲ ਕੇ ਅਤੇ ਅਸੱਭਿਅਕ ਪਹਿਰਾਵਾ ਪਹਿਨ ਕੇ ਅਕਸਰ ਵੀਡੀਓ ਅਪਲੋਡ ਕਰਦੀ ਰਹਿੰਦੀ ਸੀ ਜੋ ਕਿ ਸਭਿਅਕ ਸਮਾਜ ਵਾਸਤੇ ਬਹੁਤ ਨੁਕਸਾਨਦਾਇਕ ਅਤੇ ਸ਼ਰਮ ਵਾਲੀ ਗੱਲ ਹੈ| ਉਸ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖ ਕੇ ਸਿੱਖ ਨੌਜਵਾਨਾਂ ਵੱਲੋਂ ਉਸ ਨੂੰ ਕਈ ਵਾਰ ਸਮਝਾਉਣ ਦਾ ਯਤਨ ਕੀਤਾ ਗਿਆ ਕਿ ਉਹ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਜ ਆਵੇ, ਚੰਗੀਆਂ ਵੀਡੀਓ ਸਮਾਜ ਨੂੰ ਸੇਧ ਦੇਣ ਵਾਲੀਆਂ ਅਪਲੋਡ ਕਰੇ, ਪਰ ਬਹੁਤ ਵਾਰ ਸਮਝਾਉਣ ਤੋਂ ਬਾਅਦ ਵੀ ਕੰਚਨਾ ਕੁਮਾਰੀ ਨੇ ਕੋਈ ਸਮਝ ਤੋਂ ਕੰਮ ਨਹੀਂ ਲਿਆ। ਅਖੀਰ ਵਿੱਚ ਇਹ ਹੋਣਾ ਸੁਭਾਵਿਕ ਹੀ ਸੀ ਜੋ ਸਿੱਖ ਨੌਜਵਾਨਾਂ ਨੇ ਫੈਸਲਾ ਲਿਆ ਅਤੇ ਕੰਚਨ ਕੁਮਾਰੀ ਦਾ ਸੋਧਾ ਲਾਇਆ ਗਿਆ | ਆਗੂਆਂ ਨੇ ਕਿਹਾ ਕਿ ਇੱਥੇ ਇਹ ਗੱਲ ਵੀ ਵਿਚਾਰ ਮੰਗਦੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਇੰਨੀ ਆਜ਼ਾਦੀ ਨਾਲ ਅਸ਼ਲੀਲਤਾ ਅਤੇ ਗੰਦ ਪਰੋਸਣ ਨੂੰ ਆਜ਼ਾਦੀ ਕਿਹਾ ਜਾਵੇ ਜਾਂ ਬਰਬਾਦੀ | ਇੱਕ ਪਾਸੇ ਜੇਕਰ ਕੋਈ ਸੋਸ਼ਲ ਮੀਡੀਆ ਤੇ ਹੱਕ ਮੰਗਣ ਦੀ, ਨੌਕਰੀਆਂ ਮੰਗਣ ਦੀ, ਜ਼ੁਲਮ ਅਨਿਆਂ ਦੇ ਖਿਲਾਫ, ਧਰਮ-ਪੰਥ ਦੀ ਅਜਾਦੀ ਦੀ ਜਾਂ ਨਸ਼ਿਆਂ ਵਿਰੁੱਧ ਕੋਈ ਗੱਲ ਕੀਤੀ ਜਾਵੇ ਤਾਂ ਇਹ ਸਰਕਾਰਾਂ ਦੁਆਰਾ ਤੁਰੰਤ ਉਹਨਾਂ ਪੇਜਾਂ ਤੇ ਪਾਬੰਦੀ ਲਾ ਕੇ ਉਹਨਾਂ ਵਿਅਕਤੀਆਂ ਉੱਪਰ ਵਿਸ਼ੇਸ਼ ਧਾਰਾਵਾਂ ਨਾਲ ਬੜੀ ਜਲਦੀ ਪਰਚੇ ਦਰਜ ਕੀਤੇ ਜਾਂਦੇ ਆ | ਪਰ ਦੂਜੇ ਪਾਸੇ ਕੰਚਨਾ ਕੁਮਾਰੀ ਵਰਗੇ ਅਨੇਕਾਂ ਲੋਕ ਸੋਸ਼ਲ ਮੀਡੀਆ ਚ ਇੰਨੀ ਲੱਚਰਤਾ ਅਤੇ ਗੰਦ ਪਰੋਸ ਰਹੇ ਹਨ ਜੋ ਕਿ ਸਾਡੇ ਭਵਿੱਖ ਵਾਸਤੇ, ਸਾਡੇ ਬੱਚਿਆਂ ਵਾਸਤੇ ਸਾਡੇ ਸਭਿਅਕ ਸਮਾਜ ਵਾਸਤੇ ਨੁਕਸਾਨ-ਦੇਹ ਅਤੇ ਸਮਾਜ ਦੇ ਮੱਥੇ ‘ਤੇ ਕਲੰਕ ਵੀ ਹਨ |ਇਹੋ ਜਿਹੇ ਲੋਕਾਂ ਉੱਪਰ ਕਾਰਵਾਈ ਕਰਨ ਵੇਲੇ ਸਰਕਾਰਾਂ ਕੰਨ,ਅੱਖਾਂ ਮੂੰਹ ਬੰਦ ਕਰਕੇ ਬੈਠੀਆਂ ਹਨ |

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।