Home » ਮਾਝਾ » ਪਿੰਡ ਸਭਰਾ ਵਿਖੇ ਛੇ ਪਸ਼ੂਆਂ ਦੀ ਜਹਰੀਲਾ ਚਾਰਾ ਖਾਣ ਨਾਲ ਹੋਈ ਮੌਤ

ਪਿੰਡ ਸਭਰਾ ਵਿਖੇ ਛੇ ਪਸ਼ੂਆਂ ਦੀ ਜਹਰੀਲਾ ਚਾਰਾ ਖਾਣ ਨਾਲ ਹੋਈ ਮੌਤ 

SHARE ARTICLE

64 Views

ਪਿੰਡ ਸਭਰਾ ਵਿਖੇ ਛੇ ਪਸ਼ੂਆਂ ਦੀ ਜਹਰੀਲਾ ਚਾਰਾ ਖਾਣ ਨਾਲ ਹੋਈ ਮੌਤ

 

ਜਿਲਾ ਤਰਨ ਤਾਰਨ ਦੇ ਪਿੰਡ ਸਭਰਾ ਵਿਖੇ ਉਸ ਸਮੇਂ ਕਹਿਰ ਵਰਤਿਆ ਜਦੋਂ ਕਿਸਾਨ ਦੀਆਂ ਛੇ ਮੱਝਾ ਜ਼ਹਿਰੀਲਾ ਚਾਰਾ ਖਾ ਕੇ ਮਰ ਗਈਆਂ। ਇਸ ਸਬੰਧੀ ਕਿਸਾਨ ਜੱਜ ਸਿੰਘ ਨੇ ਆਪਣੇ ਦੁਖੀ ਮਨ ਨਾਲ ਦੱਸਿਆ ਕਿ ਮੇਰੀਆਂ ਦਸ ਮੱਜਾਂ ਸਨ ਜਿਹਨਾਂ ਤੋਂ ਮੈਂ ਆਪਣਾ ਘਰ ਦਾ ਗੁਜ਼ਾਰਾ ਦੁੱਧ ਵੇਚ ਕੇ ਕਰਦਾ ਸੀ ਅੱਜ ਮੇਰੀਆਂ ਛੇ ਮੱਜਾਂ ਜਹਰੀਲਾ ਚਾਰਾ ਖਾ ਕੇ ਮਰ ਗਈਆਂ ਅਤੇ ਬਾਕੀ ਚਾਰ ਦੀ ਹਾਲਤ ਨਾਜਕ ਹੈ

ਪੀੜਤ ਕਿਸਾਨ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਸਵੇਰੇ ਆਪਣੇ ਪਸ਼ੂਆਂ ਨੂੰ ਦਰਿਆ ਦੇ ਨਜਦੀਕ ਆਪਣੇ ਖੇਤਾਂ ਵਿੱਚ ਚਾਰਾ ਚਰਨ ਲਈ ਆਉਂਦਾ ਹੈ ਅੱਜ ਜਦ ਮੈਂ ਆਇਆ ਇਸ ਦੌਰਾ ਕੁਝ ਮੱਝਾਂ ਚਾਰਾ ਖਾ ਕੇ ਇੱਕ ਦਮ ਡਿੱਗਣੀਆਂ ਸ਼ੁਰੂ ਹੋ ਗਈਆਂ ਅਤੇ ਥੋੜੀ ਦੇਰ ਵਿੱਚ ਛੇ ਮੱਝਾਂ ਮਰ ਗਈਆਂ ਅਤੇ ਚਾਰ ਮੱਝਾਂ ਗੰਭੀਰ ਬਿਮਾਰ ਹੋ ਗਏ ਜਿਸ ਤੋਂ ਬਾਅਦ ਉਹਨਾਂ ਵੱਲੋਂ ਡਾਕਟਰ ਨੂੰ ਬੁਲਾਇਆ ਗਿਆ ਪਰ ਅਜੇ ਤੱਕ ਜੋ ਚਾਰ ਦੁਧਾਰੂ ਪਸ਼ੂ ਬਚੇ ਹਨ ਉਹ ਵੀ ਗੰਭੀਰ ਹਾਲਤ ਵਿੱਚ ਹਨ ਪੀੜਤ ਕਿਸਾਨ ਜੱਜ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦਾ ਗੁਜ਼ਾਰਾ ਇਹਨਾਂ ਦੁਧਾਰੂ ਪਸ਼ੂਆਂ ਤੇ ਹੀ ਚੱਲਦਾ ਸੀ ਪਰ ਹੁਣ ਉਸ ਦੇ ਪਸ਼ੂ ਮਰ ਜਾਣ ਕਾਰਨ ਜਿੱਥੇ ਉਹ ਕਰਜੇ ਦੇ ਬੋਝ ਥੱਲੇ ਆ ਜਾਵੇਗਾ ਉਥੇ ਹੀ ਉਸਦਾ ਘਰ ਦਾ ਗੁਜ਼ਾਰਾ ਚੱਲਣੋ ਵੀ ਬੰਦ ਹੋ ਜਾਵੇਗਾ ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਮੁਆਵਜਾ ਦਿੱਤਾ ਜਾਵੇ ਅਤੇ ਉਸਦੀ ਕੋਈ ਸਹਾਇਤਾ ਕੀਤੀ ਜਾਵੇ

 

 

ਕਿਸਾਨ ਵਰਿਆਮ ਸਿੰਘ ਅਤੇ ਕਿਸਾਨ ਬਚਿੱਤਰ ਸਿੰਘ ਨੇ ਦਾਨੀ ਸੱਜਣਾ ਨੂੰ ਬੇਨਤੀ ਕੀਤੀ ਕਿ ਕਿਸਾਨ ਜੈਦੀਪ ਦੀ ਮਦਦ ਕੀਤੀ ਜਾਵੇ ਇਹ ਕਿਸਾਨ ਆਪਣਾ ਘਰ ਦਾ ਗੁਜ਼ਾਰਾ ਇਹਨਾਂ ਮੱਝਾਂ ਦਾ ਦੁੱਧ ਵੇਚ ਕੇ ਕਰਦਾ ਸੀ ਅੱਜ ਇਸ ਦਾ ਨੁਕਸਾਨ ਹੋ ਗਿਆ ਇਸ ਦੀਆਂ ਛੇ ਮੱਝਾਂ ਮਰ ਗਈਆਂ ਕਿਸਾਨ ਦੀ ਇੱਕ ਮੱਝ ਦੀ ਕੀਮਤ ਲਗਭਗ ਇੱਕ ਤੋਂ ਡੇਢ ਲੱਖ ਰੁਪਏ ਵਿੱਚ ਸੀ ਤੇ ਛੇ ਮੱਜਾਂ ਦਾ ਨੁਕਸਾਨ ਹੋਇਆ ਅਸੀਂ ਦਾਨੀ ਸੱਜਣਾਂ ਤੋਂ ਅਪੀਲ ਕਰਦੇ ਹਾਂ ਕਿ ਇਸ ਦੀ ਮਦਦ ਕੀਤੀ ਜਾਵੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News