Home » Blog » ਸ਼ਹੀਦਾਂ ਨੂੰ ਭੁੱਲ ਜਾਣ ਵਾਲੀਆਂ ਕੌਮਾਂ ਸ਼ਹੀਦਾਂ ਦੀਆਂ ਹੀ ਨਹੀ ਬਲਕਿ ਆਪਣੀਆਂ ਆਉਣ ਵਾਲੀਆਂ ਨਸਲਾਂ ਦੀਆਂ ਵੀ ਹੁੰਦੀਆਂ ਹਨ ਗ਼ੁਨਹਗਾਰ: ਪਰਮਜੀਤ ਸਿੰਘ ਵੀਰਜੀ 👉 ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਜ਼ਲੂਮਾਂ ਦੀ ਰੱਖਿਆ ਲਈ, ਹੱਕ ਸੱਚ ਤੇ ਜ਼ਬਰ-ਜ਼ੁਲਮ ਨਾਲ ਟੱਕਰ ਲੈਣ ਲਈ ਧਰਮ ਯੁੱਧ ਕਰਨ ਦਾ ਮਿਲਦਾ ਹੈ ਸਿਧਾਂਤ

ਸ਼ਹੀਦਾਂ ਨੂੰ ਭੁੱਲ ਜਾਣ ਵਾਲੀਆਂ ਕੌਮਾਂ ਸ਼ਹੀਦਾਂ ਦੀਆਂ ਹੀ ਨਹੀ ਬਲਕਿ ਆਪਣੀਆਂ ਆਉਣ ਵਾਲੀਆਂ ਨਸਲਾਂ ਦੀਆਂ ਵੀ ਹੁੰਦੀਆਂ ਹਨ ਗ਼ੁਨਹਗਾਰ: ਪਰਮਜੀਤ ਸਿੰਘ ਵੀਰਜੀ 👉 ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਜ਼ਲੂਮਾਂ ਦੀ ਰੱਖਿਆ ਲਈ, ਹੱਕ ਸੱਚ ਤੇ ਜ਼ਬਰ-ਜ਼ੁਲਮ ਨਾਲ ਟੱਕਰ ਲੈਣ ਲਈ ਧਰਮ ਯੁੱਧ ਕਰਨ ਦਾ ਮਿਲਦਾ ਹੈ ਸਿਧਾਂਤ

SHARE ARTICLE

61 Views

ਨਵੀਂ ਦਿੱਲੀ 3 ਜੂਨ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਧਰਮ ਦੇ ਅਗੰਮੀ ਰੂਹਾਨੀਅਤ ਕੇਂਦਰ ਸੰਚਖੱਡ ਸ਼੍ਰੀ ਹਰਮਿੰਦਰ ਸਾਹਿਬ ਤੋਂ ਸਰਬਤ ਦੇ ਭਲੇ ਵਾਸਤੇ ਅਤੇ ਸਰਬ-ਉੱਚ ਸੁਪਰੀਮ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹਮੇਸ਼ਾ ਮਜ਼ਲੂਮਾਂ ਦੀ ਰੱਖਿਆ ਲਈ, ਹੱਕ ਸੱਚ ਤੇ ਜ਼ਬਰ-ਜ਼ੁਲਮ ਨਾਲ ਟੱਕਰ ਲੈਣ ਲਈ ਧਰਮ ਯੁੱਧ ਕਰਨ ਦਾ ਸਿਧਾਂਤ ਮਿਲਦਾ ਹੈ। ਇਸ ਕਰਕੇ ਇਹ ਤਖਤ ਸ਼੍ਰੀ ਅਕਾਲ ਜੀ ਦਾ ਤਖਤ ਹੈ ਤੇ ਅਕਾਲ ਵਾਂਗ ਹੀ ਅਬਚਲੀ ਤੇ ਅਜਿਤ ਦਾ ਪ੍ਰਤੀਕ ਹੈ। ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੀਤ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕ੍ਰਾਂਤੀਕਾਰੀ, ਇਨਕਲਾਬੀ ਸੋਚ ਪੈਦਾ ਹੋਣ ਕਰਕੇ ਦਿੱਲੀ ਦੇ ਦੁਨਿਆਵੀ ਤਖਤ ਉੱਪਰ ਬੈਠੇ ਹਾਕਮਾਂ ਨੂੰ ਇਹ ਸਹਿਣ ਨਹੀ ਹੁੰਦਾ। ਜਿਸ ਕਰਕੇ, ਦੇਸ਼ ਦੀ ਹੰਕਾਰੀ ਹੋਈ ਤਾਨਾਸ਼ਾਹ ਹਾਕਮ ਇੰਦਰਾ ਗਾਧੀ ਨੇ ਜੂਨ 1984 ਨੂੰ ਆਪਣੀ ਫੌਜ ਦੇ ਮੁੱਖੀ ਜਨਰਲ ਵੈਦਿਆ ਦੀ ਅਗਵਾਈ ਵਿੱਚ ਰੂਹਾਨੀਅਤ ਦੇ ਕੇਂਦਰ ਸੰਚਖੱਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰ 37 ਗੁਰਦੁਆਰਾ ਸਾਹਿਬਾਨਾਂ ਉੱਪਰ ਭਾਰਤ ਦੀਆਂ ਲੱਖਾਂ ਫੌਜਾਂ ਚਾੜ ਕੇ ਜਹਾਜ਼ਾ, ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ ਸੀ। ਹਮਲਾਵਰ ਲੱਖਾਂ ਫੌਜਾਂ ਨੇ ਜ਼ਾਲਮਾਨਾਂ, ਦੇ ਰੂਪ ਵਿੱਚ ਹਜ਼ਾਰਾਂ ਸਿੱਖ ਸੰਗਤਾ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ, ਉਸ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ ਅਤੇ ਸ਼੍ਰੀ ਹਰਿਮੰਦਰ ਸਾਹਿਬ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਘੋਰ ਬੇਅਦਬੀ ਕੀਤੀ ਗਈ, ਤੋਸ਼ਾਖਾਨਾ, ਸਿੱਖ ਅਜਾਇਬ ਘਰ ਨੂੰ ਲੁੱਟਿਆ ਗਿਆ, ਸਿੱਖ ਰੈਫਰੈਂਸ ਲਾਇਬਰੇਰੀ ਨੂੰ ਸਾੜ ਕੇ ਸਵਾਹ ਕਰ ਦਿੱਤਾ ਗਿਆ ਹੈ, ਕੌਮ ਦਾ ਅਨਮੋਲ ਖਜ਼ਾਨਾ ਸਿੱਖ ਇਤਿਹਾਸ ਨੂੰ ਲੁੱਟ ਲਿਆ ਗਿਆ। ਜੂਨ 84 ਦਾ ਘਲੂਘਾਰਾ ਸਿੱਖ ਕੌਮ ਦੇ ਜਖਮਾਂ ਦੀ ਇਬਾਰਤ ਪਾਉੇਂਦਾ ਹੋਇਆ 41 ਵਾਂ ਵਰਾਂ ਸ਼ੁਰੂ ਹੋ ਰਿਹਾ ਹੈ। ਅੱਜ ਤੋਂ 40 ਸਾਲ ਪਹਿਲਾ ਸਿੱਖ ਮਾਨਸਿਕਤਾ ਤੇ ਲਗੇ ਜਖਮ ਅੱਜ ਵੀ ਨਾਸੂਰ ਵਾਂਗ ਡੂੰਘੇ ਵੀ ਹਨ ਤੇ ਉਸੇ ਤਰ੍ਹਾਂ ਪੀੜ ਵੀ ਦੇਂਦੇ ਹਨ ਅਤੇ ਰਾਹ ਵੀ ਰਸ਼ਨਾਉਂਦੇ ਹਨ, ਇਹ ਜਖਮ ਕੌਮ ਦਾ ਭਵਿੱਖ ਘੜਨ ਦੀ ਸਮਰਥਾ ਵੀ ਰੱਖਦੇ ਹਨ, ਅਜਿਹੇ ਜਖਮ ਕੌਮਾਂ ਦਾ ਜੀਵਨ ਵੀ ਪਲਟ ਦਿੱਦੇ ਹਨ। 1984 ‘ਚ ਸਿੱਖ ਕੌਮ ਤੇ ਲੱਗੇ ਫੱਟ ਸਾਭਣਯੋਗ ਹਨ, ਤਾਂ ਕਿ ਭਵਿੱਖ ਦੀਆਂ ਪੀੜ੍ਹੀਆਂ ਨੂੰ ਉਸ ਦੌਰ ਤੋਂ ਅਤੇ ਪੀੜ ਦੇ ਸਬਕ ਨਾਲ ਲੈਸ ਕੀਤਾ ਜਾਵੇ। ਸਿਆਣੀਆਂ ਕੌਮਾਂ ਹਮੇਸ਼ਾਂ ਜ਼ਖਮਾਂ ਦੀ ਪੀੜ ਦੇ ਦਰਦ ਹੇਠ ਨਾ ਦਬਦੀਆਂ ਹਨ ਅਤੇ ਨਾ ਹੀ ਕਦੀ ਜ਼ਖਮਾਂ ਨੂੰ ਕਿਸੇ (ਸਮਝੌਤੇ) ਰਾਹੀ ਵਿਕਾਊ ਮਾਲ ਵਾਂਗ ਵੇਚਦੀਆਂ ਹਨ, ਅੱਜ ਸਿੱਖ ਕੌਮ ਨੂੰ ਵੀ 1984 ਦੇ ਲਹੂ ਭਿਜੇ ਪੰਨਿਆਂ ਨੂੰ ਫਰੋਲਦਿਆ ‘ਯਹੂਦੀਆ ਉੱਪਰ ਹੋਏ ਅਤਿਆਚਾਰ ਵਾਂਗ ਸਬਕ ਸਿੱਖਣਾ ਚਾਹੀਦਾ ਹੈ। ਸਿੱਖਾਂ ਦੇ ਦਿਲਾਂ ਤੇ ਅਨੇਕਾਂ ਤਰਾਂ ਦੇ ਕੀਤੇ ਜ਼ੁਲਮੀ ਜ਼ਖਮ ਸਦੇਸ਼ ਦੇਂਦੇ ਹਨ, ਜਿਸ ਤਰ੍ਹਾਂ ਯਹੂਦੀਆਂ ਨੇ ਆਪਣੇ ਜ਼ਖਮਾਂ ਨੂੰ ਰੋਸ਼ਨੀ ਵਿੱਚ ਬਦਲਿਆ ਹੈ। ਸਿੱਖਾਂ ਨੂੰ ਵੀ 1984 ਦੇ ਘਲੂਘਾਰੇ ਤੋਂ ਲੈ ਕੇ ਹੁਣ ਤੱਕ ਲੱਗੇ ਡੂੰਘੇ ਜ਼ਖਮਾਂ ਨੂੰ ਰੋਸ਼ਨੀ ਵਿੱਚ ਬਦਲਣ ਦਾ ਲੋੜ ਹੈ। ਸਿੱਖ ਕੌਮ ਨੇ ਹਮੇਸ਼ਾਂ ਸਿੱਖੀ ਦੇ ਮੁਢਲੇ ਸਿਧਾਂਤਾਂ ਮੁਤਾਬਕ ਹੱਕ, ਸੱਚ, ਇਨਸਾਫ, ਜ਼ਬਰ-ਜ਼ੁਲਮ ਵਿਰੁੱਧ ਜੂਝਣ ਦਾ ਸੰਕਲਪ ਲਇਆ ਹੈ, ਪਰ ਸਮੇਂ ਸਮੇਂ ਦੀਆਂ ਤਾਨਾਸ਼ਾਹ ਸਰਕਾਰਾਂ ਨੇ ”ਸਿੱਖੀ ਦੇ ਸਿਧਾਂਤਾਂ’ ਨੂੰ ਦਬਾਉਣ ਲਈ ਆਪਣੀਆਂ ਜ਼ੁਲਮੀ ਤਾਕਤਾਂ ਨਾਲ ਸਿੱਖੀ ਨੂੰ ਖਤਮ ਕਰਨ ਦੀਆਂ ਕੌਸ਼ਿਸ਼ਾ ਕੀਤੀਆ ਹਨ, ਇਸੇ ਕਰਕੇ ਲੱਖਪਤ, ਜਸਪੱਤ ਦੇ ਦਿੱਲੀ ਤਖਤ ਦੀ ਕੁਰਸੀ ਤੇ ਬੈਠੇ ਵਾਰਸਾ ਨੇ ”ਅਕਾਲ ਪੁਰਖ ਦੇ ਸਾਜੇ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਤੇ 1984 ਵਿਚ ਲੱਖਾਂ ਫੌਜਾਂ ਦਾ ਹਮਲਾ ਕੀਤਾ ਗਿਆ ਸੀ। ਪਰ ਖਾਲਸਾ ਪੰਥ ਦੀ ਆਨ-ਸ਼ਾਨ ਨੂੰ ਉੱਚਾ ਰੱਖਣ ਵਾਸਤੇ ਸਮੇਂ ਸਮੇਂ ਕੌਮੀ ਪਰਵਾਨਿਆਂ ਨੇ ”ਸ਼ਹੀਦ ਬਾਬਾ ਦੀਪ ਸਿੰਘ ਜੀ, ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ, ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਦੇ ਵਾਰਸ ਬਣ ਕੇ ਸਿੱਖ ਕੌਮ ਦਾ ਸਿਰ ਸਲਾਮਤ ਅਤੇ ਉੱਚਾ ਰੱਖਣ ਲਈ ਕੌਮ ਦੀ ਡਿੱਗੀ ਪੱਗ ਨੂੰ ਆਪਣੇ ਸਿਰਾਂ ਦੀ ਬਾਜ਼ੀ ਲਾ ਕੇ ਸ਼੍ਰੀ ਹਰਿਮੰਦਰ ਸਾਹਿਬ ਤੇ ਮੀਰੀ-ਪੀਰੀ ਦੇ ਸਿਧਾਂਤਾਂ ਦੇ ਸੁਪਰੀਮ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰ ਗੁਰਧਾਮਾਂ ਦੀ ਬੇਹੁਰਮਤੀ ਅਤੇ ਕੀਤੇ ਫੌਜੀ ਹਮਲੇ ਦਾ ਟਾਕਰਾ ਕਰਨ ਲਈ ”ਅਕਾਲ ਪੁਰਖ ਦੀ ਫੌਜ ਦੇ ਸੂਰਮੇ ਸਿੰਘਾਂ, ਨੇ ਮੂੰਹ ਤੋੜ ਜਵਾਬ ਦੇਣ ਲਈ ਮੈਦਾਨੇ ਜੰਗ ਵਿੱਚ ਨਿੱਤਰ ਕੇ ਸਮੇਂ ਦੇ ਹੰਕਾਰੀ ਤਾਨਾਸ਼ਾਹ ਹਾਕਮਾਂ ਦੇ ਸੱਪ ਦੀ ਸਿਰੀ ਵਾਂਗ ਸਿਰ ਵੀ ਭੰਨੇ ਹਨ, ਜਿਵੇ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੁਸ਼ਟਾਂ ਦੇ ਸਿਰ ਨੇਜਿਆ ਤੇ ਟੰਗੇ, ਇਵੇਂ ਹੀ ਵੀਹਵੀਂ ਸਦੀ ਦੇ ਮਹਾਨ ਸਿੱਖ, ਕਹਿਣੀ-ਕਥਨੀ ਦੇ ਸੂਰੇ, ਖਾਲਸਾਈ ਜੀਵਨ ਨੂੰ ਪਰਨਾਏ ਦਮਦਮੀ ਟਕਸਾਲ ਦੇ ਚੌਂਦਵੇ ਮੁੱਖੀ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਨਰਲ ਸੁਬੇਗ ਸਿੰਘ, ਸ਼ਹੀਦ ਬਾਬਾ ਠਾਰਾ ਸਿੰਘ ਸਮੇਤ ਗਿਣਤੀ ਦੇ ਸਿੰਘਾਂ ਨੇ ਭਾਰਤੀ ਹਕੂਮਤ ਦੀ ਹਮਲਾਵਰ ਫੌਜ ਦੇ ਸਿਰਾਂ ਦੇ ਆਹੂ ਲਾ ਕੇ ਇਤਿਹਾਸਕ ਪੰਨੇ ਸਿਰਜੇ ਹਨ। ਸਿੱਖੀ ਸਿੱਦਕ ਨਿਭਾੳਣ ਵਾਲੇ ਸਿੰਘਾਂ ਨੇ ਆਪਣੀ ਜਾਨ ਤੋਂ ਵੱਧ ਪਿਆਰੇ ਗੁਰਧਾਮਾਂ ਦੀ ਬੇਅਦਬੀ ਨਾ ਸਹਾਰਦਿਆਂ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਸਿੰਘਾਂ ਦੀ ਸੋਚ ਵਾਰੇ ਸਾਨੂੰ ਅੱਖਾਂ ਖੋਲ ਕੇ ਸੁਤੇ ਹੋਏ ਦਿਮਾਗ ਨੂੰ ਚੇਤੰਨ ਕਰਕੇ ਸੋਚਣਾ ਚਾਹੀਦਾ ਹੈ, ਮਹਾਨ ਸੂਰਮਿਆਂ ਨੇ ਆਪਣੀ ਕੌਮ ਦੇ ਗਲੋਂ ਗੁਲਾਮੀ ਦੀਆਂ ਜੰਜ਼ੀਰਾਂ ਲਾਉਣ ਲਈ ਕਿਉਂ ਕੁਰਬਾਨੀਆਂ ਦਿੱਤੀਆਂ ਹਨ। ਅੱਜ ਸਮੁੱਚੀ ਸਿੱਖ ਕੌਮ ਨੂੰ ਅਜਿਹੇ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਕੌਮੀ ਪੱਧਰ ਤੇ ਮਨਾਉਣੇ ਚਾਹੀਦੇ ਹਨ, ਤਾ ਕਿ ਆਉਣ ਵਾਲ਼ੀਆਂ ਪੀੜੀਆਂ ਨੂੰ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਪਤਾ ਲੱਗ ਸਕੇ ਅਤੇ ਉਹ ਵੀ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋ ਕੇ ਕੌਮੀ ਫਰਜ਼ ਨਿਭਾ ਸਕਣ, ਇਸ ਵਾਸਤੇ ਜਾਗਦੀ ਜ਼ਮੀਰ ਵਾਲੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਦੀਆ ਹਨ, ਸ਼ਹੀਦਾਂ ਨੂੰ ਭੁੱਲ ਜਾਣ ਵਾਲੀਆਂ ਕੌਮਾਂ ਸ਼ਹੀਦਾਂ ਦੀਆਂ ਹੀ ਨਹੀ ਬਲਕਿ ਆਪਣੀਆਂ ਆਉਣ ਵਾਲੀਆਂ ਨਸਲਾਂ ਦੀਆਂ ਵੀ ਗ਼ੁਨਾਹਗਾਰ ਹੁੰਦੀਆਂ ਹਨ। ਸ਼ਹੀਦਾਂ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਸ਼ਹੀਦਾਂ ਦੇ ਪਵਿੱਤਰ ਸੁਪਨੇ ਸਾਕਾਰ ਕਰ ਕੇ ਆਪਣੇ ਕੌਮੀ ਫਰਜ਼ ਨਿਭਾਈਏ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ 👉 ਅਮਰੀਕਾ ’ਚ ਗ੍ਰਿਫਤਾਰ ਸਿੱਖ ਨੌਜਵਾਨ ਦੇ ਹੱਕ ’ਚ ਸੋਸ਼ਲ ਮੀਡੀਆ ’ਤੇ ਲਹਿਰ ਸਿਰਜਣ ਦਾ ਸੱਦਾ