ਐਸ ਐਸ ਓ ਬਲਵਿੰਦਰ ਸਿੰਘ ਵੱਲੋ ਖਾਲੜਾ ਪੁਲਿਸ ਸਟੇਸ਼ਨ 2023 ਪੂਰੇ ਸਾਲ ਦੇ ਦਰਜ਼ ਮੁਕਦਮਿਆਂ ਦਾ ਵੇਰਵਾ ਜਨਤਕ ਕੀਤਾ ਗਿਆ
ਭਿੱਖੀਵਿੰਡ / ਖਾਲੜਾ 30 ਦਸੰਬਰ (ਮਨਪ੍ਰੀਤ ਖਾਲੜਾ) ਅੱਜ ਖਾਲੜਾ ਪੁਲੀਸ ਸਟੇਸ਼ਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਐਸ ਐਚ ਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2023 ਵਿੱਚ ਪੁਲਿਸ ਸਟੇਸ਼ਨ ਖਾਲੜਾ ਵੱਲੋਂ ਹੁਣ ਤੱਕ 50 ਮੁਕਦਮੇ ਦਰਜ ਕੀਤੇ ਗਏ ਹਨ ਤੇ ਜਿਨਾਂ ਵਿੱਚੋਂ 43 ਕਿੱਲੋ 909 ਗ੍ਰਾਮ ਹੈਰੋਇਨ, 22 ਡ੍ਰੋਨ , 3 ਪਿਸਟਲ, 12 ਚੋਰੀ ਦੇ ਵਹੀਕਲ , , 2 ਦੀਆ ਜਾਇਦਾਦ ਜਬਤ , 61,13,525 ਰੁਪਏ ਦੀ ਜਾਇਦਾਦ ਜਬਦ ਕੀਤੀ, 2,58,500 ਰੁਪਏ ਦੀ ਡਰੱਗ ਮਨੀ, ਅਤੇ 151 ਦੋਸ਼ੀ ਗ੍ਰਿਫਤਾਰ ਕੀਤੇ ਗਏ। ਉਹਨਾਂ ਦੱਸਿਆ ਕਿ ਇੱਕ ਸਰਹੱਦੀ ਇਲਾਕਾ ਹੈ ਜਿੱਥੇ ਨਸ਼ੇ ਦੀ ਤਸਕਰੀ ਬਹੁਤ ਹੁੰਦੀ ਹੈ ਡਰੋਨ ਰਾਹੀਂ। ਅਸੀਂ ਹਮੇਸ਼ਾ ਹੀ ਗਸ਼ਤ ਕਰਦੇ ਰਹਿੰਦੇ ਹਾਂ ਅਤੇ ਥਾਂ ਥਾਂ ਤੇ ਨਾਕੇ ਲਾਉਣੇ ਹਾਂ ਕਿਤੇ ਵੀ ਕੋਈ ਢਿੱਲ ਨਹੀਂ ਕੀਤੀ ਜਾਂਦੀ । ਖਾਲੜਾ ਪੁਲਿਸ ਅਤੇ ਬੀ ਐਸ ਐਫ ਦੇ ਸਾਂਝੇ ਆਪਰੇਸ਼ਨ ਨਾਲ ਬਹੁਤ ਸਾਰੀਆਂ ਰਿਕਵਰੀਆਂ ਕੀਤੀਆਂ ਹਨ ਤੇ ਅੱਗੇ ਵੀ ਕਰਦੇ ਰਹਾਂਗੇ। ਨਸ਼ਾ ਤਸਕਰਾਂ ਅਤੇ ਮਾੜੇ ਅੰਸਰਾਂ ਨੂੰ ਨਹੀਂ ਬਖਸ਼ਿਆ ਜਾਏਗਾ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।