Home » ਮਾਝਾ » ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਨੇ ਆਈ.ਸੀ.ਐਸ.ਈ. ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਦਰਜ ਕੀਤਾ ਕਾਬਿਲੇ-ਤਾਰੀਫ਼ ਪ੍ਰਦਰਸ਼ਨ

ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਨੇ ਆਈ.ਸੀ.ਐਸ.ਈ. ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਦਰਜ ਕੀਤਾ ਕਾਬਿਲੇ-ਤਾਰੀਫ਼ ਪ੍ਰਦਰਸ਼ਨ  

SHARE ARTICLE

42 Views

 

ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਨੇ ਆਈ.ਸੀ.ਐਸ.ਈ. ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਦਰਜ ਕੀਤਾ ਕਾਬਿਲੇ-ਤਾਰੀਫ਼ ਪ੍ਰਦਰਸ਼ਨ  

ਭਿੱਖੀਵਿੰਡ 1 ਮਈ (ਗੁਰਪ੍ਰੀਤ ਸਿੰਘ ਸੈਡੀ) ਕਲਗੀਧਰ ਪਬਲਿਕ ਸਕੂਲ, ਭਿੱਖੀਵਿੰਡ ਦੇ ਵਿਦਿਆਰਥੀਆਂ ਨੇ ਆਈ.ਸੀ.ਐਸ.ਈ. ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਕੇ ਸਾਰੀ ਇਲਾਕੇ ਵਿੱਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।

ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵਿੱਚ  

ਮਹਿਕਦੀਪ ਕੌਰ (ਦਰਾਜਕੇ) ਅਤੇ ਮਨਦੀਪ ਕੌਰ (ਰਾਜੋਕੇ) ਨੇ 95% ਅੰਕ ਹਾਸਲ ਕਰਕੇ ਸਬ ਤੋਂ ਅੱਗੇ ਰਹੇ।  

ਹਰਪ੍ਰੀਤ ਕੌਰ (89%), ਜਸ਼ਨਪ੍ਰੀਤ ਕੌਰ (88.4%), ਸਿਮਰਨਦੀਪ ਕੌਰ (87.2%), ਸਿਮਰਪ੍ਰੀਤ ਕੌਰ (85.4%),  

ਸ਼ਮਸ਼ੇਰ ਸਿੰਘ ਅਤੇ ਗੁਰਲੀਨ ਕੌਰ (83.4%), ਨਵਜੋਤ ਸਿੰਘ (83.2%), ਪਵਨਪ੍ਰੀਤ ਕੌਰ ਅਤੇ ਸਰਤਾਜ ਸਿੰਘ (83%),  

ਕੋਮਲਪ੍ਰੀਤ ਕੌਰ (82.4%), ਸੰਦੀਪ ਕੌਰ (82.2%), ਕਿਰਨਦੀਪ ਕੌਰ (81%), ਗੁਰਕੀਰਤ ਕੌਰ (80.8%),  

ਅਰਮਾਨਦੀਪ (80%) ਨੇ ਵੀ ਉਚੇ ਅੰਕ ਲੈ ਕੇ ਸਕੂਲ ਦਾ ਮਾਣ ਵਧਾਇਆ।

ਸਕੂਲ ਦੇ ਚੀਫ ਡਾਇਰੈਕਟਰ ਸ. ਬੁੱਢਾ ਸਿੰਘ ਜੀ ਨੇ ਵਿਦਿਆਰਥੀਆਂ ਦੀ ਕਾਮਯਾਬੀ ‘ਤੇ ਖੁਸ਼ੀ ਜਤਾਉਂਦੇ ਹੋਏ ਕਿਹਾ,  

 “ਇਹ ਨਤੀਜੇ ਸਿੱਧ ਕਰਦੇ ਹਨ ਕਿ ਅਸੀਂ ਵਿਦਿਆਰਥੀਆਂ ਦੀ ਅਕਾਦਮਿਕ ਤੇ ਨੈਤਿਕ ਦੋਹਾਂ ਤਰ੍ਹਾਂ ਦੀ ਵਿਕਾਸ ਉੱਤੇ ਧਿਆਨ ਦੇ ਰਹੇ ਹਾਂ।”  

ਮੈਨੇਜਿੰਗ ਡਾਇਰੈਕਟਰ ਮਨਦੀਪ ਕੌਰ ਜੀ ਨੇ ਅਧਿਆਪਕਾਂ ਅਤੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ,  

“ਇਹ ਸਫਲਤਾ ਸਿਰਫ਼ ਵਿਦਿਆਰਥੀਆਂ ਦੀ ਮਿਹਨਤ ਨਹੀਂ, ਸਗੋਂ ਪੂਰੇ ਸਿੱਖਿਆ ਪਰਿਵਾਰ ਦੀ ਸਾਂਝੀ ਕੋਸ਼ਿਸ਼ ਹੈ।”  

ਪ੍ਰਿੰਸੀਪਲ ਅਜੀਤ ਕੌਰ ਜੀ ਨੇ ਕਿਹਾ,  

“ਮੈਂ ਆਪਣੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਲਾਗਤਾਰ ਮਿਹਨਤ ਅਤੇ ਲਗਨ ਲਈ ਮੁਬਾਰਕਬਾਦ ਦਿੰਦੀ ਹਾਂ। ਇਹ ਨਤੀਜੇ ਉਨ੍ਹਾਂ ਦੇ ਸਵੈ-ਵਿਸ਼ਵਾਸ ਅਤੇ ਸੰਘਰਸ਼ ਦੀ ਗਵਾਹੀ ਦਿੰਦੇ ਹਨ।” 

ਸਕੂਲ ਨੇ ਇਸ ਉਪਲੱਬਧੀ ‘ਤੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ ਅਤੇ ਭਵਿੱਖ ਲਈ ਹੋਰ ਵਧੀਆ ਪ੍ਰਦਰਸ਼ਨ ਦੀ ਕਾਮਨਾ ਕੀਤੀ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਰਹੱਦ ਉਤੇ ਚੌਕਸੀ ਤੇ ਤਸਕਰੀ ਰੋਕਣ ਲਈ ਪੰਜਾਬ ’ਚ ਹੋਵੇਗੀ 5500 ਹੋਮ ਗਾਰਡ ਜਵਾਨਾਂ ਦੀ ਭਰਤੀ , ਹੋਮ ਗਾਰਡ ਦਾ ਸਰਹੱਦੀ ਵਿੰਗ ਸਰਹੱਦਾਂ ’ਤੇ ਦੂਜੀ ਕਤਾਰ ਦੀ ਸੁਰੱਖਿਆ ਨੂੰ ਕਰੇਗਾ ਮਜ਼ਬੂਤ; ਮੁੱਖ ਮੰਤਰੀ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਲਿਆ ਗਿਆ ਫ਼ੈਸਲਾ