Home » Blog » 2 ਜਨਵਰੀ ਦੀ ਜੰਡਿਆਲਾ ਗੁਰੂ ਦੀ ਮਹਾਰੈਲੀ ਵਿੱਚ ਵੱਡੀ ਗਿਣਤੀ ਚ ਕਰਾਗੇ ਸਮੂਲੀਅਤ – ਪਹੂਵਿੰਡ,ਚੀਮਾ

2 ਜਨਵਰੀ ਦੀ ਜੰਡਿਆਲਾ ਗੁਰੂ ਦੀ ਮਹਾਰੈਲੀ ਵਿੱਚ ਵੱਡੀ ਗਿਣਤੀ ਚ ਕਰਾਗੇ ਸਮੂਲੀਅਤ – ਪਹੂਵਿੰਡ,ਚੀਮਾ 

SHARE ARTICLE

64 Views

2 ਜਨਵਰੀ ਦੀ ਜੰਡਿਆਲਾ ਗੁਰੂ ਦੀ ਮਹਾਰੈਲੀ ਵਿੱਚ ਵੱਡੀ ਗਿਣਤੀ ਚ ਕਰਾਗੇ ਸਮੂਲੀਅਤ – ਪਹੂਵਿੰਡ,ਚੀਮਾ 

 

ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ( ਗੈਰ-ਰਾਜਨੀਤਿਕ ) ਦੇ ਸਾਂਝੇ ਸੱਦੇ ਤੇ 2 ਜਨਵਰੀ ਨੂੰ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿਖੇ ਮਹਾਰੈਲੀ ਦੀਆਂ ਤਿਆਰੀਆਂ ਦੇ ਚਲਦੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਭਿੱਖੀਵਿੰਡ ਵੱਲੋ ਜ਼ੋਨ ਆਗੂਆ ਹਰਜਿੰਦਰ ਸਿੰਘ ਕਲਸੀਆ ਤੇ ਰਣਜੀਤ ਸਿੰਘ ਚੀਮਾ ਆਦਿ ਆਗੂਆ ਵੱਲੋਂ ਪਿੰਡ ਵਾਂ ਵਿਖੇ ਜ਼ੋਨ ਦੀ ਮੀਟਿੰਗ ਧੰਨ ਧੰਨ ਬਾਬਾ ਤਾਰਾ ਸਿੰਘ ਜੀ ਸ਼ਹੀਦ ਦੇ ਅਸਥਾਨਾ ਦੇ ਵਿਖੇ ਕਰਕੇ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਨੂੰ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨ ਲਈ ਲਾਮਬੰਦ ਕੀਤਾ ਗਿਆ। ਇਸ ਮੌਕੇ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ, ਪੂਰਨ ਸਿੰਘ ਮੱਦਰ ਨੇ ਦੱਸਿਆ ਕਿ ਮੋਦੀ ਸਰਕਾਰ ਕਿਸਾਨਾਂ ਅਤੇ ਖੇਤ ਮਜ਼ਦੂਰ ਨੂੰ ਖਤਮ ਕਰ ਖੇਤੀ ਸੈਕਟਰ ਤੇ ਕਾਰਪੋਰੇਟ ਦਾ ਕਬਜ਼ਾ ਕਰਵਾਉਣ ਵਿਚ ਲੱਗੀ ਹੋਈ ਹੈ ਪਰ ਜਥੇਬੰਦੀਆਂ ਵੱਡੇ ਸੰਘਰਸ਼ਾਂ ਲਈ ਤਿਆਰ ਹਨ । ਓਹਨਾ ਕਿਹਾ ਕਿ ਕਿਸਾਨ ਮਜਦੂਰ ਸਬੰਧੀ ਮੰਗਾਂ ਜਿਸ ਵਿੱਚ ਮੁਖ ਤੌਰ ਤੇ ਸਾਰੀਆਂ ਫਸਲਾਂ ਦੀ ਖਰੀਦ ਤੇ ਐਮ ਐਸ ਪੀ ਗਰੰਟੀ ਕਨੂੰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਸੀ 2 +50% ਨਾਲ, ਕਿਸਾਨ ਮਜਦੂਰ ਦੀ ਪੂਰਨ ਕਰਜ਼ ਮੁਕਤੀ, ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ, ਵਿਸ਼ਵ ਵਪਾਰ ਸੰਸਥਾ ਦੇ ਸਮਝੌਤਿਆਂ ਵਿੱਚੋ ਭਾਰਤ ਬਾਹਰ ਹੋਵੇ, ਦਿੱਲੀ ਮੋਰਚੇ ਦੌਰਾਨ ਪਏ ਪੁਲਿਸ ਕੇਸ ਰੱਦ ਕਰਨ, ਬਿਜਲੀ ਬਿੱਲ 2020 ਨੂੰ ਪੂਰੀ ਤਰ੍ਹਾਂ ਰੱਦ ਕਰਨ, ਕਿਸਾਨ ਅਤੇ ਖੇਤ ਮਜਦੂਰ ਲਈ ਪੈਨਸ਼ਨ ਸਕੀਮ, ਫਸਲੀ ਬੀਮਾ ਯੋਜਨਾ ਲਾਗੂ ਕੀਤੀ ਜਾਵੇ, ਜਮੀਨ ਐਕੁਆਇਰ ਕਰਨ ਸਬੰਧੀ ਕਨੂੰਨ ਵਿਚ ਕੀਤਾ ਬਦਲਾਵ ਵਾਪਿਸ ਲੈ ਕੇ 2013 ਦੇ ਰੂਪ ਵਿਚ ਲਾਗੂ ਕਰਵਾਉਣ ਸਮੇਤ ਹੋਰ ਅਹਿਮ ਮੁੱਦਿਆਂ ਤੇ ਸਰਕਾਰ ਨਾਲ ਸੰਘਰਸ਼ ਕਰਨੇ ਪੈਣਗੇ। ਓਹਨਾ ਅਪੀਲ ਕੀਤੀ ਕਿ ਸਭ ਜਥੇਬੰਦਕ ਅਤੇ ਗੈਰ ਜਥੇਬੰਦਕ ਲੋਕ ਅੱਜ ਪਿੰਡਾਂ ਵਿਚਲੀ ਧੜੇਬਾਜ਼ੀ ਛੱਡਕੇ ਲੋਕ ਲਹਿਰ ਦਾ ਹਿੱਸਾ ਬਣੀਏ ਤੇ ਸਰਕਾਰਾ ਵੱਲੋਂ ਕੀਤੇ ਵਾਅਦੇ ਲਾਗੂ ਕਰਵਾਈ ਏ । ਇਸ ਮੌਕੇ ਅੰਗਰੇਜ਼ ਸਿੰਘ ਵਾ, ਗੁਰਲਾਲ ਸਿੰਘ ਵਾ, ਅਮਰਜੀਤ ਸਿੰਘ ਵਾ,ਨਿਰਵੈਲ ਸਿੰਘ ਵਾ, ਬਲਦੇਵ ਸਿੰਘ ਵਾ, ਬਲਿਹਾਰ ਸਿੰਘ ਮਨਿਹਾਲਾ, ਸਤਨਾਮ ਸਿੰਘ ਮਨਿਹਾਲਾ, ਸੁਬੇਗ ਸਿੰਘ ਮੱਖੀ ਕਲ੍ਹਾ, ਗੁਰਨਾਮ ਸਿੰਘ ਮੱਖੀ ਕਲ੍ਹਾ,ਮੇਜਰ ਸਿੰਘ ਮੱਖੀ ਕਲ੍ਹਾ, ਕੁਲਵੰਤ ਸਿੰਘ ਮੱਖੀ ਕਲ੍ਹਾ, ਹਰਦੇਵ ਸਿੰਘ ਚੀਮਾ,ਢੋਲਾ ਸਿੰਘ ਮਾੜੀਮੇਘਾ, ਜਗਰੂਪ ਸਿੰਘ ਮਾੜੀਮੇਘਾ, ਢੋਲਾ ਸਿੰਘ ਮਾੜੀਮੇਘਾ, ਅਜਮੇਰ ਸਿੰਘ ਅਮੀਸ਼ਾਹ, ਮਨਜੀਤ ਸਿੰਘ ਅਮੀਸ਼ਾਹ, ਕਸ਼ਮੀਰ ਸਿੰਘ ਅਮੀਸ਼ਾਹ, ਸੁਖਪਾਲ ਸਿੰਘ ਦੋਦੇ, ਬਲਵਿੰਦਰ ਸਿੰਘ ਦੋਦੇ, ਸੁਖਦੇਵ ਸਿੰਘ ਦੋਦੇ,ਸਵਰਨ ਸਿੰਘ ਫੌਜੀ ਡਲੀਰੀ, ਗੁਰਜੰਟ ਸਿੰਘ ਡਲੀਰੀ,ਹਰਪਾਲ ਸਿੰਘ ਡਲੀਰੀ, ਸੁਖਚੈਨ ਸਿੰਘ ਡਲੀਰੀ, ਹਰਪਾਲ ਸਿੰਘ ਕਲਸੀਆ, ਗੁਰਮੀਤ ਸਿੰਘ ਕਲਸੀਆ, ਕੰਵਲਜੀਤ ਸਿੰਘ ਪਹੂਵਿੰਡ, ਜਗਜੀਤ ਸਿੰਘ ਪਹੂਵਿੰਡ, ਬਲਜਿੰਦਰ ਸਿੰਘ ਪਹੂਵਿੰਡ, ਨਿਰਵੈਲ ਸਿੰਘ ਚੇਲਾ, ਚਰਨਜੀਤ ਸਿੰਘ ਚੇਲਾ, ਅਜੀਤ ਸਿੰਘ ਚੇਲਾ, ਹੀਰਾ ਸਿੰਘ ਮੱਦਰ , ਜੈਮਲ ਸਿੰਘ ਮੱਦਰ , ਹਰਭਜਨ ਸਿੰਘ ਮੱਦਰ, ਹਰੀ ਸਿੰਘ ਮੱਦਰ, ਗੁਰਮੀਤ ਸਿੰਘ ਮੱਦਰ, ਜਰਨੈਲ ਸਿੰਘ ਕੱਚਾ ਪੱਕਾ, ਅਜਮੇਰ ਸਿੰਘ ਕੱਚਾ ਪੱਕਾ, ਦਿਲਬਾਗ ਸਿੰਘ ਵੀਰਮ, ਜਗਰੂਪ ਸਿੰਘ ਵੀਰਮ, ਹਰਪਾਲ ਸਿੰਘ ਨਵਾਪਿੰਡ, ਕੁਲਦੀਪ ਸਿੰਘ ਨਵਾਪਿੰਡ, ਬਘੇਲ ਸਿੰਘ ਖਾਲੜਾ, ਜਸਵਿੰਦਰ ਸਿੰਘ ਖਾਲੜਾ , ਹਰਜੀਤ ਸਿੰਘ ਖਾਲੜਾ, ਗੁਰਬੀਰ ਸਿੰਘ ਖਾਲੜਾ, ਰਾਜਬੀਰ ਸਿੰਘ ਮਨਿਹਾਲਾ, ਸਿਮਰਨਜੀਤ ਸਿੰਘ ਮਨਿਹਾਲਾ , ਜਸਬੀਰ ਸਿੰਘ ਖਾਲੜਾ, ਸਵਰਨ ਸਿੰਘ ਵਾ, ਸਤਨਾਮ ਸਿੰਘ ਵਾ, ਦਿਲਬਾਗ ਸਿੰਘ ਵਾ , ਬਿੱਕਰ ਸਿੰਘ ਮਾੜੀਮੇਘਾ, ਗੁਰਸਾਹਿਬ ਸਿੰਘ ਮਾੜੀਮੇਘਾ ਆਦਿ ਆਗੂ ਹਾਜ਼ਰ ਸਨ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਕਰਵਾਇਆ ਗਿਆ “ਊੜਾ ਜੂੜਾ ਸਿੱਖੀ ਸੰਭਾਲ ਪ੍ਰੋਗਰਾਮ” ਇਤਿਹਾਸਿਕ ਹੋ ਨਿਬੜਿਆ। ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਮਾਤਾ ਪਿਤਾ ਨਿਭਾਉਣ ਆਪਣਾ ਅਹਿਮ ਰੋਲ : ਪ੍ਰੋ: ਦਦੇਹਰ।

ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਤੋਂ ਬਾਜ ਆਉਣ ਬਾਦਲ ਦਲੀਏ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਪੁਲਿਸ ਕਾਰਵਾਈ ‘ਤੇ ਸ਼੍ਰੋਮਣੀ ਕਮੇਟੀ ਤੇ ਪੁਰਾਣੇ ਫੈਡਰੇਸ਼ਨ ਆਗੂਆਂ ਦੀ ਚੁੱਪੀ ਨਮੋਸ਼ੀਜਨਕ ਗੱਲ