Home » ਸੰਸਾਰ » ਯੂਰਪ » ਜੇਲ ਤੋਂ ਜੇਲ ਤੱਕ ਕਿਵੇਂ ਪਹੁੰਚਿਆ ਬਲਜਿੰਦਰ ਮਸੀਹ? – ਗੁਰਨਿਸ਼ਾਨ ਸਿੰਘ ਪੁਰਤਗਾਲ

ਜੇਲ ਤੋਂ ਜੇਲ ਤੱਕ ਕਿਵੇਂ ਪਹੁੰਚਿਆ ਬਲਜਿੰਦਰ ਮਸੀਹ? – ਗੁਰਨਿਸ਼ਾਨ ਸਿੰਘ ਪੁਰਤਗਾਲ

SHARE ARTICLE

224 Views

ਕੌਣ ਹੈ ਬਲਜਿੰਦਰ ਮਸੀਹ…? ਜਿਸਨੂੰ ਇਸਦੇ ਮੰਨਣ ਵਾਲੇ ਕਹਿੰਦੇ ਹਨ ਪਾਪਾ ਜੀ ਪਰ ਪੀੜਿਤ ਔਰਤ ਨੇ ਇਸਨੂੰ ਕਿਹਾ, “ਸਾਈਕੋ”…! ਜਿਸਨੂੰ ਹੁਣ ਅਦਾਲਤ ਵੱਲੋਂ ਬਲਾਤਕਾਰ ਦੇ ਦੋਸ਼ ਵਜੋਂ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਬਲਜਿੰਦਰ ਪਾਸਟਰ ਦਾ ਜਨਮ ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਹਿੰਦੂ ਜੱਟ ਪਰਿਵਾਰ ਵਿੱਚ ਹੋਇਆ। ਉਸਦੀ ਜਿੰਦਗੀ ਵਿੱਚ ਬਦਲਾਵ ਉਦੋਂ ਆਇਆ ਜਦੋਂ ਉਹ ਕਿਸੇ ਕੇਸ ਕਰਕੇ ਜੇਲ੍ਹ ਵਿੱਚ ਕੈਦ ਕੱਟ ਰਿਹਾ ਸੀ ਅਤੇ ਉਸਨੇ ਜੇਲ੍ਹ ਵਿੱਚ ਇਸਾਈ ਧਰਮ ਅਪਨਾ ਲਿਆ ਅਤੇ ਜੇਲ੍ਹ ਤੋਂ ਬਾਹਰ ਆ ਕੇ ਉਸਨੇ ਇੱਕ ਚਰਚ ਵਿੱਚ ਪਾਧਰੀ ਦਾ ਕੰਮ ਸ਼ੁਰੂ ਕਰ ਦਿੱਤਾ, ਫਿਰ ਬਾਅਦ ਵਿੱਚ ਉਸਨੇ 2016 ਵਿੱਚ ਆਪਣਾ ਚਰਚ ਖੋਲ੍ਹ ਲਿਆ ਜਿਸਦਾ ਨਾਮ “ਚਰਚ ਆਫ਼ ਗਲੋਰੀ ਐਂਡ ਵਿਸਡਮ” ਰੱਖਿਆ। ਉਸਨੇ ਇਹ ਦਾਅਵਾ ਕੀਤਾ ਕਿ ਉਹ ਆਪਣੀ ਪ੍ਰਾਥਨਾ ਨਾਲ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਕਰ ਸਕਦਾ ਹੈ, ਅਤੇ ਸਾਰੀਆਂ ਇੱਛਾਵਾਂ ਪੂਰੀਆਂ ਕਰ ਸਕਦਾ ਹੈ, ਇਸ ਭਰਮਜਾਲ ਅਤੇ ਧੋਖੇ ਕਰਕੇ ਉਹ ਜਲਦੀ ਹੀ ਮਸ਼ਹੂਰ ਹੋ ਗਿਆ, ਸੋਸ਼ਲ ਮੀਡੀਆ ਅਤੇ ਧਰਮ ਦੀ ਅੰਧਵਿਸ਼ਵਾਸ ਦੀ ਦੁਨੀਆ ਵਿੱਚ ਉਹ ਪੂਰੀ ਤਰਾਂ ਛਾ ਗਿਆ, ਉਸ ਕੋਲ ਦੂਰ-ਦੂਰ ਤੋਂ ਲੋਕ ਆਉਣ ਲੱਗੇ, ਉਸਦੀ ਚਰਚ ਦੀਆਂ ਪੂਰੇ ਦੇਸ਼ ਵਿੱਚ 260 ਬ੍ਰਾਂਚਾਂ ਹਨ। ਸੱਭ ਤੋਂ ਵੱਡੀ ਚਰਚ ਮੁਹਾਲੀ ਦੇ ਨਿਊ ਚੰਡੀਗੜ ਵਿੱਚ ਹੈ, ਇਸਦੀਆਂ ਕੁਝ ਬ੍ਰਾਚਾਂ ਵਿਦੇਸ਼ਾਂ ਵਿੱਚ ਵੀ ਹਨ, ਜਿੰਨ੍ਹਾਂ ਵਿੱਚ ਅਮਰੀਕਾ, ਇਜ਼ਰਾਈਲ, ਮਲੇਸ਼ੀਆ, ਮੋਰਿਸਸ਼, ਆਸਟ੍ਰੇਲੀਆ ਦਾ ਨਾਮ ਆਉਂਦਾ ਹੈ। ਇਸਦੇ ਅਨੁਆਈ ਇਸਨੂੰ “ਪਾਪਾ ਜੀ” ਕਹਿ ਕੇ ਬੁਲਾਉਂਦੇ ਹਨ। ਖੁਦ ਨੂੰ ਪ੍ਰੋਫੇਟ ਸਦਾਉਣ ਵਾਲਾ ਬਲਜਿੰਦਰ ਮਸੀਹ HIV, ਕੈਂਸਰ, ਗੁੰਗੇਪਨ, ਅਪਾਹਿਜ ਵਰਗੀਆਂ ਲਾ-ਇਲਾਜ ਬਿਮਾਰੀਆਂ ਠੀਕ ਕਰਨ ਅਤੇ ਪਰ ਪ੍ਰੇਸ਼ਾਨੀ ਦਾ ਹੱਲ ਕਰਨ ਦਾ ਦਾਅਵਾ ਕਰਦਾ ਰਿਹਾ ਹੈ, ਉਹ ਆਪਣੇ ਜੱਸੂ ਜੱਸੂ ਗਾਣੇ ਨਾਲ ਮਸ਼ਹੂਰ ਹੈ, ਯੂਟਿਊਬ ਅਤੇ ਸੋਸ਼ਲ ਮੀਡੀਆ ਤੇ ਉਸਦੇ ਲੱਖਾਂ ਫਾਲੋਅਰ ਹਨ, ਇਹ ਪਹਿਲੀ ਵਾਰ ਨਹੀਂ ਕਿ ਉਸ ਉੱਤੇ ਬਲਾਤਕਾਰ ਵਰਗੇ ਦੋਸ਼ ਲੱਗੇ ਹਨ, ਸਾਲ 2018 ਵਿੱਚ ਵੀ ਉਸ ਉੱਤੇ ਬਲਾਤਕਾਰ ਦਾ ਗੰਭੀਰ ਦੋਸ਼ ਲੱਗਾ ਸੀ, ਉਸ ਸਮੇਂ ਇੱਕ ਔਰਤ ਨੇ ਇਹ ਦੋਸ਼ ਲਾਇਆ ਸੀ ਕਿ ਬਲਜਿੰਦਰ ਨੇ ਉਸਨੂੰ ਧੋਖੇ ਨਾਲ ਚੰਡੀਗੜ ਵਿੱਚ ਸੈਕਟਰ 63 ਸਥਿੱਤ ਆਪਣੇ ਘਰ ਸੱਦ ਕੇ ਉਸਦਾ ਬਲਾਤਕਾਰ ਕੀਤਾ ਅਤੇ ਉਸਦੀ ਵੀਡੀਓ ਵੀ ਬਣਾ ਲਈ ਸੀ ਅਤੇ ਬਾਅਦ ਵਿੱਚ ਉਹ ਇਸ ਨਾਲ ਉਸਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਉਸ ਸਮੇਂ ਇਸ ਪਾਸਟਰ ਨੇ ਇਹ ਸਾਰੇ ਇਲਜ਼ਾਮ ਬੇਬੁਨਿਆਦ ਕਹਿ ਦਿੱਤੇ ਸਨ, ਹੁਣ ਇਸਨੂੰ ਇੱਕ ਔਰਤ ਦੇ ਬਲਾਤਕਾਰ ਦੇ ਦੋਸ਼ੀ ਪਾਏ ਜਾਣ ਤੇ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ ਇਸ ਤਰਾਂ ਇਸਦਾ ਜੇਲ੍ਹ ਤੋਂ ਸ਼ੁਰੂ ਕੀਤਾ ਸਫ਼ਰ ਜੇਲ੍ਹ ਤੇ ਆ ਕੇ ਮੁੱਕ ਗਿਆ ਹੈ। ਅੰਤ ਵਿੱਚ ਨਤੀਜਾ ਇਹੋ ਹੈ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਜਿੰਨ੍ਹਾਂ ਨੇ ਲੋਕਾਈ ਨੂੰ ਵਹਿਮਾਂ ਭਰਮਾਂ ਵਿੱਚੋਂ ਬਾਹਰ ਕੱਢਣ ਦੇ ਬਹੁਤ ਯਤਨ ਕੀਤੇ ਅਨੇਕਾਂ ਸ਼ਹੀਦੀਆਂ ਹੋਈਆਂ ਪਰ ਅਫਸੋਸ ਅੰਧ ਵਿਸ਼ਵਾਸ਼ ਵਿੱਚ ਫਸੇ ਲੋਕ ਇਹੋ ਜਿਹੇ ਪਾਖੰਡੀਆਂ ਦਾ ਸ਼ਿਕਾਰ ਹੋ ਰਹੇ ਹਨ, ਆਪਣੇ ਮਹਾਨ ਵਿਰਸੇ ਨੂੰ ਯਾਦ ਕਰਕੇ ਇਹਨਾਂ ਤੋਂ ਬਚਿਆ ਜਾ ਸਕਦਾ ਹੈ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ