ਇਟਲੀ 28 ਮਾਰਚ : ਜਦੋਂ ਦੀ ਯੂਰਪੀਅਨ ਯੂਨੀਅਨ ਹੋਂਦ ਵਿੱਚ ਆਈ ਹੈ ਉਦੋ ਤੋਂ ਯੂਰਪੀਅਨ ਦੇਸ਼ਾਂ ਵਿੱਚ ਸਾਲ ਦੇ ਮਾਰਚ ਤੇ ਅਕਤੂਬਰ ਮਹੀਨੇ ਸਮਾਂ ਬਦਲਦਾ ਹੈ। ਜਿਸ ਅਨੁਸਾਰ ਇਹਨਾਂ ਦੋਸ਼ਾਂ ਵਿੱਚ ਅਕਤੂਬਰ ਮਹੀਨੇ ਦੇ ਆਖ਼ਰੀ ਐਤਵਾਰ ਘੜੀ ਦਾ ਸਮਾਂ ਇੱਕ ਘੰਟਾ ਪਿੱਛੇ ਤੇ ਮਾਰਚ ਮਹੀਨੇ ਦੇ ਆਖ਼ਰੀ ਐਤਵਾਰ ਘੜ੍ਹੀ ਦਾ ਸਮਾਂ ਇੱਕ ਘੰਟਾ ਅੱਗੇ ਚਲਾ ਜਾਂਦਾ ਹੈ। ਯੂਰਪ ਯੂਨੀਅਨ ਬਣਨ ਤੋਂ ਪਹਿਲਾਂ ਵੀ ਜਰ- ਮਨ, ਫਰਾਂਸ ਤੇ ਕੁੱਝ ਹੋਰ ਦੇਸ਼ ਸਾਲ ਵਿੱਚ 2 ਵਾਰ ਸਮਾਂ ਬਦਲਦੇ ਸਨ। ਉਂਝ ਦੁਨੀਆਂ ਦੇ ਉੱਤਰੀ ਅਮਰੀਕਾ, ਅਫ਼ਰੀ- ਕਾ, ਕੈਨੇਡਾ ਦੇ ਕੁਝ ਹਿੱਸੇ ਆਦਿ ਕਈ ਦੇਸ਼ਾਂ ਵਿੱਚ ਸਮਾਂ ਬਦਲ ਦੀ ਪ੍ਰਕਿਆ ਚੱਲਦੀ ਹੈ। ਪਰ ਯੂਰਪ ਵਿੱਚ ਇਹ ਸੰਨ 2001 ਤੋਂ ਚੱਲ ਰਿਹਾ ਹੈ। ਜਿਸ ਦਾ ਮੁੱਖ ਮਕਸਦ ਊਰਜਾ ਦੀ ਬਚਤ ਕਰਨੀ ਹੁੰਦਾ ਹੈ। ਜਿਹੜੇ ਲੋਕ ਜ਼ਿਆਦਾ ਸੌਣਾ ਚਾਹੁੰਦੇ ਹਨ ਉਹਨਾਂ ਦੇ ਸੌਣ ਦਾ ਸਮਾਂ ਖਰਾਬ ਹੋ ਜਾਂਦਾ ਹੈ। ਮਾਹਿਰਾਂ ਅਨੁਸਾਰ ਸਮੇਂ ਬਦਲਣ ਨਾਲ ਲੋਕਾਂ ਦੀ ਸਿਹਤ ਉੱਪਰ ਮਾੜਾ ਅਸਰ ਪੈਂਦਾ ਹੈ। ਨੀਂਦ ਅਤੇ ਜਾਗਣ ਦੇ ਸਮੇਂ ਨੂੰ ਨਿਯੰਤ੍ਰਿਤ ਕਰਨ ਵਾਲੀ ਸਰਕੇਡੀਅਨ ਤਾਲ ਬਦਲ ਜਾਂਦੀ ਹੈ। ਜਿਸ ਨਾਲ ਕਈ ਤਰ੍ਹਾਂ ਦੇ ਨੀਂਦ ਵਿਕਾਰ ਹੋ ਸਕਦੇ ਹਨ। ਜਿਵੇਂ ਪ੍ਰਭਾਵਿਤ ਲੋਕਾਂ ਨੂੰ ਥਕਾਵਟ, ਭਟਕਣਾ, ਧਿਆਨ ਕੇਂਦਰਿਤ ਕਰਨ ਵਿੱਚ ਮੁ- ਸ਼ਕਿਲ,ਮੂਡ ਵਿੱਚ ਅਚਾਨਕ ਤਬਦੀਲੀਆਂ ਆ ਸਕਦੀਆਂ ਹਨ। ਬੇਸ਼ੱਕ ਯੂਰਪ ਦੇ ਬਾਸ਼ਿੰਦੇ ਇਸ ਪ੍ਰਕ੍ਰਿਆ ਨਾਲ ਕੁਝ ਦਿਨ ਪ੍ਰੇਸ਼ਾਨ ਵੀ ਹੁੰਦੇ। ਪਰ ਇਸ ਪ੍ਰਕ੍ਰਿਆ ਨਾਲ ਊਰਜਾ ਬੱਚਤ ਦੇ ਮੰਦੇ ਨਜ਼ਰ 7 ਮਹੀਨਿਆਂ ਦੇ ਡੇਲਾਈਟ ਸੇਵਿੰਗ ਸਮੇਂ ਮਾਰਚ ਤੋਂ ਅਕਤੂਬਰ ਦੌਰਾਨ ਇਟਲੀ ਦੀ ਬਿਜਲੀ ਪ੍ਰਣਾਲੀ ਦੀ 340 ਮਿਲੀਅਨ ਕਿਲੋਵਾਟ ਦੀ ਬੱਚਤ ਹੁੰਦੀ ਹੈ ਜੋ ਕਿ ਲਗਭਗ 130 ਹਜ਼ਾਰ ਪਰਿਵਾਰਾਂ ਦੀ ਔਸਤ ਸਲਾਨਾ ਲੋੜ ਨੂੰ ਪੂਰਾ ਕਰ ਸਕਦੀ ਹੈ। ਜਿਸ ਨਾਲ ਕਿ ਸਰਕਾਰੀ ਖਜ਼ਾਨੇ ਨੂੰ 75 ਮਿਲੀਅਨ ਯੂਰੋ ਤੋਂ ਵੱਧ ਦਾ ਲਾਭ ਹੁੰਦਾ ਹੈ। ਯੂਰਪੀ ਪੱਧਰ ਤੇ ਕੁਝ ਸਾਲਾਂ ਤੋਂ ਡੇਲਾਈਟ ਸੇਵਿੰਗ ਨੂੰ ਬੰਦ ਕਰਨ ਲਈ ਵਿਚਾਰਾਂ ਸੰਨ 2015 ਤੋਂ ਸ਼ੁਰੂ ਹੋਈਆਂ ਤੇ ਯੂਰਪੀ ਸੰਸਦ ਵਿੱਚ ਸੰਨ 2018 ਵਿੱਚ ਮਤੇ ਵੀ ਪਾਸ ਹੋਏ ਕਿ ਸੰਨ 2021 ਤੋਂ ਸਮਾਂ ਬਦਲਣ ਦੀ ਪ੍ਰਕ੍ਰਿਆ ਉੱਪਰ ਮੁੰਕਮਲ ਰੋਕ ਲੱਗ ਜਾਵੇਗੀ। ਪਰ ਇਸ ਤੋਂ ਪਹਿਲਾਂ ਕਿ ਇਹ ਪ੍ਰਕ੍ਰਿਆ ਬੰਦ ਹੁੰਦੀ ਸੰਨ 2020 ਵਿੱਚ ਕਰੋਨਾ ਦੀ ਕਰੋਪੀ ਨੇ ਦੁਨੀਆਂ ਭਰ ਦਾ ਸਮਾਂ ਬਦਲ ਕੇ ਰੱਖ ਦਿੱਤਾ। ਜਿਸ ਦੇ ਝੰਬੇ ਕਈ ਦੇਸ਼ ਹਾਲੇ ਤੱਕ ਤਾਬੇ ਨਹੀਂ ਆਏ। ਯੂਰਪ ਦੇ ਬਹੁਤੇ ਲੋਕ ਸਮਾਂ ਬਦਲਣ ਦੀ ਪ੍ਰਕ੍ਰਿਆ ਰੋਕਣ ਲਈ ਰਜਾਮੰਦ ਹਨ। ਪਰ ਸਮਾਂ ਇਸ ਪ੍ਰਕ੍ਰਿਆ ਨੂੰ ਰੋਕਣ ਲਈ ਕਦੋਂ ਰਜਾਮੰਦ ਹੁੰਦਾ ਹੈ। ਇਹ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ। ਫ਼ਿਲਹਾਲ 30 ਮਾਰਚ 2025 ਦਿਨ ਐਤਵਾਰ ਨੂੰ ਸਾਰੇ ਯੂਰਪ ਦਾ ਸਮਾਂ ਤੜਕਸਾਰ 2 ਵਜੇ ਇੱਕ ਘੰਟੇ ਲਈ ਘੜੀਆਂ ਉਪੱਰ ਅੱਗੇ ਆ ਜਾਵੇਗਾ ‘ਤੇ 26 ਅਕਤੂਬਰ 2025 ਦਿਨ ਐਤਵਾਰ ਨੂੰ ਤੜਕੇ 3 ਵਜੇ ਵਾਪਸ ਮੁੜੇਗਾ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









