ਹੜਾ ਦੇ ਪਾਣੀ ਨਾਲ ਆਈ ਰੇਤਾ ਨੇ ਕਿਸਾਨ ਦੀ ਦੱਬੀ ਵਾਹੀ ਯੋਗ ਜ਼ਮੀਨ , ਰੇਤਾ ਬਾਹਰ ਕੱਢ ਕੇ ਪੈਲੀ ਠੀਕ ਕਰਵਾਉਣ ਲਈ ਕਿਸਾਨ ਨੇ ਮੰਗੀ ਮਦਦ

ਸਰਕਾਰ ਵੱਲੋਂ ਜੋ 6800 ਰੁਪਏ ਮਦਦ ਮਿਲਦੀ ਹੈ ਮੈਨੂੰ ਉਹ ਵੀ ਫੇਰੇ ਮਾਰਨ ਤੇ ਨਹੀਂ ਮਿਲੀ
ਤਰਨਤਾਰਨ 29 ਦਸੰਬਰ (ਗੁਰਪ੍ਰੀਤ ਸਿੰਘ,ਹੈਪੀ ਸਭਰਾ) ਜ਼ਿਲਾ ਤਰਨਤਾਰਨ ਦੇ ਪਿੰਡ ਮੁਠਿਆ ਵਾਲੇ ਦੇ ਕਿਸਾਨ ਰਸਾਲ ਸਿੰਘ ਪੁੱਤਰ ਕਰਮ ਸਿੰਘ ਨੇ ਭਰੇ ਮਨ ਦੇ ਨਾਲ ਸਮਾਜ ਸੇਵੀ ਸੰਸਥਾ ਅਤੇ ਐਨਆਰਆਈ ਅਤੇ ਹੋਰ ਮਦਦ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਪਿਛਲੇ ਦਿਨੀ ਹੜਾਂ ਦੇ ਪਾਣੀ ਨਾਲ ਆਈ ਰੇਤਾ ਤੇ ਮਿੱਟੀ ਨਾਲ ਮੇਰੀ ਵਾਹੀਯੋਗ ਜੋ ਚਾਰ ਕਿੱਲੇ ਜਮੀਨ ਜਿਸ ਵਿੱਚ ਝੋਨਾ ਲੱਗਾ ਹੋਇਆ ਸੀ ਉਹ ਦੱਬੀ ਗਈ ਅਤੇ ਸਾਰੀ ਜਮੀਨ ਖਰਾਬ ਹੋ ਗਈ। ਮੇਰੇ ਤਿੰਨ ਬੱਚੇ ਛੋਟੇ ਛੋਟੇ ਹਨ ਕਮਾਈ ਦਾ ਕੋਈ ਸਾਧਨ ਨਹੀਂ ਮੈਂ ਸਪਰੇਅ ਕਰਕੇ ਦੋ ਵਕਤ ਦੀ ਰੋਟੀ ਖਾ ਰਿਹਾ ਹਾਂ। ਜਮੀਨ ਪੱਧਰੀ ਕਰਨ ਵਾਸਤੇ ਸਰਕਾਰ ਵੱਲੋਂ ਜੋ 6800 ਰੁਪਏ ਮਦਦ ਮਿਲਦੀ ਹੈ ਮੈਨੂੰ ਉਹ ਵੀ ਫੇਰੇ ਮਾਰਨ ਤੇ ਨਹੀਂ ਮਿਲੀ ਪੈਲੀ ਵਿੱਚ ਰੇਤਾ ਜਿਆਦਾ ਹੋਣ ਕਰਕੇ ਖੇਤੀ ਨਹੀਂ ਹੋ ਸਕਦੀ ਰੇਤਾ ਬਾਹਰ ਕੱਢਣ ਵਾਸਤੇ ਪੈਸੇ ਨਹੀਂ ਹਨ। ਮੈਂ ਐਨ ਆਰ ਆਈ ਅਤੇ ਸਮਾਜ ਸੇਵਾ ਵਾਲਿਆਂ ਨੂੰ ਅਪੀਲ ਕਰਦਾ ਹਾਂ ਕਿ ਮੇਰੀ ਮਦਦ ਕੀਤੀ ਜਾਵੇ ਮੇਰੀ ਪੈਲੀ ਵਿੱਚੋਂ ਰੇਤਾ ਬਾਹਰ ਕੱਢੀ ਜਾਵੇ ਜਿਸ ਨਾਲ ਮੈਂ ਫਿਰ ਤੋਂ ਖੇਤੀ ਕਰ ਸਕਾਂ ਤੇ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਾਂ। ਜੇਕਰ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਇਸ ਨੰਬਰ ਤੇ ਸਪੰਰਕ ਕਰ ਸਕਦੇ ਹੋ 9464172796

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।