ਇੰਗਲੈਂਡ 12 ਮਾਰਚ : ਗਲੋਬਲ ਸਿੱਖ ਕੌਂਸਲ ਦੇ ਮੁੱਖ ਸੇਵਾਦਾਰ ਵਜੋਂ ਮੈਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਨੂੰ ਜੀ ਆਇਆਂ ਆਖਦਾ ਹਾਂ। ਭਾਵੇਂ ਹਾਲਾਤ ਜੋ ਵੀ ਰਹੇ ਹੋਣ ਜਾਂ ਅੱਜ ਵੀ ਜੋ ਹੋਣ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਵਜੋਂ ਸਾਰੀ ਕੌਮ ਆਪ ਜੀ ਵੱਲ ਬਹੁਤ ਉਮੀਦ ਨਾਲ ਦੇਖ ਰਹੀ ਹੈ। ਮੈਂ,ਸਾਰੀ ਸਿੱਖ ਕੌਮ ਵੱਲੋਂ ਆਪ ਜੀ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਇਹ ਉਮੀਦ ਰੱਖਦਾ ਹਾਂ ਕਿ ਤੁਸੀਂ ਸਾਰੀ ਸਿੱਖ ਕੌਮ ਨੂੰ ਇੱਕਠੇ ਕਰਕੇ ਕੌਮ ਵਿੱਚ ਪਏ ਵਾਦ ਵਿਵਾਦ ਜਲਦੀ ਹੀ ਸੁਲਝਾਉਗੇ। ਅਸੀਂ ਸਿੱਖ ਕੌਮ ਦੇ ਇੱਕਜੁੱਟ ਹੋਣ ਵਾਲੇ ਅਤੇ ਹਰ ਸਿਧਾਂਤਕ ਫੈਸਲੇ ਵਿੱਚ ਆਪ ਜੀ ਦੇ ਨਾਲ ਹਾਂ ਜੀ।
ਧੰਨਵਾਦ ਸਹਿਤ
ਅੰਮ੍ਰਿਤਪਾਲ ਸਿੰਘ ਯੂ.ਕੇ
ਪ੍ਰਧਾਨ
ਗਲੋਬਲ ਸਿੱਖ ਕੌਂਸਲ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









