ਤੇਜਿੰਦਰ ਸਿੰਘ ( ਝਬਾਲ)
ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਬਾਹਰ ਦਰਸ਼ਨੀ ਡਿਓੜੀ ਨੂੰ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਢਾਏ ਜਾਣ ਦਾ ਮਾਮਲਾ ਹਜੇ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਬਣੀ ਵਿਰਾਸਤੀ ਇਮਾਰਤ ਦੀਆਂ ਕਲਾ ਕਿਰਤੀਆਂ ਨੂੰ ਕਾਰ ਸੇਵਾ ਵਾਲੇ ਬਾਬਿਆਂ ਦਾ ਹਥੌੜਾ ਵਿਰਾਸਤੀ ਇਮਾਰਤ ਦੀ ਸਲੈਫ ਤੇ ਚੱਲਣ ਨੂੰ ਲੈ ਕੇ ਇਲਾਕੇ ਭਰ ਦੇ ਲੋਕਾਂ ਵਿੱਚ ਪਾਇਆ ਜਾ ਰਿਹਾ ਵਿਰੋਧ ਦੇ ਕਾਰਨ ਪੰਥਕ ਦਰਦੀਆਂ ਦੀ ਮੀਟਿੰਗ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਹੋਈ ਜਿੱਥੇ ਕਾਰ ਸੇਵਾ ਕਰਾ ਰਹੇ ਬਾਬਾ ਸ਼ੁਬੇਗ ਸਿੰਘ ਅਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੀਆਂ ਸੇਵਾਵਾਂ ਨੂੰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਖਤਮ ਕਰਨ ਦੀ ਚਰਚਾ ਕੀਤੀ ਗਈ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਡੀਸਨਲ ਚੀਫ ਇੰਸਪੈਕਟਰ ਬਲਰਾਜ ਸਿੰਘ, ਇੰਸਪੈਕਟਰ ਤਰਸੇਮ ਸਿੰਘ, ਮੈਨੇਜਰ ਰਜਿੰਦਰ ਸਿੰਘ ਟੌਹੜਾ, ਹੈਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਨੇ ਕਿਹਾ ਕਿ ਉਹਨਾਂ ਨੇ ਢਾਈ ਗਈ ਸਲੈਫ ਸਬੰਧੀ ਮੌਕਾ ਦੇਖ ਲਿਆ ਹੈ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਵੱਲੋਂ ਇੱਕ ਰਿਪੋਰਟ ਤਿਆਰ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਭੇਜੀ ਜਾਵੇਗੀ ਤੇ ਉਹਨਾਂ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਉਸ ਨੂੰ ਲਾਗੂ ਕੀਤਾ ਜਾਵੇਗਾ। ਇਸ ਮੌਕੇ ਇਲਾਕੇ ਦੇ ਮੋਹਤਬਾਰ ਵਿਅਕਤੀਆਂ ਜਿਹਨਾਂ ਵਿੱਚ ਸਾਬਕਾ ਚੇਅਰਮੈਨ ਗੁਰਬੀਰ ਸਿੰਘ ਝਬਾਲ, ਜਰਨੈਲ ਸਿੰਘ ਪੰਡੋਰੀ, ਦਲਜੀਤ ਸਿੰਘ ਐਮਾ, ਸੁਖਜਿੰਦਰ ਸਿੰਘ ਕਸੇਲ, ਸਤਨਾਮ ਸਿੰਘ ਖੰਡਾ ,ਸਾਬਕਾ ਸਰਪੰਚ ਅਜਮੇਰ ਸਿੰਘ ਕਾਕਾ ਛਾਪਾ, ਸਰਪੰਚ ਜਗਤਾਰ ਸਿੰਘ ਜੱਗਾ ਸਵਰਗਾਪੁਰੀ, ਸਾਬਕਾ ਸਰਪੰਚ ਜਸਬੀਰ ਸਿੰਘ ਸਵਰਗਾਪੁਰੀ ,ਗੁਰਸੇਵਕ ਸਿੰਘ ਐਮਾ ,ਅਮਰਿੰਦਰ ਸਿੰਘ ਮਾਣਕ ,ਪਹਿਲਵਾਨ ਹਰਪਾਲ ਸਿੰਘ ਕੋਟ, ਬੋਬੀ ਤਖਤੂ ਚੱਕ, ਅਰਵਿੰਦਰ ਸਿੰਘ ਰਾਜੂ ਆਪ ਆਗੂ, ਕੈਪਟਨ ਸਿੰਘ ਬਗਿਆੜੀ, ਮਨਜੀਤ ਸਿੰਘ ਝਬਾਲ ਸਾਬਕਾ ਬਲਾਕ ਸੰਮਤੀ ਮੈਂਬਰ, ਹਰਪ੍ਰੀਤ ਸਿੰਘ ਹੈਪੀ ਸਵਰਗਾਪੁਰੀ, ਜਥੇਦਾਰ ਬਲਕਾਰ ਸਿੰਘ ਬਘਿਆੜੀ, ਪ੍ਰਦੀਪ ਸਿੰਘ ਕਸੇਲ ਸਾਬਕਾ ਬਲਾਕ ਸੰਮਤੀ ਮੈਂਬਰ ਆਦਿ ਨੇ ਕਿਹਾ ਕਿ ਇਲਾਕੇ ਭਰ ਦੇ ਮੋਹਤਬਾਰ ਵਿਅਕਤੀਆਂ ਦਾ ਇੱਕ ਵਿਸ਼ੇਸ਼ ਇਕੱਠ ਦਸ ਜਨਵਰੀ 2024 ਨੂੰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਮੀਰੀ ਪੀਰੀ ਹਾਲ ਚ ਬੁਲਾਇਆ ਜਾਵੇਗਾ ਜਿਸ ਵਿੱਚ ਇਤਿਹਾਸਿਕ ਇਮਾਰਤਾਂ ਤੇ ਇਤਿਹਾਸਿਕ ਵਸਤੂਆਂ ਦੀ ਦੇਖਭਾਲ ਲਈ ਤੇ ਗੁਰਦੁਆਰਾ ਪ੍ਰਬੰਧਾਂ ਵਿੱਚ ਸਹਿਯੋਗ ਕਰਨ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਜਾਵੇਗਾ। ਤੇ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮਿਲਣ ਦਾ ਸਮਾਂ ਲਿਆ ਜਾਵੇਗਾ ਤੇ ਜਿਸ ਵਿੱਚ ਉਹਨਾਂ ਵੱਲੋਂ ਬਾਬਾ ਬੁੱਢਾ ਸਾਹਿਬ ਵਿਖੇ ਕਾਰ ਸੇਵਾ ਦੇ ਨਾਂ ਤੇ ਦੁਕਾਨਦਾਰੀਆਂ ਚਲਾ ਰਹੇ ਇਹਨਾਂ ਬਾਬਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮੀਟਿੰਗ ਵਿੱਚ ਕਾਰ ਸੇਵਾ ਕਰਾ ਰਹੇ ਬਾਬਾ ਸੁਬੇਗ ਸਿੰਘ ਦੇ ਪੈਰੋਕਾਰ ਬਾਬਾ ਹਰਜਿੰਦਰ ਸਿੰਘ ਨੇ ਮੀਟਿੰਗ ਵਿੱਚ ਪੁੱਜ ਕੇ ਇਲਾਕੇ ਦੇ ਮੋਹਤਬਾਰ ਵਿਅਕਤੀਆਂ ਦੇ ਸਾਹਮਣੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਅਤੇ ਕਿਹਾ ਕਿ ਉਹ ਇਹ ਸਲੈਫ ਨੂੰ ਜਲਦੀ ਕੁਝ ਦਿਨਾਂ ਦੇ ਵਿੱਚ ਹੀ ਬਣਾ ਦੇਣਗੇ ਤੇ ਸਲੈਫ ਢਾਏ ਜਾਣ ਤੇ ਉਹਨਾਂ ਕਿਹਾ ਕਿ ਉੱਥੇ ਕੰਮ ਕਰ ਰਹੇ ਮਿਸਤਰੀਆਂ ਤੇ ਮਜ਼ਦੂਰਾਂ ਨੇ ਬੇਸਮਝੀ ਦੇ ਵਿੱਚ ਸਲੈਫ ਨੂੰ ਢਾਹ ਦਿੱਤਾ ਹੈ ਤੇ ਉਹਨਾਂ ਨੂੰ ਇਸ ਗੱਲ ਲਈ ਬਹੁਤ ਦੁੱਖ ਹੋਇਆ ਕਿ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪੁਜੀ ਹੈ। ਇਸ ਮੌਕੇ ਉਥੇ ਮੌਜੂਦ ਇਲਾਕੇ ਦੀਆਂ ਵੱਖ ਵੱਖ ਸ਼ੀਸ਼ਰੀਆਤਾਂ ਨੇ ਗੱਲਬਾਤ ਕਰਦਿਆਂ ਇਕ ਸ਼੍ਰੋਮਣੀ ਕਮੇਟੀ ਮੈਂਬਰ ਦੇ ਖਿਲਾਫ ਵੀ ਰੱਜ ਕੇ ਭੜਾਸ ਕੱਢੀ ਤੇ ਭਰਿਸ਼ਟਾਚਾਰ ਵਿੱਚ ਗਲਤਾਨ ਹੋਣ ਦੇ ਦੋਸ਼ ਵੀ ਲਗਾਏ।
ਫੋਟੋ ਕੈਪਸ਼ਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਢਾਈ ਗਈ ਸਲੈਫ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਮੋਹਤਬਾਰ ਵਿਅਕਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ। ਤੇ ਮੋਹਿਤਬਾਰ ਵਿਅਕਤੀਆਂ ਵਿੱਚ ਆਪਣੀ ਗੱਲਤੀ ਦਾ ਅਹਿਸਾਸ ਕਰਦੇ ਹੋਏ ਬਾਬਾ ਹਰਜਿੰਦਰ ਸਿੰਘ ਤੇ ਗੱਲਬਾਤ ਕਰਦੇ ਹੋਏ ਜਰਨੈਲ ਸਿੰਘ ਪੰਡੋਰੀ ਆਦਿ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।