Home » ਮਾਝਾ » ਖਾਲੜਾ ਦੀਆਂ ਸੰਗਤਾਂ ਨੇ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਤੇ ਦੋ ਦਿਨਾਂ ਸ਼ਾਰਦਾਈ ਦੇ ਲੰਗਰ ਲਗਾਏ l

ਖਾਲੜਾ ਦੀਆਂ ਸੰਗਤਾਂ ਨੇ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਤੇ ਦੋ ਦਿਨਾਂ ਸ਼ਾਰਦਾਈ ਦੇ ਲੰਗਰ ਲਗਾਏ l

SHARE ARTICLE

245 Views

ਖਾਲੜਾ ਦੀਆਂ ਸੰਗਤਾਂ ਨੇ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਤੇ ਦੋ ਦਿਨਾਂ ਸ਼ਾਰਦਾਈ ਦੇ ਲੰਗਰ ਲਗਾਏ l

 

ਖਾਲੜਾ 29 ਜਨਵਰੀ (ਗੁਰਪ੍ਰੀਤ ਸਿੰਘ ਸੈਡੀ) ਗੁਰਦੁਆਰਾ ਜਨਮ ਅਸਥਾਨ ਪਹੂਵਿੰਡ ਵਿਖੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਖਾਲੜਾ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੋ ਦਿਨ ਲਗਾਤਾਰ ਸ਼ਰਦਾਈ ਦੇ ਲੰਗਰ ਚਲਾਏ ਗਏ l ਜਿਸ ਵਿੱਚ ਹਜ਼ਾਰਾਂ ਸੰਗਤਾਂ ਨੇ ਲੰਗਰ ਛਕੇ l ਇਸ ਮੌਕੇ ਗੱਲਬਾਤ ਕਰਦਿਆਂ ਗੁਰਮੀਤ ਪਾਲ ਸਿੰਘ ਸੋਢੀ ਨੇ ਕਿਹਾ ਕਿ ਸ਼ਰਦਾਈ ਦਾ ਲੰਗਰ ਲਗਾਉਣ ਦਾ ਇਹ ਉਪਰਾਲਾ ਪਿੰਡ ਖਾਲੜਾ ਦੀਆਂ ਸਮੁੱਚੀਆਂ ਸੰਗਤਾਂ ਅਤੇ ਐਨਆਰਆਈ ਸੰਗਤਾਂ ਵੱਲੋ ਹਰ ਲਗਾਇਆ ਜਾਂਦਾ ਹੈ l ਜਿਸ ਵਿੱਚ ਅਸੀਂ ਆਪਣੀ ਪੁਰਾਤਨ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਇਹ ਲੰਗਰ ਲਗਾਉਣ ਦਾ ਉਪਰਾਲਾ ਕਰ ਰਹੇ ਹਾਂ l ਅਜੋਕੇ ਸਮੇਂ ਵਿੱਚ ਵੱਡੇ ਵੱਡੇ ਇਤਹਾਸਿਕ ਮੇਲਿਆਂ ਵਿੱਚ ਲੰਗਰ ਦੇ ਨਾਮ ਤੇ ਸੰਗਤਾਂ ਨੂੰ ਜੰਕ ਫੂਡ ਪਰੋਸਿਆ ਜਾ ਰਿਹਾ ਜਿਸ ਤੋਂ ਸਾਨੂੰ ਬਚਣ ਦੀ ਜਰੂਰਤ ਹੈ l ਸਾਨੂੰ ਅਜਿਹੇ ਲੰਗਰ ਛੱਡ ਗੁਰੂ ਦੀ ਦੱਸੀ ਮਰਿਆਦਾ ਮੁਤਾਬਕ ਸਾਦੇ ਅਤੇ ਕੈਮੀਕਲ ਰਹਿਤ ਲੰਗਰ ਲਗਾ ਕੇ ਪ੍ਰਮਾਤਮਾ ਦੀਆਂ ਖੁਸੀਆਂ ਦੇ ਪਾਤਰ ਬਣਨਾ ਚਾਹੀਦਾ ਹੈ l ਇਸ ਮੌਕੇ ਗੁਰਪ੍ਰੀਤ ਸਿੰਘ ਬਿੱਲੂ ਯੂਕੇ, ਗੁਰਮੀਤਪਾਲ ਸਿੰਘ ਸੋਢੀ ,ਰਾਣਾ ਸੰਧੂ ,ਸਤਨਾਮ ਸਿੰਘ ਜੰਡ ,ਜਗਤਾਰ ਸਿੰਘ ਖਾਲੜਾ ,ਬਲਰਾਜ ਸਿੰਘ ਗਿੱਲ , ਗੁਰਪ੍ਰੀਤ ਸਿੰਘ ਸ਼ੈਡੀ, ਅਜੀਤਪਾਲ ਸਿੰਘ,ਤਰਲੋਚਨ ਸਿੰਘ,ਸਤਮਨ ਸਿੰਘ ,ਪਹਿਲਵਾਨ ਜੈਮਲ ਸਿੰਘ ਖਾਲੜਾ , ਗੁਰਦੇਵ ਸਿੰਘ,ਤਲਵਿੰਦਰ ਸਿੰਘ ,ਲਵਲੀ ਕੰਡਾ,ਸੁਰਿੰਦਰ ਸਿੰਘ,ਜੱਜ ਭਿੱਖੀਵਿੰਡ , ਮਨਪ੍ਰੀਤ ਸਿੰਘ, ਸਰਪੰਚ ਮਹਾਂਬੀਰ ਸਿੰਘ, ਗੁਰਰੀਤ ਸਿੰਘ ਬੀਰਾ,ਅਮਨ ਖਾਲੜਾ ,ਗੁਰਬੀਰ ਸਿੰਘ ਦੋਦੇ,ਗੁਰਿੰਦਰ ਸਿੰਘ ,ਪਰਨਵ,ਸਰਗੁਣ , ਸੰਨੀ,ਦਿਲਬਾਗ ਸਿੰਘ ਬੱਬੂ , ਗੁਰਜੀਤ ਸਿੰਘ,ਸ਼ਿੰਦਰ ਸਿੰਘ ,ਰਾਜਿੰਦਰ ਸਿੰਘ, ਆਦਿ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਨੇ ਸੇਵਾ ਨੇਭਾਈ l

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

15 ਮਾਰਚ ਦਿਨ ਐਤਵਾਰ ਫਰੈਂਕਫੋਰਟ ਚੋਣਾਂ ਵਿੱਚ ਸਰਦਾਰ ਨਰਿੰਦਰ ਸਿੰਘ ਘੋਤੜਾ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ- ਸਰਦਾਰ ਅਨੂਪ ਸਿੰਘ ਪ੍ਰਧਾਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ। – ਸ੍ਰ: ਨਰਿੰਦਰ ਸਿੰਘ ਘੋਤੜਾ ਵਿਦੇਸ਼ੀ ਸਿਟੀ ਕੌਂਸਲ ਅਤੇ ਸ਼ਹਿਰ ਦੀ ਪਾਰਲੀਮੈਂਟ ਚੋਣਾਂ ਲਈ ਉਮੀਦਵਾਰ ਹਨ ।

ਪਹਿਲੀ ਚੇਤ (14ਮਾਰਚ) ਨਾਨਕਸ਼ਾਹੀ ਨਵਾਂ ਵਰ੍ਹਾਂ 558 ਦੀ ਅਰੰਭਤਾ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ! ਨਵੇਂ ਵਰ੍ਹੇ ਦੀ ਅਰੰਭਤਾ ਤੇ ਸਰਬੱਤ ਦੇ ਭਲੇ ਵਾਲੇ ਸਿੱਖ ਰਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਕਰੀਏ :- ਗੁਰਚਰਨ ਸਿੰਘ ਗੁਰਾਇਆ