ਤਰਨਤਾਰਨ ਦੇ ਸ਼ਿਵ ਸੈਨਾ ਪ੍ਰਧਾਨ ਵੱਲੋਂ ਪੁਲਿਸ ਸੁਰੱਖਿਆ ਵਧਾਉਣ ਲਈ ਆਪਣੇ ਹੀ ਘਰ ਤੇ ਚਲਾਈਆਂ ਗੋਲੀਆਂ
ਤਰਨ ਤਾਰਨ ਦੇ ਐਸ ਐਸ ਪੀ ਅੰਭਿਮਨਿਊ ਰਾਣਾ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਅਜੇਰਾਜ ਸਿੰਘ ਐਸ.ਪੀ(ਡੀ) ਤਰਨ ਤਾਰਨ, ਸ੍ਰੀਮਤੀ ਪਰਵਿੰਦਰ ਕੌਰ ਐਸ.ਪੀ ਹੈਡਕੁਆਟਰ ਤਰਨ ਤਾਰਨ ਅਤੇ ਸ੍ਰੀ ਕਮਲਮੀਤ ਸਿੰਘ ਡੀ.ਐਸ.ਪੀ. ਸਿਟੀ ਤਰਨ ਤਾਰਨ ਜੀ ਦੀ ਨਿਗਰਾਨੀ ਹੇਂਠ ਮੁੱਖ ਅਫਸਰ ਥਾਣਾ ਸਿਟੀ ਤਰਨ ਤਾਰਨ ਇੰਸਪੈਕਟਰ ਹਰਪ੍ਰੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਤਰਨ ਤਾਰਨ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ ਉਰਫ ਕੁੱਕੂ (ਪੰਜਾਬ ਵਾਇਸ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ) ਤਰਨ ਤਾਰਨ ਦੇ ਘਰ ਗੇਟ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ। ਜਿਸਤੇ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵੱਲੋਂ ਮੌਕੇ ਪਰ ਪਹੁੰਚਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ।
ਜੋ ਦੌਰਾਨੇ ਤਫਤੀਸ਼ ਤਰਨ ਤਾਰਨ ਪੁਲਿਸ ਵੱਲੋਂ ਸੀ.ਸੀ.ਟੀ.ਵੀ
ਕੈਮਰਿਆਂ ਰਾਹੀਂ ਦੋਸ਼ੀਆਂ ਦੀ ਭਾਲ ਕਰਨ ਸ਼ੁਰੂ ਕਰ ਦਿੱਤੀ ਗਈ, ਜਿਸ ਦੌਰਾਨ ਇਹ ਪਤਾ ਲੱਗਾ ਕਿ ਕਿਸੇ ਵੀ ਵਿਅਕਤੀ ਦਾ ਗਲੀ ਵਿੱਚ ਆਉਣਾ ਜਾਣਾ ਦਿਖਾਈ ਨਹੀ ਦਿੱਤਾ ਤਾਂ ਮਿਤੀ 09.01.2025 ਦਾ ਵਕਤ ਕਰੀਬ 03:52 AM ਪਰ ਕੈਮਰਿਆ ਵਿੱਚ ਹੋਈ ਰਿਕਾਡਿੰਗ ਚੈੱਕ ਕਰਨ ਤੋ ਪਾਇਆ ਗਿਆ ਕਿ ਕੁੱਕੂ ਪ੍ਰਧਾਨ ਖੁਦ ਆਪਣੇ ਘਰ ਦੇ ਲੱਕੜ ਵਾਲੇ ਦਰਵਾਜੇ ਵਿੱਚੋ ਬਾਹਰ ਨਿਕਲਦਾ ਹੈ ਅਤੇ ਆਪਣੇ ਘਰ ਦੇ ਲੋਹੇ ਵਾਲੇ ਦਰਵਾਜੇ ਉੱਪਰ ਦੋ ਫਾਇਰ ਕਰਕੇ ਫਿਰ ਉਸੇ ਦਰਵਾਜੇ ਰਾਹੀ ਅੰਦਰ ਆਪਣੇ ਘਰ ਵਿੱਚ ਵੜ ਜਾਦਾ ਹੈ ਇਹਨਾ ਦੋਨਾਂ ਫਾਇਰਾਂ ਦੀ ਅਵਾਜ ਵੀ CCTV ਕੈਮਰਿਆ ਵਿੱਚ ਰਿਕਾਰਡ ਹੋਈ ਹੈ ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਅਸ਼ਵਨੀ ਕੁਮਾਰ ਉਰਫ ਕੁੱਕੂ (ਪੰਜਾਬ ਵਾਇਸ ਪ੍ਰਧਾਨ ਸ਼ਿਵ ਸੈਨਾ ਠਾਕਰੇ) ਨੇ ਆਪਣੀ ਪੁਲਿਸ ਸਕਿਊਰਟੀ ਵਧਾਉਣ ਦੀ ਖਾਤਿਰ ਮਨਘੜ੍ਹਤ ਕਹਾਣੀ ਬਣਾ ਕੇ ਆਪੇ ਹੀ ਆਪਣੇ ਘਰ ਦੇ ਲੋਹੇ ਦੇ ਗੇਟ ਤੇ ਗੋਲੀਆ ਚਲਾ ਕੇ ਪੁਲਿਸ ਨੂੰ ਝੂਠੀ ਇਤਲਾਹ ਦੇ ਕੇ ਗੁੰਮਰਾਹ ਕੀਤਾ ਹੈ। ਜਿਸ ਤੇ ਅਸਵਨੀ ਕੁਮਾਰ ਉਰਫ ਕੁੱਕੂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 10 ਮਿਤੀ 10-01-2025 ਜੁਰਮ 125/217/240 ਬੀ.ਐਨ.ਐਸ 25/27 ਅਸਲਾ ਐਕਟ ਥਾਣਾ ਸਿਟੀ ਤਰਨ ਤਾਰਨ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਜੋ ਦੌਰਾਨੇ ਪੁੱਛ-ਗਿੱਛ ਉਕਤ ਦੋਸ਼ੀ ਨੇ ਦੱਸਿਆ ਕਿ ਮੈ ਇਹ ਵਾਰਦਾਤ ਨੂੰ ਅੰਜਾਮ ਦੇਣ ਲਈ ਅਵਨਜੀਤ ਸਿੰਘ ਬੇਦੀ ਪੁੱਤਰ ਮਹਿੰਦਰ ਸਿੰਘ ਵਾਸੀ ਫੋਕਲ ਪੁਆਇੰਟ ਪਲਾਟ ਨੰਬਰ 32 ਤਰਨ ਤਾਰਨ ਨਾਲ ਸਲਾਹ ਕਰਕੇ ਉਸਦਾ ਪਿਸਟਲ 32 ਬੋਰ ਇਸ ਵਾਰਦਾਤ ਲਈ ਵਰਤਿਆ ਸੀ । ਜਿਸਤੇ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵੱਲੋਂ ਅਵਨਜੀਤ ਸਿੰਘ ਤਰਨ ਤਾਰਨ ਨੂੰ ਮਿਤੀ 11-01-2025 ਨੂੰ ਵਾਰਦਾਤ ਸਮੇਂ ਵਰਤੇ ਗਏ 32 ਬੋਰ ਪਿਸਤੋਲ, 02 ਖਾਲੀ ਖੋਲ ਅਤੇ 03 ਰੌਂਦ ਜ਼ਿੰਦਾ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਰਿਮਾਡ ਹਾਸਲ ਕੀਤਾ ਜਾ ਰਿਹਾ ਹੈ। ਦੌਰਾਨੇ ਰਿਮਾਂਡ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









