ਖਾਲੜਾ ਵਿਖੇ ਚਾਰ ਸਾਹਿਬਜ਼ਾਦਿਆਂ ਸ਼ਹੀਦੀ ਦਿਹਾੜੇ , ਮੋਤੀ ਰਾਮ ਮਹਿਰਾ ਜੀ ਤੇ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਤ ਸਮਾਗਮ ਕਰਵਾਇਆ ਗਿਆ
ਖਾਲੜਾ 28 ਦਸੰਬਰ ( ਮਨਪ੍ਰੀਤ ਖਾਲੜਾ) ਗੁਰਦਵਾਰਾ ਕਲਗੀਧਰ ਸਿੰਘ ਸਭਾ ਪਿੰਡ ਖਾਲੜਾ ਵਿਖੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਅਤੇ ਮੋਤੀ ਰਾਮ ਮਹਿਰਾ ਜੀ ਨੂੰ ਸਮਰਪਤ ਸਮਾਗਮ ਕਰਵਾਇਆ ਗਿਆ । ਪਹਿਲਾਂ ਬੀਬੀਆਂ ਦੇ ਜਥੇ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਥੇਹ੍ਹਕੱਲਾ ਨੇ ਕੀਰਤਨ ਦੀ ਸੇਵਾ ਨਿਭਾਈ ਅਤੇ ਕਾਬਲ ਸਿੰਘ ਨਾਰਲੀ ਕਵੀਸ਼ਰੀ ਜਥੇ ਨੇ ਛੋਟੇ ਸਾਹਿਬਜ਼ਾਦਿਆਂ ਇਤਿਹਾਸ ਸੁਣਾਇਆ ਅਤੇ ਮੋਤੀ ਰਾਮ ਮਹਿਰਾ ਜੀ ਤੇ ਪਰਿਵਾਰ ਦੀ ਕੁਰਬਾਨੀ ਦੀ ਦਾਸਤਾਨ ਸੁਣਾਈ । ਹੁਮ ਹਮਾ ਕੇ ਸੰਗਤਾਂ ਗੁਰਦੁਆਰਾ ਸਾਹਿਬ ਪੁੱਜੀਆਂ ਪਾਠ ਅਤੇ ਕੀਰਤਨ ਸੁਣਿਆ ਉਸ ਤੋਂ ਬਾਅਦ ਗੁਰਦੁਆਰੇ ਸਹਿਬ ਵਿੱਚ ਅਟੁੱਟ ਲੰਗਰ ਵਰਤਾਏ ਗਏ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਅਤੇ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਦੁੱਧ ਦੇ ਲੰਗਰ ਵੀ ਵਰਤਾਏ ਗਏ ਤੇ ਸ਼ਾਮ ਨੂੰ ਪਰਦੇ ਉੱਪਰ ਧਾਰਮਿਕ ਫਿਲਮ ਲਗਾਈ ਗਈ ।ਇਸ ਮੌਕੇ ਤੇ ਸਤਿਕਾਰ ਕਮੇਟੀ ਪ੍ਰਧਾਨ ਰਣਜੀਤ ਸਿੰਘ ਉਦੋਕੇ, ਸਤਿੰਦਰ ਸਿੰਘ, ਪ੍ਰਧਾਨ ਸਰਮਨਜੀਤ ਸਿੰਘ ਫੌਜੀ, ਡਾਕਟਰ ਸੁਖਬੀਰ ਸਿੰਘ, ਡਾਕਟਰ ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਹੀਰਾ ਸਿੰਘ , ਸਲਾਹਕਾਰ ਬਾਬੂ ਮੋਹਨ ਸਿੰਘ ,ਸੇਵਾਦਾਰ ਹੈੱਡ ਗ੍ਰੰਥੀ ਬਾਬਾ ਗੁਰਦੀਪ ਸਿੰਘ , ਰਣਬੀਰ ਸਿੰਘ ਰਾਣਾ ,ਹਰਜੀਤ ਕੁਮਾਰ, ਹਰਚਰਨ ਸਿੰਘ ਸੋਨੂੰ, ਅਮਰੀਕ ਸਿੰਘ ,ਮਨਜੀਤ ਸਿੰਘ, ਸੋਨੂੰ, ਜਸ਼ਨ, ਸਤਨਾਮ ਸਿੰਘ, ਲਖਵਿੰਦਰ ਸਿੰਘ ਬਿਟੂ, ਗੁਰਵਿੰਦਰ ਸਿੰਘ ਕਾਕਾ, ਰਾਮ ਸਿੰਘ, ਸੁਲਤਾਨ ਸਿੰਘ ਗੋਲਡੀ ਸ਼ਰਮਾ,, ਸੰਦੀਪ ਸਿੰਘ, ਲੱਖਾ ਸਿੰਘ, ਰਮਨ ਕੁਮਾਰ, ਰਣਜੀਤ ਸਿੰਘ ਸੋਨੂੰ ,ਲਵਕੀਰਤ ਸਿੰਘ, ਰਾਹੁਲ, ਭਵੈਸ਼, ਅਤੁਲ, ਸੰਨੀ, ਹੈਪੀ, ਗੁਰਲਾਲ ਸਿੰਘ, ਯਸ਼ ਕੁਮਾਰ, ਗੁਰਵੇਲ ਸਿੰਘ, ਅਮਰਿੰਦਰ ਸਿੰਘ , ਸੁੱਖਾ ਸਿੰਘ, ਹੈਪੀ ਸਿੰਘ, ਰਮਨ ਰੰਮਾ, ਦਿਲਜੀਤ ਸਿੰਘ, ਪਲਵਿੰਦਰ ਸਿੰਘ ਗੋਰਾ , ਆਸ਼ੂ, ਬਾਪੂ ਮੋਹਨ ਸਿੰਘ, , ਤਰਸੇਮ ਸਿੰਘ ਮੁਨੀਮ, ਚਾਨਣ ਸਿੰਘ , ਪਵਨ , ਤਰਸੇਮ ਸਿੰਘ, ਹਨੀ, ਰਵੀ ਬਿੱਲਾ ਸਿੰਘ ਫੌਜੀ, ਬੰਟੀ , ਮਹਿਤਾਬ ਸਿੰਘ, ਕਾਲੀ ਸਿੰਘ , ਸੁਖਦੇਵ ਸਿੰਘ ਜੱਜ, ਦਕਸ਼ ਆਦਿ ਹਾਜਰ ਸਨ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।