ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ
ਪਰਿਵਾਰ ਨੂੰ ਮਿਲਣ ਦੁਬਾਰਾ ਭਾਰਤ ਆਉਣ ਲਈ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਤੇ ਆਪਣਾ ਸਮਾਨ ਵੀ ਪੈਕ ਕਰ ਲਿਆ ਸੀ
ਡੇਰਾ ਬਾਬਾ ਨਾਨਕ ਦੇ ਨਜਦੀਕੀ ਪਿੰਡ ਮਸਰਾਲਾ ਵਿਖੇ ਉਸ ਸਮੇ ਮਾਤਮ ਛਾਂ ਗਿਆ ਜਦ ਇਸ ਪਿੰਡ ਦੇ 24 ਸਾਲਾ ਨੌਜਵਾਨ ਦੀ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਪ ਅਸਥਾਨ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਗਰੀਬ ਦਾਸ ਦੀ ਗੱਦੀ ਨਸ਼ੀਨ ਬਾਬਾ ਗੁਰਸੇਵਕ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਮਸ਼ਰਾਲਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਮਨਪਾਲ ਸਿੰਘ (ਗੋਪੀ ) ਕੈਨੇਡਾ ਦੇ ਸ਼ਹਿਰ ਬਰਹਮਟਨ ਸਟੱਡੀ ਵਿਜੇ ਤੇ ਸੰਨ 2019 ਵਿੱਚ ਗਿਆ ਸੀ , ਅਤੇ ਕੁਝ ਮਹੀਨੇ ਪਹਿਲਾ ਸਤੰਬਰ 2023 ਵਿੱਚ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡ ਮਸ਼ਰਾਲਾ ਵਿਖੇ ਆਇਆ ਸੀ , ਕੁਝ ਸਮਾ ਰਹਿਣ ਤੋ ਬਾਅਦ ਵਾਪਸ ਕੈਨੇਡਾ ਚਲਾ ਗਿਆ ਸੀ ।ਉੱਨਾਂ ਦੱਸਿਆ ਕਿ ਉਸ ਨੇ ਦੁਬਾਰਾ ਭਾਰਤ ਆਉਣ ਲਈ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਤੇ ਆਪਣਾ ਸਮਾਨ ਵੀ ਪੈਕ ਕਰ ਲਿਆ ਸੀ , ਪਰ ਬੀਤੇ ਦਿਨ 26 ਦਸੰਬਰ ਨੂੰ ਕਰੀਬ 1 ਵਜੇ ਦੁਪਹਿਰ ਘਰ ਵਿੱਚ ਹੀ ਅਚਾਨਕ ਉਸ ਨੂੰ ਦਿਮਾਗ ਦੀ ਨਾੜੀ ਫੱਟ ਗਈ ਤੇ ਉਸ ਦੇ ਕੰਨਾਂ ਵਿੱਚ ਖੂਨ ਨਿਕਲਣਾ ਸ਼ੁਰੂ ਹੋ ਗਿਆ । ਉਸ ਦੇ ਦੋਸਤਾ ਵੱਲੋਂ ਤੁਰੰਤ ਉਸ ਨੂੰ ਮੈਡੀਕਲ ਸਹੂਲਤ ਦੇਣ ਲਈ ਐਬੂਲੈਸ ਰਾਹੀ ਹਸਪਤਾਲ ਲਿਜਾਇਆ ਗਿਆ ,ਜਿੱਥੇ ਡਾਕਟਰਾ ਵੱਲੋਂ ਕੀਤੇ ਜਾ ਰਹੇ ਇਲਾਜ ਦੌਰਾਨ ਹੀ ਮੇਰੇ ਬੇਟੇ ਦੀ ਮੌਤ ਹੋ ਗਈ ।ਇਸ ਮੌਕੇ ਪੱਤਰਕਾਰਾ ਨਾਲ ਭਰੇ ਮੰਨ ਨਾਲ ਗੱਲ-ਬਾਤ ਕਰਦਿਆ ਮ੍ਰਿਤਕ ਦੇ ਪਿਤਾ ਬਾਬਾ ਨਿਸ਼ਾਨ ਸਿੰਘ ਮਸ਼ਰਾਲਾ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਨੌਜਵਾਨ ਪੀੜੀ ਜਿਹੜੀ ਅੱਜ ਲੱਖਾ ਰੁਪਏ ਖਰਚ ਕਰਕੇ ਵਿਦੇਸ਼ਾਂ ਵਿੱਚ ਪੜਾਈ ਕਰਨ ਵਾਸਤੇ ਜਾ ਰਹੀ ਹੈ , ਤੇ ਉਹ ਵਿਦੇਸ਼ ਵਿੱਚ ਜਾ ਕੇ ਖਰਚੇ ਦੇ ਬੋਝ ਕਾਰਨ ਮਾਨਸਿਕ ਤਨਾਅ ਵਿੱਚ ਆਉਣ ਤੇ ਹਾਰਟ ਅਟੈਕ ਸਮੇਤ ਭਿਆਨਕ ਬਿਮਾਰੀਆ ਦੇ ਸ਼ਿਕਾਰ ਹੋ ਰਹੇ ਹਨ ।ਅਗਰ ਜੇ ਸਰਕਾਰਾਂ ਬੱਚਿਆ ਲਈ ਇੱਥੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ , ਤੇ ਕੋਈ ਵੀ ਮਾਂ ਬਾਪ ਆਪਣੇ ਜਿਗਰ ਦੇ ਟੋਟਿਆਂ ਨੂੰ ਰੋਜ਼ਗਾਰ ਲਈ ਬਾਹਰ ਨਾ ਭੇਜੇ । ਇਸ ਨੌਜਵਾਨ ਦੀ ਹੋਈ ਅਚਾਨਕ ਮੌਤ ਨਾਲ ਡੇਰਾ ਬਾਬਾ ਨਾਨਕ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ , ਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਪਿੰਡ ਮਸ਼ਰਾਲਾ ਵਿਖੇ ਪਹੁੰਚ ਰਹੇ ਹਨ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।