ਫਰਾਂਸ 13 ਦਸੰਬਰ (ਖਿੜਿਆ ਪੰਜਾਬ) ਬਾਬਾ ਮੱਖਣ ਸ਼ਾਹ ਲੁਬਾਣਾ ਜੀ ਗੁਰਦੁਆਰਾ ਸਾਹਿਬ ਪੈਰਿਸ (ਫ਼ਰਾਂਸ) ਵਿਖੇ ਹਫਤਾਵਾਰੀ ਸਮਾਗਮ ਦੌਰਾਨ ਭਾਈ ਮਨਬੀਰ ਸਿੰਘ ਹਰੀਕੇ ਹੋਰਾਂ ਦੇ ਰਾਗੀ ਜਥੇ ਵਲੋਂ ਤੰਤੀ ਸਾਜ ਨਾਲ (ਦਿਲਰੂਬਾ ਅਤੇ ਰਬਾਬ) ਕੀਰਤਨ ਕੀਤਾ, ਇਸ ਵਕਤ ਓਹਨਾ ਵਲੋਂ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਜੀ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਤੇ ਨਾਲ ਇਥੋਂ ਦੀ ਇੱਕ ਗੋਰੀ ਬੀਬੀ ਜੀ ਜਿਹਨਾਂ ਦਾ ਨਾਮ ਫਰੈਂਚ ਮਿਹਰ ਕੌਰ ਹੈ ਪੇਸ਼ੇ ਵਜੋਂ ਇੰਜੀਨੀਅਰ ਹੈ ਉਹ ਤੰਤੀ ਸਾਜ ਨਾਲ ਕੀਰਤਨ ਕਰਦੇ ਹਨ, ਓਹਨਾ ਵਲੋਂ ਵੀ ਸਟੇਜ ਤੇ ਬੈਠ ਕੇ ਨਾਲ ਸਾਥ ਦਿੱਤਾ ਗਿਆ, ਭਾਈ ਮਨਬੀਰ ਸਿੰਘ ਹੋਰਾਂ ਨੇ ਦੱਸਿਆ ਕਿ ਉਹ ਕੀਰਤਨ ਕਰ ਵੀ ਲੈਂਦੀ ਅਤੇ ਗੁਰਮੁਖੀ ਔਰ ਫਰੈਂਚ ਜਾਣਦੀ ਹੈ , ਓਹ ਸਾਡੇ ਪੰਜਾਬੀਆਂ ਲਈ ਸਾਡੇ ਬੱਚਿਆਂ ਲਈ ਇੱਕ ਪ੍ਰੇਰਨਾ ਸਰੋਤ ਹੈ ਕਿ ਇੱਕ ਗੋਰੀ ਹੋ ਕੇ ਉਹ ਗੁਰੂ ਨਾਲ ਜੁੜ ਚੁੱਕੀ ਹੈ ਗੁਰੂ ਦੇ ਸਾਜ ਨਾਲ ਗੁਰੂ ਦੇ ਕੀਰਤਨ ਨਾਲ ਜੁੜ ਚੁੱਕੀ ਹੈ , ਇਹਦਾ ਨਾਮ ਮਿਹਰ ਕੌਰ ਹੈ , ਫਰੈਂਚ ਔਰ ਮਿਹਰ ਕੌਰ ਇਹਦਾ ਨਾਮ ਗੁਰਸਿੱਖੀ ਵਾਲਾ ਹੈ ਅਤੇ ਉਹ ਅੰਮ੍ਰਿਤਧਾਰੀ ਹੋ ਕੇ ਨਾਲ ਕੀਰਤਨ ਕਰਦੀ ਹੈ ਤੇ ਇਹ ਮੂਲ ਫਰੈਂਚ ਇੰਜੀਨੀਅਰ ਹੈ, ਹਫਤਾਵਾਰੀ ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤੇ, ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਅਤੇ ਕੀਰਤਨੀ ਜਥੇ ਦਾ ਧੰਨਵਾਦ ਕੀਤਾ ਗਿਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।