ਦੁਬਈ 11 ਦਸੰਬਰ (ਖਿੜਿਆ ਪੰਜਾਬ) ਸਿੱਖ ਇਤਿਹਾਸ ਵਿੱਚ ਮਾਨਵਤਾ ਲਈ, ਧਰਮ ਲਈ ਅਣਗਿਣਤ ਅਤੇ ਬੇਮਿਸਾਲ ਸ਼ਹੀਦੀਆਂ ਹੋਈਆਂ ਹਨ । ਖਾਸ ਕਰਕੇ ਦਸੰਬਰ / ਪੋਹ ਦਾ ਮਹੀਨਾ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਆਉ ਆਪਣੇ ਬੱਚਿਆਂ ਨੂੰ ਅਤੇ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਇਤਿਹਾਸਕ ਦਿਹਾੜਿਆਂ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਅਤੇ ਸਾਂਝ ਪਾਈਏ ਕਿ ਸ਼ਹੀਦੀ ਦਿਹਾੜੇ ਮਨਾਏ ਕਿਵੇਂ ਜਾਣ?
ਗਲੋਬਲ ਸਿੱਖ ਕੌਂਸਲ ਵਲੋਂ ਕਰਵਾਏ ਜਾਂਦੇ ਮਹੀਨਾਵਾਰ ਵੈਬੀਨਾਰ ਵਿਚ ਇਸ ਵਾਰ ਵਿਸ਼ਾ ਵੀ ਇਹੋ ਰੱਖਿਆ ਗਿਆ ਹੈ।
👇👇👇👇👇
ਸ਼ਹੀਦੀ ਦਿਹਾੜੇ ਕਿਵੇਂ ਮਨਾਏ ਜਾਣ?
ਆਉ, ਸਾਰੇ ਰਲ ਮਿਲ ਕੇ ਕੋਸ਼ਿਸ਼ ਕਰੀਏ ਕਿ ਇਸ ਵੈਬੀਨਾਰ ਵਿੱਚ ਆਪਣੇ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਇਸ ਨਾਲ ਜੋੜੀਏ।
ਇਸ ਵੈਬੀਨਾਰ ਵਿੱਚ ਬੱਚੇ ਅਤੇ ਨੌਜਵਾਨ ਕਵਿਤਾ ਰਾਹੀਂ ਜਾਂ ਲੈਕਚਰ ਰਾਹੀਂ ਆਪਣੇ ਵੀਚਾਰ ਜਰੂਰ ਸਾਂਝੇ ਕਰੋ।
ਜੋ ਵੀ ਬੱਚੇ ਜਾਂ ਨੌਜਵਾਨ ਵੀਰ/ ਭੈਣਾਂ ਆਪਣੇ ਵੀਚਾਰ ਸਾਂਝੇ ਕਰਨਾ ਚਾਹੁੰਦੇ ਹਨ, ਉਹ ਕਿਰਪਾ ਕਰਕੇ ਹੇਠਾਂ ਦਿੱਤੇ ਵਟਸਐਪ ਨੰਬਰਾਂ ਤੇ ਆਪਣੇ ਨਾਮ 16 ਦਸੰਬਰ ਤੋਂ ਪਹਿਲਾਂ ਰਜਿਸਟਰ ਕਰਵਾਉ ਜੀ।
+16787941794
+971507830436
ਵੈਬੀਨਾਰ ਦੋ ਸ਼ੈਸਨ ਵਿੱਚ ਹੋਵੇਗਾ।ਹੇਠਾਂ ਵੈਬੀਨਾਰ ਦੀ ਡਿਟੇਲ ਹੈ ਜੀ।
ਤਾਰੀਖ: 19 ਦਸੰਬਰ, 2024
ਦਿਨ: ਵੀਰਵਾਰ
ਸਮਾਂ: ਸਵੇਰੇ 7:00 ਵਜੇ(ਭਾਰਤੀ ਸਮਾਂ/ ਪਹਿਲਾ ਸੈਸ਼ਨ)
: ਸ਼ਾਮ 6:30 ਵਜੇ (ਭਾਰਤੀ ਸਮਾਂ/ ਦੂਸਰਾ ਸੈਸ਼ਨ)
ਸਥਾਨ: ਜੂਮ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।