ਹਾਲੈਂਡ 2 ਦਸੰਬਰ (ਖਿੜਿਆ ਪੰਜਾਬ) ਗੁਰਦੁਆਰਾ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ ਹਫਤਾਵਾਰੀ ਦੀਵਾਨ ਦੌਰਾਨ ਭਾਈ ਜਸਪਾਲ ਸਿੰਘ ਹੋਰਾਂ ਨੇ ਆਪਣੇ ਸਪੁੱਤਰ ਨਵਜੋਤ ਸਿੰਘ ਦੇ ਜਨਮਦਿਨ ਦੀ ਖੁਸ਼ੀ ਵਿੱਚ ਗੁਰਮਤਿ ਸਮਾਗਮ ਕਰਵਾਏ ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਬਾਬੀ ਕੀਰਤਨੀ ਜਥਾ ਭਾਈ ਮਨਬੀਰ ਸਿੰਘ ਹਰੀਕੇ ਤੇ ਸਾਥੀਆਂ ਦੁਆਰਾ ਕੀਰਤਨ ਕੀਤਾ ਗਿਆ ਜਿਸ ਦੌਰਾਨ ਸੰਗਤਾਂ ਨੇ ਕੀਰਤਨ ਸਰਵਣ ਕੀਤਾ ਉਹਨਾਂ ਵੱਲੋਂ ਬਾਬੇ ਨਾਨਕ ਜੀ ਦੀ ਰਬਾਬ ਦੀ ਗੱਲ ਕੀਤੀ , ਅਤੇ ਕਿਹਾ ਕਿ ਸਾਡਾ ਅਸਲੀ ਕਲਚਰ ਗੁਰੂ ਦੇ ਤੰਤੀ ਸਾਜ ਹਨ ਓਹਨਾ ਕਿਹਾ ਕਿ, ਜੌ ਪੰਜਾਬ ਛੱਡ ਅੱਜ ਤੋਂ 40 ਸਾਲ ਪਹਿਲਾਂ ਇਥੇ ਪਹੁੰਚ ਚੁੱਕੇ ਬਜ਼ੁਰਗ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵਾਪਸ ਆਪਣਾ ਕੁਝ ਸਮਾਂ ਦਿਨ ਮਹੀਨੇ ਪੰਜਾਬ ਬਤੀਤ ਕਰਨ ਨੌ ਮਹੀਨੇ ਇੱਥੇ ਜਾਂ ਨੌ ਮਹੀਨੇ ਛੇ ਮਹੀਨੇ ਪੰਜਾਬ ਜਾਂ ਛੇ ਮਹੀਨੇ ਇੱਥੇ ਆਪਣਾ ਹੌਲੀ ਹੌਲੀ ਜੋ ਸਰਮਾਇਆ ਅਸੀਂ ਉਥੇ ਛੱਡ ਆਏ ਸੀ ਜਾਂ ਵੇਚ ਆਏ ਸੀ ਉਹਨੂੰ ਵਾਪਸ ਆ ਕੇ ਹਾਸਿਲ ਕੀਤਾ ਜਾਵੇ , ਇਹ ਪੰਜਾਬੀਆਂ ਨੂੰ ਜਿਹੜੀ ਵੰਗਾਰ ਹੈ , ਇਹ ਸਾਡੇ ਪੰਜਾਬ ਦੇ ਵਾਸਤੇ ਜਰੂਰੀ ਹੈ ਕਿ ਐਨਆਰਆਈ ਜਿਹੜੇ ਆਪਣੀ ਉਮਰ ਔਰ ਕੰਮ ਕਰ ਚੁੱਕੇ ਹਨ, ਓਹ ਆਪਣੀ ਉਮਰ ਦੇ ਪੜਾਅ ਦੇ ਅਖੀਰਲੇ ਪਲ ਅਖੀਰਲੇ ਪੜਾਅ ਤੱਕ ਪਹੁੰਚ ਚੁੱਕੇ ਆ ਇੱਥੇ ਰਿਟਾਇਰਮੈਂਟ ਹੋ ਚੁੱਕੇ ਆ ਪੈਨਸ਼ਨ ਲੈ ਰਹੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਕਿ ਉਹ ਆਪਣਾ ਸਮਾਂ ਜਿਹੜਾ ਆ ਉਹ ਆਪਣੇ ਪੰਜਾਬ ਦੇ ਵਿੱਚ ਵੀ ਗੁਜ਼ਾਰਨ ਆਪਣੀਆਂ ਪ੍ਰੋਪਰਟੀਆਂ ਨੂੰ ਆਪਣੀਆਂ ਜਮੀਨਾਂ ਨੂੰ ਬਚਾਉਣ ਤੇ ਜਿੱਥੇ ਕਲਚਰ ਬਚਾਇਆ ਜਾਵੇ , ਇੱਥੇ ਵਿਦੇਸ਼ ਵਿਚ ਵੀ ਬੱਚਿਆਂ ਨੂੰ ਪੰਜਾਬੀ ਤੇ ਗੁਰਮੁਖੀ ਦੇ ਲੜ ਲਾਇਆ ਜਾਵੇ ਨਾਲ ਨਾਲ ਜਿਵੇਂ ਕਿ ਗੋਰੇ ਆਪਣਾ ਕਲਚਰ ਨਹੀਂ ਛੱਡਦੇ ਇਵੇਂ ਹੀ ਆਪਣੇ ਜਿਹੜੇ ਕਲਚਰ ਆ ਆਪਣੇ ਸਾਜਾਂ ਨਾਲ ਆਪਣੇ ਗੁਰੂ ਦੇ ਦਿੱਤੇ ਕਲਚਰ ਦੇ ਨਾਲ ਜੋੜਿਆ ਜਾਵੇ। ਇਸ ਮੌਕੇ ਸ੍ਰ. ਜਸਪਾਲ ਸਿੰਘ ਅਤੇ ਪੂਰੀ ਪ੍ਰਬੰਧਕ ਕਮੇਟੀ ਰਾਗੀ ਜਥੇ ਦਾ ਸਨਮਾਨ ਕੀਤਾ ਗਿਆ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।