Home » ਮਾਝਾ » ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬੋਲੇ ਜਥੇਦਾਰ ਅਕਾਲੀ ਸਰਕਾਰ ਨੇ ਗੁਨਾਹ ਕੀਤੇ ਮਰਹਮ ਦੀ ਥਾਂ ਜਖਮ ਦਿੱਤੇ।

ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬੋਲੇ ਜਥੇਦਾਰ ਅਕਾਲੀ ਸਰਕਾਰ ਨੇ ਗੁਨਾਹ ਕੀਤੇ ਮਰਹਮ ਦੀ ਥਾਂ ਜਖਮ ਦਿੱਤੇ।

SHARE ARTICLE

234 Views

ਅੰਮ੍ਰਿਤਸਰ 2 ਦਸੰਬਰ ( ਖਿੜਿਆ ਪੰਜਾਬ ) ਪੰਜ ਸਿੰਘ ਸਾਹਿਬਾਨ ਨੇ ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਸਣੇ ਸਾਬਕਾ ਅਕਾਲੀ ਮੰਤਰੀਆਂ ਨੂੰ ਅੱਜ ਜਥੇਦਾਰ ਸਾਹਿਬਾਨ ਵਲੋਂ ਤਲਬ ਕੀਤਾ ਗਿਆ। ਪੰਜ ਸਿੰ ਗਰਘ ਸਾਹਿਬਾਨਾਂ ਨੇ ਸੁਖਬੀਰ ਸਿੰਘ ਬਾਦਲ ਸਣੇ 2007 ਤੋਂ 2017 ਦੌਰਾਨ ਸਰਕਾਰ ਦਾ ਹਿੱਸਾ ਰਹਿਣ ਵਾਲੇ ਆਗੂਆਂ ਨੂੰ ਫਸੀਲ ਦੇ ਸਨਮੁੱਖ ਇਕੱਤਰ ਕਰਕੇ ਲੱਗੇ ਦੋਸ਼ਾਂ ਦੇ ਸਪੱਸ਼ਟੀਕਰਨ ਮੰਗੇ। ਆਪਣੇ ਸੰਬੋਧਨ ਦੌਰਾਨ ਜਥੇਦਾਰ ਸਾਹਿਬਾਨ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਬ ਉਚ ਹੈ ਅਤੇ ਇਸ ਦੀ ਮਾਣ-ਮਰਿਆਦਾ ਸਰਵ ਉੱਚ ਹੈ। ਉਨ੍ਹਾਂ ਕਿਹਾ ਕਿ ਅੱਜ ਸਮੁੱਚੇ ਖਾਲਸਾ ਪੰਥ ਦੀਆਂ ਨਜ਼ਰਾਂ ਦੇਸ਼ਾਂ ਵਿਦੇਸ਼ਾਂ ਤੋਂ ਸ੍ਰੀ ਅਕਾਲ ਤਖ਼ਤ ‘ਤੇ ਟਿਕੀਆਂ ਹੋਈਆਂ ਹਨ। ਸਭ ਤੋਂ ਪਹਿਲਾਂ ਉਹ ਸਾਫ ਕਰਦੇ ਹਨ ਕਿ ਉਨ੍ਹਾਂ ਤੇ ਕਿਸੇ ਧਿਰ ਦਾ ਕੋਈ ਦਬਾਅ ਨਹੀਂ ਹੈ ਅਤੇ ਨਾ ਹੀ ਕਦੇ ਸਿੰਘ ਸਾਹਿਬਾਨ ਦਬਾਅ ਹੇਠ ਆ ਸਕਦੇ ਹਨ। ਇਸ ਉਪਰੰਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਅਗਲਾ ਸੰਬੋਧਨ ਗਿਆਨੀ ਹਰਪ੍ਰੀਤ ਸਿੰਘ ਕਰਨਗੇ। ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਸ਼ਬਦਾਂ ਵਿਚ ਆਖਿਆ ਕਿ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੀ ਪੰਥਕ ਪਾਰਟੀ ਜਿਸ ਨੇ ਸਿੱਖਾਂ ਦੀ ਗੱਲ ਕਰਨੀ ਸੀ ਉਹ ਆਪਣੇ ਅਸਲ ਮੁੱਦਿਆਂ ਤੋਂ ਭਟਕ ਗਈ ਅਤੇ ਪੰਥਕ ਹਿੱਤਾਂ ਨੂੰ ਭੁੱਲ ਗਈ। ਉਨ੍ਹਾਂ ਕਿਹਾ ਕਿ ਕਿਸੇ ਵੀ ਛੋਟੇ ਅਤੇ ਵੱਡੇ ਲੀਡਰ ਦੀ ਸਾਡੇ ਫ਼ੈਸਲੇ ਵਿਚ ਕੋਈ ਭੂਮਿਕਾ ਨਹੀਂ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਾਡੀਆਂ ਭੂਮਿਕਾਵਾਂ ਨੂੰ ਵੀ ਸ਼ੱਕੀ ਬਣਾ ਦਿੱਤਾ ਗਿਆ। ਪਹਿਲੇ ਜਥੇਦਾਰਾਂ ਨੇ ਕੰਮ ਹੀ ਕੁਝ ਅਜਿਹੇ ਕੀਤਾ ਕਿ ਹੁਣ ਸਾਡੇ ‘ਤੇ ਵੀ ਉਂਗਲ ਉਠੀ। ਅਸੀਂ ਸਪੱਸ਼ਟ ਕਰਦੇ ਹਾਂ ਕਿ ਕਿਸ ਛੋਟੇ ਤੇ ਵੱਡੇ ਲੀਡਰ ਤਕ ਸਾਡੇ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਅਕਾਲੀ ਲੀਡਰਾਂ ਅਤੇ ਵਰਕਰਾਂ ਦੇ ਟੈਲੀਫੋਨ ਜ਼ਰੂਰ ਆਏ , ਜਿਨ੍ਹਾਂ ਨੇ ਕਿਹਾ ਕਿ ਪੰਥ ਨੂੰ ਇਸ ਦਰਦ ਵਿਚੋਂ ਕੱਢਣਾ ਚਾਹੀਦਾ ਹੈ ਜੋ ਬੀਤੇ ਸਮੇਂ ਵਿਚ ਗਲਤੀਆਂ ਹੋਈਆਂ, ਗੁਨਾਹ ਹੋਏ, ਉਨ੍ਹਾਂ ਦਾ ਲੇਖਾ ਜੋਖਾ ਖਾਲਸਾ ਪੰਥ ਦੇ ਸਾਹਮਣੇ ਕੀਤਾ ਜਾਣਾ ਚਾਹੀਦਾ ਹੈ।

ਗਿਆਨੀ ਹਰਪ੍ਰੀਤ ਸਿੰਘ ਤਿੱਖੇ ਬੋਲ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ‘ਤੇ ਵੱਡੀ ਹਨ੍ਹੇਰੀ ਝੁੱਲੀ। ਉਸ ਦੌਰ ਵਿਚ ਸਿੱਖ ਬੀਬੀਆਂ, ਬੱਚੇ ਨੌਜਵਾਨ, ਬਜ਼ੁਰਗ ਸ਼ਹੀਦ ਕੀਤੇ ਗਏ। ਨੌਜਵਾਨਾਂ ਨੂੰ ਮਾਰ ਕੇ ਝੂਠੇ ਪੁਲਸ ਮੁਕਾਬਲੇ ਬਣਾਏ ਗਏ। ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਨੂੰ ਖ਼ਤਮ ਕਰਨ ਦਾ ਬੀੜਾ ਚੁੱਕਿਆ, ਇਹ ਜ਼ੁਲਮ ਇਤਿਹਾਸ ਦੇ ਪੰਨ੍ਹਿਆ ‘ਤੇ ਦਰਜ ਹੈ। ਛੋਟੇ-ਛੋਟੇ ਬੱਚਿਆਂ ਨੂੰ ਬਰਫਾਂ ਦੀ ਸਿੱਲੀਆਂ ‘ਤੇ ਲਿਟਾਇਆ ਗਿਆ। ਪੰਥ ਨੂੰ ਸਿਰਫ ਤੇ ਸਿਰਫ ਆਪਣੀ ਜਮਾਤ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦ ਸੀ, ਪੰਥ ਨੂੰ ਉਮੀਦ ਸੀ ਕਿ ਜਿਹੜੇ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਜ਼ਖਮ ਦਿੱਤੇ, ਇਹ ਅਕਾਲੀ ਸਰਕਾਰ ਮਲ੍ਹਮ ਲਗਾਉਣ ਦਾ ਕੰਮ ਕਰੇਗੀ। ਪਰ ਅਕਾਲੀ ਸਰਕਾਰ ਨੇ ਮਲ੍ਹਮ ਲਗਾਉਣ ਦੀ ਬਜਾਏ ਸਿੱਖਾਂ ਨੂੰ ਕਤਲ ਕਰਨ ਵਾਲੇ ਅਫ਼ਸਰਾਂ ਨੂੰ ਤਰੱਕੀਆਂ ਦੇ ਕੇ ਹੋਰ ਕੁਰੇਦਿਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

15 ਮਾਰਚ ਦਿਨ ਐਤਵਾਰ ਫਰੈਂਕਫੋਰਟ ਚੋਣਾਂ ਵਿੱਚ ਸਰਦਾਰ ਨਰਿੰਦਰ ਸਿੰਘ ਘੋਤੜਾ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ- ਸਰਦਾਰ ਅਨੂਪ ਸਿੰਘ ਪ੍ਰਧਾਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ। – ਸ੍ਰ: ਨਰਿੰਦਰ ਸਿੰਘ ਘੋਤੜਾ ਵਿਦੇਸ਼ੀ ਸਿਟੀ ਕੌਂਸਲ ਅਤੇ ਸ਼ਹਿਰ ਦੀ ਪਾਰਲੀਮੈਂਟ ਚੋਣਾਂ ਲਈ ਉਮੀਦਵਾਰ ਹਨ ।

ਪਹਿਲੀ ਚੇਤ (14ਮਾਰਚ) ਨਾਨਕਸ਼ਾਹੀ ਨਵਾਂ ਵਰ੍ਹਾਂ 558 ਦੀ ਅਰੰਭਤਾ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ! ਨਵੇਂ ਵਰ੍ਹੇ ਦੀ ਅਰੰਭਤਾ ਤੇ ਸਰਬੱਤ ਦੇ ਭਲੇ ਵਾਲੇ ਸਿੱਖ ਰਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਕਰੀਏ :- ਗੁਰਚਰਨ ਸਿੰਘ ਗੁਰਾਇਆ