ਜਰਮਨੀ 24 ਅਕਤੂਬਰ(ਖਿੜਿਆ ਪੰਜਾਬ) ਨਵੰਬਰ 84 ਦੇ ਸਿੱਖ ਨਸਲਘਾਤ ਨੂੰ ਵਾਪਰਿਆਂ 40 ਵਰ੍ਹੇ ਪੂਰੇ ਹੋ ਗਏ ਹਨ। ਇਹ ਇੱਕ ‘ਪੂਰੇ ਯੁੱਗ’ ਵਰਗਾ ਸਮਾਂ, ਸਿੱਖ ਨਸਲਕੁਸ਼ੀ ਵਿੱਚ ਮਾਰੇ ਗਏ ਸਿੱਖਾਂ , ਵਿਧਵਾਵਾਂ, ਯਤੀਮ ਬੱਚਿਆਂ, ਮਾਵਾਂ ਅਤੇ ਹੋਰ ਸੰਬਿਧਤ ਸਾਕ-ਸਬੰਧੀਆਂ ਨੇ ਕਿਵੇਂ ਬਿਤਾਇਆ ਹੋਵੇਗਾ, ਇਸ ਦੀ ਕਲਪਨਾ ਕਰਦਿਆਂ ਹੀ ਕੰਬਣੀ ਛਿੜ ਜਾਂਦੀ ਹੈ। ਇਨ੍ਹਾਂ ਬਹੁਤ ਸਾਰਿਆਂ ਨੂੰ ਤਾਂ ਆਪਣੇ ਪਿਆਰਿਆਂ ਦੇ ਅੰਤਮ-ਦਰਸ਼ਨ ਨਸੀਬ ਹੀ ਨਹੀਂ ਹੋਏ ਕਿਉਂਕਿ ਕਾਤਲਾਂ ਨੇ ਜਿਊਂਦੇ ਸਾੜੇ ਗਏ ਇਨ੍ਹਾਂ ਸਿੱਖਾਂ ਦੀ ਸਵਾਹ ਵੀ ਸਫਾਏ ਹਸਤੀ ’ਤੇ ਨਹੀਂ ਰਹਿਣ ਦਿੱਤੀ। ਸੈਂਕੜਿਆਂ ਸਿੱਖ ਔਰਤਾਂ, ਉਨ੍ਹਾਂ ਨਾਲ ਹਿੰਦੂ ਭੀੜਾਂ ਵਲੋਂ ਕੀਤੇ ਗਏ ਜਬਰ-ਜਨਾਹ ਦੇ ਪੀੜਾਂ ਭਰੇ ਜ਼ਖਮ ਅਜੇ ਵੀ ਆਪਣੇ ਸੀਨੇ ਵਿੱਚ ਲਈ ਜ਼ਖਮੀ ਪੰਛੀਆਂ ਵਾਂਗ ਕੁਰਲਾ ਰਹੀਆਂ ਇਸ ਨਸਲਕੁਸ਼ੀ ਨੂੰ ਆਪਣੇ ਪਿੰਡੇ ’ਤੇ ਹੰਢਾਉਣ ਵਾਲੇ, ਕੁਝ ਚਸ਼ਮਦੀਦ ਗਵਾਹਾਂ ਨੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਇਨ੍ਹਾਂ 40 ਵਰਿ੍ਆਂ ਵਿੱਚ, ਭਾਰਤੀ ਲੋਕਤੰਤਰ ਦਾ ਹਰ ਦਰਵਾਜ਼ਾ ਖੜਕਾਇਆ ਹੈ, ਪਰ ਇਨ੍ਹਾਂ ਪੀੜਤਾਂ ਲਈ ਕੋਈ ਵੀ ਦਰਵਾਜ਼ਾ ਨਹੀਂ ਖੁੱਲ੍ਹਿਆ। ਇਹਨਾਂ ਚਾਲੀ ਸਾਲਾਂ ਵਿੱਚ ਜਿੱਥੇ ਕਾਂਗਰਸ ਵਿਰੋਧੀ ਵਾਜਪਈ ਤੇ ਮੋਦੀ ਦੀ ਸਰਕਾਰ ਜਿਸ ਵਿੱਚ ਅਖੌਤੀ ਕਾਲੀਦਲ ਬਾਦਲ ਕੇ ਭਾਈਵਾਲ਼ ਰਹੇ ਨੇ ਇਹਨਾਂ ਵਲੋਂ, ਇੱਕ ਹੀ ਉਪਦੇਸ਼ ਵਾਰ-ਵਾਰ ਸੁਣਨ ਨੂੰ ਮਿਲਿਆ – ‘ਬੀਤੇ ਨੂੰ ਭੁੱਲ ਜਾਓ।’ ਅਦਾਲਤਾਂ ਵਲੋਂ ਵੀ ਇਹ ਹੀ ਕਿਹਾ ਜਾ ਰਿਹਾ ਹੈ – ‘ਸਬੂਤਾਂ ਦੀ ਘਾਟ ਕਰਕੇ, ਕਿਸੇ ਨੂੰ ਸਜ਼ਾ ਨਹੀਂ ਦਿੱਤੀ ਜਾ ਸਕੀ।’
‘ਕਾਤਲਾਂ’ ਨੇ ਤਾਂ ਆਪਣੇ ਆਪ ਨੂੰ ‘ਬਰੀ’ ਸਮਝ ਲਿਆ ਹੈ ਪਰ ‘ਇਨਸਾਫ਼’ ਲਈ ਤਾਂਘ ਰੱਖਣ ਵਾਲੇ ਅਤੇ ਇਸ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਦੇਸ਼-ਵਿਦੇਸ਼ ਵਿਚਲੇ ‘ਇਨਸਾਫ-ਯੋਧਿਆਂ’ ਨੇ, ਨਵੰਬਰ-84 ਦੀ ਸਿੱਖ ਨਸਲਕੁਸ਼ੀ ਦਾ ਕੇਸ, ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ‘ਸਿੱਖ ਨੇਸ਼ਨ’ ਦੇ ਨਿਸ਼ਕਾਮ ਸੇਵਾਦਾਰਾਂ ਨੇ, ਇਨਸਾਫ ਮੁਹਿੰਮ ਨੂੰ ਅੰਤਰਰਾਸ਼ਟਰੀ ਮਾਨਤਾ ਦਿਵਾਉਣ ਵਿੱਚ ਉੱਘਾ ਯੋਗਦਾਨ ਪਾਇਆ ਹੈ। ਤੇ ਪਾਇਆ ਜਾ ਰਿਹਾ ਅਮਰੀਕਾ ਕਨੇਡਾ ਤੇ ਇੰਗਲੈਂਡ ਦੀਆਂ ਲੋਕਲ ਸਰਕਾਰਾਂ ਵੱਲੋ ਨਵੰਬਰ ਵਿੱਚ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵੱਜੋ ਸਵੀਕਾਰਿਆ ਜਾ ਰਿਹਾ ਹੈ ਇਸ ਸਾਲ ਨਵੰਬਰ ਦੇ ਪਹਿਲੇ ਹਫ਼ਤੇ ਇਸ ਨਸਲਕੁਸ਼ੀ ਦੀ ਚਾਲੀ ਵੀਂ ਵਰ੍ਹੇਗੰਢ ਹੈ ਤੇ ਦੀਵਾਲੀ ਦਾ ਤਿਹਾਉਹਾਰ ਹੈ ਜਿਸ ਦਾ ਸਿੱਖਾਂ ਨਾਲ ਦੂਰ ਦਾ ਵੀ ਵਾਹ ਵਾਸਤਾ ਨਹੀ ਪਰ ਵਿਪਰਵਾਦੀ ਵੀਚਾਰਧਾਰਾ ਵਾਲਿਆਂ ਵੱਲੋਂ ਬੋਦੀਛੋੜ ਦਿਵਸ ਦੇ ਨਾਮ ਨਾਲ ਜੋੜ ਕੇ ਮਨਾਇਆ ਜਾ ਰਿਹਾ ਹੈ ਜਦ ਕਿ ਬੰਦੀਛੋੜ ਦਾ ਦਿਹਾੜਾ 1 ਫੱਗਣ (12 ਫਰਵਰੀ ) ਨੂੰ ਆਉਂਦਾ ਹੈ । ਜਦ ਕਿ ਅੱਜ ਇਸ ਦੀਵਾਲੀ ਦੇ ਤਿਉਹਾਰ ਨੂੰ ਬੰਦੀਛੋੜ ਦਿਵਸ ਨਾਲ ਜੋੜ ਕੇਂਦਰੀ ਸਥਾਨ ਸ਼੍ਰੀ ਦਰਬਾਰ ਸਾਹਿਬ ਤੋਂ ਲੈਕੇ ਦੇਸ਼ ਵਿਦੇਸ਼ ਵਿੱਚ ਦੀਪਮਾਲਾ ਤੇ ਅਤਿਸ਼ਬਾਜੀ ਕੀਤੀ ਜਾਵੇਗੀ ਕੀ ਸਿੱਖ ਕੌਮ ਆਪਣੇ ਚੇਤਿਆਂ ਦੀਆਂ ਸਿਮ੍ਰਤੀਆਂ ਵਿੱਚੋਂ ਅੱਜ ਤੋਂ 40 ਸਾਲ ਪਹਿਲਾ ਸ਼੍ਰੀ ਦਰਬਾਰ ਸਾਹਿਬ ਤੇ ਫੌਜਾਂ ਚਾੜ੍ਹਨ ਵਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਖਾਲਸਾਈ ਰਵਾਇਤਾਂ ਅਨੁਸਾਰ 31 ਅਕਤੂਬਰ ਨੂੰ ਉਸਦੇ ਪਾਪਾ ਦੀ ਸਜ਼ਾ ਦੇਣ ਤੋਂ ਬਾਅਦ ਭਾਰਤ ਦੀ ਜਾਲਮ ਹਿੰਦੂਤਵੀ ਹਕੂਮਤ ਤੇ ਸਰਕਾਰੀ ਤੰਤਰ ਦੀ ਸ਼ਹਿ ਤੇ ਫ਼ਿਰਕੂ ਭੀੜਾਂ ਨੇ ਨਵੰਬਰ 84 ਦੇ ਪਹਿਲੇ ਹਫਤੇ ਭਾਰਤ ਦੇ ਵੱਖ ਵੱਖ ਸ਼ਹਿਰਾਂ ਦਿੱਲੀ , ਕਾਹਨਪੁਰ, ਬੇਕਾਰੋ ,ਹਰਿਆਣਾ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਤਹਿਤ ਕੀਤੇ ਗਏ ਸਿੱਖ ਕਤਲੇਆਮ ਨੂੰ ਭੁੱਲਣ ਦੀ ਗੁਸਤਾਖੀ ਤਾਂ ਨਹੀਂ ਕਰ ਰਹੇ ਹੋਵਾਂਗੇ । ਜੇਕਰ ਉਸ ਕਤਲੇਆਮ ਦੌਰਾਨ ਗਲਾਂ ਵਿੱਚ ਟਾਇਰ ਪਾਕੇ ਸਾੜਨ , ਸਮੂਹਿਕ ਧੀਆਂ , ਭੈਣਾਂ , ਮਾਂਵਾਂ ਨਾਲ ਬਲਾਤਕਾਰ , ਮਾਸੂਮ 13 ਦਿਨ ਦੇ ਬੱਚੇ ਨੂੰ ਸਟੋਪ ਤੇ ਸਾੜੇ ਗਏ , ਅੱਗ ਲਾ ਕੇ ਸਾੜੀਆਂ ਸੰਪਤੀਆਂ , ਘਰ ਕੀ ਉਹ ਸਾਡੀ ਸਿੱਖ ਕੌਮ ਦੇ ਆਪਣੇ ਨਹੀਂ ਸੀ ਕੀ ਉਹ ਸਿੱਖ ਇਨਸਾਨ ਨਹੀਂ ਸੀ ? ਕੀ ਇਨਸਾਨੀਅਤ ਨੂੰ ਭੁੱਲ ਕੇ ਉਹਨਾਂ ਦਿਨਾਂ ਵਿੱਚ ਜਸ਼ਨ ਮਨਾਉਣੇ ਉਹ ਵੀ ਬਿਗਾਨਿਆਂ ਦੇ ਤਿਉਹਾਰ ਵਿੱਚ ਕੀ ਇਹ ਸਾਡੇ ਤੇ ਇਨਸਾਨ ਹੋਣ , ਕਹਾਉਣ ਤੇ ਵੀ ਸਵਾਲੀਆ ਚਿੰਨ ਹੈ ਸੋ ਆਉ40 ਸਾਲ ਪਹਿਲੇ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਯਾਦ ਕਰਦਿਆਂ ਹੋਇਆਂ ਇਸ ਹਫ਼ਤੇ ਨੂੰ ਕਾਲੇ ਦਿਨਾਂ ਦੇ ਤੌਰਤੇ ਯਾਦ ਕਰਦਿਆਂ ਹੋਇਆਂ ਭਾਰਤ ਦੀ ਹਿੰਦੂਤਵੀ ਹਕੂਮਤ ਦੇ ਜਾਲਮ ਕਰੂਪ ਚੇਹਰੇ ਤੇ ਨਿਆਂ ਪਾਲਿਕਾਵਾਂ ਵੱਲੋ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਦੇ ਘਿਨਾਉਣੇ ਚੇਹਰੇ ਨੂੰ ਦੁਨੀਆਂ ਅੰਦਰ ਨੰਗਾ ਕਰੀਏ ਇਸੇ ਤਹਿਤ ਵਰਲਡ ਸਿੱਖ ਪਾਰਲੀਮੈਂਟ ਦੇ ਨੁਮਿੰਦਿਆਂ ਵੱਲੋ 2 ਨਵੰਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਤੇ 9 ਨਵੰਬਰ ਦਿਨ ਸ਼ਨੀਵਾਰ ਨੂੰ ਫਰੈਕਫੋਰਟ ਸ਼ਹਿਰ ਵਿੱਚ ਸਿੱਖ ਨਸਲਕੁਸ਼ੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਪ੍ਰਦਰਸ਼ਨੀ ਲਗਾਕੇ ਯਾਦ ਕੀਤਾ ਜਾਵੇਗਾ ਤੇ ਸ਼ਰਧਾ ਦੇ ਫੁੱਲ ਅਰਪਣ ਕੀਤੇ ਜਾਣਗੇ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।