ਪ੍ਰਸ਼ਨ:1 ਸਾਬੋ ਕੀ ਤਲਵੰਡੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਸਿੱਖ ਦੀ ਪਰਖ ਕੀਤੀ ਤੇ ਉਸ ਨੂੰ ਅੰਮ੍ਰਿਤ ਛਕਾ ਕੇ ਕਿ ਬਣਾਇਆ? ਉੱਤਰ : ਭਾਈ ਡੱਲੇ ਦੀ ਪਰਖ ਕੀਤੀ ਤੇ ਉਸ ਨੂੰ ਅੰਮ੍ਰਿਤ ਛਕਾ ਕੇ ਭਾਈ ਡੱਲਾ ਸਿੰਘ ਬਣਾਇਆ ਗਿਆ । 2.ਪ੍ਰਸ਼ਨ : ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਉਸ ਨੂੰ ਕੀ ਨਾਮ ਦਿੱਤਾ? ਉੱਤਰ : ਬੰਦਾ ਸਿੰਘ । 3. ਪ੍ਰਸ਼ਨ: ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕਿੰਨਾ ਤੋਂ ਅੰਮ੍ਰਿਤ ਛਕਿਆ ਅਤੇ ਉਨਾਂ ਦੇ ਨਾਮ ਵਿੱਚ ਕੀ ਤਬਦੀਲੀ ਆਈ । ਉੱਤਰ: ਗੁਰੂ ਜੀ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਤੇ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਜੀ ਬਣ ਗਏ। 4. ਪ੍ਰਸ਼ਨ : ਕੌਰ ਅਤੇ ਸਿੰਘ ਦਾ ਕੀ ਅਰਥ ਹੈ ? ਉੱਤਰ : ਸਿੰਘ ਦਾ ਅਰਥ ਹੈ ਸ਼ੇਰ ਅਤੇ ਕੌਰ ਦਾ ਅਰਥ ਹੈ ਕਮਰ ਜਾਂ ਰਾਜ ਕੁਮਾਰ । 5. ਪ੍ਰਸ਼ਨ: ਅਸੀਂ ਸੰਨ 1699 ਦੀ ਵਿਸਾਖੀ ਨੂੰ ਕਿਉਂ ਯਾਦ ਰੱਖਣਾ ਹੈ ਉੱਤਰ: ਅਸੀਂ ਸੰਨ 1699 ਦੀ ਵਿਸਾਖੀ ਨੂੰ ਯਾਦ ਰੱਖਣਾ ਹੈ ਕਿਉਂਕਿ ਇਸ ਦਿਨ ਅਸੀਂ ਇਮਤਿਹਾਨ ਵਿੱਚੋਂ ਪਾਸ ਹੋਏ ਤੇ ਅਸੀਂ ਅੰਮ੍ਰਿਤ ਛੱਕ ਕੇ ਖਾਲਸਾ ਬਣ ਗਏ ਸੀ। 6. ਪ੍ਰਸ਼ਨ ਭਾਈ ਬਚਿੱਤਰ ਸਿੰਘ ਅੰਦਰ ਕਿਹੜੀ ਅਜਿਹੀ ਸ਼ਕਤੀ ਸੀ ਜਿਸ ਨੇ ਉਹਨਾਂ ਨੂੰ ਇਨਾ ਬਹਾਦਰ ਬਣਾ ਦਿੱਤਾ ?ਉੱਤਰ: ਗੁਰਬਾਣੀ ਅਤੇ ਅੰਮ੍ਰਿਤ ਦੀ ਸ਼ਕਤੀ। 7.ਪ੍ਰਸ਼ਨ: ਭਾਈ ਬਚਿੱਤਰ ਸਿੰਘ ਜੀ ਦੀ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ? ਉੱਤਰ: ਅੰਮ੍ਰਿਤ ਛੱਕ ਕੇ ਅਤੇ ਰਹਿਤ ਮਰਿਆਦਾ ਅਨੁਸਾਰ ਜੀਵਨ ਬਣਾ ਕੇ ਸਿੱਖ ਅੰਦਰ ਨਿਡਰਤਾ ਆਉਂਦੀ ਹੈ , ਮੌਤ ਵੀ ਉਸ ਨੂੰ ਡਰਾ ਨਹੀਂ ਸਕਦੀ ਇਸ ਲਈ ਹਰ ਸਿੱਖ ਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ। 8. ਪ੍ਰਸ਼ਨ: ਲੋਹਗੜ ਕਿਲੇ ਦੇ ਦਰਵਾਜੇ ਨੂੰ ਟੁੱਟਣ ਤੋਂ ਬਚਾਉਣ ਲਈ ਕਿਹੜੇ ਸਿੱਖ ਦੀ ਡਿਊਟੀ ਲਾਈ ਗਈ ਸੀ ? ਉੱਤਰ : ਭਾਈ ਬਚਿੱਤਰ ਸਿੰਘ ਜੀ ਦੀ। 9. ਪ੍ਰਸ਼ਨ : ਭਾਈ ਡੱਲਾ ਕਿੱਥੋਂ ਦਾ ਰਹਿਣ ਵਾਲਾ ਸੀ? ਉੱਤਰ: ਸਾਬੋ ਕੀ ਤਲਵੰਡੀ ਦਾ । 10. ਪ੍ਰਸ਼ਨ : ਡੱਲੇ ਦੇ ਭਰਮ ਨੂੰ ਦੂਰ ਕਰਨ ਲਈ ਗੁਰੂ ਜੀ ਨੇ ਸਿੱਖ ਵੱਲੋਂ ਭੇਟਾ ਕੀਤੀ ਬੰਦੂਕ ਪਰਖਣ ਲਈ ਭਾਈ ਡੱਲੇ ਨੂੰ ਕੀ ਕਿਹਾ ? ਉੱਤਰ: ਗੁਰੂ ਜੀ ਨੇ ਕਿਹਾ ਡਲਿਆ ਲਿਆ ਕੋਈ ਆਪਣਾ ਜਵਾਨ ਅਸੀਂ ਨਿਸ਼ਾਨਾ ਪਰਖਣਾ ਹੈ? 11. ਪ੍ਰਸ਼ਨ. ਭਾਈ ਡੱਲੇ ਨੇ ਗੁਰੂ ਜੀ ਦੇ ਉਪਰੋਕਤ ਬਚਨਾਂ ਦਾ ਕੀ ਉੱਤਰ ਦਿੱਤਾ? ਉੱਤਰ: ਭਾਈ ਡੱਲੇ ਨੇ ਗੁਰੂ ਜੀ ਨੂੰ ਕਿਹਾ ਹਜੂਰ ਕਿਸੇ ਜਾਨਵਰ ਦਾ ਸ਼ਿਕਾਰ ਕਰਕੇ ਇਹ ਬੰਦੂਕ ਪਰਖੀ ਜਾ ਸਕਦੀ ਹੈ ਬੰਦਾ ਕਿਉਂ ਮਾਰਦੇ ਹੋ। 12. ਪ੍ਰਸ਼ਨ : ਭਾਈ ਡੱਲੇ ਦੀ ਸਾਖੀ ਤੋਂ ਕੀ ਸਿੱਖਿਆ ਮਿਲਦੀ ਹੈ ? ਉੱਤਰ: ਅੰਮ੍ਰਿਤ ਛੱਕ ਕੇ ਗੁਰੂ ਦੇ ਹੁਕਮਾਂ ਅਨੁਸਾਰ ਚੱਲਣ ਨਾਲ ਮਨੁੱਖ ਅੰਦਰ ਚੜਦੀ ਕਲਾ ਆ ਜਾਂਦੀ ਹੈ, ਇਸ ਲਈ ਅੰਮ੍ਰਿਤ ਛਕਣਾ ਜਰੂਰੀ ਹੈ। 13. ਪ੍ਰਸ਼ਨ: ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਪਰਖ ਕਰਨ ਲਈ ਦਾਨ ਲੈਣ ਆਏ ਪੰਡਿਤ ਨੂੰ ਕੀ ਕੀ ਦਿੱਤਾ? ਉੱਤਰ: ਮਾਹ ਦੀ ਦਾਲ ਸਰੋਂ ਦਾ ਤੇਲ ਲੋਹਾ ਆਦਿ । 14. ਪ੍ਰਸ਼ਨ: ਗੁਰੂ ਜੀ ਦੇ ਸਿੱਖਾਂ ਨੇ ਸਾਰੀਆਂ ਚੀਜ਼ਾਂ ਖੋਹ ਕੇ ਪੰਡਤ ਜੀ ਨੂੰ ਕੀ ਕਿਹਾ? ਉੱਤਰ : ਇਹ ਚੀਜ਼ਾਂ ਹਜਮ ਕਰਨੀਆਂ ਸੌਖੀਆਂ ਨਹੀਂ ਤੁਸੀਂ ਕ੍ਰਿਪਾ ਕਰਕੇ ਵਾਪਸ ਭੱਜ ਜਾਵੋ , ਸਿੱਖ ਤੁਹਾਡੇ ਭਰਮ ਜਾਲ ਵਿੱਚ ਨਹੀਂ ਫਸ ਸਕਦੇ । 15.ਪ੍ਰਸ਼ਨ: ਖੋਤੇ ਉੱਤੇ ਸ਼ੇਰ ਦੀ ਖੱਲ ਵਾਲੀ ਸਾਖੀ ਅਨੁਸਾਰ ਖੋਤੇ ਉੱਤੇ ਸ਼ੇਰ ਦੀ ਖੱਲ ਕਿਸ ਨੇ ਪੁਆਈ ਸੀ? ਉੱਤਰ : ਗੁਰੂ ਗੋਬਿੰਦ ਸਿੰਘ ਜੀ ਨੇ ? 16. ਪ੍ਰਸ਼ਨ : ਗੁਰੂ ਜੀ ਦੁਆਰਾ ਇਹ ਕੌਤਕ ਕਿਉਂ ਰਚਾਇਆ ਗਿਆ ? ਉੱਤਰ: ਗੁਰੂ ਜੀ ਨੇ ਕਿਹਾ ਕਿ ਇਸ ਨਾਲ ਪਤਾ ਲੱਗੇਗਾ ਕਿ ਸਿੱਖਾਂ ਨੇ ਬਾਹਰਲਾ ਰੂਪ ਹੀ ਸਿੰਘਾਂ ਵਾਲਾ ਬਣਾਇਆ ਹੈ ਕਿ ਅੰਦਰ ਵੀ ਸਿੰਘਾਂ ਵਾਲੇ ਗੁਣ ਹਨ । 17. ਪ੍ਰਸ਼ਨ: ਖੋਤੇ ਉੱਤੇ ਸ਼ੇਰ ਦੀ ਖੱਲ ਵਾਲੀ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ? ਉੱਤਰ: ਇਸ ਤੋਂ ਸਿੱਖਿਆ ਮਿਲਦੀ ਹੈ ਕਿ ਅਸੀਂ ਨਕਲੀ ਸ਼ੇਰ ਨਹੀਂ ਬਣਨਾ ਬਾਹਰਲੇ ਸਰੂਪ ਦੇ ਨਾਲ ਨਾਲ ਅੰਦਰ ਵੀ ਸਿੱਖੀ ਦੇ ਗੁਣ ਧਾਰਨ ਕਰਨੇ ਜਰੂਰੀ ਹਨ। 18. ਪ੍ਰਸ਼ਨ: ਬਾਬਾ ਦੀਪ ਸਿੰਘ ਜੀ ਨੇ ਕਦੋਂ ਅੰਮ੍ਰਿਤ ਛਕਿਆ ਸੀ? ਉੱਤਰ: ਸੰਨ 1700 ਈਸਵੀ ਦੀ ਵਿਸਾਖੀ ਵਾਲੇ ਦਿਨ । 19.ਪ੍ਰਸ਼ਨ : ਆਪ ਜੀ ਦੀ ਅੰਮ੍ਰਿਤ ਛਕਣ ਸਮੇਂ ਕਿੰਨੀ ਉਮਰ ਸੀ? ਉੱਤਰ : 18 ਸਾਲਾਂ ਦੀ। 20. ਪ੍ਰਸ਼ਨ: ਪੰਜ ਪਿਆਰਿਆਂ ਦੇ ਨਾਮ ਦੱਸੋ? ਉੱਤਰ : ਭਾਈ ਦਇਆ ਸਿੰਘ ਜੀ , ਭਾਈ ਧਰਮ ਸਿੰਘ ਜੀ , ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। 21. ਪ੍ਰਸ਼ਨ : ਸਾਡਾ ਸਾਂਝਾ ਪਰਿਵਾਰ ਕਿਹੜਾ ਹੈ ਅਤੇ ਅਸੀਂ ਇਸਦੇ ਮੈਂਬਰ ਕਿਵੇਂ ਬਣ ਸਕਦੇ ਹਾਂ ? ਉੱਤਰ: ਸਾਡਾ ਸਾਂਝਾ ਪਰਿਵਾਰ ਖਾਲਸਾ ਪੰਥ ਹੈ ਅਤੇ ਅਸੀਂ ਅੰਮ੍ਰਿਤ ਛੱਕ ਕੇ ਇਸਦੇ ਮੈਂਬਰ ਬਣ ਸਕਦੇ ਹਾਂ। 22. ਪ੍ਰਸ਼ਨ: ਸਾਡੇ ਧਾਰਮਿਕ ਮਾਤਾ ਪਿਤਾ ਕੌਣ ਹਨ? ਉੱਤਰ: ਧਾਰਮਿਕ ਮਾਤਾ ਮਾਤਾ ਸਾਹਿਬ ਕੌਰ ਜੀ ਅਤੇ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ। 23. ਪ੍ਰਸ਼ਨ : ਇੱਕੋ ਪਰਿਵਾਰ ਖਾਲਸਾ ਪੰਥ ਦੇ ਮੈਂਬਰ ਹੋਣ ਕਰਕੇ ਸਾਡਾ ਜਨਮ ਸਥਾਨ ਕਿਹੜਾ ਹੈ ਅਤੇ ਅਸੀਂ ਕਿੱਥੋਂ ਦੇ ਵਾਸੀ ਹਾਂ ? ਉੱਤਰ : ਜਨਮ ਸਥਾਨ ਸ੍ਰੀ ਕੇਸਗੜ੍ਹ ਸਾਹਿਬ ਹੈ । ਵਾਸੀ ਸ੍ਰੀ ਅਨੰਦਪੁਰ ਸਾਹਿਬ ਦੇ ਹਾਂ। 24. ਪ੍ਰਸ਼ਨ. ਪੰਜ ਕਕਾਰੀ ਵਰਦੀ ਕਿਹੜੀ ਹੈ ? ਉੱਤਰ: ਪੰਜ ਕਕਾਰੀ ਵਰਦੀ ਕੇਸ , ਕੰਘਾ, ਕੜਾ , ਕਿਰਪਾਨ, ਕਛਹਿਰਾ। 25. ਪ੍ਰਸ਼ਨ. ਕਿਹੜਾ ਪ੍ਰੋਗਰਾਮ ਸਿੱਖ ਤਿਉਹਾਰ ਦਾ ਜਰੂਰੀ ਅੰਗ ਹੈ ? ਉੱਤਰ: ਅੰਮ੍ਰਿਤ ਸੰਚਾਰ। 26. ਪ੍ਰਸ਼ਨ: ਸਿੱਖ ਤਿਉਹਾਰ ਮਨਾਉਣ ਦਾ ਕੀ ਮਨੋਰਥ ਹੋਣਾ ਚਾਹੀਦਾ ਹੈ? ਉੱਤਰ: ਗੁਰੂ ਦੀ ਸਿੱਖਿਆ ਨੂੰ ਸੁਣਨਾ ਮੰਨਣਾ ਅਤੇ ਆਪਣਾ ਜੀਵਨ ਗੁਰੂ ਆਸ਼ੇ ਅਨੁਸਾਰ ਬਣਾਉਣਾ। 27. ਪ੍ਰਸ਼ਨ: ਸਿੱਖ ਤਿਉਹਾਰ ਮਨਾਉਣ ਸਮੇਂ ਸੰਗਤਾਂ ਦੀ ਸਰੀਰਕ ਤ੍ਰਿਪਤੀ ਅਤੇ ਆਤਮਕ ਤ੍ਰਿਪਤੀ ਕਿਵੇਂ ਹੁੰਦੀ ਹੈ ? ਉੱਤਰ: ਸਿੱਖ ਤਿਉਹਾਰ ਮਨਾਉਣ ਸਮੇਂ ਸੰਗਤਾਂ ਦੀ ਸਰੀਰਕ ਤ੍ਰਿਪਤੀ ਗੁਰੂ ਕਾ ਲੰਗਰ ਸ਼ੱਕ ਕੇ ਹੁੰਦੀ ਹੈ ਅਤੇ ਆਤਮਿਕ ਤ੍ਰਿਪਤੀ ਗੁਰੂ ਕੇ ਸ਼ਬਦ ਦਾ ਕੀਰਤਨ ਅਤੇ ਸ਼ਬਦ ਵਿਚਾਰ ਸੁਣ ਕੇ ਹੁੰਦੀ ਹੈ । 28. ਪ੍ਰਸ਼ਨ: ਅਰਦਾਸ ਵਿੱਚ ਸੰਗਤ ਕਿਸ ਤਰ੍ਹਾਂ ਸ਼ਾਮਿਲ ਹੋਵੇ ? ਉਤਰ: ਸੰਗਤ ਵਿੱਚ ਹਾਜ਼ਰ ਸਾਰੇ ਇਸਤਰੀ ਪੁਰਸ਼ ਦੋਨੋਂ ਹੱਥ ਜੋੜ ਕੇ ਨਿਮਰਤਾ ਸਹਿਤ ਸ਼ਾਮਿਲ ਹੋਣ । 29. ਪ੍ਰਸ਼ਨ: ਅਰਦਾਸ ਸਮੇਂ ਅਰਦਾਸੀਆ ਸਿੰਘ ਅਤੇ ਸੰਗਤ ਅਰਦਾਸ ਵਿੱਚ ਕਿਵੇਂ ਜੁੜੇ? ਉੱਤਰ: ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਅਰਦਾਸ ਵਿੱਚ ਆਉਂਦੇ ਸ਼ਬਦਾਂ ਵੱਲ ਧਿਆਨ ਧਰਦੇ ਹੋਏ ਅਰਦਾਸ ਵਿੱਚ ਜੁੜਨ ਦਾ ਯਤਨ ਕੀਤਾ ਜਾਵੇ। 30. ਪ੍ਰਸ਼ਨ: ਸਹਿਜ ਪਾਠ ਕਿਸ ਨੂੰ ਕਹਿੰਦੇ ਹਨ? ਇਹ ਕਿਤਨੇ ਸਮੇਂ ਵਿੱਚ ਕੀਤਾ ਜਾਣਾ ਚਾਹੀਦਾ ਹੈ ? ਉੱਤਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਹਿਜੇ ਸਹਿਜੇ ਕਰਨ ਤੋਂ ਭਾਵ ਸਹਜ ਪਾਠ ਹੈ ਹਰ ਸਿੱਖ ਆਪਣਾ ਸਹਜ ਪਾਠ ਰਖੇ ਅਤੇ ਮਹੀਨੇ ਦੋ ਮਹੀਨੇ ਜਾਂ ਜਿਤਨੇ ਸਮੇਂ ਵਿੱਚ ਹੋ ਸਕੇ ਭੋਗ ਪਾ ਲਵੇ। (ਸੰਦੀਪ ਸਿੰਘ ਖਾਲੜਾ)
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।