ਲੁਧਿਆਣਾ 19 ਮਾਰਚ (ਸੰਦੀਪ ਸਿੰਘ ਖਾਲੜਾ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ 17-03-2024 ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2:30 ਵਜੇ ਤੱਕ ਦੂਜਾ ਜਨਰਲ ਮੈਡੀਕਲ ਅਤੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਡਾ: ਐਚ. ਪੀ. ਸਿੰਘ (ਆਈ ਸਰਜਨ) ਐਮ. ਡੀ. (ਏਮਜ) ਅਤੇ ਡਾ: ਮਨੀਸ਼ਾ ਖੁੱਬਰ ਡੀ. ਐਮ. ਸੀ. ਲੁਧਿਆਣਾ, ਡਾ: ਨਹਿਮਤ ਢੀਂਗਰਾ ਡੀ. ਐਮ. ਸੀ. ਲੁਧਿਆਣਾ, ਡਾ: ਸੁਖਮੀਤ ਸਿੰਘ ਐਮ. ਬੀ. ਬੀ. ਐਸ., ਐਮ. ਡੀ., ਬੱਚਿਆਂ ਦੇ ਰੋਗਾਂ ਦੇ ਮਾਹਿਰ, ਡਾ: ਜਸਪਾਲ ਸਿੰਘ (ਦੰਦਾਂ ਦੇ ਮਾਹਿਰ), ਡਾ: ਹਰਪ੍ਰੀਤ ਸਿੰਘ (ਮਾਨਸਿਕ ਰੋਗਾਂ ਦੇ ਮਾਹਿਰ), ਡਾ: ਕੁਲਵੰਤ ਸਿੰਘ ਰਾਮਾ (ਐਮ. ਡੀ. ਨਿਊਰੋਲੋਜਿਸਟ), ਡਾ: ਦੀਪਾ ਬੀ. ਪੀ. ਟੀ. (ਫਿਜੀਓਥਰੈਪਿਸਟ), ਡਾ: ਮਨਦੀਪ ਕੌਰ (ਔਰਤਾਂ ਦੇ ਰੋਗਾਂ ਦੇ ਮਾਹਿਰ), ਡਾ: ਐਮ. ਐੱਸ ਨੰਦਾ, ਐਮ. ਬੀ. ਬੀ. ਐਸ, ਐਮ. ਡੀ. (ਚਮੜੀ ਦੇ ਰੋਗਾਂ ਦੇ ਮਾਹਿਰ) ਅਤੇ ਡਾ: ਜਗਦੀਸ਼ ਕੌਰ (ਹੋਮਿਊਪੈਥੀ) ਨੇ ਮਨੁੱਖਤਾ ਦੀ ਸੇਵਾ ਹਿਤ ਆਪਣੀ ਪੂਰੀ ਟੀਮ ਦੇ ਨਾਲ ਸਵੇਰ ਤੋਂ ਦੁਪਹਿਰ ਤੱਕ ਮਾਨਵਤਾ ਦੀ ਇਸ ਮਹਾਨ ਸੇਵਾ ਵਿੱਚ ਬਹੁਮੁੱਲਾ ਯੋਗਦਾਨ ਪਾਇਆ।
ਇਸ ਦੌਰਾਨ ਲੁਧਿਆਣੇ ਅਤੇ ਨੇੜਲੇ ਇਲਾਕਿਆਂ ਤੋਂ ਲਗਭਗ 800 ਤੋਂ ਵੱਧ ਲੋਕਾਂ ਨੇ ਆਪਣੀ ਸਿਹਤ ਨੂੰ ਸੰਭਾਲਣ ਲਈ ਇਸ ਕੈਂਪ ਵਿੱਚ ਭਾਗ ਲਿਆ ਅਤੇ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਦੇਣ ਵਾਲੇ ਸਮਾਜ ਹਿਤ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।
ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਵਾਈਸ ਪ੍ਰਿੰਸੀਪਲ ਸੁਖਵਿੰਦਰ ਸਿੰਘ ਲੁਦੇਰ ਹੋਰਾਂ ਵੱਲੋਂ ਅਰਦਾਸ ਅਤੇ ਹੁਕਮਨਾਮੇ ਦੀ ਸੇਵਾ
ਕੀਤੀ ਗਈ । ਉਪਰੰਤ ਕੈਂਪ ਦੀ ਸ਼ੁਰੂਆਤ ਕੀਤੀ ਗਈ। ਸਾਰੇ ਡਾਕਟਰ ਸਾਹਿਬਾਨਾਂ ਅਤੇ ਉਹਨਾਂ ਦੀ ਟੀਮ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਸਨਮਾਨ ਚਿੰਨ੍ਹ ਦਿੱਤੇ ਗਏ ਅਤੇ ਆਉਣ ਵਾਲੀ ਸੰਗਤ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਇਸ ਦੇ ਨਾਲ ਸਾਰਾ ਡਾਕਟਰੀ ਪ੍ਰਬੰਧ ਸੰਭਾਲਦਿਆਂ ਹੋਇਆਂ ਹਰੇਕ ਲੋੜ ਦਾ ਖਾਸ ਖਿਆਲ ਰੱਖਿਆ ਗਿਆ।
ਇਸ ਕੈਂਪ ਵਿੱਚ ਸਮੂਹ ਸਟਾਫ, ਚੇਅਰਮੈਨ ਰਾਣਾ ਇੰਦਰਜੀਤ ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਨੇ ਆਪੋ ਆਪਣੇ ਕਾਰਜਾਂ ਦੀ ਵੰਡ ਅਨੁਸਾਰ ਡਿਊਟੀਆਂ ਨਿਭਾਈਆਂ। ਇਸਦੇ ਨਾਲ ਹੀ ਕਾਲਜ ਵਿੱਚ ਹਰ ਸਮੇਂ ਸਹਿਯੋਗ ਕਰਨ ਵਾਲੇ ਨੌਜਵਾਨਾਂ ਨੇ ਵੀ ਵਧ ਚੜ ਕੇ ਆਪਣਾ ਯੋਗਦਾਨ ਪਾਇਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।