72 Views
ਹਲਕਾ ਬਾਬਾ ਬਕਾਲਾ ਦੇ ਭਾਜਪਾ ਆਗੂਆਂ ਨੇ CAA ਲਾਗੂ ਹੋਣ ਦੀ ਖੁਸ਼ੀ ਚ ਵੰਡੇ ਲੱਡੂ
ਭਾਰਤ ਸਰਕਾਰ ਵੱਲੋਂ ਸਾਰੇ ਭਾਰਤ ਚ CAA ਲਾਗੂ ਹੁੰਦਿਆਂ ਹੀ ਭਾਜਪਾ ਵਰਕਰਾਂ ਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਲੱਡੂ ਵੰਡਦੇ ਨਜ਼ਰ ਆ ਰਹੇ ਹਨ , ਇਸ ਤਰਜ਼ ਉੱਪਰ ਹਲਕਾ ਬਾਬਾ ਬਕਾਲਾ ਸਾਹਿਬ ਦੇ ਭਾਜਪਾ ਵਰਕਰਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। CAA ਲਾਗੂ ਹੋਣ ਦੀ ਖੁਸ਼ੀ ਮਨਾਉਣ ਲਈ ਇੱਕ ਪ੍ਰੋਗਰਾਮ ਰਈਆ ਦੇ ਦਾਣਾ ਮੰਡੀ ਵਿਖੇ ਮਨਜੀਤ ਸਿੰਘ ਮੰਨਾ ਭਾਜਪਾ ਪ੍ਰਧਾਨ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਰਹਿਨੁਮਾਈ ਹੇਠ ਕੀਤਾ ਗਿਆ ਅਤੇ ਬਾਅਦ ਵਿੱਚ ਪ੍ਰਧਾਨ ਮੰਨਾ ਵੱਲੋਂ ਵਰਕਰਾਂ ਦਾ ਮੂੰਹ ਮਿੱਠਾ ਕਰਵਾ ਕੇ ਸਬ ਨਾਲ ਖੁਸ਼ੀ ਸਾਂਝੀ ਕੀਤੀ। ਇਸ ਉੱਪਰ ਵਧੇਰੇ ਬੋਲਦਿਆਂ ਪ੍ਰਧਾਨ ਮੰਨਾ ਨੇ ਕਿਹਾ ਕਿ ਇਹ ਕਾਨੂੰਨ ਹੋਰ ਵਰਗਾਂ ਦੇ ਨਾਲ ਨਾਲ ਘੱਟ ਗਿਣਤੀ ਸਿਖਾਂ ਲਈ ਜੋ ਪਾਕਿਸਤਾਨ , ਬੰਗਲਾਦੇਸ਼ ਅਤੇ ਅਫ਼ਗ਼ਾਨਿਸਤਾਨ ਤੋਂ ਪ੍ਰਤਾੜਿਤ ਹੋ ਕੇ ਭਾਰਤ ਆਏ ਹਨ ਲਈ ਬਹੁਤ ਲਾਹੇਵੰਦ ਹੋਵੇਗਾ ਅਤੇ ਉਹ ਬਹੁਤ ਸਰਲ ਤਰੀਕੇ ਨਾਲ ਭਾਰਤ ਦੀ ਨਾਗਰਿਕਤਾ ਲੈ ਸਕਣਗੇ। ਉਹਨਾਂ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਦਾ ਧੰਨਵਾਦ ਕਰਦਿਆਂ ਇਹ ਦਾਅਵਾ ਕੀਤਾ ਕੇ “ਅਬ ਕੀ ਬਾਰ 400 ਕੇ ਪਾਰ “ਵਾਲਾ ਨਾਅਰਾ ਸੱਚ ਹੋ ਕੇ ਰਹੇਗਾ ਅਤੇ ਭਾਜਪਾ ਦੀ ਤੀਸਰੀ ਟਰਮ ਪੱਕੀ ਹੈ। ਇਸ ਦੌਰਾਨ ਮੰਡਲ ਪ੍ਰਧਾਨ ਰਾਜੇਸ਼ ਟਾਂਗਰੀ , ਜਨਰਲ ਸਕੇਟਰੀ ਉਦਿਤ ਕੁਮਾਰ , ਡਿੰਪੀ ਮੀਆਂਵਿੰਡ ਪਰਸਨਲ ਸਕੱਤਰ , ਜਨਰਲ ਸੈਕਟਰੀ ਸੁਖਦੇਵ ਸਿੰਘ , ਤਰਸੇਮ ਸਿੰਘ ਐੱਮ ਸੀ , ਗੁਰਦੇਵ ਸਿੰਘ ਸਰਪੰਚ ,ਸੁਤੰਤਰ ਕੁਮਾਰ , ਰਾਜੇਸ਼ ਕੁਮਾਰ ਵਾਈਸ ਪ੍ਰਧਾਨ , ਪ੍ਰਦੀਪ ਕੁਮਾਰ ਸੈਕਟਰੀ , ਅਮਿਤ ਅਰੋੜਾ , ਪਿੰਕੂ ਕੌੜਾ ਵਾਈਸ ਪ੍ਰਧਾਨ , ਸੂਰਜ ਬਿਆਸ ਯੂਵਾ ਮੋਰਚਾ ਜਿਲ੍ਹਾ ਵਾਈਸ ਪ੍ਰਧਾਨ , ਦਿਲਬਾਗ ਸਿੰਘ ,ਐੱਮ ਸੀ ,ਸ਼ੁਭਮ ਸ਼ਰਮਾਂ ਪ੍ਰਧਾਨ ਯੂਵਾ ਮੋਰਚਾ , ਅਸ਼ੋਕ ਕੁਮਾਰ ਵਾਈਸ ਪ੍ਰਧਾਨ , ਪਵਨ ਅਰੋੜਾ ਜਨਰਲ ਸੈਕਟਰੀ , ਆਰਜ਼ੂ ਪੁਰੀ ,ਗੁਰਦੇਵ ਸਿੰਘ ਸਰਪੰਚ , ਸੋਨੂੰ ਜਲਾਲਾਬਾਦ, ਕਪਤਾਨ ਸਿੰਘ ,ਦਰਸ਼ਨ ਕੁਮਾਰ ਕਲੇਰ, ਜੁਗਲ ਕਿਸ਼ੋਰ , ਹਰੀਪਾਲ ਉੱਪਲ,ਰਾਕੇਸ਼ ਕੁਮਾਰ ਸ਼ਰਮਾ , ਅਮਰਜੀਤ ਗੋਪੀ ,ਆਦਿ ਹਾਜ਼ਿਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।