ਤਰਨਤਾਰਨ ਸੀ ਆਈ ਏ ਸਟਾਫ ਅਤੇ ਥਾਣਾ ਸਦਰ ਤਰਨਤਾਰਨ ਦੀ ਪੁਲਸ ਵੱਲੋ ਪਿੰਡ ਪੰਡੋਰੀ ਗੋਲਾ ਕਤਲ ਕੇਸ ਨੂੰ ਟਰੇਸ ਕਰਕੇ ਤਿੰਨ ਦੋਸੀ ਹਥਿਆਰਾਂ ਸਮੇਤ ਕਾਬੂ
ਤਰਨਤਾਰਨ ਐਸ ਐਸ ਪੀ ਅਸਵਨੀ ਕਪੂਰ ਵੱਲੋ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਮਹੀਨੇ 6 ਫਰਵਰੀ ਨੂੰ ਦੇਰ ਰਾਤ ਪਿੰਡ ਪੰਡੋਰੀ ਗੋਲਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਤਿੰਨ ਨੌਜਵਾਨਾਂ ਵੱਲੋ ਇਕ ਘਰ ਦੇ ਗੇਟ ਅੱਗੇ ਗੋਲੀਆਂ ਚਲਾਈਆਂ ਗਈਆਂ / ਜਿਸ ਦੋਰਾਨ ਇਕ ਨੋਜਵਾਨ ਗੁਰਸੇਵਕ ਸਿੰਘ ਦੀ ਮੌਤ ਹੋ ਗਈ । ਇਸ ਦੋਰਾਨ ਸਾਰੀ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋਈ ਸੀ ਜਿਸ ਦੀ ਮਦਦ ਨਾਲ ਦੋ ਸਕੇ ਭਰਾ ਸਮੇਤ ਤਿੰਨ ਨੋਜਵਾਨ ਅਸਲਾ ਸਮੇਤ ਕਾਬੂ ਕਰ ਲਿਆ ਗਿਆ ਹੈ ।
ਪੁਛਤਾਛ ਦੋਰਾਨ ਇਹਨਾ ਨੇ ਮੰਨਿਆ ਕਿ ਪਿਛਲੇ ਮਹੀਨੇ ਇਕ ਅਸਲਾ ਵਾਲੀ ਦੁਕਾਨ ਵਿੱਚੋ ਚੋਰੀ ਹੋਏ ਅਸਲਾ ਖਰੀਦ ਕੇ ਇਸ ਵਾਰਦਾਤ ਵਿਚ ਵਰਤਿਆ ਗਿਆ ਸੀ / ਉਹ ਵੀ ਬਰਾਮਦ ਕਰ ਲਿਆ ਗਿਆ । ਇਹਨਾਂ ਨੁੰ ਅੱਜ ਤਰਨਤਾਰਨ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਇਹਨਾਂ ਵਿੱਚ ਇੱਕ ਲੜਕਾ ਤਰਨਤਾਰਨ ਅਤੇ ਦੋ ਸਕੇ ਭਰਾ ਪਿੰਡ ਪੰਡੋਰੀ ਗੋਲਾ ਦੇ ਰਹਿਣ ਵਾਲੇ ਹਨ।
ਇਹਨਾਂ ਕੋਲੋਂ 12 ਬੋਰ ਪੰਪ ਐਕਸਨ ਰਾਈਫ਼ਲ ਅਤੇ 30.06 ਸਪੋਰਟਿੰਗ ਰਾਈਫ਼ਲ ਬਰਾਮਦ ਕੀਤੀ ਗਈ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।