ਭੋਗਪੁਰ (12 ਫਰਵਰੀ) ਸ਼ਬਦ ਸੁਰਤਿ ਸੁਮੇਲ ਪ੍ਰਚਾਰ ਵਹੀਰ ਵਲੋਂ ਗੁਰਮਤਿ ਪ੍ਰਚਾਰ ਕਰਨ ਹਿੱਤ ਬਲਾਕ ਪੱਧਰ ਤੇ ਪ੍ਰੋਗਰਾਮ ਉਲੀਕਿਆ ਗਿਆ ਹੈ । ਇਸ ਲੜੀ ਵਿੱਚ ਸਾਕਾ ਨਨਕਾਣਾ ਸਾਹਿਬ , ਜੈਤੋ ਦੇ ਮੋਰਚੇ ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਅਤੇ ਮਾਂ ਬੋਲੀ ਦਿਵਸ (ਪੰਜਾਬੀ) ਨੂੰ ਸਮਰਪਿਤ ਅੰਮ੍ਰਿਤ ਆਭਿਲਾਖੀ ਚੇਤਨਾ ਯਾਤਰਾ 21 ਫਰਵਰੀ ਨੂੰ ਬਲਾਕ ਭੋਗਪੁਰ ਦੇ ਪਿੰਡ ਘੋੜਾਵਾਹੀ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਲਈ ਸਵੇਰੇ ਠੀਕ ਸੱਤ ਵਜੇ ਰਵਾਨਾ ਹੋਵੇਗੀ । ਇਸ ਸਬੰਧ ਵਿੱਚ ਜਾਣਾਕਾਰੀ ਦਿੰਦਿਆ ਬੀਬੀ ਕੁਲਵੀਰ ਕੌਰ ਪ੍ਰਿੰਸੀਪਲ ਨੇ ਦੱਸਿਆ ਕੇ ਬੱਚਿਆ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਦੀ ਭਾਵਨਾ ਨੂੰ ਲੈ ਕੇ ਮਾਂ ਬੋਲੀ ਦਿਵਸ ਤੇ ਅਰਦਾਸ ਕਰਨ ਅੰਮ੍ਰਿਤ ਆਭਿਲਾਖੀਆਂ ਨੂੰ ਖੰਡੇ ਕੀ ਪਾਹੁਲ ਪ੍ਰਪਾਤ ਕਰਵਾਉਣ ਲਈ ਇਹ ਚੇਤਨਾ ਯਾਤਰਾ ਆਰੰਭ ਹੋਵੇਗੀ। ਜਿਸ ਦੇ ਸਬੰਧ ਵਿੱਚ 13 ਤੋਂ 20 ਫਰਵਰੀ ਤੱਕ ਪਿੰਡ ਘੋੜਾਵਾਹੀ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਧਾਰਮਿਕ ਫਿਲਮਾਂ, ਕਥਾ,ਕੀਰਤਨ ਅਤੇ ਕਵੀਸ਼ਰੀ ਦੀਵਾਨ ਸਜਾ ਕੇ ਗੁਰੂ ਸਿਧਾਂਤ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਜਾਵੇਗੀ। ਆਪ ਸਭ ਨੂੰ ਅਪੀਲ ਹੈ ਕਿ ਆਓ ਇਸ ਪ੍ਰਚਾਰ ਵਹੀਰ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰੀਏ। 21 ਫਰਵਰੀ ਦੀ ਇਹ ਫਰੀ ਬੱਸ ਯਾਤਰਾ ਪਿੰਡ ਘੋੜਾਵਾਹੀ ਤੋਂ ਚੱਲੇਗੀ ਆਪ ਸਭ ਨੇ ਸਵੇਰੇ ਸੱਤ ਵਜੇ ਅਰਦਾਸ ਵਿਚ ਸ਼ਾਮਲ ਹੋਣ ਉਪਰੰਤ ਅਨੰਦਪੁਰ ਸਾਹਿਬ ਲਈ ਜਾਣਾ ਹੈ ਜਿੱਥੇ ਜਾ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਪਾਤਰ ਬਣਨਾ ਹੈ । ਇਸ ਸਬੰਧ ਵਿੱਚ ਐਤਵਾਰ ਗੁਰਦੁਆਰਾ ਸਿੰਘ ਸਭਾ ਘੋੜਾਵਾਹੀ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਚਾਰ ਵਹੀਰ ਦੇ ਕਨਵੀਨਰ ਭਾਈ ਸਕੱਤਰ ਸਿੰਘ ਅਤੇ ਬੀਬੀ ਕੁਲਵੀਰ ਕੌਰ ਪ੍ਰਿੰਸੀਪਲ ਸ. ਸਤਨਾਮ ਸਿੰਘ ਦੀ ਹੋਈ ਇਕੱਤਰਤਾ ਵਿੱਚ ਸਮਾਗਮ ਦੀ ਰੂਪ ਰੇਖਾ ਉਲੀਕੀ ਗਈ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਕੇ ਅੰਮ੍ਰਿਤ ਆਭਿਲਾਖੀ ਆਪਣੇ ਨਾਮ ਭਾਈ ਹਰਪਾਲ ਸਿੰਘ ਗ੍ਰੰਥੀ ਜੀ ਨੂੰ ਨੋਟ ਕਰਵਾਉਣ ਸ. ਅਮੋਲਕ ਸਿੰਘ, ਸ. ਲਖਵੀਰ ਸਿੰਘ ਅਤੇ ਸਮੂਹ ਪ੍ਰਬੰਧਕਾਂ ਨੇ ਸੰਗਤ ਨੂੰ ਬੇਨਤੀ ਕੀਤੀ ਆਓ ਇਸ ਸਮਾਗਮ ਵਿੱਚ ਹਾਜ਼ਰ ਹੋ ਕੇ ਗੁਰੂ ਜੀ ਬਖਸ਼ਿਸ਼ ਦੀ ਪ੍ਰਾਪਤ ਕਰੀਏ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।