ਸੰਸਾਰ ਦੇ ਸਮਸਤ ਧਰਮ ਗ੍ਰੰਥਾਂ ਤੋਂ ਵਿਲੱਖਣ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ !
ਸੱਭ ਧਰਮ ਗ੍ਰੰਥ ਪਾਕ ਪਵਿੱਤਰ ਹਨ ! ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੱਖ ਵੱਖ ਮਜਬਾਂ ਧਰਮਾਂ ਤੇ ਵੱਖੋ ਵਖਰੇ ਸਮਾਜ ਦੇ 35 ਮਹਾਂਪੁਰਖ ਬਿਰਾਜਮਾਨ ਹਨ ! ਇਸ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਗਤ ਦੇ ਗੁਰੂ ਹਨ ! ਸੱਭ ਵਰਣਾਂ ਨੂੰ ਸਾਂਝਾ ਉਪਦੇਸ ਹੈ । ਸਰਬੱਤ ਦੇ ਭਲੇ, ਬਰਾਬਰਤਾ ਤੇ ਸਾਂਝੀਵਾਲਤਾ ਦੀ ਗੱਲ ਤੇ ਨਿਰੋਲ ਬ੍ਰਹਮ ਦੀ ਵਿਚਾਰ ਹੈ ।
ਸੱਭ ਤੋਂ ਵਿਲੱਖਣ ਜੋ ਗੱਲ ਹੈ ਓਹ ਬੜੀ ਕਮਾਲ ਦੀ ਤੇ ਸਮਝਣ ਵਾਲੀ ਹੈ ! ਜਿਸ ਤਰਾਂ ਮੰਨਣਾ ਹੈ ਕਿ ਰੱਬ ਨਿਰਵੈਰ ਹੈ ਉਸ ਦੀਆਂ ਰਹਿਮਤਾਂ ਦਾ ਮੀਂਹ ਹਰ ਪੁੰਨੀ ਪਾਪੀ ਦੇ ਘਰ ਬਰਾਬਰ ਬਰਸਦਾ ਹੈ ! ਉਹ ਸੂਰਜ ਦੀਆਂ ਕਿਰਨਾ ਇਕਸਾਰ ਹਰ ਭਲੇ ਬੁਰੇ ਦੇ ਘਰ ਤਕ ਪਹੁੰਚਾਉਂਦਾ ਹੈ ! ਇਹ ਵਿਚਾਰ ਨੂੰ ਮੁੱਖ ਰੱਖ ਕੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੇ ਗਨਿਕਾ ਜੀ, ਬਾਬਾ ਬਾਲਮੀਕ ਜੀ ਤੇ ਸਧਨਾ ਜੀ ਨੂੰ ਪੋਥੀ ਪਰਮੇਸ਼ਰ ਕਾ ਥਾਨ ਵਿਚ ਸਸ਼ੋਬਿਤ ਦਿੱਤਾ ! ਭਾਵ ਵੇਸਵਾ, ਚੋਰ ਤੇ ਕਸਾਈ ਜਿਸਨੂੰ ਸਮਾਜ ਘਿਰਣਾ ਨਾਲ ਵੇਖਦਾ ਨੂੰ ਵੀ ਧੁਰ ਕੀ ਬਾਣੀ ਵਿਚ ਸਥਾਨ ਦੇ ਦਿੱਤਾ ਕਿ ਸਿੱਖਣ ਵਾਲੇ ਇਹਨਾਂ ਤੋਂ ਵੀ ਕੁਹ ਸਿੱਖ ਸਕਣ ! ਕਿਆ ਕਮਾਲ ਦਾ ਇਲਾਹੀ ਵਿਚਾਰ ਸੱਚੇ ਪਾਤਸ਼ਾਹ ਜੀ ਦਾ ਕਿ ਗੁਰੂ ਵੀ ਨਿਰਵੈਰ ਹੈ
ਸੋ ਅਸੰਖ ਰਹਿਮਤਾਂ ਦਾ ਭੰਡਾਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ! ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ! ਸਤਿਗੁਰ ਪੰਥ ਤੇ ਸਦੈਵ ਰਹਿਮਤ ਬਣਾਈ ਰੱਖਣ !
ਸੂਹੀ ਮਹਲਾ ੫ ॥
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥
ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥
ਅਕਾਲ ਸਹਾਇ !
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ !
ਬਿੱਟੂ ਅਰਪਿੰਦਰ ਸਿੰਘ
ਫ਼ਰੈਂਕਫ਼ੋਰਟ ਜਰਮਨ !!
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








